126 Coronavirus case in Patiala 31 July 2020 area wise details

July 31, 2020 - PatialaPolitics

Join #PatialaHelpline & #PatialaPolitics for latest updates

ਜਿਲੇ ਵਿੱਚ 126 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 1739

ਡੇਂਗੁ ਗਤੀਵਿਧੀਆਂ ਤਹਿਤ ਖੁਸ਼ਕ ਦਿਵਸ ਮੋਕੇ 21932 ਘਰਾਂ ਵਿਚ ਪਾਣੀ ਦੇ ਖੜੇ ਸਰੋਤਾ ਦੀ ਕੀਤੀ ਚੈਕਿੰਗ

ਹੁਣ ਤੱਕ 1013 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ. ਮਲਹੋਤਰਾ

ਪਟਿਆਲਾ 31 ਜੁਲਾਈ ( ) ਜਿਲੇ ਵਿਚ 126 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 1000 ਦੇ ਕਰੀਬ ਰਿਪੋਰਟਾਂ ਵਿਚੋ 126 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 1739 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 85 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 1013 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 28 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 1013 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 698 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 126 ਕੇਸਾਂ ਵਿਚੋ 50 ਪਟਿਆਲਾ ਸ਼ਹਿਰ, 22 ਰਾਜਪੁਰਾ, 19 ਨਾਭਾ, 09 ਸਮਾਣਾ, 06 ਪਾਤੜਾਂ ਅਤੇ 20 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 75 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ, 48 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਅਤੇਂ ਤਿੰਨ ਬਾਹਰੀ ਰਾਜਾ ਤੋਂ ਆਏ ਸ਼ਾਮਲ ਹਨ।