3 arrested for attacking youth with swords in Tripuri Patiala

August 16, 2021 - PatialaPolitics

 

ਮਿਤੀ 16.08.21

ਮਿਤੀ 12.8.2021 ਨੂੰ ਤ੍ਰਿਪੜੀ ਪਟਿਆਲਾ ਵਿਖੇ ਲੜਾਈ ਕਰਨ ਵਾਲੇ ਦੋਸ਼ੀਆਨ ਖਿਲਾਫ ਦਰਜ ਮੁਕੱਦਮਾ ਨੰਬਰ 234 ਮਿਤੀ 13.08.2021 ਅ/ਧ 307,323,324,341,506,148,149 ਆਈ.ਪੀ.ਸੀ. ਥਾਣਾ ਤ੍ਰਿਪੜੀ ਪਟਿਆਲਾ ਵਿੱਚ 03 ਦੋਸ਼ੀ ਗ੍ਰਿਫਤਾਰ

ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਸ਼੍ਰੀ ਸੰਦੀਪ ਕੁਮਾਰ ਗਰਗ ਆਈ.ਪੀ.ਐਸ. ਜੀ ਨੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 12.8.2021 ਨੂੰ ਤ੍ਰਿਪੜੀ ਪਟਿਆਲਾ ਵਿਖੇ ਲੜਾਈ ਹੋਈ ਸੀ, ਜਿਸ ਲੜਾਈ ਵਿੱਚ ਕੁਝ ਸ਼ਰਾਰਤੀ ਅਨਸਰਾ ਵੱਲੋਂ ਵਰੁਨ ਪੁੱਤਰ ਕਿਰਨ ਵਾਸੀ ਗਲੀ ਨੰਬਰ 2 ਰਤਨ ਨਗਰ ਐਫ ਪਟਿਆਲਾ ਹਾਲ ਕਿਰਾਏਦਾਰ ਤ੍ਰਿਪੜੀ ਟਾਊਨ ਪਟਿਆਲਾ ਪਰ ਕ੍ਰਿਪਾਨਾ ਨਾਲ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਵਰੁਨ ਕੁਮਾਰ ਨੂੰ ਕਾਫੀ ਸੱਟਾ ਲੱਗੀਆ ਸਨ ਅਤੇ ਵਰੁਨ ਕੁਮਾਰ ਨੂੰ ਉਸ ਦੇ ਸਾਥੀਆ ਵੱਲੋਂ ਰਜਿੰਦਰਾ ਹਸਪਤਾਲ ਪਟਿਆਲਾ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਜਿੱਥੋ ਵਰੁਨ ਕੁਮਾਰ ਨੂੰ ਇਲਾਜ ਲਈ ਹਸਪਤਾਲ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਵਰੁਨ ਕੁਮਾਰ ਦਾ ਬਿਆਨ ਲਿਖ ਕੇ ਮੁਕੱਦਮਾ ਨੰਬਰ 234 ਮਿਤੀ 13.8.2021 ਅ/ਧ 307,323,324,341,506,148,149 ਆਈ.ਪੀ.ਸੀ. ਥਾਣਾ ਤ੍ਰਿਪੜੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਸੀ। ਮੁਕੱਦਮਾ ਦੀ ਤਫਤੀਸ਼ ਦੌਰਾਨ 08 ਦੋਸ਼ੀਆਨ ਨੂੰ ਨਾਮਜਦ ਕੀਤਾ ਗਿਆ ਹੈ।

ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਜੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ: ਵਰੁਣ ਸ਼ਰਮਾ ਆਈ.ਪੀ.ਐਸ. ਕਪਤਾਨ ਪੁਲਿਸ (ਸਿਟੀ) ਪਟਿਆਲਾ ਅਤੇ ਸ੍ਰੀ ਸੌਰਵ ਜਿੰਦਲ ਡੀ.ਐਸ.ਪੀ ਸਿਟੀ-2 ਪਟਿਆਲਾ ਦੀ ਅਗਵਾਈ ਹੇਠ ਡੂੰਘਾਈ ਨਾਲ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਉਕਤ ਮੁਕੱਦਮਾ ਦੀ ਤਫਤੀਸ਼ ਦੌਰਾਨ ਮਿਤੀ 14.08.2021 ਨੂੰ ਦੋ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਬੰਦ ਜੇਲ ਕਰਵਾਇਆ ਜਾ ਚੁੱਕਾ ਹੈ। ਮਿਤੀ 16.08.2021 ਨੂੰ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੌਕਾ ਸਮੇਂ ਵਰਤਿਆ ਹਥਿਆਰ ਬ੍ਰਾਮਦ ਕਰਵਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਬਾਕੀ ਦੋਸ਼ੀਆਨ ਦੀ ਭਾਲ ਜਾਰੀ ਹੈ ਅਤੇ ਰਹਿੰਦੇ ਦੋਸ਼ੀਆਨ ਨੂੰ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜ਼ੋ ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਜੀ ਨੇ ਪ੍ਰੈਸ ਕਾਨਫਰੰਸ ਰਾਂਹੀ ਇਹ ਵੀ ਦੱਸਿਆ ਕਿ ਗੁੰਡਾਗਰਦੀ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਗਰ ਕੋਈ ਵੀ ਇਸ ਤਰਾਂ ਦਾ ਅਨੁਸਰ ਗੁੰਡਾਗਰਦੀ ਕਰਦਾ ਹੈ ਤਾਂ ਉਸਦੇ ਖਿਲਾਫ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।