Covid: New order by Patiala DC 15 January

January 16, 2022 - PatialaPolitics

Covid: New order by Patiala DC 15 January

 

ਕੋਵਿਡ-19 ਦੇ ਲਗਾਤਾਰ ਵੱਧ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਨੇ ਜ਼ਿਲ੍ਹੇ ਅੰਦਰ ਪਹਿਲਾਂ ਲਗਾਈਆਂ ਪਾਬੰਦੀਆਂ ਨੂੰ 25 ਜਨਵਰੀ 2022 ਤੱਕ ਵਧਾ ਦਿੱਤਾ ਹੈ। 4 ਜਨਵਰੀ ਨੂੰ ਪਹਿਲਾਂ ਜਾਰੀ ਪਾਬੰਦੀਆਂ ਦੇ ਹੁਕਮਾਂ ‘ਚ ਸੋਧ ਕਰਦਿਆਂ ਹੁਣ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਨੇ ਸੀ.ਆਰ.ਪੀ.ਸੀ. ਦੀ ਧਾਰਾ 144 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਾਰਾਵਾਂ 30 ਤੋਂ 34 ਤਹਿਤ ਮਿਲੀਆਂ ਸ਼ਕਤੀਆਂ ਹੇਠ ਨਵੇਂ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਮੁਤਾਬਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ‘ਚ ਲਾਗੂ ਇਹ ਕਰਫਿਊ ਪਟਿਆਲਾ ਨਗਰ ਨਿਗਮ ਦੀ ਹਦੂਦ ਸਮੇਤ ਨਾਭਾ, ਰਾਜਪੁਰਾ, ਸਮਾਣਾ, ਪਾਤੜਾਂ, ਦੂਧਨਸਾਧਾਂ, ਭਾਦਸੋਂ, ਸਨੌਰ ਅਤੇ ਘਨੌਰ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀ ਹਦੂਦ ‘ਚ ਲੋਕਾਂ ਦੀ ਗ਼ੈਰਜਰੂਰੀ ਆਵਾਜਾਈ ‘ਤੇ ਰੋਕ ਰਹੇਗੀ।
ਜਦਕਿ ਜ਼ਰੂਰੀ ਗਤੀਵਿਧੀਆਂ, ਸਮਾਨ ਦੀ ਢੋਆ-ਢੁਆਈ, ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ, ਇੰਡਸਟਰੀ ਵਿਚ ਸ਼ਿਫਟਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ, ਨਿਊਜ ਪੇਪਰ ਹਾਕਰਾਂ, ਦੋਧੀਆਂ ਸਮੇਤ ਘਰੇਲੂ ਸਮਾਨ ਦੀ ਹੋਮ ਡਿਲੀਵਰੀ ਆਦਿ ਨੂੰ ਛੋਟ ਹੋਵੇਗੀ। ਇਸੇ ਤਰ੍ਹਾਂ ਬੱਸਾਂ, ਟਰੇਨਾਂ ਤੇ ਹਵਾਈ ਜਹਾਜ਼ ਤੋਂ ਉਤਰ ਕੇ ਆਪਣੇ ਘਰ ਜਾਣ ਦੀ ਆਗਿਆ ਟਿਕਟ ਵਿਖਾਣ ਨਾਲ ਹੋਵੇਗੀ।
