115 Coronavirus case in Patiala 7 August 2020 areawise details

August 7, 2020 - PatialaPolitics

Join #PatialaHelpline & #PatialaPolitics for latest updates

ਜਿਲੇ ਵਿੱਚ 115 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 2435

ਜਿਆਦਾ ਕੇਸ ਆਉਣ ਤੇਂ ਨਾਜੁਕ ਏਰੀਏ ਵਿੱਚ ਮਾਈਕਰੋ ਕੰਟੈਨਮੈਂਟ ਲਾਗੁੂ

ਹੁਣ ਤੱਕ 1592 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ:

ਡਾ. ਮਲਹੋਤਰਾ PatialaPolitics

ਪਟਿਆਲਾ 7 ਅਗਸਤ ( ) ਜਿਲੇ ਵਿਚ 115 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 820 ਦੇ ਕਰੀਬ ਰਿਪੋਰਟਾਂ ਵਿਚੋ 115 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 2435 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 108 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 1592 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 46 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 1592 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 797 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 115 ਕੇਸਾਂ ਵਿਚੋ 40 ਪਟਿਆਲਾ ਸ਼ਹਿਰ, 10 ਨਾਭਾ, 18 ਰਾਜਪੁਰਾ, 20 ਸਮਾਣਾ, ਪਾਤੜਾ ਤੋਂ 4 ਅਤੇ 23 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 32 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ,80 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਨਾਲ ਅਤੇ 03 ਬਾਹਰੀ ਰਾਜ ਤੋਂ ਆਉਣ ਨਾਲ ਸਬੰਧਤ ਹਨ।ਪਟਿਆਲਾ ਦੇ ਅਜਾਦ ਨਗਰ, ਤੇਗ ਕਲੋਨੀ, ਆਫੀਸਰ ਐਨਕਲੇਵ ਤੋਂ ਤਿੰਨ-ਤਿੰਨ, ਗੁਰੁ ਨਾਨਕ ਨਗਰ, ਰਣਜੀਤ ਨਗਰ ਅਤੇ ਐਲ.ਸੀ.ਪੀ.ਸੀ ਤੋਂ ਦੋ-ਦੋ, ਸਿਵਲ ਲਾਈਨ, ਵਿਕਾਸ ਨਗਰ, ਮਿਉਰ ਐਨਕਲੇਵ, ਪਾਵਰ ਕਲੋਨੀ-1, ਨਿਉ ਬਸਤੀ ਬਡੁੰਗਰ, ਰਣਜੀਤ ਨਗਰ, ਅਰਬਨ ਅਸਟੇਟ -2, ਪੀਲੀ ਸੜਕ,ਧਾਬੀਆਂ ਵਾਲੀ ਗੱਲੀ, ਛੋਟੀ ਬਾਰਾਂਦਰੀ, ਏਕਤਾ ਵਿਹਾਰ, ਤ੍ਰਿਪੜੀ, ਅਰਬਨ ਅਸਟੇਟ ਫੇਸ 1, ਮਹਿੰਦਰਾ ਕੰਪਲੈਕਸ, ਸੰਤ ਐਨਕਲੇਵ, ਯਾਦਵਿੰਦਰਾ ਐਨਕਲੇਵ, ਨਿਉ ਲਾਲ ਬਾਗ, ਦਾਲ ਦਲੀਆ ਚੋਂਕ ,ਅਹਲੁਵਾਲੀਆਂ ਸਟਰੀਟ, ਰਾਜਿੰਦਰਾ ਹਸਤਪਾਲ, ਲਾਤੁਰਪੁਰਾ ਮੁੱਹਲਾ, ਧਰਮਪੁਰਾ ਬਾਜਾਰ, ਨੇੜੇ ਸੁਲਰ ਕਲੋਨੀ, ਘੁਮੰਣ ਵਾਲੀ ਗੱਲੀ, ਕੇ.ਐਸ ਐਨਕਲੇਵ, ਬੀ. ਟੈਂਕ (ਕੱਚਾ ਪਟਿਆਲਾ) ਤੋਂ ਇੱਕ-ਇੱਕ, ਨਾਭਾ ਦੇ ਪਾਂਡੁਸਰ ਮੁੱਹਲਾ ਤੇਂ ਗਿੱਲੀਅਨ ਸਟਰਟਿ ਤੋਂ ਦੋ-ਦੋ, ਗੁਰੁ ਨਾਨਕ ਪੁਰਾ ਮੁਹੱਲਾ, ਨਾਭਾ, ਸ਼ਿਵਾ ਐਨਕਲੇਵ, ਨਿਉ ਪੰਜਾਬੀ ਬਾਗ, ਹੀਰਾ ਮਹਿਲ, ਕਰਤਾਰ ਕਲੋਨੀ ਤੋਂ ਇੱਕ-ਇੱਕ, ਰਾਜਪੁਰਾ ਦੇ ਨਿਉ ਡਾਲੀਮਾ ਵਿਹਾਰ ਤੋਂ ਚਾਰ, ਗਨੇਸ਼ ਨਗਰ ਤੋਂ ਤਿੰਨ, ਵਿਕਾਸ ਨਗਰ, ਜਗਦੀਸ਼ ਕਲੋਨੀ, ਪ੍ਰੇਮ ਨਗਰ ਤੋਂ ਦੋ-ਦੋ,ਪੰਜੀਰੀ ਪਲਾਟ, ਰਾਜਪੁਰਾ, ਕਨਿਕਾ ਗਾਰਡਨ, ਅਨੰਦ ਕਲੋਨੀ ਅਤੇ ਦਸ਼ਮੇਸ਼ ਕਲੋਨੀ ਤੋ ਇੱਕ-ਇੱਕ, ਸਮਾਣਾ ਦੇ ਘੜਾਮਾ ਪੱਤੀ ਤੋਂ 9,ਮਾਛੀ ਹਾਤਾ ਤੋਂ ਚਾਰ, ਸ਼ਕਤੀ ਵਾਟਿਕਾ ਤੋਂ ਤਿੰਨ, ਛਿਡੀਆ ਮੁੱਹਲਾ, ਵੜੈਚਾ ਪੱਤੀ, ਵਾਰਡ ਨੰਬਰ 17,ਪ੍ਰਤਾਪ ਕਲੋਨੀ ਤੋਂ ਇੱਕ-ਇੱਕ ,ਪਾਤੜਾਂ ਦੇ ਤੁਲਸੀ ਨਗਰ ਤੋਂ ਦੋ, ਵਾਰਡ ਨੰਬਰ 3 ਅਤੇਂ ਕ੍ਰਿਸ਼ਨਾ ਬਸਤੀ ਤੋਂ ਇੱਕ-ਇੱਕ ਅਤੇ 23 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚ ਚਾਰ ਗਰਭਵੱਤੀ ਅੋਰਤਾਂ ,ਇੱਕ ਪੁਲਿਸ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਰਾਜਪੁਰਾ ਦੇ ਡਾਲੀਮਾ ਵਿਹਾਰ, ਆਰਿਆ ਸਮਾਜ, ਨਿਉ ਆਫੀਸਰ ਕਲੋਨੀ, ਸਮਾਣਾ ਦੇ ਘੜਾਮਾ ਪੱਤੀ, ਅਗਰਸੈਨ ਕਲੋਨੀ, ਨਾਭਾ ਦੇ ਸ਼ਿਵ ਕਲੋਨੀ, ਪਾਤੜਾਂ ਦੇ ਵਾਰਡ ਨੰਬਰ 8 ਅਤੇ ਪਟਿਆਲਾ ਦੇ ਅਜਾਦ ਨਗਰ, ਰਾਘੋਮਾਜਰਾ ਆਦਿ ਏਰੀਏ ਵਿੱਚ ਕੰਟੈਕਟ ਟਰੇਸਿੰਗ ਦੋਰਾਣ ਇਕੋ ਏਰੀਏ ਵਿਚੋ ਜਿਆਦਾ ਕੇਸ ਆਉਣ ਤੇਂ ਇਹਨਾਂ ਏਰੀਆ ਵਿਚ ਮਾਈਕਰੋ ਕੰਟੈਨਮੈਂਟ ਜੋਨ ਲਾਗੂ ਕਰਕੇ ਪੋਜਟਿਵ ਕੇਸਾਂ ਦੇ ਆਲੇ ਦੁਆਲੇ ਦੇ 20-25 ਘਰਾਂ ਦੇ ਲੋਕਾਂ ਨੂੰ ਬਾਹਰ ਆਉਣ ਜਾਣ ਤੇਂ ਅੱਗਲੇ ਦੱਸ ਦਿਨਾਂ ਲਈ ਰੋਕ ਲਗਾ ਦਿੱਤੀ ਗਈ ਹੈ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ ਅਤੇ ਇਹਨਾਂ ਏਰੀਏ ਵਿਚ ਸਿਹਤ ਸਟਾਫ ਵੱਲੋ ਘਰ-ਘਰ ਸਰਵੇ ਜਾਰੀ ਕਰ ਦਿੱਤਾ ਹੈ ਤਾਂ ਜੋ ਫੱਲੂ ਟਾਈਪ ਲੱਛਣਾਂ ਵਾਲੇ ਮਰੀਜਾਂ ਦੀ ਪਛਾਣ ਕਰਕੇ ਉਹਨਾਂ ਦੇ ਕੋਵਿਡ ਟੈਸਟ ਕਰਵਾਏ ਜਾ ਸਕਣ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਸਮਾਣਾ ਦੀ ਅਗਰਸੈਨ ਕਲੋਨੀ ਦਾ ਰਹਿਣ ਵਾਲਾ 67 ਸਾਲਾ ਕੋਵਿਡ ਪੋਜਟਿਵ ਮਰੀਜ ਬਜੁਰਗ ਜੋ ਕਿ ਪੁਰਾਨੀ ਸ਼ੁਗਰ, ਬੀ.ਪੀ.,ਸਾਹ ਦੀ ਦਿੱਕਤ ਅਤੇ ਹੋਰ ਬਿਮਾਰੀਆਂ ਕਾਰਨ ਦੋ ਹਫਤੇ ਪਹਿਲਾ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ, ਦੀ ਬੀਤੇ ਦਿਨੀ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਦੋਰਾਣ ਮੋਤ ਹੋ ਗਈ।ਜਿਸ ਨਾਲ ਹੁਣ ਤੱਕ ਜਿਲੇ ਵਿਚ ਕੋਵਿਡ ਪੀੜਤ ਮਰੀਜਾਂ ਦੀਆਂ ਮੋਤਾਂ ਦੀ ਗਿਣਤੀ 46 ਹੋ ਗਈ ਹੈ।

ਉਹਨਾਂ ਦੱਸਿਆਂ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਮਨਾਏ ਜਾ ਰਹੇ ਖੁਸ਼ਕ ਦਿਵਸ ਤਹਿਤ ਡੇਂਗੂ, ਮਲੇਰੀਆਂ ਅਤੇ ਚਿਕਨਗੁਨੀਆਂ ਦੀ ਰੋਕਥਾਮ ਕਰਨ ਲਈ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲੇ ਵਿੱਚ 24418 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਚੈਕਿੰਗ ਦੌਰਾਨ 226 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਏ ਜਾਣ ਤੇਂ ਸੰਸਥਾਨ ਦੇ ਮਾਲਕਾਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਗਏ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਨਾਲ ਨਾਲ ਡੇਂਗੁ,ਮਲੇਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਵੀ ਜਰੂਰ ਅਪਨਾਉਣ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 900 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 48810 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 2435 ਕੋਵਿਡ ਪੋਜਟਿਵ, 44985 ਨੈਗਟਿਵ ਅਤੇ ਲੱਗਭਗ 1260 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