Fake currency notes worth Rs 10 lakh seized in Patiala

August 16, 2021 - PatialaPolitics

ਜਾਅਲੀ ਕਰੰਸੀ ਬਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 10,07,000/- (ਦੱਸ ਲੱਖ ਸੱਤ ਹਜਾਰ) ਰੁਪਏ ਦੀ ਜਾਅਲੀ ਕਰੰਸੀ ਅਤੇ ਹੋਰ ਸਮਾਨ ਬ੍ਰਾਮਦ

ਮਾਨਯੋਗ ਸੀਨੀਆਰ ਕਪਤਾਨ ਪੁਲਿਸ ਪਟਿਆਲਾ ਸ੍ਰੀ ਸੰਦੀਪ ਗਰਗ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਬਿਕ ਮਿਤੀ 12-8-2021 ਨੂੰ ਐਸ.ਆਈ ਰੋਨੀ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਸਮੇਤ ਪੁਲਿਸ ਪਾਰਟੀ ਦੇ ਬਰਾਏ ਨਾਕਾਬੰਦੀ ਰਾਜਪੁਰਾ ਰੋਡ ਪਟਿਆਲਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਅਲਹਿੰਦਗੀ ਵਿੱਚ ਇਤਲਾਹ ਦਿੱਤੀ ਕਿ ਹਰਪਾਲ ਕੌਰ ਉਰਫ ਪਾਲੀ ਪਤਨੀ ਜਗਤਾਰ ਸਿੰਘ ਵਾਸੀ ਸੁੰਦਰ ਬਸਤੀ ਪਾਤੜਾ ਥਾਣਾ ਪਾਤੜਾ ਜਿਲਾ ਪਟਿਆਲਾ, ਅਮਨਦੀਪ ਸਿੰਘ ਉਰਫ ਅਮਨ ਪੁੱਤਰ ਧਰਮਾ ਰਾਮ ਵਾਸੀ ਪਿੰਡ ਅਰਨੇਟੂ ਥਾਣਾ ਘੱਗਾ ਜਿਲਾ ਪਟਿਆਲਾ, ਕਾਲਾ ਉਰਫ ਸੋਨੀ, ਗੁਰਦੀਪ ਸਿੰਘ ਉਰਫ ਲਾਡੀ ਅਤੇ ਕੁਝ ਹੋਰ ਨਾ-ਮਾਲੂਮ ਵਿਅਕਤੀਆਂ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ, ਜੋ ਇਹ ਸਾਰੇ ਮਿਲਕੇ ਆਪਣੇ ਕਬਜੇ ਵਿੱਚ ਰੱਖੇ ਔਜਾਰਾ ਨਾਲ ਜਾਅਲੀ ਭਾਰਤੀ ਕਰੰਸੀ ਨੋਟ ਤਿਆਰ ਕਰਦੇ ਹਨ, ਜੋ ਘੱਟ ਰੇਟ ਦੀ ਅਸਲ ਕਰੰਸੀ ਲੈ ਕਰ, ਜਾਅਲੀ ਕਰੰਸੀ ਦੀ ਜਿਆਦਾ ਰਕਮ ਲੋਕਾਂ ਨੂੰ ਦੇ ਦਿੰਦੇ ਹਨ, ਜਿਹਨਾ ਵੱਲੋ ਜਾਅਲੀ ਕਰੰਸੀ ਨੂੰ ਅਸਲੀ ਕਰੰਸੀ ਵਜੋਂ ਵਰਤਕੇ ਆਮ ਲੋਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਜਿਸ ਇਤਲਾਹ ਪਰ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 159 ਮਿਤੀ 12.08.2021 ਅਧ 420,4894,489B, 489C,489D,120-B IPC ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਕੀਤਾ ਅਤੇ ਦੌਰਾਨੋ ਚੈਕਿੰਗ ਹਰਪਾਲ ਕੌਰ ਤੇ ਅਮਨਦੀਪ ਸਿੰਘ ਨੂੰ ਕਾਬੂ ਕਰਕੇ ਉਨਾਂ ਦੇ ਕਬਜੇ ਵਿਚੋਂ ਦੋ ਲੱਖ (2,00,000/-) ਰੂਪੈ ਦੇ ਕਰੰਸੀ ਨੋਟ ਤੇ ਕੁਝ ਅਧੂਰੇ ਛਾਪੇ ਵਾਲੇ ਜਾਅਲੀ ਨੋਟ ਬਰਾਮਦ ਕਰਾਏ।