ਯਾਤਰੀਆਂ ਦਾ ਪੂਰੀ ਤਰ੍ਹਾਂ ਵੈਕਸੀਨੇਟਿਡ ਹੋਣਾ ਲਾਜ਼ਮੀ ਹੈ ਅਤੇ ਜੇਕਰ ਕੋਵਿਡ ਤੋਂ ਰਿਕਵਰ ਹੋਇਆ ਹੈ ਜਾਂ ਪੰਜਾਬ ਤੋਂ ਬਾਹਰੋਂ ਆਉਣ ਵਾਲਿਆ ਨੂੰ ਵੀ 72 ਘੰਟੇ ਪਹਿਲਾ ਕਰਵਾਈ ਨੈਗੇਟਿਵ ਆਰ.ਟੀ.ਪੀ.ਸੀ.ਆਰ ਦੀ ਰਿਪੋਰਟ ਜਾਂ ਰੈਟ ਟੈਸਟਿੰਗ ਲਾਜ਼ਮੀ ਹੈ।
ਗ਼ੈਰਜਰੂਰੀ ਸਮਾਨ ਦੀਆਂ ਦੁਕਾਨਾਂ ਰਾਤ 8 ਵਜੇ ਤੱਕ ਹੀ ਖੁੱਲ੍ਹੀਆਂ ਰਹਿ ਸਕਣਗੀਆਂ ਜਦੋਂਕਿ ਵਹੀਕਲ, ਭੋਜਨ, ਦਵਾਈਆਂ, ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ, ਪੋਲਟਰੀ ਆਦਿ ਨੂੰ ਛੋਟ ਰਹੇਗੀ। ਇਸੇ ਤਰ੍ਹਾਂ ਕੱਚੇ ਤੇ ਤਿਆਰ ਮਾਲ ਦੀ ਢੋਆ ਢੋਆਈ, ਫਾਰਮਾਸੂਟੀਕਲ ਡਰਗਜ, ਵੈਕਸੀਨ ਤੇ ਮੈਡੀਕਲ ਡਿਵਾਇਸ, ਡਾਇਗਨੋਸਿਟ ਟੈਸਟਿਕ ਕਿਟਸ ਆਦਿ ਦੀ ਆਵਾਜਾਈ ਨੂੰ ਵੀ ਆਗਿਆ ਰਹੇਗੀ।
ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਨੇ ਕਿਹਾ ਕਿ ਮੈਰਿਜ ਪੈਲੇਸਾਂ, ਰਿਜੋਰਟਸ ਆਦਿ ‘ਚ ਇਨਡੋਰ ਲਈ 50 ਅਤੇ ਆਊਟਡੋਰ ‘ਚ 100 ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਹੈ ਪਰੰਤੂ ਬੈਠਣ ਸਮਰੱਥਾ ਮੁਤਾਬਕ ਉਪਰਲੀ ਸੀਮਾ 50 ਫੀਸਦੀ ਤੱਕ ਹੀ ਰਹੇਗੀ। ਆਰਟਿਸਟਸ, ਮਿਊਜੀਸ਼ਅਨ ਨੂੰ ਕੋਵਿਡ ਪ੍ਰੋਟੋਕਾਲ ਮੁਤਾਬਕ ਆਗਿਆ ਹੋਵੇਗੀ। ਪਰੰਤੂ ਚੋਣ ਕਮਿਸ਼ਨ ਦੀਆਂ 15 ਜਨਵਰੀ ਨੂੰ ਜਾਰੀ ਹਦਾਹਿਤਾਂ ਮੁਤਾਬਕ ਸਿਆਸੀ ਪਾਰਟੀਆਂ ਤੇ ਚੋਣ ਲੜ ਰਹੇ ਉਮੀਦਵਾਰਾਂ ਲਈ ਉਪਰਲੀ ਹੱਦ 300 ਵਿਅਕਤੀਆਂ ਅਤੇ ਹਾਲ ਦੀ ਸੀਟਿੰਗ ਸਮਰੱਥਾ ਮੁਤਾਬਕ 50 ਫੀਸਦੀ ਰਹੇਗੀ ਪਰੰਤੂ ਇਨ੍ਹਾਂ ਨੂੰ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਸਖ਼ਤੀ ਨਾਲ ਕਰਨੀ ਹੋਵੇਗੀ।
ਇਸੇ ਤਰ੍ਹਾਂ ਕੋਈ ਰੋਡ ਸ਼ੋਅ, ਪਦ ਯਾਤਰਾ, ਸਾਇਕਲ, ਬਾਈਕ, ਵਹੀਕਲ ਰੈਲੀ ਤੇ ਜਲੂਸ ਆਦਿ ਸਮੇਤ ਸਿਆਸੀ ਪਾਰਟੀਆਂ, ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਤੇ ਕਿਸੇ ਧੜੇ ਦੀ ਕੋਈ ਵਿਅਕਤੀਗਤ ਰੈਲੀਆਂ ‘ਤੇ 22 ਜਨਵਰੀ ਤੱਕ ਪਾਬੰਦੀ ਰਹੇਗੀ।
