11 died due to Covid in Patiala 29 April

April 29, 2021 - PatialaPolitics

4418  ਨੇ ਲਗਵਾਈ ਕੋਵਿਡ ਵੈਕਸੀਨ

ਕੋਵਿਡ ਤੋਂ ਪੁਰਨ ਸੁੱਰਖਿਆ ਲਈ ਸੰਪੁਰਨ ਟੀਕਾਕਰਨ ਜਰੂਰੀ

 ਜਿਲ੍ਹੇ ਵਿੱਚ 576 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ :  ਸਿਵਲ ਸਰਜਨ

      ਪਟਿਆਲਾ, 29 ਅਪ੍ਰੈਲ  (          ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ  ਕੋਵਿਡ ਟੀਕਾਕਰਨ ਪ੍ਰੀਕਿਰਿਆ ਦੋਰਾਣ ਜਿਲ੍ਹੇ ਵਿੱਚ ਲਗਾਏ ਕੈਂਪਾ, ਸਰਕਾਰੀ ਤੇਂ ਪ੍ਰਾਈਵੇਟ ਹਸਪਤਾਲਾ ਵਿੱਚ ਕੁੱਲ 4418 ਨਾਗਰਿਕਾਂ ਦੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਉਹਨਾਂ ਕਿਹਾ ਕਿ ਕੋਵਿਡ ਤੋਂ ਪੁਰਨ ਸੁੱਰਖਿਆ ਲਈ ਵੈਕਸੀਨ ਦੀਆਂ ਦੋਵੇ ਡੋਜਾਂ ਲਗਵਾਉਣੀਆਂ ਜਰੂਰੀ ਹਨ। ਉਹਨਾਂ ਕਿਹਾ ਕਿ  ਕੋਵਿਡ ਟੀਕਾਕਰਨ ਦਾ ਪਹਿਲਾ  ਟੀਕਾ ਲਗਵਾਉਣ ਉਪਰੰਤ ਨਿਸ਼ਚਿਤ ਸਮੇਂ ਤੇਂ ਦੁਸਰਾ ਟੀਕਾ ਲਗਵਾਉਣਾ ਯਕੀਨੀ ਬਣਾਇਆ ਜਾਵੇ।ਜੇਕਰ ਪਹਿਲਾ ਟੀਕਾ ਕੋਵੀਸ਼ੀਲਡ ਵੈਕਸੀਨ ਦਾ ਲਗਿਆ ਹੈ ਤਾਂ ਵੈਕਸੀਨ ਦਾ ਦੂਜਾ ਟੀਕਾ ਪਹਿਲੇ ਟੀਕੇ ਦੇ 6 ਤੋਂ 8 ਹਫਤਿਆਂ ਵਿਚਕਾਰ ਅਤੇ ਜੇਕਰ ਪਹਿਲਾ ਟੀਕਾ ਕੋਵੈਕਸੀਨ ਦਵਾਈ ਦਾ ਲਗਿਆ ਹੈ ਤਾਂ ਦੁਜਾ ਟੀਕਾ ਇੱਕ ਮਹੀਨੇ ਬਾਦ ਲਗੇਗਾ। ਮਿਤੀ 30 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਜਿਲ੍ਹੇ ਵਿਚ ਲੱਗਣ ਵਾਲੇ ਆਉਟ ਰੀਚ ਕੋਰੋਨਾ ਟੀਕਾਕਰਨ ਕੈੰਪਾ ਬਾਰੇ ਜਾਣਕਾਰੀ ਦਿੰਦੇ ਜਿਲਾ ਟੀਕਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇਂ ਕਿਹਾ ਕਿ ਮਿਤੀ 30 ਅਪ੍ਰੈਲ ਦਿਨ ਸ਼ੁਕਰਵਾਰ ਨੁੰ ਪਟਿਆਲਾ ਸ਼ਹਿਰ ਦੇ ਵਾਰਡ ਨੰਬਰ 5 ਸੰਤ ਨਿਰੰਕਾਰ ਗੁਰਦੁਅਰਾ ਸਾਹਿਬ, ਆਰਿਆ ਸਮਾਜ ਚੌਂਕ ਮੰਦਰ, ਸ਼ਕਤੀ ਵਿਹਾਰ ਪੀ.