ਦੌਰਾਨੇ ਤਫਤੀਸ਼ ਮਿਤੀ 12-8-2021 ਨੂੰ ਗੁਰਦੀਪ ਸਿੰਘ ਉਰਫ ਲਾਡੀ ਪੁੱਤਰ ਸੁਰਿੰਦਰ ਸਿੰਘ ਵਾਸੀ # 47,ਗੱਲੀ ਨੰ:3, ਅਲੀਪੁਰ ਰੋਡ, ਸੁਖਰਾਮ ਕਲੌਨੀ ਪਟਿਆਲਾ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਸ ਪਾਸੋਂ 47 ਹਜਾਰ ਰੁਪੈ ਦੇ ਜਾਅਲੀ ਭਾਰਤੀ ਕਰੰਸੀ ਨੋਟ, ਮਿਤੀ 13-8-2021 ਨੂੰ ਹਰਪਾਲ ਕੌਰ ਪਾਸੋ ਉਸਦੇ ਰਹਾਇਸੀ ਮਕਾਨ ਵਿਚੋ ਜਾਆਲੀ ਕਰੰਸੀ ਨੋਟ ਤਿਆਰ ਕਰਨ ਦਾ ਸਾਰਾ ਸਮਾਨ ਜਿਵੇਂ ਕਿ ਲੈਪਟਾਪ, ਕਲਰ ਪ੍ਰਿੰਟਰ, ਪੇਪਰ ਕਟਰ, ਲੈਮੀਨੇਸ਼ਨ ਕਰਨ ਵਾਲੀ ਮਸ਼ੀਨ ਤੇ ਹੋਰ ਵਰਤੋਯੋਗ ਸਮਾਨ, ਤੀਰਥ ਸਿੰਘ ਉਰਫ ਕਾਲਾ ਸੋਨੀ ਪੁੱਤਰ ਰਾਮ ਸਿੰਘ ਵਾਸੀ ਕਿਰਾਏਦਾਰ ਸੇਵਕ ਸਿੰਘ#37/1, ਨੇੜੇ ਗੰਦਾ ਨਾਲਾ, ਪੁਰਾਣਾ ਬਿਸਨ ਨਗਰ ਪਟਿਆਲਾ ਨੂੰ ਮਿਤੀ 14-8-2021 ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕਰਕੇ ਉਸ ਪਾਸੋ 4,50,000/-(ਚਾਰ ਲੱਖ ਪੰਜਾਹ ਹਜਾਰ) ਰੂਪੈ ਜਾਅਲੀ ਭਾਰਤੀ ਕਰੰਸੀ ਨੋਟ ਬਰਾਮਦ ਕਰਾਏ ਗਏ ਅਤੇ ਉਸ ਦਾ ਮੋਟਰ ਸਾਇਕਲ ਨੰਬਰ ਪੀ.ਬੀ.10.ਐਚ.ਬੀ.6705 ਮਾਰਕਾ ਪਲਟੀਨਾ ਨੂੰ ਕਬਜਾ ਪੁਲਿਸ ਵਿਚ ਲਿਆ। ਜ਼ੋ ਇਸ ਗਿਰੋਹ ਦਾ ਮਾਸਟਰ ਮਾਈਂਡ ਗੁਰਦੀਪ ਸਿੰਘ ਉਰਫ ਲਾਡੀ ਉਕਤ ਹੈ।

ਮਿਤੀ 15-8-21 ਨੂੰ ਦੋਸ਼ੀ ਤੀਰਥ ਸਿੰਘ ਉਕਤ ਦੀ ਪੁਛਗਿਛ ਦੇ ਅਧਾਰ ਪਰ ਮੁਕਦਮਾ ਹਜਾ ਵਿਚ ਜੁਰਮ 212 IPC ਦਾ ਵਾਧਾ ਕਰਕੇ ਗੁਰਸਿਮਰਨ ਸਿੰਘ ਉਰਫ ਰਿੰਕੀ ਪੁਤਰ ਸੁਖਪਾਲ ਸਿੰਘ ਵਾਸੀ #194/3 ਟੋਬਾ ਬਾਬਾ ਧਿਆਨ ਪਟਿਆਲਾ ਨੂੰ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਮੁਕੱਦਮਾ ਹਜਾ ਵਿੱਚ ਹੁਣ ਤੱਕ ਕੁੱਲ 10,07,000/- (ਦੱਸ ਲੱਖ ਸੱਤ ਹਜਾਰ) ਰੁਪਏ ਦੀ ਭਾਰਤੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ। ਮੁਕੱਦਮਾ ਦੀ ਤਕਮੀਲ ਤਫਤੀਸ਼ ਡੂੰਘਾਈ ਨਾਲ ਅਮਲ ਵਿੱਚ ਲਿਆਂਦੀ ਰਹੀ ਹੈ।