776 Covid case in Patiala 13 January

January 13, 2022 - PatialaPolitics

776 Covid case in Patiala 13 January

ਪਟਿਆਲਾ 13 ਜਨਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 11330 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 18 ਲੱਖ 04 ਹਜਾਰ 714 ਹੋ ਗਈ ਹੈ। ਹੁਣ ਤੱਕ 2010 ਯੋਗ ਨਾਗਰਿਕਾਂ ਵੱਲੋਂ ਵੈਕਸੀਨ ਦੀ ਬੂਸਟਰ ਡੋਜ ਲਗਵਾਈ ਜਾ ਚੁੱਕੀ ਹੈ। ।ਕੋਵਿਡ ਦੀ ਸਥਿਤੀ ਦੇ ਅਨੁਕੂਲ ਚੋਣਾ ਕਰਵਾਉਣ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣੂ ਕਰਵਾਉਣ ਲਈ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀ ਇੱਕ ਜੂਮ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਸਮੂਹ ਸਿਹਤ ਪ੍ਰੋਗਰਾਮ ਅਫਸਰ ਵੀ ਹਾਜਰ ਹੋਏ। ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੁੰ ਪੋਲਿੰਗ ਬੁਥਾ ਤੇਂ ਕੋਵਿਡ ਪੋਜਟਿਵ ਵਿਅਕਤੀਆਂ ਦੇ ਅੱਲਗ ਤੋਂ ਵੋਟਿੰਗ ਇੰਤਜਾਮ ਕਰਨ ਅਤੇ ਡਿਉੁਟੀ ਤੇਂ ਤੈਨਾਤ ਸਟਾਫ ਲਈ ਪੀ.ਪੀ.ਈ ਕਿੱਟਾ ਅਤੇ ਉਸ ਦੇ ਸੁੱਰਖਿਅਤ ਨਿਪਟਾਰੇ ਸਬੰਧੀ ਤਿਆਰੀਆਂ ਦਾ ਜਾਇਜਾ ਲਿਆ ਅਤੇ ਸਟਾਫ ਨੁੰ ਤੈਨਾਤ ਕਰਨ ਲਈ ਕਿਹਾ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2259 ਕੋਵਿਡ ਰਿਪੋਰਟਾਂ ਵਿਚੋਂ 776 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 402, ਨਾਭਾ 42, ਸਮਾਣਾ 12, ਰਾਜਪੁਰਾ 79, ਬਲਾਕ ਭਾਦਸੋਂ ਤੋਂ 36, ਬਲਾਕ ਕੋਲੀ 73, ਬਲਾਕ ਹਰਪਾਲਪੁਰ ਤੋਂ 22, ਬਲਾਕ ਕਾਲੋਮਾਜਰਾ ਤੋਂ 34, ਦੁਧਨਸਾਧਾ ਤੋਂ 51 ਅਤੇ ਬਲਾਕ ਸ਼ੁਤਰਾਣਾ ਤੋਂ 27 ਕੇਸ ਪਾਏ ਗਏ ਹਨ। ਤਿੰਨ ਕੇਸ ਦੁਸਰੇ ਰਾਜਾਂ ਨੂੰ ਸ਼ਿਫਟ ਹੋਣ ਅਤੇ 22 ਡੁਪਲੀਕੇਟ ਐਂਟਰੀਆਂ ਮੇਨ ਲਿਸਟ ਵਿਚੋਂ ਕੱਢਣ ਕਾਰਣ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 56,546 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 838 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 50,365 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 4533 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਇੱਕ ਹੋਰ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1378 ਹੋ ਗਈ ਹੈ। ਕੋਵਿਡ ਸਬੰਧੀ ਜਾਣਕਾਰੀ ਲਈ ਜਾਰੀ ਹੋਏ ਨੰਬਰਾਂ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਕੋਵਿਡ ਸਬੰਧੀ ਜਾਣਕਾਰੀ ਲਈ ਜਿਲ੍ਹਾ ਸਿਹਤ ਵਿਭਾਗ ਵੱਲੋ ਹੈਲਪ ਲਾਈਨ ਨੰਬਰ 0175-5127793 ਅਤੇ 0175-5128793, ਕੋਵਿਡ ਸਬੰਧੀ ਕੋਈ ਮੈਡੀਕਲ ਸਹਾਇਤਾ ਲਈ 88377-34514, 62801-03430 ਨੰਬਰ ਜਾਰੀ ਕੀਤੇ ਗਏ ਹਨ ਇਸ ਤੋਂ ਇਲਾਵਾ ਰਾਜਪਰਾ, ਨਾਭਾ ਅਤੇ ਸਮਾਣਾ ਵਿਖੇ ਕੋਵਿਡ ਮੈਡੀਕਲ ਸਹਾਇਤਾ ਲਈ ਵਖਰੇ ਨੰਬਰ ਜਾਰੀ ਕੀਤੇ ਗਏ ਹਨ। ਰਾਜਪੁਰਾ ਲਈ 70870-90801, 70878-38684, ਨਾਭਾ ਲਈ 98141-64548 ਅਤੇ ਸਮਾਣਾ ਲਈ 99151-94433 ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਹ ਸਾਰੇ ਨੰਬਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚਾਲੂ ਹਾਲਤ ਵਿੱਚ ਰਹਿਣਗੇ।