ਜਾਰੀ ਹੁਕਮਾਂ ਅਨੁਸਾਰ ਜਨਤਕ ਥਾਵਾਂ ਅਤੇ ਕੰਮ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਇਸੇ ਤਰ੍ਹਾਂ ਜਨਤਕ ਥਾਵਾਂ ‘ਤੇ ਮਾਸਕ ਲਾਜ਼ਮੀ ਪਾਉਣ ਤੇ ਸਮਾਜਿਕ ਦੂਰੀ ਰੱਖਣ ਅਤੇ 6 ਫੁੱਟ ਜਾਂ ਦੋ ਗਜ ਦੀ ਦੂਰੀ ਰੱਖਣ ਸਬੰਧੀ ਹੁਕਮ ਦਿੱਤੇ ਗਏ ਹਨ।
ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੰਸਥਾਵਾਂ ਆਦਿ ਨੂੰ ਵੀ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ ਜਦਕਿ ਆਨਲਾਈਨ ਤਰੀਕੇ ਨਾਲ ਪੜ੍ਹਾਈ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਮੈਡੀਕਲ ਤੇ ਨਰਸਿੰਗ ਕਾਲਜ ਪਹਿਲਾਂ ਦੀ ਤਰ੍ਹਾਂ ਆਮ ਵਾਂਗ ਕੰਮ ਕਰਨਗੇ। ਇਸ ਤੋਂ ਇਲਾਵਾ ਟੀਚਿੰਗ ਤੇੇ ਨਾਨ ਟੀਚਿੰਗ ਸਟਾਫ਼ ਆਪਣੀ ਸੰਸਥਾਂ ‘ਚ ਕੰਮ ਕਰਨ ਜਾਵੇਗਾ, ਪਰ ਉਨ੍ਹਾਂ ਨੂੰ ਵਿਸ਼ੇਸ਼ ਕੈਂਪ ਲਗਾ ਕੇ ਟੀਕਾਕਰਨ ਕਰਵਾਉਣ ਦੀ ਹਦਾਇਤ ਕੀਤੀ ਹੈ, ਖਾਸ ਕਰਕੇ ਜਿਨ੍ਹਾਂ ਨੇ ਪਹਿਲੀ ਖੁਰਾਕ ਲਵਾਈ ਹੈ ਉਨ੍ਹਾਂ ਨੂੰ ਰਹਿੰਦੀ ਦੂਜੀ ਡੋਜ ਲਗਵਾਉਣ ਲਈ ਕਿਹਾ ਗਿਆ ਹੈ।
ਪਾਬੰਦੀਆਂ ਦਾ ਜਿਕਰ ਕਰਦਿਆਂ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਸਾਰੇ ਬਾਰ, ਸਿਨੇਮਾ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾਅ, ਮਿਊਜ਼ਿਅਮ, ਚਿੜੀਆਘਰ ਨੂੰ 50 ਪ੍ਰਤੀਸ਼ਤ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਹੋਵੇਗੀ ਬਸ਼ਰਤੇ ਸਾਰੇ ਸਟਾਫ਼ ਦੀ ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਹੋਈ ਹੋਵੇ। ਰਾਸ਼ਟਰੀ, ਅੰਤਰ ਰਾਸ਼ਟਰੀ ਖੇਡ ਮੁਕਾਬਲਿਆਂ ਦੀ ਤਿਆਰੀ ਕਰ ਰਹੇ ਖਿਡਾਰੀਆਂ ਤੋਂ ਇਲਾਵਾ ਹੋਰ ਸਾਰਿਆਂ ਲਈ ਸਪੋਰਟਸ ਕੰਪਲੈਕਸ, ਸਟੇਡੀਅਮ, ਸਵੀਮਿੰਗ ਪੂਲ, ਜਿੰਮ ਵੀ ਬੰਦ ਰਹਿਣਗੇ ਅਤੇ ਦਰਸ਼ਕਾਂ ‘ਤੇ ਵੀ ਰੋਕ ਰਹੇਗੀ।ਏ.ਸੀ. ਬੱਸਾਂ 50 ਪ੍ਰਤੀਸ਼ਤ ਸਮਰੱਥਾਂ ਨਾਲ ਚੱਲ ਸਕਣਗੀਆਂ, ਸਰਕਾਰੀ-ਪ੍ਰਾਈਵੇਟ ਦਫ਼ਤਰਾਂ, ਉਦਯੋਗਾਂ, ਕੰਮਕਾਜ ਵਾਲੇ ਸਥਾਨਾਂ ‘ਤੇ ਪੂਰੀ ਤਰ੍ਹਾਂ ਵੈਕਸੀਨੇਟਿਡ ਸਟਾਫ਼ ਨੂੰ ਆਉਣ ਦੀ ਆਗਿਆ ਦਿੱਤੀ ਜਾਵੇਗੀ।

