Patiala Politics

Patiala News Politics

14 Coronavirus case in Patiala 29 June 2020

ਜਿਲੇ ਵਿੱਚ 15 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ
ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 326
ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ਦੇ ਸਟਾਫ ਮੈਂਬਰਾ ਦੀ ਰਿਪੋਰਟ ਆਈ ਕੋਵਿਡ ਨੈਗੇਟਿਵ
:ਡਾ. ਮਲਹੋਤਰਾ
ਪਟਿਆਲਾ 29 ਜੂਨ ( ) ਜਿਲੇ ਵਿਚ 15 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਹੁਣ ਤੱਕ ਪ੍ਰਾਪਤ ਹੋਈਆਂ 340 ਰਿਪੋਰਟਾਂ ਵਿਚੋ 326 ਕੋਵਿਡ ਨੈਗੇਟਿਵ ਅਤੇ 14 ਕੋਵਿਡ ਪੋਜਟਿਵ ਪਾਏ ਗਏ ਹਨ ਅਤੇ ਜਿਲੇ ਦੇ ਇੱਕ ਕੋਵਿਡ ਪੋਜਟਿਵ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਤੋਂ ਪ੍ਰਾਪਤ ਹੋਈ ਹੈ ਜੋ ਕਿ ਸਮਾਣਾ ਦੀ ਕ੍ਰਿਸ਼ਨਾ ਬਸਤੀ ਵਿਚ ਰਹਿਣ ਵਾਲਾ 65 ਸਾਲਾ ਬਜੁਰਗ ਹੈ ਅਤੇ ਸੰਗਰੂਰ ਵਿਖੇ ਕੈਂਸਰ ਦਾ ਇਲਾਜ ਕਰਵਾ ਰਿਹਾ ਹੈ।ਜਿਲੇ ਦੇ 14 ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਇਹਨਾਂ ਵਿਚੋ ਇੱਕ ਪੋਜਟਿਵ ਕੇਸ ਜੋ ਕਿ ਪਿੰਡ ਸਧਾਰਨਪੂਰ ਤਹਿਸੀਲ ਪਾਤੜਾਂ ਦਾ ਰਹਿਣ ਵਾਲਾ 55 ਸਾਲ ਪੁਰਸ਼ ਸੀ ਅਤੇ ਜਿਆਦਾ ਬਿਮਾਰ ਹੋਣ ਕਾਰਣ ਚੰਡੀਗੜ ਸੈਕਟਰ 32ਸਰਕਾਰੀ ਹਸਪਤਾਲ ਵਿਚ ਦਾਖਲ ਸੀ ਅਤੇ ਕਰੋਨਾ ਪੋਜਟਿਵ ਆਇਆ ਸੀ, ਦੀ ਸੈਕਟਰ 32 ਸਰਕਾਰੀ ਹਸਪਤਾਲ ਵਿਚ ਮੌਤ ਹੋ ਗਈ ਹੈ।ਪੋਜਟਿਵ 13 ਕੇਸਾਂ ਵਿਚੋਂ 9 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਏ, ਦੋ ਇਨਫਲੂਇੰਜਾ ਟਾਈਪ ਲੱਛਣ ਹੋਣ, ਇੱਕ ਫਲੂ ਲੱਛਣ ਨਾ ਹੋਣ ਅਤੇ ਇੱਕ ਗਰਭਵਤੀ ਅੋਰਤ ਹੈ।ਉਹਨਾਂ ਦੱਸਿਆਂ ਕਿ ਬੀਤੇ ਦਿੱਨੀ ਧੀਰੂ ਕੀ ਬਸਤੀ ਦੀ ਕੋਵਿਡ ਪੋਜਟਿਵ ਆਈ ਔਰਤ ਦੇ ਨੇੜੇ ਦੇ ਸੰਪਰਕ ਵਿਚ ਆਏ 6 ਪਰਿਵਾਰਕ ਮੈਬਰ ਕਰੋਨਾ ਪੋਜਟਿਵ ਪਾਏ ਗਏ ਹਨ।ਇਸੇ ਤਰਾਂ ਰਣਬੀਰ ਮਾਰਗ ਦਾ ਰਹਿਣ ਵਾਲਾ 16 ਸਾਲ ਯੁਵਕ ਅਤੇ ਸਮਾਣਾ ਦੀ ਮੁੱਨੀਹਾਰਾ ਮੁੱਹਲਾ ਵਿਚ ਰਹਿਣ ਵਾਲੀ 77 ਸਾਲਾ ਅੋਰਤ ਅਤੇ ਸਮਾਣਾ ਦੀ ਹੀ ਕ੍ਰਿਸ਼ਨਾ ਬਸਤੀ ਦਾ ਰਹਿਣ ਵਾਲਾ 26 ਸਾਲਾ ਨੋਜਵਾਨ ਵੀ ਪੋਜਟਿਵ ਕੇਸ ਦੇ ਸੰਪਰਕ ਵਿਚ ਆਉਣ ਕਾਰਣ ਕੋਵਿਡ ਪੋਜਟਿਵ ਪਾਏ ਗਈ ਹੈ।