133 covid case,8 deaths in Patiala 6 September area wise details

September 6, 2020 - PatialaPolitics

Join #PatialaHelpline & #PatialaPolitics for latest updates

ਜਿਲੇ ਵਿੱਚ 133 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 7132

ਅੱਠ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

ਹੁਣ ਤੱਕ 5636 ਮਰੀਜ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ.ਮਲਹੋਤਰਾ

ਪਟਿਆਲਾ 6 ਸਤੰਬਰ ( ) ਜਿਲੇ ਵਿਚ 133 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2000 ਦੇ ਕਰੀਬ ਰਿਪੋਰਟਾਂ ਵਿਚੋ 133 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਚਾਰ ਪੋਜੀਟਿਵ ਕੇਸਾਂ ਦੀ ਸੁਚਨਾ ਪੀ.ਜੀ.ਆਈ.ਚੰਡੀਗੜ ਅਤੇ ਚਾਰ ਦੀ ਸੁਚਨਾ ਐਸ.ਏ.ਐਸ.ਨਗਰ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 7132 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 165 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 5636 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ ਅੱਠ ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 194 ਹੋ ਗਈ ਹੈ, 5636 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1302 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 133 ਕੇਸਾਂ ਵਿਚੋ 69 ਪਟਿਆਲਾ ਸ਼ਹਿਰ, 02 ਸਮਾਣਾ, 20 ਰਾਜਪੁਰਾ, 10 ਨਾਭਾ ਅਤੇ 32 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 26 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 105 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਅਤੇ ਦੋ ਵਿਦੇਸ਼ਾ ਤੋਂ ਆਉਣ ਕਾਰਣ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਪਟਿਆਲਾ ਦੇ ਰਤਨ ਨਗਰ ਤੋਂ ਸੱਤ, ਅਮਨ ਨਗਰ ਤੋਂ ਪੰਜ, ਪੁਰਾਨਾ ਬਿਸ਼ਨ ਨਗਰ ਤੋਂ ਤਿੰਨ, ਗੁਰੁ ਨਾਨਕ ਨਗਰ ਬੀ , ਸਾਰਵਾਲ ਸਟਰੀਟ, ਸਫਾਬਾਦੀ ਗੇਟ, ਸਲਾਰੀਆਂ ਵਿਹਾਰ, ਗੁਰਬਖਸ਼ ਕਲੋਨੀ, ਡੀ.ਐਮ.ਡਬਲਿਉ, ਤ੍ਰਿਪੜੀ, ਅਜਾਦ ਨਗਰ ਤੋਂ ਦੋ-ਦੋ, ਮਜੀਠੀਆਂ ਐਨਕਲੇਵ, ਮਾਡਲ ਟਾਉਨ, ਪ੍ਰਤਾਪ ਨਗਰ, ਸੇਵਕ ਕਲੋਨੀ, ਪਾਸੀ ਰੋਡ, ਸੁਈਗਰਾਂ ਮੁੱਹਲਾ, ਸਮਾਣੀਆਂ ਗੇਟ, ਮਹਿੰਦਰਾ ਕਲੋਨੀ, ਢਿਲੋ ਕਲੋਨੀ, ਉਪਕਾਰ ਨਗਰ, ਪ੍ਰਤਾਪ ਨਗਰ, ਮਥੁਰਾ ਕਲੋਨੀ, ਲਹਿਲ, ਪ੍ਰੀਤ ਬਾਗ , ਤਫਜਲਪੁਰਾ, ਖਾਲਸਾ ਮੁਹੱਲਾ, ਜੰਡ ਗੱਲੀ ਆਦਿ ਥਾਵਾਂ ਤੋਂ ਇੱਕ -ਇੱਕ, ਸਮਾਣਾ ਦੇ ਅਗਰਸੈਨ ਕਲੋਨੀ ਅਤੇ ਜੋਸ਼ੀਆ ਮੁਹੱਲਾ ਤੋਂ ਇੱਕ-ਇੱਕ, ਰਾਜਪੁਰਾ ਦੇੇ ਸਤਨਰਾਇਣ ਮੰਦਰ ਦੇ ਨਜਦੀਕ ਤੋਂ ਪੰਜ, ਰਾਜਪੁਰਾ ਟਾਉਨ ਤੋਂ ਤਿੰਨ, ਡਾਲੀਮਾ ਵਿਹਾਰ ਤੋਂ ਦੋ, ਪੁਰਾਨਾ ਕੋਰਟ ਰੋਡ, ਸ਼ਿਵ ਕਲੋਨੀ, ਨੇੜੇ ਗਉਸ਼ਾਲਾ ਰੋਡ , ਸ਼ਾਸ਼ਤਰੀ ਮਾਰਕਿਟ, ਜੱਗੀ ਕਲੋਨੀ ਆਦਿ ਥਾਵਾਂ ਤੋਂ ਇੱਕ-ਇੱਕ, ਨਾਭਾ ਦੇ ਭੀਖੀ ਮੋੜ ਤੋਂ ਦੋ, ਹੀਰਾ ਮੱਹਲ, ਦੀਵਾਨ ਸਟਰੀਟ, ਪ੍ਰੇਮ ਨਗਰ, ਬਠਿੰਡੀਆਂ ਮੁੱਹਲਾ ਆਦਿ ਥਾਵਾਂ ਤੋਂ ਇੱਕ-ਇੱਕ ਅਤੇ 32 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਪੰਜ ਪੁਲਿਸ ਕਰਮੀ ਅਤੇੁ ਇੱਕ ਸਿਹਤ ਕਰਮੀ ਵੀ ਸ਼ਾਮਲ ਹੈ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਅੱਠ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚ ਤਿੰਨ ਰਾਜਪੁਰਾ, ਦੋ ਪਟਿਆਲਾ, , ਇੱਕ ਪਾਤੜਾਂ, ਇੱਕ ਬਲਾਕ ਭਾਦਸੋਂ ਅਤੇ ਇੱਕ ਬਲਾਕ ਕਾਲੋਮਾਜਰਾ ਨਾਲ ਸਬੰਧਤ ਹੈ।ਪਹਿਲਾ ਰਾਜਪੁਰਾ ਦੇ ਕੇ.ਐਸ.ਐਮ.ਰੋਡ ਦਾ ਰਹਿਣ ਵਾਲਾ 61 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਪਹਿਲਾ ਅੰਬਾਲਾ ਦੇ ਰੇਲਵੇ ਹਸਪਤਾਲ ਅਤੇ ਬਾਦ ਵਿੱਚ ਐਸ.ਏ.ਐਸ. ਨਗਰ ਦੇ ਨਿਜੀ ਹਸਪਤਾਲ ਵਿੱਚ ਦਾਖਲ ਹੋਇਆ ਸੀ, ਦੁਸਰਾ ਰਾਜਪੁਰਾ ਦੇ ਪ੍ਰੇਮ ਸਿੰਘ ਕਲੋਨੀ ਦੀ ਰਹਿਣ ਵਾਲੀ 61 ਸਾਲਾ ਅੋਰਤ ਜੋ ਕਿ ਬੁਖਾਰ ਦੀ ਦਿੱਕਤ ਹੋਣ ਤੇਂ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਈ ਸੀ, ਤੀਸਰਾ ਰਾਜਪੁਰਾ ਦੇ ਗੁਰੂ ਅਰਜਨ ਦੇਵ ਕਲੋਨੀ ਦੀ ਰਹਿਣ ਵਾਲੀ 70 ਸਾਲਾ ਅੋਰਤ ਜੋ ਕਿ ਪੁਰਾਣੀ ਸ਼ੁਗਰ ਦੀ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋੲ ਸੀ,ਚੋਥਾਂ ਪਟਿਆਲਾ ਦੇੇ ਸਰਹੰਦੀ ਬਾਜਾਰ ਦੀ ਰਹਿਣ ਵਾਲੀ 63 ਸਾਲ ਅੋਰਤ ਜੋ ਕਿ ਸ਼ੁਗਰ ਦੀ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਦਾਖਲ ਹੋਈ ਸੀ, ਪੰਜਵਾਂ ਪਟਿਆਲਾ ਦੇ ਗੁੜ ਮੰਡੀ ਦੀ ਰਹਿਣ ਵਾਲੀ 55 ਸਾਲਾ ਅੋਰਤ ਜੋ ਕਿ ਹਾਈਪਰਟੈਂਸ਼ਨ ਦੀ ਪੁਰਾਣੀ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ,ਛੇੇਵਾਂ ਪਿੰਡ ਵਡੋਈਆਂ ਤਹਿਸੀਮ ਨਾਭਾ ਦੀ ਰਹਿਣ ਵਾਲੀ 70 ਸਾਲਾ ਅੋਰਤ ਜੋ ਕਿ ਸ਼ੁਗਰ ਦੀ ਮਰੀਜ ਸੀ, ਸੱਤਵਾਂ ਪਿੰਡ ਕਾਹਨੇਵਾਲ ਤਹਿਸੀਲ ਪਾਤੜਾਂ ਦਾ ਰਹਿਣ ਵਾਲਾ 55 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸੀ, ਅੱਠਵਾਂ ਪਿੰਡ ਸ਼ਾਮਦੂ ਬਾਲਕ ਕਾਲੋਮਾਜਰਾ ਦੀ ਰਹਿਣ ਵਾਲੀ 55 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਸੀ।ਇਹਨਾਂ ਪੋਜਟਿਵ ਮਰੀਜਾਂ ਦੀ ਮੋੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਪੋਜਟਿਵ ਕੇਸਾਂ ਦੀ ਮੋਤਾਂ ਦੀ ਗਿਣਤੀ 194 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਪਟਿਆਲਾ ਦੇ ਗੁਰੂ ਰਵੀ ਦਾਸ ਨਗਰ ਨੇੜੇ ਰੇਲਵੇ ਸਟੇਸ਼ਨ ਵਿੱਚ ਜਿਆਦਾ ਪੋਜਟਿਵ ਆਉਣ ਤੇਂ ਉਥੇ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ ਅਤੇ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਪਟਿਆਲਾ ਦੇ ਅਰਬਨ ਅਸਟੇਟ ਫੇਜ ਦੋ ਅਤੇ ਰਾਜਪੁਰਾ ਦੇ ਮਹਾਂਵੀਰ ਮੰਦਰ ਏਰੀਏ ਵਿੱਚ ਲਗਾਈ ਮਾਈਕਰੋਕੰਟੈਨਮੈਂਟ ਹਟਾ ਦਿੱਤੀ ਗਈ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1600 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 96733 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 7132 ਕੋਵਿਡ ਪੋਜਟਿਵ, 88101 ਨੈਗਟਿਵ ਅਤੇ ਲੱਗਭਗ 1250 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।