135 Coronavirus case in Patiala 6 August 2020 areawise details

August 6, 2020 - PatialaPolitics

Join #PatialaHelpline & #PatialaPolitics for latest updates

ਜਿਲੇ ਵਿੱਚ 135 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 2320

ਹੁਣ ਤੱਕ 1484 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ. ਮਲਹੋਤਰਾ

ਪਟਿਆਲਾ 6 ਅਗਸਤ ( ) ਜਿਲੇ ਵਿਚ 135 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 850 ਦੇ ਕਰੀਬ ਰਿਪੋਰਟਾਂ ਵਿਚੋ 135 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਦੋ ਪੋਜਟਿਵ ਕੇਸਾਂ ਦੀ ਸੁਚਨਾ ਫੋਰਟਿਸ ਹਸਪਤਾਲ ਮੋਹਾਲੀ, ਇੱਕ ਮੈਕਸ ਹਸਪਤਾਲ ਮੋਹਾਲੀ, ਇੱਕ ਓਜਸ ਹਪਤਾਲ ਮੁਹਾਲੀ, ਸਿਵਲ ਸਰਜਨ ਫਤਿਹਗੜ ਸਾਿਹਬ,ਇੱਕ ਸੈਕਟਰ 32 ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 2320 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 107 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 1484 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 45 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 1484 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 791 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 135 ਕੇਸਾਂ ਵਿਚੋ 72 ਪਟਿਆਲਾ ਸ਼ਹਿਰ, 21 ਨਾਭਾ, 22 ਰਾਜਪੁਰਾ, 07 ਸਮਾਣਾ ਅਤੇ 13 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 46 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ,88 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਨਾਲ ਅਤੇ ਇੱਕ ਬਾਹਰੀ ਰਾਜ ਤੋਂ ਆਉਣ ਨਾਲ ਸਬੰਧਤ ਹਨ।