10 coronavirus case in Patiala 13 June 2020

June 16, 2020 - PatialaPolitics

ਜਿਲੇ ਵਿੱਚ 10 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ
ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 181
ਰਾਜਿੰਦਰਾ ਹਸਪਤਾਲ ਦੀ ਇੱਕ ਹੋਰ ਸਟਾਫ ਨਰਸ ਵਿਚ ਹੋਈ ਕੋਵਿਡ ਦੀ ਪੁਸ਼ਟੀ
ਕਰੋਨਾ ਤੋਂ ਠੀਕ ਹੋਣ ਤੇਂ ਦੋ ਹੋਰ ਵਿਅਕਤੀਆਂ ਨੂੰ ਆਈਸੋਲੇਸ਼ਨ ਵਾਰਡ ਤੋਂ ਹੋਈ ਛੁੱਟੀ
ਨਵੀਂ ਪੋਲਿਸੀ ਤਹਿਤ ਬਿਨਾ ਫੱਲੂ ਲੱਛਣਾਂ ਵਾਲੇ 25 ਕੋਵਿਡ ਪੋਜਟਿਵ ਮਰੀਜਾਂ ਨੂੰ ਰਾਜਿੰਦਰਾ ਹਸਪਤਾਲ ਤੋਂ ਕੋਵਿਡ ਕੇਅਰ ਸੈਂਟਰ ਵਿਚ ਕਰਵਾਇਆ ਸ਼ਿਫਟ: ਡਾ. ਮਲਹੋਤਰਾ
ਪਟਿਆਲਾ 16 ਜੂਨ ( ) ਜਿਲੇ ਵਿਚ 10 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿੱਨੀ ਕੋਵਿਡ ਜਾਂਚ ਲਈ ਪੈਡਿੰਗ 1124 ਸੈਂਪਲਾ ਵਿਚੋ 217 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋ 206 ਨੈਗੇਟਿਵ ਅਤੇ 11 ਕੋਵਿਡ ਪੋਜਟਿਵ ਪਾਏ ਗਏ ਹਨ ਜੋ ਕਿ ਦੇਰ ਰਾਤ ਰਿਪੋਰਟ ਹੋਏ ਸਨ ਜਿਹਨਾਂ ਵਿਚੋ ਇੱਕ ਕੋਵਿਡ ਪੋਜਟਿਵ ਜਿੱਲਾ ਸੰਗਰੂਰ ਨਾਲ ਸਬੰਧਤ ਹੈ। ਬਾਕੀ ਸੈਂਂਪਲਾ ਦੀ ਆਉਣੀ ਬਾਕੀ ਹੈ।ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਡਾ.ਮਲਹੋਤਰਾ ਨੇਂ ਦੱਸਿਆਂ ਕਿ ਪੋਜਟਿਵ ਆਏ ਕੇਸਾਂ ਵਿਚੋ ਤਿੰਨ ਬਾਹਰੀ ਰਾਜ ਤੋਂਂ ਆਉਣ, ਤਿੰਨ ਪੋਜਟਿਵ ਕੇਸ ਦੇ ਨੇੜੇ ਦੇ ਸੰਪਰਕ ਵਿਚ ਆਉਣ ਨਾਲ ਸਬੰਧਤ ਹਨ।ਏਰੀਏ ਵਾਈਜ 6 ਪਟਿਆਲਾ ਸ਼ਹਿਰ, 2 ਬਲਾਕ ਭਾਦਸੋਂ, ਇੱਕ ਰਾਜਪੁਰਾ ਅਤੇ ਇੱਕ ਨਾਭਾ ਨਾਲ ਸਬੰਧਤ ਹਨ।ਪਟਿਆਲਾ ਦੇ ਭੁਪਿੰਦਰਾ ਨਗਰ ਦੇ ਰਹਿਣ ਵਾਲੇ ਇਕੋ ਪਰਿਵਾਰ ਦੇ ਦੋ ਜੀਅ ਪਿਓ ਪੁੱਤ 35 ਸਾਲਾ ਵਿਅਕਤੀ ਅਤੇ 14 ਸਾਲਾ ਲੜਕਾ ਜੋ ਕਿ ਲਖਨਉ ਤੋੋ ਵਾਪਸ ਆਏ ਸਨ, ਦੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ,ਦਿੱਲੀ ਤੋਂ ਮੁੜਿਆ ਸੰਤ ਇੰਨਕਲੈਵ ਵਿਚ ਰਹਿਣ ਵਾਲਾ 41 ਸਾਲਾ ਯੁਵਕ, ਰਾਜਿੰਦਰਾ ਹਸਪਤਾਲ ਵਿਚ ਦਾਖਲ ਪੁਰਾਨਾ ਬਿਸ਼ਨ ਨਗਰ ਦੀ ਰਹਿਣ ਵਾਲੀ 37 ਸਾਲਾ ਔਰਤ, ਬੀਰ ਸਿੰਘ ਧੀਰ ਸਿੰਘ ਕਲੋਨੀ ਵਿਚ ਰਹਿਣ ਵਾਲਾ 32 ਸਾਲਾ ਯੁਵਕ, ਸੰਧੂ ਕਲੋਨੀ ਦੀ ਰਹਿਣ ਵਾਲੀ 58 ਸਾਲਾ ਔਰਤ ਜੋ ਕਿ ਰਾਜਿੰਦਰਾ ਹਸਪਤਾਲ ਵਿਚ ਸਟਾਫ ਨਰਸ ਦੀ ਆਸਾਮੀ ਤੇਂ ਤੈਨਾਤ ਹੈ,ਨਾਭਾ ਦੇ ਕਰਤਾਰ ਪੁਰਾ ਮੁਹਲੇ ਵਿਚ ਰਹਿਣ ਵਾਲਾ ਰਾਜਿੰਦਰਾ ਹਸਪਤਾਲ ਵਿਚ ਦਾਖਲ 32 ਸਾਲਾ ਵਿਅਕਤੀ , ਪਿੰਡ ਹਸਨਪੁਰ ਬਲਾਕ ਰਾਜਪੁਰਾ ਦਾ ਰਹਿਣ ਵਾਲਾ 40 ਸਾਲਾ ਵਿਅਕਤੀ ਅਤੇ ਪਿੰਡ ਰਾਮਗੜ ਬਲਾਕ ਭਾਦਸੋਂ ਦੇ ਰਹਿਣ ਵਾਲੇ 36 ਸਾਲਾ ਮਾਂ ਅਤੇ 10 ਸਾਲਾ ਉਸ ਦਾ ਲੜਕਾ ਜੋ ਕਿ ਬੀਤੇ ਦਿੱਨੀ ਓਟ ਕਲੀਨਿਕ ਵਿਚੋ ਦਵਾਈ ਲੈ ਰਹੇ ਕੋਵਿਡ ਪੋਜਟਿਵ ਕੇਸ ਦੇ ਨੇੜੇ ਦੇ ਸੰਪਰਕ ਵਿਚ ਆਏ ਸਨ ਵੀ ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਰਾਜਿੰਦਰਾ ਹਸਪਤਾਲ ਵਿਚ ਦਾਖਲ ਪਿੰਡ ਕਾਂਜਲਾ ਜਿਲਾ ਸੰਗਰੂਰ ਦੀ ਰਹਿਣ ਵਾਲੀ 37 ਸਾਲਾ ਔਰਤ ਵੀ ਕੋਵਿਡ ਪੋਜਟਿਵ ਪਾਈ ਗਈ ਹੈ ਜਿਸ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਇਹਨਾਂ ਪੋਜਟਿਵ ਕੇਸਾਂ ਨੂੰ ਨਵੀ ਪੋਲਿਸੀ ਤਹਿਤ ਬਿਨਾ ਫੱਲੁ ਲੱਛਣ ਵਾਲੇ ਮਰੀਜਾਂ ਨੂੰ ਹੋਮ ਆਈਸੋਲੇਸ਼ਨ ਨਾ ਹੋਣ ਤੇਂ ਕੋਵਿਡ ਕੇਅਰ ਸੈਂਟਰ ਅਤੇ ਫਲੂ ਲੱਛਣਾ ਵਾਲੇ ਮਰੀਜਾਂ ਨੂੰ ਹਸਪਤਾਲ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।ਉਹਨਾਂ ਇਹ ਵੀ ਕਿਹਾ ਕਿ ਇਹਨਾਂ ਪੋਜਟਿਵ ਕੇਸਾਂ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।
ਡਾ. ਮਲਹੋਤਰਾ ਨੇ ਕਿਹਾ ਕਿ ਉੱਚ ਅਧਿਕਾਰੀਆਂ ਤੋਂ ਪ੍ਰਾਪਤ ਆਦੇਸ਼ਾ ਅਨੁਸਾਰ ਜਿਲਾ ਪ੍ਰਸਾਸ਼ਣ ਵੱਲੋ ਮੈਰੀਟੋਰੀਅਸ ਸਕੂਲ ਵਿੱਚ ਬਣਾਇਆ ਕੋਵਿਡ ਕੇਅਰ ਸੈਂਟਰ ਵੀ ਚਾਲੂ ਕਰ ਦਿੱਤਾ ਗਿਆ ਹੈ ਅਤੇ ਅੱਜ ਨਵੀਂ ਪੋਲਿਸੀ ਤਹਿਤ ਰਾਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਫੈਸੀਲਿਟੀ ਵਿਚੋ ਬਿਨਾ ਫੱਲੁ ਲੱਛਣ ਵਾਲੇ 25 ਕੋਵਿਡ ਪੋਜਟਿਵ ਮਰੀਜਾਂ ਨੂੰ ਕੋਵਿਡ ਕੇਅਰ ਸੈਂਟਰ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ ਅਤੇ ਦੋ ਮਰੀਜ ਜਿਹਨਾਂ ਵਿਚੋ ਇੱਕ ਰਾਜਪੁਰਾ ਅਤੇ ਇੱਕ ਸ਼ਤੁਰਾਣਾ ਬਲਾਕ ਦਾ ਰਹਿਣ ਵਾਲਾ ਹੈ ਨੂੰ ਵੀ ਕੋਵਿਡ ਤੋਂ ਠੀਕ ਹੋਣ ਤੇਂ ਗਾਈਡਲਾਈਨ ਅਨੁਸਾਰ ਰਾਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।ਇਸ ਤਰਾਂ ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 127 ਹੋ ਗਈ ਹੈ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 278 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ, ਸੇਨੇਟਰੀ ਵਰਕਰ ਆਦਿ ਦੇ ਲਏ ਗਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।
ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 13680 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ 181 ਕੋਵਿਡ ਪੋਜਟਿਵ,12295 ਨੈਗਟਿਵ ਅਤੇ 1186 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਤਿੰਨ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 127 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 51 ਹੈ ।