465 covid case in Patiala 16 January
January 16, 2022 - PatialaPolitics
465 covid case in Patiala 16 January
ਜਿਲ੍ਹੇ ਵਿੱਚ 465 ਕੋਵਿਡ ਕੇਸ ਹੋਏ ਰਿਪੋਰਟ ।
ਕੋਵਿਡ ਟੀਕਾਕਰਨ ਕੈੰਪਾਂ ਵਿੱਚ 9685 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ।
ਕੱਲ ਦਿਨ ਸੋਮਵਾਰ ਨੂੰ ਕੋਵੀਸ਼ੀਲਡ ਅਤੇ ਕੋਵੈਕਸੀਨ ਨਾਲ ਹੋਵੇਗਾ ਕੋਵਿਡ ਵੈਕਸੀਨ ਟੀਕਾਕਰਨ : ਸਿਵਲ ਸਰਜਨ।
ਪਟਿਆਲਾ 16 ਜਨਵਰੀ ( ) ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 9685 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ ਜਿਸ ਨਾਲ ਜਿਲ੍ਹੇ ਵਿੱਚ ਕੁਲ ਕੋਵਿਡ ਟੀਕਾਕਰਨ ਦੀ ਗਿਣਤੀ 18 ਲੱਖ 49 ਹਜਾਰ 499 ਹੋ ਗਈ ਹੈ।ਅੱਜ ਵੀ 15 ਤੋਂ 18 ਸਾਲ ਦੇ 233 ਬੱਚਿਆਂ ਵੱਲੋਂ ਟੀਕੇ ਲਗਵਾਏ ਗਏ।ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਜਿਹਨਾਂ ਨੇ ਆਪਣਾ ਕੋਵਿਡ ਟੀਕਾਕਰਨ ਨਹੀ ਕਰਵਾਇਆ ਉਹ ਜਲਦ ਆਪਣਾ ਕੋਵਿਡ ਟੀਕਾਕਰਨ ਪੁਰਾ ਕਰਵਾਉਣ ।ਕਿਓਂਕਿ ਕੋਵਿਡ ਲਹਿਰ ਤੋਂ ਬਚਣ ਲਈ ਟੀਕਕਾਰਨ ਹੀ ਇੱਕ ਮਜਬੂਤ ਹਥਿਆਰ ਹੈ ।ਉਹਨਾਂ ਕਿਹਾ ਹੈ ਕਿ ਦੇਖਣ ਵਿੱਚ ਆ ਰਿਹਾ ਹੈ ਕਿ ਜਿਹਨਾਂ ਨੇਂ ਕੋਵਿਡ ਟੀਕਾਕਰਨ ਪੁਰਾ ਕਰਵਾਇਆ ਹੋਇਆ ਹੈ ਉਹਨਾਂ ਵਿੱਚ ਕੋਵਿਡ ਪੋਜਟਿਵ ਆਉਣ ਤੇਂ ਬਿਮਾਰੀ ਦੀ ਗੰਭੀਰਤਾ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਹੈ ।
ਅੱਜ ਜਿਲੇ ਵਿੱਚ ਪ੍ਰਾਪਤ 1901 ਕੋਵਿਡ ਰਿਪੋਰਟਾਂ ਵਿਚੋਂ 465 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 220, ਨਾਭਾ 14, ਸਮਾਣਾ 12, ਰਾਜਪੁਰਾ101, ਬਲਾਕ ਭਾਦਸੋਂ ਤੋਂ 23, ਬਲਾਕ ਕੋਲੀ 28, ਬਲਾਕ ਕਾਲੋਮਾਜਰਾ ਤੋਂ 13, ਬਲਾਕ ਹਰਪਾਲਪੁਰ ਤੋਂ 21, ਦੁਧਨਸਾਧਾ ਤੋਂ 24 ਅਤੇ ਬਲਾਕ ਸ਼ੁਤਰਾਣਾ ਤੋਂ 09 ਕੇਸ ਪਾਏ ਗਏ ਹਨ । ਜਿਸ ਨਾਲ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 58118 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 435 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 52641 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 4090 ਹੈ ਅਤੇ ਅੱਜ ਜਿਲੇ੍ਹ ਵਿੱਚ ਇੱਕ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1387 ਹੋ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1004 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,30,623 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 58118 ਕੋਵਿਡ ਪੋਜਟਿਵ, 10,71,977 ਨੈਗੇਟਿਵ ਅਤੇ ਲਗਭਗ 528 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
Random Posts
Cricketer Harmanpreet set to join as DSP in Punjab Police
A 7-day mandatory home quarantine for all those who come to India internationally
Patiala ready for Counting day 10 March
Goat in Channi’s viral video sold for Rs 21000
- Punjab Elections:Strict orders by Patiala DC
Patiala Police Solves Blind Murder Mystery, Accused Arrested
Sand Price reduced by 10 rupees in Patiala
22 Punjab Police Dsp rank officers Transferred
Bikram Majithia’s bail plea,next hearing on 5 January