151 Covid case,4 deaths in Patiala 21 September area wise details

September 21, 2020 - PatialaPolitics

ਜਿਲੇ ਵਿੱਚ 151 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਚਾਰ ਕੋਵਿਡ ਪੋਜਟਿਵ ਮਰੀਜਾਂ ਦੀ ਹੋਈ ਮੌਤ

ਚਾਰ ਥਾਵਾਂ ਤੋਂ ਮਾਈਕਰੋਕੰਟੈਨਮੈਂਟ ਹਟਾਈ

77 ਫੀਸਦੀ ਕੋਵਿਡ ਮਰੀਜ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ.ਮਲਹੋਤਰਾ

ਪਟਿਆਲਾ 21 ਸਤੰਬਰ ( ) ਜਿਲੇ ਵਿਚ 151 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1600 ਦੇ ਕਰੀਬ ਰਿਪੋਰਟਾਂ ਵਿਚੋ 151 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਦੋ ਪੋਜਟਿਵ ਕੇਸ ਦੀ ਸੁਚਨਾ ਪੀ.ਜੀ.ਆਈ. ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 10514 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 182 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 8117 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 04 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 286 ਹੋ ਗਈ ਹੈ, 8117 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2111 ਹੈ।ਉਹਨਾਂ ਕਿਹਾ ਕਿ ਅੰਕੜਿਆਂ ਨੂੰ ਵਾਚਣ ਤੋਂ ਪਤਾ ਚਲਦਾ ਹੈ ਕਿ 77 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਮੌਤ ਦਰ ਸਿਰਫ 2.7 ਪ੍ਰਤੀਸ਼ਤ ਹੈ ਅਤੇ ਬਾਕੀ ਸਿਹਤ ਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 151 ਕੇਸਾਂ ਵਿਚੋਂ 74 ਪਟਿਆਲਾ ਸ਼ਹਿਰ, 04 ਸਮਾਣਾ, 23 ਰਾਜਪੁਰਾ, 06 ਨਾਭਾ, ਬਲਾਕ ਭਾਦਸੋਂ ਤੋਂ 09, ਬਲਾਕ ਕੋਲੀ ਤੋਂ 05, ਬਲਾਕ ਕਾਲੋਮਾਜਰਾ ਤੋਂ 06, ਬਲਾਕ ਹਰਪਾਲ ਪੁਰ ਤੋਂ 07, ਬਲਾਕ ਦੁਧਨਸਾਧਾ ਤੋਂ 10, ਬਲਾਕ ਸ਼ੁਤਰਾਣਾ ਤੋਂ 07 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 36 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 115 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਧਰਮਪੁਰਾ ਬਜਾਰ, ਅਬਲੋਵਾਲ ਕਲੋਨੀ, ਸੰਤ ਹਜਾਰਾ ਸਿੰਘ ਨਗਰ, ਫਰੈਂਡਜ ਐਨਕਲੇਵ, ਚਰਨ ਬਾਗ, ਜੁਝਾਰ ਨਗਰ, ਦੇਸ ਰਾਜ ਸਟਰੀਟ, ਘੇਰ ਸੋਢੀਆਂ, ਬੈਂਕ ਕਲੋਨੀ, ਆਫੀਸਰ ਐਨਕਲੇਵ, ਦੀਪ ਨਗਰ, ਹਰਗੋਬਿੰਦ ਨਗਰ, ਧਾਲੀਵਾਲ ਕਲੋਨੀ, ਨਿਉ ਪ੍ਰੋਫੈਸਰ ਕਲੋਨੀ, ਫੁੱਲਕੀਆਂ ਐਨਕਲੇਵ, ਸਰਹੰਦ ਰੋਡ, ਗੁਰਮਤ ਐਨਕਲੇਵ, ਹਰਿੰਦਰ ਨਗਰ, ਰਘਬੀਰ ਮਾਰਗ, ਦਰਸ਼ਨ ਨਗਰ, ਬੱਚਿਤਰ ਨਗਰ, ਗੁਰੂ ਨਾਨਕ ਨਗਰ, ਰਾਘੋਮਾਜਰਾ, ਮਿਲਟਰੀ ਕੈਂਟ, ਸੁੰਦਰ ਨਗਰ, ਰਿਸ਼ੀ ਕਲੋਨੀ, ਮਜੀਠੀਆਂ ਐਨਕਲੇਵ, ਐਸ.ਐਸ.ਟੀ.ਨਗਰ, ਮਿਲਟਰੀ ਕੈਂਟ, ਨੋਰਥ ਐਵੀਨਿਉ, ਅਨੰਦ ਨਗਰ ਏ, ਰਾਘੋਮਾਜਰਾ, ਤ੍ਰਿਪੜੀ, ਮਾਡਲ ਟਾਉਨ, ਅਰਬਨ ਅਸਟੇਟ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੋੌਂ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਪੰਜਾਬੀ ਕਲੋਨੀ, ਭਾਰਤ ਕਲੋਨੀ, ਰੋਸ਼ਨ ਕਲੋਨੀ, ਡਾਲੀਮਾ ਵਿਹਾਰ, ਕਨਿਕਾ ਗਾਰਡਨ, ਗਾਂਧੀ ਕਲੋਨੀ, ਕੇ.ਐਸ.ਐਮ.ਰੋਡ, ਕਾਲਕਾ ਰੋਡ, ਪੀਰ ਕਲੋਨੀ, ਫੋਕਲ ਪੁਆਇੰਟ, ਐਸ.ਬੀ.ਐਸ. ਕਲੋਨੀ, ਸਮਾਣਾ ਦੇ ਚਿੜੀਅਨ ਮੁੱਹਲਾ, ਘੜਾਮਾ ਪੱਤੀ , ਵੜੈਚਾਂ ਪੱਤੀ , ਨਾਭਾ ਦੇ ਡਿਫੈਂਸ ਕਲੋਨੀ, ਮਲੇਰਕੋਟਲਾ ਰੋਡ, ਮੈਹਸ ਗੇਟ, ਭਾਰਤ ਨਗਰ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆਂ, ਮੁੱਹਲਿਆਂ ਅਤੇ ਪਿੰਡਾਂ ਵਿਚੌਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇ ਦੱਸਿਆ ਅੱਜ ਜਿਲੇ ਵਿੱਚ ਚਾਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋਂ ਤਿੰਨ ਪਟਿਆਲਾ ਸ਼ਹਿਰ ਅਤੇ ਇੱਕ ਰਾਜਪੁਰਾ ਨਾਲ ਸਬੰਧਤ ਸਨ।ਪਹਿਲਾ ਪਟਿਆਲਾ ਦੇ ਅਰਬਨ ਅਸਟੇਟ ਦਾ ਰਹਿਣ ਵਾਲਾ 55 ਸਾਲਾ ਪੁਰਸ਼ ਜੋ ਕਿ ਸ਼ੁਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ ਸੀ , ਦੁਸਰਾ ਜੁਝਾਰ ਨਗਰ ਦਾ ਰਹਿਣ ਵਾਲਾ 70 ਸਾਲਾ ਬਜੁਰਗ ਜੋ ਕਿ ਹਾਈਪਰਟੈਂਸ਼ਨ ਦਾ ਪੁਰਾਨਾ ਮਰੀਜ ਸੀ, ਤੀਸਰਾ ਮਜੀਠੀਆਂ ਐਨਕਲੇਵ ਦੀ ਰਹਿਣ ਵਾਲੀ 75 ਸਾਲਾ ਅੋਰਤ ਜੋ ਕਿ ਪੁਰਾਨੀ ਸ਼ੁਗਰ ਦੀ ਮਰੀਜ ਸੀ, ਚੋਥਾਂ ਮਹਿੰਦਰਗੰਜ , ਰਾਜਪੁਰਾ ਦੀ ਰਹਿਣ ਵਾਲੀ 65 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ।ਇਹ ਸਾਰੇ ਮਰੀਜ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਨ ਅਤੇ ਹਸਪਤਾਲ ਵਿੱਚ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ।ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ 286 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਗਾਈਡਲਾਈਨਜ ਅਨੁਸਾਰ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਪਟਿਆਲਾ ਦੇ ਗੁਰਬਖਸ਼ ਕਲੋਨੀ ਗੱਲੀ ਨੰਬਰ 9, ਸਿਵਲ ਲਾਈਨ ਕੁਆਟਰ, ਛੋਟੀ ਬਾਰਾਦਰੀ ਦੇ ਰਿਹਾਇਸ਼ੀ ਕੁਆਟਰ ਅਤੇ ਨਾਭਾ ਦੇ ਮਲੇਰੀਅਨ ਸਟਰੀਟ ਵਿੱਚ ਲਗਾਈਆ ਗਈਆਂ ਮਾਈਕਰੋ ਕੰਟੈਨਮੈਂਟ ਹਟਾ ਦਿੱਤੀਆਂ ਗਈਆਂ ਹਨ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 2300 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,35,833 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 10,514 ਕੋਵਿਡ ਪੋਜਟਿਵ, 1,23,919 ਨੇਗੇਟਿਵ ਅਤੇ ਲੱਗਭਗ 1100 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।