ਜ਼ਿਲ੍ਹਾ ਮੈਜਿਸਟਰੇਟ ਨੇ ਹਦਾਇਤ ਕੀਤੀ ਕਿ ਸਰਕਾਰੀ ਦਫ਼ਤਰਾਂ ਦਾ ਅਮਲਾ ਫੈਲਾ ਅਗਲੇ 15 ਦਿਨਾਂ ‘ਚ ਜ਼ਰੂਰੀ ਵੈਕਸੀਨੇਸ਼ਨ ਕਰਵਾਏ, ਨਹੀਂ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ‘ਚ ਮਾਸਕ ਨਹੀਂ ਤਾਂ ਸੇਵਾ ਨਹੀਂ ਦਾ ਸਿਧਾਂਤ ਲਾਗੂ ਰਹੇਗਾ। ਸਿਹਤ ਸੇਵਾ ਨਾਲ ਜੁੜਿਆ ਅਮਲਾ ਗੈਰ ਹਾਜ਼ਰ ਨਹੀਂ ਰਹੇਗਾ। ਸਾਰੇ ਸਰਕਾਰੀ ਤੇ ਨਿਜੀ ਖੇਤਰ ਦੇ ਬੈਂਕਾਂ ‘ਚ ਕੇਵਲ ਪੂਰੀ ਵੈਕਸੀਨੇਸ਼ਨ (ਦੂਜੀ ਡੋਜ਼) ਨਾਲ ਬਾਗ ਵਿਅਕਤੀਆਂ, ਸਟਾਫ ਸਮੇਤ, ਨੂੰ ਕੰਮ ਦੀ ਆਗਿਆ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਸਰਕਾਰੀ ਜਾਂ ਪ੍ਰਾਈਵੇਟ ਸੰਸਥਾਵਾਂ ‘ਤੇ ਕੋਈ ਵੀ ਸੇਵਾ ਉਸ ਵਿਅਕਤੀ ਨੂੰ ਮਿਲੇਗੀ, ਜਿਸ ਨੇ ਮਾਸਕ ਪਹਿਨਿਆ ਹੋਵੇਗਾ। ਬਾਕੀ ਸਾਰੇ ਵਿਭਾਗ ਵੀ ਕੋਵਿਡ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣਗੇ।
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵਲੋਂ ਕੋਵਿਡ-19 ਸਬੰਧੀ ਜਾਰੀ ਕੀਤੇ ਗਏ ਸਿਹਤ ਨਿਰਦੇਸ਼ਾਂ ਦੀ ਪਾਲਣਾ ਜਿਵੇਂ ਕਿ ਦੋ ਗਜ਼ ਦੀ ਸਮਾਜਿਕ ਦੂਰੀ, ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇਗਾ ਅਤੇ ਜਨਤਕ ਥਾਵਾਂ ‘ਤੇ ਥੁੱਕਣ ਵਾਲਿਆਂ ਖਿਲਾਫ਼ ਸਖ਼ਤੀ ਅਪਨਾਈ ਜਾਵਗੀ।
ਸ੍ਰੀ ਸੰਦੀਪ ਹੰਸ ਨੇ ਅੱਗੇ ਕਿਹਾ ਕਿ ਕੋਵੀਸ਼ੀਲਡ ਦੀ ਪਹਿਲੀ ਖੁਰਾਕ ਲੱਗੇ ਹੋਣ ਵਾਲਾ 84 ਦਿਨਾਂ ਬਾਅਦ ਦੂਜੀ ਖੁਰਾਕ ਲਈ ਯੋਗ ਹੋਵੇਗਾ ਅਤੇ ਕੋਵੈਕਸੀਨ ਵਾਲਾ 28 ਦਿਨਾਂ ਬਾਅਦ ਦੂਜੀ ਖੁਰਾਕ ਲਗਵਾ ਸਕੇਗਾ। ਆਪਣੀ ਦੂਜੀ ਖੁਰਾਕ ਦੇ ਸਰਟੀਫਿਕੇਟ ਡਾਊਨਲੋਡ ਕਰਕੇ ਰੱਖੇ ਜਾਣ, ਜਿਸ ਕੋਲ ਸਮਾਰਟ ਫੋਨ ਨਹੀਂ ਹੋਵੇਗਾ, ਉਹ ਸਧਾਰਨ ਫੋਨ ‘ਤੇ ਕੋਵਿਨ ਪੋਰਟਲ ਤੋਂ ਆਇਆ ਟੈਕਸਟ ਮੈਜਸ ਸੰਭਾਲਕੇ ਰੱਖੇਗਾ ਜਾਂ ਅਰੋਗਿਆ ਸੇਤੂ ਐਪ ‘ਤੇ ਵੀ ਵੈਕਸੀਨੇਸ਼ਨ ਦੀ ਸਥਿਤੀ ਪਤਾ ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਵੈਕਸੀਨੇਸ਼ਨ ਦੇ ਵੱਧ ਤੋਂ ਵੱਧ ਕੈਂਪ ਲਗਾਉਣ ਤਾਂ ਕਿ ਲੋਕਾਂ ਨੂੰ ਕੋਵਿਡ ਦੇ ਖ਼ਤਰੇ ਤੋਂ ਬਚਾਇਆ ਜਾ ਸਕੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 188 ਦੇ ਸੈਕਸ਼ਨ 51 ਤੋਂ 60 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਤੇ ਡੀ.ਐਸ.ਪੀਜ਼ ਨੂੰ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

Covid: New order by Patiala DC 15 January

Covid: New order by Patiala DC 15 January

Covid: New order by Patiala DC 15 January

Covid: New order by Patiala DC 15 January
Covid: New order by Patiala DC 15 January