ਪਟਿਆਲਾ ਦੇ ਅਜਾਦ ਨਗਰ ਤੋਂ ਛੇ, ਅਰਬਨ ਅਸਟੇਟ ਫੇਜ ਦੋ ਤੋਂ ਪੰਜ, ਅਮਨ ਨਗਰ , ਅਦਾਲਤ ਬਜਾਰ ਤੋਂ ਚਾਰ- ਚਾਰ, ਪ੍ਰੀਤ ਨਗਰ ਤੋਂ ਤਿੰਨ,ਘੁਮੰਣ ਨਗਰ, ਪਾਠਕ ਵਿਹਾਰ, ਵਿਕਾਸ ਨਗਰ, ਏਕਤਾ ਨਗਰ, ਅਰਬਨ ਅਸਟੇਟ 1,ਸੁੰਦਰ ਨਗਰ, ਗੁਰਬਖਸ਼ ਕਲੋਨੀ, ਗਾਂਧੀ ਨਗਰ, ਬੈਂਕ ਕਲੋਨੀ ਤੋਂ ਦੋ- ਦੋ, ਦਰਸ਼ਨ ਸਿੰਘ ਨਗਰ, ਆਫੀਸਰ ਐਨਕਲੇਵ, ਭੁਪਿੰਦਰਾ ਰੋਡ, ਬਾਬਾ ਜੀਵਨ ਸਿੰਘ ਨਗਰ, ਕੜਾਹ ਵਾਲਾ ਚੋਂਕ, ਗੋਬਿੰਦ ਨਗਰ, ਤੇਜ ਬਾਗ ਕਲੋਨੀ, ਮੇਹਰ ਸਿੰਘ ਕਲੋਨੀ, ਸੁੂਦਨ ਸਟਰੀਟ, ਐਸ.ਐਸ ਟੀ ਨਗਰ, ਗੋਲ ਗੱਪਾ ਚੋਂਕ, ਚਰਨ ਬਾਗ, ਸਮਾਣੀਆ ਗੇਟ, ਖਾਲਸਾ ਮੁਹੱਲਾ, ਨਿਉ ਮਹਿੰਦਰਾ ਕਲੋਨੀ, ਬਾਜਵਾ ਕਲੋਨੀ, ਮਾਲਵਾ ਐਨਕਲੇਵ, ਭਾਨ ਕਲੋਨੀ, ਮੁੱਹਲਾ ਕਬਾੜੀਆ ਵਾਲਾ, ਦਸ਼ਮੇਸ਼ ਕਲੋਨੀ, ਮੰਦਰ ਮਾਰਗ, ਛੋਟੀ ਬਾਰਾਂਦਰੀ, ਵਿਕਾਸ ਕਲੋਨੀ, ਨਵਤੇਜ ਨਗਰ, ਤ੍ਰਿਵੇਨੀ ਚੋਂਕ, ਬਾਜਵਾ ਕਲੋਨੀ,ਗੁਰੁ ਨਾਨਕ ਨਗਰ, ਅਜੀਤ ਨਗਰ, ਘਾਸ ਮੰਡੀ, ਸਰਕਾਰੀ ਫਲ਼ੈਟ ਮੈਡੀਕਲ ਕਾਲਜ, ਰਾਜਿੰਦਰਾ ਨਰਸਿੰਗ ਹੋਸਟਲ, ਸ਼ੀਸ਼ ਮਹਿਲ, ਜੁਝਾਰ ਨਗਰ ਤੋਂ ਇੱਕ-ਇੱਕ, ਰਾਜਪੁਰਾ ਦੇ ਨਿਉ ਆਫੀਸਰ ਕਲੋਨੀ ਤੋਂ ਚਾਰ, ਗੋਬਿੰਦ ਕਲੋਨੀ, ਕੇ.ਐਸ.ਐਮ ਰੋਡ, ਰਾਮ ਦੇਵ ਕਲੋਨੀ, ਨੇੜੇ ਸਿਵ ਮੰਦਰ ਤੋਂ ਦੋ-ਦੋ,ਗਾਂਧੀ ਕਲੋਨੀ, ਗੁਰੂੁਦਵਾਰਾ ਰੋਡ,ਅਮੀਰ ਕਲੋਨੀ, ਨੇੜੇ ਸਿਵਲ ਹਸਪਤਾਲ, ਰਾਜਪੁਰਾ, ਗਉਸ਼ਾਲਾ ਰੋਡ, ਸ਼ਾਮ ਨਗਰ, ਗੁਰੂ ਅਰਜਨ ਦੇਵ ਕਲੋਨੀ ਤੋਂ ਇੱਕ -ਇੱਕ, ਨਾਭਾ ਦੇ ਸ਼ਿਵਾ ਐਨਕਲੇਵ ਤੋਂ ਤਿੰਨ, ਡਾ.ਰਾਮ ਕ੍ਰਿਸ਼ਨ ਸਟਰੀਟ, ਵਿਕਾਸ ਕਲੋਨੀ, ਨਿੳੇੁ ਬਸਤੀ ਤੋਂ ਦੋ- ਦੋ,ਰਿਪੁਦਮਨ ਮੁੱਹਲਾ, ਅਜੀਤ ਨਗਰ, ਸ਼ਿਵਪੁਰੀ ਕਲੋਨੀ,ਪਟੇਲ ਨਗਰ,ਬੇਦੀਅਨ ਸਟਰੀਟ, ਮੋਤੀਆ ਬਾਜਾਰ, ਸੰਗਤਪੁਰਾ ਮੁਹੱਲਾ, ਡੇਰਾ ਪੁਰਾਨਾ ਹਾਥੀ ਖਾਨਾ,ਅਜੈਬ ਕਲੋਨੀ, ਕਮਲਾ ਕਲੋਨੀ, ਗਿੱਲ ਸਟਰੀਟ, ਬੱਤਾ ਸਟਰੀਟ ਤੋਂ ਇੱਕ ਇੱਕ, ਸਮਾਣਾ ਦੇ ਅਗਰਸੈਨ ਕਲੋਨੀ ਤੋਂ ਤਿੰਨ,ਮਾਛੀ ਹਾਤਾ ਦੋ-ਦੋ,ਸ਼ਿਵ ਸਕਤੀ ਵਾਟਿਕਾ ਕਲੋਨੀ ਅਤੇ ਘੜਾਮਾ ਪੱਤੀ ਤੋਂ ਇੱਕ-ਇੱਕ ਅਤੇ 13 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚ ਦੋ ਗਰਭਵੱਤੀ ਅੋਰਤਾਂ ,ਦੋ ਸਿਹਤ ਕਰਮੀ ਅਤੇ ਇੱਕ ਪੁਲਿਸ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਦੇਖਣ ਵਿੱਚ ਆ ੋਿਰਹਾ ਹੈ ਕਿ ਜਿਹੜੇ ਬਂੈਕਾ ਵਿਚੋ ਇੱਕ ਵਾਰ ਕੇਸ ਆ ਜਾਂਦਾ ਹੈ ਤਾਂ ਉਥੇ ਪਬਲਿਕ ਡੀਲਿੰਗ ਹੋਣ ਕਾਰਣ ਹੋਰ ਵਧੇਰੇ ਕੇਸ ਆਉਣ ਦੀ ਸੰਭਾਵਨਾ ਬਣ ਜਾਂਦੀ ਹੈ ਇਸ ਲਈ ਉਹਨਾਂ ਸਮੂਹ ਬੈਂਕਾ ਦੇ ਸ਼ਾਖਾ ਇੰਚਾਰਜਾ ਨੂੰ ਅਪੀਲ ਕੀਤੀ ਕਿ ਉਹ ਬੈਂਕਾ ਦੇ ਵਿਚ ਪਬਲਿਕ ਡੀਲਿੰਗ ਨੂੰ ਮੁੱਖ ਰੱਖਦੇ ਹੋਏ ਕੋਵਿਡ ਤੋਂ ਬਚਾਅ ਲਈ ਜਾਰੀ ਹਦਾਇਤਾਂ ਦਾ ਪਾਲਣ ਯਕੀਨੀ ਬਣਾਉਣ।ਉਹਨਾਂ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਮਾਸਕ ਪਾ ਕੇ ਰੱਖਣਾ, ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਨਾਲ ਧੋਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਇੱਕਠ ਵਾਲੀਆ ਥਾਂਵਾ ਤੇਂ ਨਾ ਜਾਣਾ ਆਦਿ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਤਾਂ ਜੋ ਕੋਵਿਡ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਜਿਲੇ ਵਿਚ ਦੋ ਕੋਵਿਡ ਪੋਜਟਿਵ ਮਰੀਜਾਂ ਦੀ ਮੋਤ ਹੋ ਗਈ ਹੈ।ਜਿਸ ਨਾਲ ਹੁਣ ਤੱਕ ਜਿਲੇ ਵਿਚ ਕੋਵਿਡ ਪੀੜਤ ਮਰੀਜਾਂ ਦੀਆਂ ਮੋਤਾਂ ਦੀ ਗਿਣਤੀ 45 ਹੋ ਗਈ ਹੈ।ਇਹਨਾਂ ਵਿਚੋ ਪਹਿਲਾ ਪਟਿਆਲਾ ਦੇ ਕ੍ਰਿਸ਼ਨਾ ਕਲੋਨੀ ਦਾ ਰਹਿਣ ਵਾਲਾ 28 ਸਾਲਾ ਵਿਅਕਤੀ ਜੋ ਕਿ ਥੇਲੇਸੀਮੀਆ ਦਾ ਪੁਾਰਾਨ ਮਰੀਜ ਸੀ ਅਤੇ ਪਿਛਲੇ 18 ਦਿਨਾਂ ਤੋਂ ਪੀ.ਜੀ.ਆਈ,. ਚੰਡੀਗੜ ਵਿੱਚ ਦਾਖਲ ਸੀ ਅਤੇ ਕੋਵਿਡ ਪੋਜਟਿਵ ਸੀ, ਦੀ ਬੀਤੇ ਦਿਨੀ ਪੀ.ਜੀ.ਆਈ. ਵਿਚ ਮੋਤ ਹੋ ਗਈ। ਦੁਸਰਾ ਪਟਿਆਲਾ ਦੇ ਪ੍ਰੀਤ ਨਗਰ ਦਾ ਰਹਿਣ ਵਾਲ 64 ਸਾਲ ਬਜੁਰਗ ਜੋ ਕਿ ਸ਼ੁਗਰ, ਬੀ.ਪੀ. ਅਤੇ ਹੋਰ ਬਿਮਾਰੀਆਂ ਕਾਰਣ 29 ਜੁਲਾਈ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ ਅਤੇ ਕੋਵਿਡ ਪੋਜਟਿਵ ਸੀ,ਦੀ ਵੀ ਬੀਤੇ ਦਿਨੀ ਰਾਜਿੰਦਰਾ ਹਸਪਤਾਲ ਵਿਚ ਮੋਤ ਹੋ ਗਈ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 850 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 47910 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 2320 ਕੋਵਿਡ ਪੋਜਟਿਵ, 44300 ਨੈਗਟਿਵ ਅਤੇ ਲੱਗਭਗ 1165 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।