ਪਟਿਆਲਾ ਦੇ ਰਾਘੋਮਾਜਰਾ ਤੋਂ ਚਾਰ, 23 ਨੰਬਰ ਫਾਟਕ ਅਤੇ ਦੀਪ ਨਗਰ ਤੋਂ ਤਿੰਨ-ਤਿੰਨ, ਧਾਲੀਵਾਲ ਕਲੋਨੀ, ਗੁਰਦੀਪ ਕਲੋਨੀ, ਗਰੀਨ ਪਾਰਕ ਕਲੋਨੀ, ਬੈਂਕ ਕਲੋਨੀ, ਸੰਤ ਨਗਰ, ਸੁੱਖ ਐਨਕਲੇਵ, ਅੰਬੇ ਅਪਾਰਟਮੈਂਟ ਤੋਂ ਦੋ-ਦੋ, ਅਨੰਦ ਨਗਰ ਐਕਸਟੈਂਸ਼ਨ, ਰਤਨ ਨਗਰ, ਡੋਗਰਾ ਮੁੱਹਲਾ, ਸਰਹੰਦੀ ਗੇਟ, ਪੁਲਿਸ ਲਾਈਨ ਸਲਾਰੀਆ ਵਿਹਾਰ, ਅਰਬਨ ਅਸਟੇਟ ਫੇਜ ਦੋ, ਬਾਜਵਾ ਕਲੋਨੀ, ਮਥੁਰਾ ਕਲੋਨੀ, ਮਜੀਠੀਆਂ ਐਨਕਲੇਵ, ਮੋਤੀ ਬਾਗ, ਜੋਗਿੰਦਰ ਨਗਰ, ਪ੍ਰਤਾਪ ਨਗਰ, ਅਗਰਵਾਲ ਮੁਹੱਲਾ, ਜਗਦੀਸ਼ ਐਨਕਲੇਵ ,ਗਿਆਨ ਕਲੋਨੀ, ਬਡੁੰਗਰ, ਅਸੇ ਮਾਜਰਾ, ਵਿਕਾਸ ਨਗਰ, ਝਿੱਲ, ਅਰਜੁਨ ਰੋਡ, ਗੋਬਿੰਦਪੁਰਾ, ਡੀ.ਐਮ .ਡਬਲਿਉ, ਬਾਬਾ ਜੀਵਨ ਸਿੰਘ ਨਗਰ, ਲਹਿਲ,ਪ੍ਰੀਤ ਨਗਰ, ਮਹਾਰਾਜਾ ਐਨਕਲੇਵ ਅਤੇ ਸੈਨਚੁਰੀ ਅੇੈਨਕਲੇਵ ਤੋਂ ਇੱਕ- ਇੱਕ,ਰਾਜਪੁਰਾ ਦੇ ਨੇੜੇੇ ਰਵੀ ਬੁੱਕ ਡਿਪੁ ਤੋਂ ਚਾਰ, ਡਾਲੀਮਾ ਵਿਹਾਰ ਤੋਂ ਦੋ, ਦੁਰਗਾ ਕਲੋਨੀ, ਰਾਮਦੇਵ ਕਲੋਨੀ, ਗਗਨਚੋਂਕ, ਕੇ.ਐਸ.ਐਮ.ਰੋਡ, ਗੁਰੂਦੁਆਰਾ ਰੋਡ, ਮਹਿੰਦਰਾ ਗੰਜ, ਬਠੋਈ, ਕਨਿਕਾ ਗਾਰਡਨ, ਆਦਰਸ਼ ਕਲੋਨੀ, ਨੀਲਪੁਰ ਸਾਂਝ ਕੇਂਦਰ, ਨੇੜੇ ਐਨ.ਟੀ.ਸੀ ਸਕੂਲ, ਗੁਰਬਖਸ਼ ਕਲੋਨੀ, ਧਮੋਲੀ, ਜੈ ਨਗਰ, ਨੇੜੇ ਦੁਰਗਾ ਮੰਦਰ ਤੋਂ ਇੱਕ-ਇੱਕ, ਨਾਭਾ ਦੇ ਬਠਿੰਡੀਆਂ ਮੁੱਹਲਾ ਤੋਂ ਪੰਜ, ਕਰਤਾਰਪੁਰਾ ਮੁੱਹਲਾ ਤੋਂ ਤਿੰਨ, ਪਟੇਲ ਨਗਰ ਅਤੇ ਪਾਂਡੁੂਸਰ ਮੁੱਹਲਾ ਤੋਂ ਦੋ-ਦੋ, ਧਕੋਦੀਆਂ ਦੀ ਬਸਤੀ, ਮੋਦੀ ਮਿੱਲ, ਰਿਪੁਦਮਨ ਮੁੱਹਲਾ, ਕੁੰਗਰੀਅਨ ਸਟਰੀਟ, ਬਸੰਤਪੁਰਾ,ਸਿੰਘ ਕਲੋਨੀ, ਹੀਰਾ ਮਹਿਲ ਤੋਂ ਇੱਕ-ਇੱਕ, ਸਮਾਣਾ ਦੇ ਇੰਦਰਾਪੁਰੀ ਅਤੇ ਮਾਛੀ ਹਾਤਾ ਚੌਂਕ ਤੋਂ ਦੋ-ਦੋ, ਕੇਸ਼ਵ ਨਗਰ, ਲਾਹੋਰਾ ਮੁੱਹਲਾ, ਘੜਾਮਾ ਪੱਤੀ, ਘਾਰ ਮੁੱਹਲਾ,ਗੁਰੂੁ ਨਾਨਕ ਨਗਰ ਤੋਂ ਇੱਕ ਇੱਕ , ਪਾਤੜਾਂ ਦੇ ਵਾਰਡ ਨੰਬਰ 4 ਅਤੇ ਲਖਵਾਲੀ ਬਸਤੀ ਤੋਂ ਦੋ-ਦੋ, ਵਾਰਡ ਨੰਬਰ 6 ਅਤੇ 11 ਤੋਂ ਇੱਕ- ਇੱਕ ਅਤੇ 20 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਇਹਨਾਂ ਵਿਚ ਸੱਤ ਸਿਹਤ ਕਾਮੇ, ਤਿੰਨ ਗਰਭਵੱਤੀ ਅੋਰਤਾਂ ਅਤੇ ਦੋ ਪੁਲਿਸ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਪਟਿਆਲਾ ਦੇ ਇੱਕ ਨਿਜੀ ਹਸਪਤਾਲ ਵਿੱਚ ਇੱਕ ਪੋਜਟਿਵ ਕੇਸ ਆਉਣ ਤੇਂ ਉੱਥੇ ਸਟਾਫ ਦੇ ਹੁਣ ਤੱਕ ਕੰਟੈਕਟ ਟਰੇਸਿੰਗ ਵਿੱਚ 12 ਕਰਮੀ ਪੋਜਟਿਵ ਪਾਏ ਗਏ ਹਨ। ਜਿਹਨਾਂ ਨੂੰ ਨਿਯਮਾ ਅਨੁਸਾਰ ਆਈਸੋਲੈਟ ਕੀਤਾ ਗਿਆ ਹੈ ਅਤੇ ਹਸਪਤਾਲ ਨੂੰ ਹਦਾਇਤਾਂ ਦਿੱਤੀਆ ਗਈਆਂ ਹਨ ਕਿ ਬਾਕੀ ਸਟਾਫ ਵਿੱਚ ਹੋਰ ਬਰੀਕੀ ਨਾਲ ਕੰਟੈਕਟ ਟਰੇਸਿੰਗ ਕਰਕੇ ਕੋਵਿਡ ਜਾਂਚ ਕਰਵਾਈ ਜਾਵੇ ਅਤੇ ਕੋਵਿਡ ਸਬੰਧੀ ਹਸਪਤਾਲਾ ਲਈ ਇੰਨਫੈਕਸ਼ਨ ਕੰਟਰੋਲ ਪ੍ਰੋਟੋਕੋਲ ਦੀਆਂ ਗਾਈਡਲਾਈਨਜ ਦੀ ਪਾਲਣਾ ਕੀਤੀ ਜਾਵੇ।ਅਜਿਹਾ ਨਾ ਕਰਨ ਤੇਂ ਬਣਦੀ ਕਾਰਵਾਈ ਕੀਤੀ ਜਾਵੇਗੀ।ਉਹਨਾਂ ਕੋਵਿਡ ਤੋਂ ਠੀਕ ਹੋ ਚੁੱਕੇ ਵਿਅਕਤੀਆਂ ਨੂੰ ਮੁੜ ਅਪੀਲ ਕੀਤੀ ਕਿ ਉਹ ਕੋਵਿਡ ਪੀੜਤ ਵਿਅਕਤੀਆਂ ਦੀ ਮਦਦ ਕਰਨ ਲਈ ਪਲਾਜਮਾ ਬੈਂਕ ਵਿੱਚ ਆਪਣਾ ਪਲਾਜਮਾ ਦੇਣ ਲਈ ਅੱਗੇ ਆਉਣ।

ਉਹਨਾਂ ਦੱਸਿਆਂ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਮਨਾਏ ਜਾ ਰਹੇ ਖੁਸ਼ਕ ਦਿਵਸ ਤਹਿਤ ਡੇਂਗੂ, ਮਲੇਰੀਆਂ ਅਤੇ ਚਿਕਨਗੁਨੀਆਂ ਦੀ ਰੋਕਥਾਮ ਕਰਨ ਲਈ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 21932 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਚੈਕਿੰਗ ਦੌਰਾਨ 176 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਏ ਜਾਣ ਤੇਂ ਸੰਸਥਾਨ ਦੇ ਮਾਲਕਾਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਗਏ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਨਾਲ ਨਾਲ ਡੇਂਗੁ,ਮਲੇਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਵੀ ਜਰੂਰ ਅਪਨਾਉਣ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 824 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 44465 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 1739 ਕੋਵਿਡ ਪੋਜਟਿਵ, 41100 ਨੈਗਟਿਵ ਅਤੇ 1516 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।