Patiala:Bride married with 8 person turned out to be HIV positive
September 2, 2021 - PatialaPolitics
ਪਿਛਲੇ ਦਿਨੀਂ ਪੁਲਿਸ ਵੱਲੋਂ ਪਕੜੀ ਗਈ ਲੁਟੇਰੀ ਦੁਲਹਨ ਜਿਸ ਬਾਰੇ ਖੁਦ ਐੱਸਪੀ ਸਿਟੀ ਵਰੁਣ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਸੀ ਕਿ ਇਸ ਦੁਲਹਨ ਵੱਲੋਂ ਅੱਠ ਵਿਆਹ ਕਰਵਾਏ ਗਏ ਸਨ ਅਤੇ ਲੋਕਾਂ ਤੋਂ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਹੋ ਜਾਇਆ ਕਰਦੀ ਸੀ ਨੂੰ ਜੁਲਕਾ ਥਾਣੇ ਅਧੀਨ ਕੰਪਲੇਟ ਤੇ ਪਕੜਿਆ ਗਿਆ ਸੀ ਪਿਛਲੇ ਦਿਨੀਂ ਅਦਾਲਤ ਚ ਪੇਸ਼ ਕਰਨ ਦੌਰਾਨ ਇਸ ਮਹਿਲਾ ਦਾ ਮੈਡੀਕਲ ਕਰਵਾਇਆ ਗਿਆ ਤਾਂ ਮਹਿਲਾ ਐਚ ਆਈ ਵੀ ਪਾਜ਼ੀਟਿਵ ਪਾਈ ਗਈ ਨਾਲ ਹੀ ਪੁੱਛ ਟਾਸ ਕਰਦੇ ਹੋਏ ਇਕ ਮਹਿਲਾ ਹੋਰ ਕਿਰਨ ਬਾਲਾ ਨਾਮ ਦੀ ਗ੍ਰਿਫਤਾਰ ਕੀਤੀ ਗਈ ਹੈ ਜਿਸ ਨੇ ਛੇ ਵਿਆਹ ਹੋਰ ਕਰਵਾਏ ਹਨ ਜਿੱਥੇ ਬੀਰਪਾਲ ਕੌਰ ਨੌੰ ਐੱਚ ਆਈ ਵੀ ਪੋਜ਼ੀਟਿਵ ਪਾਇਆ ਗਿਆ ਉਥੇ ਹੀ ਕਿਰਨ ਬਾਲਾ ਤੋਂ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਪਹਿਲੀ ਪੁੱਛਗਿੱਛ ਚ ਪਤਾ ਲੱਗਿਆ ਹੈ ਕਿ ਕਿਰਨ ਬਾਲਾ ਵਲੋਂ ਵੀ ਹੁਣ ਤੱਕ ਛੇ ਵਿਆਹ ਕਰਵਾਏ ਜਾ ਚੁੱਕੇ ਹਨ ਤੇ ਪੀਡ਼ਤ ਲੋਕ ਫੋਨ ਤੇ ਸੰਪਰਕ ਕਰ ਰਹੇ ਹਨ ਹਾਲੇ ਤੱਕ ਕਿਰਨ ਬਾਲਾ ਖ਼ਿਲਾਫ਼ ਕਿਸੇ ਨੇ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਜਿਸ ਦੇ ਬਾਰੇ ਜਾਣਕਾਰੀ ਡੀਐੱਸਪੀ ਰੂਰਲ ਸੁਖਵਿੰਦਰ ਸਿੰਘ ਚੌਹਾਨ ਨੇ ਦਿੱਤੀ।
Patiala:Bride married with 8 person turned out to be HIV positive