ਪਿੰਡ ਮਸੀਗਣ ਦੀ ਰਹਿਣ ਵਾਲੀ 29 ਸਾਲਾ ਗਰਭਵੱਤੀ ਅੋਰਤ ,ਸਮਾਣਾ ਦੇ ਹੀ ਨਾਮਧਾਰੀ ਕਲੋਨੀ ਵਿਚ ਰਹਿਣ ਵਾਲਾ ਬੈਂਕ ਮੁਲਾਜਮ ਅਤੇ ਉਸ ਦੀ ਸੱਸ ਵੀ ਫੱਲ਼ੂ ਟਾਈਪ ਲੱਛਣ ਹੋਣ ਅਤੇ ਪਿਲਖਾਣੀ ਰਾਜਪੁਰਾ ਦਾ ਰਹਿਣ ਵਾਲਾ 40 ਸਾਲ ਵਿਅਕਤੀ ਦੀ ਵੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ।ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਪੋਜਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ।
ਉਹਨਾ ਦੱਸਿਆਂ ਕਿ ਇਹ ਬੜੀ ਰਾਹਤ ਭਰੀ ਖਬਰ ਹੈ ਕਿ ਬੀਤੇ ਦਿਨੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ਵਿਖੇ ਕੰਮ ਕਰਦੀ ਇੱਕ ਔਰਤ ਦੇ ਕੋਵਿਡ ਪੋਜਟਿਵ ਆਉਣ ਤੇਂ ਸੈਂਟਰ ਦੇ ਸਾਰੇ ਸਟਾਫ ਮੈਂਬਰਾ ਦੇ ਕਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਸਨ ਜੋ ਕਿ ਕੋਵਿਡ ਜਾਂਚ ਦੋਰਾਣ ਸਾਰੇ ਹੀ ਕੋਵਿਡ ਨੈਗੇਟਿਵ ਪਾਏ ਗਏ ਹਨ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਪਟਿਆਲਾ ਦੀ ਰਾਜਿੰਦਰਾ ਦੀ ਆਈਸੋਲੇਸ਼ਨ ਫੇਸੀਲਿਟੀ ਚੋ 6 ਮਰੀਜ ਅਤੇ ਕੋਵਿਡ ਕੇਅਰ ਸੈਂਟਰ ਤੋਂ ਪਟਿਆਲਾ ਤੋਂ ਇੱਕ ਮਰੀਜ ਨੁੰ ਆਈਸੋਲੇਸ਼ਨ ਸਮਾਂ ਪੂਰਾ ਹੋਣ ਤੇਂ ਛੱਟੀ ਦੇਕੇ ਅਗਲੇ ਸੱਤ ਦਿਨ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣ ਲਈ ਘਰ ਭੇਜ ਦਿਤਾ ਗਿਆ ਹੈ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 690 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 21731 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ 326 ਕੋਵਿਡ ਪੋਜਟਿਵ, 20662 ਨੈਗਟਿਵ ਅਤੇ 702 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ 9 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 152 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 165 ਹੈ।

Facebook Comments
%d bloggers like this: