134 coronavirus case,5 deaths in Patiala 21 August area wise details

August 21, 2020 - PatialaPolitics

ਜਿਲੇ ਵਿੱਚ 134 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 4545

ਖੁਸ਼ਕ ਦਿਵਸ ਮੋਕੇ ਚੈਕਿੰਗ ਦੋਰਾਣ 180 ਘਰਾਂ ਵਿਚ ਡੇਂਗੁ ਲਾਰਵਾ ਮਿਲਣ ਤੇਂ ਦਿੱਤੇ ਚੇਤਾਵਨੀ ਨੋਟਿਸ

ਹੁਣ ਤੱਕ 2976 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ : ਡਾ.ਮਲਹੋਤਰਾ

ਪਟਿਆਲਾ 21 ਅਗਸਤ ( ) ਜਿਲੇ ਵਿਚ 134 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1250 ਦੇ ਕਰੀਬ ਰਿਪੋਰਟਾਂ ਵਿਚੋ 134 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਦੋ ਪੋਜਟਿਵ ਕੇਸਾਂ ਦੀ ਸੂਚਨਾ ਐਸ. ਏ. ਐਸ. ਨਗਰ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 4545 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 120 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 2976 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 103 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 2976 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1466 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 134 ਕੇਸਾਂ ਵਿਚੋ 56 ਪਟਿਆਲਾ ਸ਼ਹਿਰ,32 ਰਾਜਪੁਰਾ, 15 ਨਾਭਾ, 11 ਸਮਾਣਾ,03 ਸਨੋਰ, 01 ਪਾਤੜਾਂ ਅਤੇ 16 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 12 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 120 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਅਤੇ ਦੋ ਬਾਹਰੀ ਰਾਜਾ ਤੋਂ ਆਉਣ ਕਾਰਨ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਗੁਰੂ ਨਾਨਕ ਨਗਰ ਤੋਂ ਪੰਜ, ਤੇਜ ਬਾਗ ਕਲੋਨੀ, ਅਰਬਨ ਅਸਟੇਟ ਦੋ, ਫੈਕਟਰੀ ਏਰੀਆ ਤੋਂ ਤਿੰਨ-ਤਿੰਨ , ਡੀ.ਐਮ.ਡਬਲਿਉ, ਅਰਬਨ ਅਸਟੇਟ ਫੇਜ ਇੱਕ, ਪੁਰਬੀਆ ਸਟਰੀਟ, ਅੰਗਦਪੁਰਾ ਸਟਰੀਟ, ਤਫਜਲਪੁਰਾ ਮੁਹੱਲਾ ਤੋਂ ਦੋ-ਦੋ,ਬੈਂਕ ਕਲੋਨੀ, ਮਥੁਰਾ ਕਲੋਨੀ, ਮਾਰਕਲ ਕਲੋਨੀ, ਕਾਰਖਾਸ ਕਲੋਨੀ, ਸ਼ਾਂਤੀ ਨਗਰ, ਸ਼ਾਹ ਮੁਗਲਾਨ ਸਟਰੀਟ, ਨਿਉ ਮਹਿੰਦਰਾ ਕਲੋਨੀ, ਫੁਲਕੀਆਂ ਐਨਕਲੇਵ, ਮਜੀਠੀਆਂ ਐਨਕਲੇਵ, ਸੰਤ ਅੱਤਰ ਸਿੰਘ ਕਲੋਨੀ, ਹੀਰਾ ਨਗਰ, ਐਸ.ਐਸ.ਟੀ ਨਗਰ, ਦਸ਼ਮੇਸ਼ ਕਲੋਨੀ, ਅਹਲੁਵਾਲੀਆਂ ਸਟਰੀਟ, ਅਜੀਤ ਨਗਰ, ਨਾਭਾ ਗੇਟ, ਮਾਲਵਾ ਕਲੋਨੀ, ਵਿਜੈ ਨਗਰ, ਆਰਿਅਨ ਚੌਂਕ, ਲਾਹੋਰੀ ਗੇਟ, ਬੱਕ ਮਾਰਕਿਟ, ਫੋਕਲ ਪੁਆਇੰਟ, ਅਨੰਦ ਨਗਰ, ਫਰੈਂਡਜ ਕਲੋਨੀ, ਰਘਬੀਰ ਕਲੋਨੀ, ਤ੍ਰਿਪੜੀ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਐਚ.ਡੀ.ਐਫ.ਸੀ.ਬੈਂਕ ਨੇੜੇ ਦੁਰਗਾ ਮੰਦਰ ਤੋਂ 9, ਡਾਲੀਮਾ ਵਿਹਾਰ ਤੋਂ ਚਾਰ, ਨੇੜੇ ਆਰਿਆ ਸਮਾਜ ਮੰਦਰ, ਨੇੜੇ ਸ਼ਿਵ ਮੰਦਰ, ਨੇੜੇ ਐਨ.ਟੀ.ਸੀ ਸਕੂਲ, ਗੁਰੂ ਨਾਨਕ ਕਲੋਨੀ ਤੋਂ ਦੋ-ਦੋ, ਵਿਕਾਸ ਨਗਰ, ਐਸ.ਬੀ.ਐਸ ਕਲੋਨੀ, ਸਤਨਾਮ ਨਗਰ, ਗਉਸ਼ਾਲਾ ਰੋਡ, ਭਾਰਤ ਕਲੋਨੀ, ਗਾਂਧੀ ਕਲੋਨੀ, ਆਦਰਸ਼ ਕਲੋਨੀ, ਗੋਬਿੰਦ ਕਲੋਨੀ, ਪੁਰਾਨਾ ਰਾਜਪੁਰਾ ਆਦਿ ਥਾਂਵਾ ਤੋਂ ਇੱਕ-ਇੱਕ, ਨਾਭਾ ਦੇ ਪੰਜਾਬੀ ਬਾਗ ਤੋਂ ਤਿੰਨ, ਇਨਸਾਈਡ ਬੀ.ਐਸ.ਐਨ ਕੁਆਟਰਜ ਤੋਂ ਦੋ,ਹੀਰਾ ਮੱਹਲ, ਰਣਜੀਤ ਨਗਰ, ਟੀਚਰ ਕਲੋਨੀ, ਰਾਣੀ ਬਾਗ, ਜਸਪਾਲ ਕਲੋਨੀ, ਐਫ.ਸੀ.ਆਈ ਕਲੋਨੀ, ਹਰੀਦਾਸ ਕਲੋਨੀ, ਸੰਗਤਪੁਰਾ ਸਟਰੀਟ, ਪ੍ਰੀਤ ਵਿਹਾਰ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਦੇ ਜੱਟਾਂ ਪੱਤੀ, ਮਾਛੀ ਹਾਤਾ ਤੋਂ ਤਿੰਨ-ਤਿੰਨ, ਰਾਮ ਬਸਤੀ, ਕਨੁੰਗੋ ਮੁੱਹਲਾ, ਵੜੈਚ ਕਲੋਨੀ, ਅਫਸਰ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ, ਸਨੋਰ ਤੋਂ ਤਿੰਨ, ਪਾਤੜਾਂ ਤੋਂ ਇੱਕ ਅਤੇੇ 16 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਦੋ ਪੁਲਿਸ ਮੁਲਾਜਮ,ਚਾਰ ਗਰਭਵੱਤੀ ਮਾਂਵਾ,ਦੋ ਸਿਹਤ ਕਰਮੀ, ਇੱਕ ਆਂਗਣਵਾੜੀ ਵਰਕਰ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਪੰਜ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ। ਪਹਿਲਾ ਪਟਿਆਲਾ ਦੇ ਯਾਦਵਿੰਦਰਾ ਕਲੋਨੀ ਦਾ ਰਹਿਣ ਵਾਲਾ 60 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਨਾਲ ਨਿਜੀ ਹਸਪਤਾਲ ਤੋਂ ਰੈਫਰ ਹੋ ਕੇ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਇਆ ਸੀ, ਦੁਸਰਾ ਸਮਾਣਾ ਦੀ ਮਾਲਕਾਨੀ ਪੱਤੀ ਦੀ ਰਹਿਣ ਵਾਲੀ 70 ਸਾਲਾ ਬਜੁਰਗ ਅੋਰਤ ਜੋ ਕਿ ਬੀ.ਪੀ. ਦੀ ਪੁਰਾਨੀ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਈ ਸੀ, ਤੀਸਰਾ ਰਾਜਪੁਰਾ ਦੇ ਵਿਕਾਸ ਨਗਰ ਦੀ ਰਹਿਣ ਵਾਲੀ 65 ਸਾਲਾ ਅੋਰਤ ਜੋ ਕਿ ਪੁਰਾਨੀ ਸ਼ੁਗਰ, ਬੀ.ਪੀ. ਅਤੇ ਥਾਈਰੈਡ ਦੀ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਈ ਸੀ, ਚੋਥਾ ਭਾਰਤ ਕਲੋਨੀ ਪਟਿਆਲਾ ਦਾ ਰਹਿਣ ਵਾਲਾ 16 ਸਾਲ ਦਾ ਲੜਕਾ ਜੋ ਕਿ ਆਬਸਟਰਕਟਿਵ ਸਲੀਪ ਏਪਨੀਆ( ਰਾਤ ਨੂੰ ਸੋਣ ਵੇਲੇ ਸਾਹ ਦੀ ਦਿੱਕਤ ਹੋਣਾ) ਦਾ ਪੁਰਾਨਾ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ, ਪੰਜਵਾ ਪਿੰਡ ਪੰਜਾਲਾ ਦੀ 42 ਸਾਲਾ ਅੋਰਤ ਜੋ ਕਿ ਸ਼ੁਗਰ, ਕਿਡਨੀਆ, ਬੀ.ਪੀ. ਦਿੱਲ ਦੀਆਂ ਬਿਮਾਰੀਆਂ ਦੀ ਮਰੀਜ ਸੀ, ਇਹਨਾਂ ਸਾਰਿਆਂ ਦੀ ਇਲਾਜ ਦੋਰਾਣ ਹਸਪਤਾਲ ਵਿਚ ਮੌਤ ਹੋ ਗਈ ਹੈ। ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 103 ਹੋ ਗਈ ਹੈ।

ਉਹਨਾਂ ਦੱਸਿਆਂ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਮਨਾਏ ਜਾ ਰਹੇ ਖੁਸ਼ਕ ਦਿਵਸ ਤਹਿਤ ਡੇਂਗੂ, ਮਲੇਰੀਆਂ ਅਤੇ ਚਿਕਨਗੁਨੀਆਂ ਦੀ ਰੋਕਥਾਮ ਕਰਨ ਲਈ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲੇ ਵਿੱਚ 21281 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਚੈਕਿੰਗ ਦੌਰਾਨ 180 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਏ ਜਾਣ ਤੇਂ ਸੰਸਥਾਨ ਦੇ ਮਾਲਕਾਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਗਏ ਅਤੇ ਡੇਂਗੁ ਲਾਰਵਾ ਨਸ਼ਟ ਕਰਵਾਇਆ ਗਿਆ।।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਬਰਸਾਤਾ ਦਾ ਮੋਸਮ ਹੋਣ ਕਾਰਣ ਹਰੇਕ ਨਾਗਰਿਕ ਦੀ ਇਹ ਜਿਮੇਵਾਰੀ ਬਣਦੀ ਹੈ ਕਿ ਉਹ ਆਪਣੇ ਘਰਾਂ ਵਿੱਚ ਅਤੇ ਛੱਤਾ ਤੇਂ ਪਏ ਟੁਟੇ ਫੁੱਟੇ ਬਰਤਨਾਂ, ਗਮਲਿਆਂ ਦੀਆਂ ਟਰੇਆ, ਟਾਇਰਾ, ਫਰਿਜਾਂ ਦੀਆਂ ਟਰੇਆ, ਕੁਲਰਾ, ਪਾਣੀ ਦੀਆਂ ਟੈਂਕੀਆ ਆਦਿ ਦੀ ਚੈਕਿੰਗ ਕਰਕੇ ਖੜੇ ਪਾਣੀ ਦੇ ਸਰੋਤਾ ਨੂੰ ਨਸ਼ਟ ਕਰਨਾ ਯਕੀਨੀ ਬਣਾਉਣ।ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਕਰੋਨਾ ਅਤੇ ਡੇਂਗੁ ਵਰਗੀਆਂ ਬਿਮਾਰੀਆਂ ਤੇਂ ਜਿੱਤ ਪਾਈ ਜਾ ਸਕਦੀ ਹੈ।ਇਸ ਲਈ ਲੋਕ ਕਰੋਨਾ ਦੇ ਨਾਲ ਨਾਲ ਡੇਂਗੁ,ਮਲੇਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਵੀ ਜਰੂਰ ਅਪਨਾਉਣ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1700 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 68358 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 4545 ਕੋਵਿਡ ਪੋਜਟਿਵ, 60603 ਨੈਗਟਿਵ ਅਤੇ ਲੱਗਭਗ 3050 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Join #PatialaHelpline & #PatialaPolitics for latest updates