ਐਸ.ਪੀ.ਸੀ.ਐਲ.ਬਡੁੰਗਰ,ਪੰਜਾਬ ਐਂਡ ਸਿੰਧ ਬੈਂਕ ਮਾਲ ਰੋਡ ਬ੍ਰਾਂਚ, ਜੀ.ਐਸ.ਏ.ਇੰਡਸਟਰੀਜ ਫੋਕਲ ਪੁਆਇੰਟ,ਵੇਰਕਾ ਮਿਲਕ ਪਲਾਂਟ, ਏ.ਯੂ.ਸਮਾਲ ਫਾਇਨਾਂਸ ਲੀਲਾ ਭਵਨ, ਨਾਭਾ ਦੇ ਵਾਰਡ ਨੰਬਰ 8 ਸੀਨੀਅਰ ਸੈਕੰਡਰੀ ਸਕੂਲ( ਲੜਕੇ),ਹਿੰਦੁਸਤਾਨ ਯੁਨੀਲੀਵਰ, ਵਾਰਡ ਨੰਬਰ 9 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ), ਸਮਾਣਾ ਦੇ ਵਾਰਡ ਨੰਬਰ 7 ਵਿਸ਼ਵਕਰਮਾ ਨਗਰ, ਰਾਜਪੁਰਾ ਦੇ ਥਰਮਲ ਪਾਵਰ ਪਲਾਂਟ, ਵਾਰਡ ਨੰਬਰ 20 ਅਤੇ 21 ਗੁਰਦੁਆਰਾ ਭਾਈ ਮਤੀ ਦਾਸ ਜੀ, ਘਨੌਰ ਦੇ ਵਾਰਡ ਨੰਬਰ 8 ਬਾਲਮਿਕੀ ਧਰਮਸ਼ਾਲਾ, ਪਾਤੜਾਂ ਦੇ ਵਾਰਡ ਨੰਬਰ 7, ਬਾਲਮਿਕੀ ਧਰਮਸ਼ਾਲਾ ਅਤੇ ਧਰਮਸ਼ਾਲਾ ਮਹੇਸ਼ ਨਗਰ, ਭਾਦਸੋਂ ਦੇ ਰਾਧਾਸੁਆਮੀ ਸਤਸੰਗ ਭਵਨ ਨਰਮਾਣਾ, ਵਾਰਡ ਨੰਬਰ 11 ਸ਼ਿਵ ਮੰਦਰ, ਸੀ.ਐਚ.ਸੀ ਭਾਦਸੋਂ, ਕੌਲੀ ਦੇ ਕੋਆਪਰੇਟਿਵ ਸੋਸਾਇਟੀ ਡਕਾਲਾ, ਬਿਰਧ ਆਸ਼ਰਮ ਚੌਰਾ, ਐਸਕਾਰਟ ਫੈਕਟਰੀ ਬਹਾਦਰਗੜ, ਦੁਧਨਸਾਧਾ ਦੇੇ ਰਾਧਾ ਸੁਆਮੀ ਸਤਸੰਗ ਭਵਨ ਬਲਵਾੜਾ,ਪਲਾਖਾ,ਸਿਵਲ ਡਿਸਪੈਂਸਰੀ ਸੋਨਰ, ਸ਼ੁਤਰਾਣਾ ਦੇ ਰਾਧਾਸੁਆਮੀ ਸਤਸੰਗ ਭਵਨ ਕਦਰਾਬਾਦ, ਕੋਆਪਰੇਟਿਵ ਸੁਸਾਇਟੀ ਦੁਗਾਲ ਕਲਾਂ, ਦੋਦਰਾ, ਕਾਲੋਮਾਜਰਾ ਦੇ ਕੋਆਪਰੇਟਿਵ ਸੁਸਾਇਟੀ ਰਾਮਪੁਰ ਖੁਰਦ, ਰਾਧਾ ਸੁਆਮੀ ਸਤਸੰਗ ਭਵਨ ਮਦਿਆਣਾ ਆਦਿ  ਵਿਖੇ ਲਗਾਏ ਜਾਣਗੇ। ਇਸ ਤੋਂ ਇਲਾਵਾ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਅਤੇ ਸਰਕਾਰੀ ਹਸਪਤਾਲਾ ਸਮੇਤ ਚੁਨਿੰਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕੇ ਲਗਾਏ ਜਾਣਗੇ।

      ਅੱਜ ਜਿਲੇ ਵਿੱਚ 576 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4428 ਦੇ ਕਰੀਬ ਰਿਪੋਰਟਾਂ ਵਿਚੋਂ 576 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 32569 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 295 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 27868 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3936 ਹੈ। ਜਿਲੇ੍ਹ ਵਿੱਚ 11 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 765 ਹੋ ਗਈ ਹੈ।

        ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 576 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 325, ਨਾਭਾ ਤੋਂ 28, ਰਾਜਪੁਰਾ ਤੋਂ 35, ਸਮਾਣਾ ਤੋਂ 35, ਬਲਾਕ ਭਾਦਸੋ ਤੋਂ 25, ਬਲਾਕ ਕੌਲੀ ਤੋਂ 25, ਬਲਾਕ ਕਾਲੋਮਾਜਰਾ ਤੋਂ 14, ਬਲਾਕ ਸ਼ੁਤਰਾਣਾ ਤੋਂ 29, ਬਲਾਕ ਹਰਪਾਲਪੁਰ ਤੋਂ 29, ਬਲਾਕ ਦੁਧਣਸਾਧਾਂ ਤੋਂ 31 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 59 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 517 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਸਰਕਾਰੀ ਅਤੇ ਪ੍ਰ੍ਰਮਾਣਿਤ  ਕੋਵਿਡ  ਹਸਪਤਾਲਾ ਨੁੰ ਕੇਂਦਰਾ ਵਿੱਚ ਕੋਵਿਡ ਗਾਈਡਲਾਈਨ ਜਿਵੇਂ ਹਸਪਤਾਲਾ ਵਿੱਚ ਫਾਇਰ  ਸੇਫਟੀ ਦਾ ਪ੍ਰਬੰਧ ਹੋਣਾ,ਇੰਫੈਕਸ਼ਨ ਕੰਟਰੋਲ ਪ੍ਰੋਟੋਕੋਲ, ਮੰਜੂਰ ਕੀਤੇ ਬੈਡਾ ਦੀ ਸਮਰਥਾ ਤੋਂ ਵੱਧ ਮਰੀਜ ਦਾਖਲ਼ ਨਾ ਕਰਨੇ, ਜਾਣਕਾਰੀ ਛੁੱਪਾ ਕੇਂ ਮਰੀਜ ਦਾਖਲ ਨਾ ਕਰਨਾ, ਬਿਨਾਂ ਪ੍ਰਵਾਨਗੀ ਬੈਡ ਸੰਖਿਆਂ ਵਿੱਚ ਵਾਧਾ ਨਾ ਕਰਨਾ, ਲੋੜੀਂਦਾ ਸਟਾਫ ਹਰੇਕ ਸ਼ਿਫਟ ਵਿਚ ਮੋਜੁਦ ਹੋਣਾ ਆਦਿ ਦੀ ਪਾਲਣਾ ਯਕੀਨੀ ਬਣਾਉਣ ਲਈ ਪੱਤਰ ਜਾਰੀ ਕੀਤਾ।ਕੋਵਿਡ ਗਾਈਡ ਲਾਈਨ ਦੀ ਪਾਲਣਾ ਨਾ ਕਰਨ ਤੇਂ ਹਸਪਤਾਲ ਵਿੱਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਜਿਲ੍ਹੇ ਵਿਚ ਵੱਧਦੇ ਹੋਏ ਮਰੀਜਾਂ ਦੇ ਦਾਖਲੇ ਨੁੰ ਦੇਖਦੇ ਹੋਏ ਕੋਵਿਡ ਹਸਪਤਾਲਾ ਵਿਚ ਬੈਡਾ ਦੀ ਸਮਰਥਾ ਵਿਚ ਵਾਧਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਵਰਤਮਾਨ ਸਮੇਂ ਵਿਚ ਜਿਲ੍ਹੇ ਵਿਚ ਮੋਜੂਦ ਸਰਕਾਰੀ ਅਤੇ ਪ੍ਰਾਈਵੇਟ ਕੋਵਿਡ ਆਈਸੋਲੇਸ਼ਨ ਹਸਪਤਾਲਾ ਵਿਚ ਬੈਡ ਸਮਰਥਾ ਅਤੇ ਹਸਪਤਾਲਾ ਵਿਚ ਮਰੀਜਾਂ ਦੇ ਦਾਖਲੇ ਲਈ ਖਾਲੀ ਬੈਡਾ ਦੀ ਜਾਣਕਾਰੀ ਵੈਬਸਾਈਟ www.patiala.nic.in ਤੇਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਜਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਪਟਿਆਲਾ ਦੀ ਪੁਰਾਨਾ ਮੇਹਰ ਸਿੰਘ ਕਲੋਨੀ ਅਤੇ ਰਾਜਪੁਰਾ ਦੇ ਡਾਲੀਮਾ ਵਿਹਾਰ ਨੇੜੇ ਗੁਰਦੁਆਰਾ ਵਿਚੌਂ ਜਿਆਦਾ ਪੋਜੋਟਿਵ ਕੇਸ ਪਾਏ ਜਾਣ ਤੇਂ ਇਹਨਾਂ ਕਲੋਨੀਆ ਵਿੱਚ ਦੇ ਪ੍ਰਭਾਵਤ ਏਰੀਏ ਵਿੱਚ ਮਾਈਕਰੋਕੰਟੈਨਮੈਂਟ ਲਗਾ ਦਿਤੀ ਗਈ ਹੈ ਅਤੇ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਪਟਿਆਲਾ ਦੇ ਪਾਵਰ ਕਲੋਨੀ ਵਿੱਚ ਲਗਾਈ ਮਾਈਕਰੋ ਕੰਟੈਨਮੈਂਟ ਹਟਾ ਦਿਤੀ ਗਈ ਹੈ

      ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4372 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,36,223 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 32569 ਕੋਵਿਡ ਪੋਜਟਿਵ, 5,00,027 ਨੈਗੇਟਿਵ ਅਤੇ ਲਗਭਗ 3227 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।