152 coronavirus case 3 deaths in Patiala 24 August areawise details

August 24, 2020 - PatialaPolitics

ਜਿਲੇ ਵਿੱਚ 152 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 5053

ਹੁਣ ਤੱਕ 3559 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ : ਡਾ.ਮਲਹੋਤਰਾ

ਪਟਿਆਲਾ 24 ਅਗਸਤ ( ) ਜਿਲੇ ਵਿਚ 152 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1900 ਦੇ ਕਰੀਬ ਰਿਪੋਰਟਾਂ ਵਿਚੋ 152 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 5053 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 294 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 3559 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 125 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ,3559 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1369 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 152 ਕੇਸਾਂ ਵਿਚੋ 85 ਪਟਿਆਲਾ ਸ਼ਹਿਰ,03 ਰਾਜਪੁਰਾ, 18 ਨਾਭਾ, 08 ਸਮਾਣਾ, 04 ਪਾਤੜਾ, 04 ਸਨੋਰ ਅਤੇ 30 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 38 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 114 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਗਾਂਧੀ ਨਗਰ ਤੋਂ ਨੌਂ,ਤ੍ਰਿਪੜੀ ਅਤੇ ਅਰਬਨ ਅਸਟੇਟ ਫੇਜ ਦੋ ਤੋਂ ਪੰਜ-ਪੰਜ, ਮਜੀਠੀਆਂ ਐਨਕਲੇਵ ਤੋਂ ਚਾਰ, ਸੰਜੇ ਕਲੋਨੀ ਅਤੇ ਏਕਤਾ ਵਿਹਾਰ ਤੋਂ ਤਿੰਨ-ਤਿੰਨ, ਨੇੜੇ ਆਫੀਸਰ ਕਲੋਨੀ, ਮਾਡਲ ਟਾਉਨ, ਰੋਜ ਅੇਵੀਨਿਉ, ਅਜੀਤ ਨਗਰ, ਐਸ.ਐਸ.ਟੀ.ਕੰਪਲੈਕਸ, ਤੇਜ ਬਾਗ, ਤੋਪਖਾਨਾ ਮੋੜ, ਨਿਉ ਗਰੀਨ ਪਾਰਕ ਕਲੋਨੀ, ਗੁਰੂ ਨਾਨਕ ਨਗਰ, ਢਿਲੋ ਕਲੋਨੀ ਤੋਂ ਦੋ-ਦੋ, ਧੀਰ ਸਿੰਘ ਕਲੋਨੀ, ਮਾਰਕਲ ਕਲੋਨੀ, ਬਸੰਤ ਵਿਹਾਰ, ਡੋਗਰਾ ਸਟਰੀਟ, ਪ੍ਰੇਮ ਕਲੋਨੀ, ਬਾਂਰਾਦਰੀ, ਵਾਰਡ ਨੰਬਰ 5, ਦਸ਼ਮੇਸ਼ ਨਗਰ, ਹਰਿੰਦਰ ਨਗਰ, ਨਿਉ ਲੀਲਾ ਭਵਨ, ਜੋੜੀਆਂ ਭੱਠੀ, ਅਨੰਦ ਨਗਰ ਏ, ਆਦਰਸ਼ ਕਲੋਨੀ, ਰਾਘੋ ਮਾਜਰਾ, ਗੋਬਿੰਦ ਬਾਗ, ਕੇਸਰ ਬਾਗ, ਦਾਲ ਦੱਲੀਆ ਚੌਂਕ , ਛੱਤਾ ਨੱਨੂ ਮੱਲ, ਅਨੰਦ ਨਗਰ ਐਕਸਟੈਨਸ਼ਨ, ਵਿਕਾਸ ਕਲੋਨੀ, ਮੇਹਰ ਸਿੰਘ ਕਲੋਨੀ, ਗੁਰਬਖਸ਼ ਕਲੋਨੀ, ਨਿਹਾਲ ਬਾਗ, ਰਿਸ਼ੀ ਕਲੋਨੀ, ਜੈ ਜਵਾਨ ਕਲੋਨੀ, ਖਾਲਸਾ ਕਲੋਨੀ, ਬਡੁੰਗਰ, ਪ੍ਰੋਫੈਸਰ ਕਲੋਨੀ, ਅਮਨ ਨਗਰ, ਸਰਹੰਦ ਰੋਡ, ਪੁਰਾਨਾ ਬਿਸ਼ਨ ਨਗਰ ਆਦਿ ਥਾਂਵਾ ਤੋ ਇਕ-ਇਕ, ਨਾਭਾ ਦੇ ਬਸੰਤਪੁਰਾ ਮੁੱਹਲਾ ਤੋਂ ਚਾਰ, ਜਸਪਾਲ ਕਲੋਨੀ, ਬੋੜਾਂ ਗੇਟ, ਪ੍ਰੀਤ ਵਿਹਾਰ ਤੋਂ ਦੋ-ਦੋ, ਜੈਮਲ ਕਲੋਨੀ, ਬੈਂਕ ਸਟਰੀਟ, ਮੋਦੀ ਮਿੱਲ ਕਲੋਨੀ, ਮਲੇਰੀਅਨ ਸਟਰੀਟ, ਰਾਣੀ ਬਾਗ, ਸ਼ਿਵਪੁਰੀ ਕਲੋਨੀ, ਰਣਜੀਤ ਨਗਰ, ਸਿਨੇਮਾ ਰੋਡ ਆਦਿ ਥਾਂਵਾ ਤੋਂ ਇਕ ਇਕ, ਸਮਾਣਾ ਦੇ ਮੇਨ ਰੋਡ ਅਤੇ ਜਗਦੰਬੇ ਵਾਟਿਕਾ ਤੋਂ ਦੋ ਦੋ, ਵੜੈਚ ਕਲੋਨੀ, ਜੱਟਾਂ ਪੱਤੀ, ਕ੍ਰਿਸ਼ਨਾ ਬਸਤੀ ਆਦਿ ਥਾਂਵਾ ਤੋਂ ਇਕ ਇਕ, ਰਾਜਪੁਰਾ ਦੇ ਗੁਰੂ ਅਰਜਨ ਦੇਵ ਕਲੋਨੀ, ਨੇੜੇ ਐਨ.ਟੀ.ਸੀ ਸਕੂਲ, ਕੇ.ਐਸ.ਐਮ ਰੋਡ ਤੋ ਇਕ-ਇਕ, ਸਨੋਰ ਅਤੇ ਪਾਤੜਾਂ ਤੋਂ ਚਾਰ-ਚਾਰ ਅਤੇੇ 30 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਦੋ ਗਰਭਵੱਤੀ ਮਾਵਾਂ ਅਤੇ ਇੱਕ ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਤਿੰਨ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜੋ ਕਿ ਤਿੰਨੇ ਹੀ ਪਟਿਆਲਾ ਸ਼ਹਿਰ ਦੇ ਵਸਨੀਕ ਸਨ। ਪਹਿਲਾ ਰਘਬੀਰ ਕਲੋਨੀ ਦੀ ਰਹਿਣ ਵਾਲੀ 79 ਸਾਲਾ ਅੋਰਤ ਜੋ ਕਿ ਸ਼ੁਗਰ ਅਤੇ ਬੀ.ਪੀ. ਦੀ ਪੁਰਾਨੀ ਮਰੀਜ ਸੀ, ਦੁਸਰਾ ਜੈ ਜਵਾਨ ਕਲੋਨੀ ਦੀ ਰਹਿਣ ਵਾਲੀ 59 ਸਾਲਾ ਅੋਰਤ ਜੋ ਕਿ ਪੁਰਾਨਾ ਬੀ.ਪੀ. ਅਤੇ ਥਾਈਰੈਡ ਬਿਮਾਰੀ ਦੀ ਮਰੀਜ ਸੀ ਅਤੇ ਤੀਸਰਾ ਪੁਰਾਨਾ ਬਿਸ਼ਨ ਨਗਰ ਦਾ ਰਹਿਣ ਵਾਲਾ 28 ਸਾਲਾ ਨੋਜਵਾਨ ਜੋ ਕਿ ਸਾਹ ਦੀ ਦਿੱਕਤ ਕਾਰਣ 19 ਤਰੀਖ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ। ਇਹ ਤਿੰਨੋ ਹੀ ਮਰੀਜ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸਨ ਅਤੇ ਇਹਨਾਂ ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 125 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਕੋਵਿਡ ਦੀ ਸਥਿਤੀ ਨੂੰ ਮੰਦੇਨਜਰ ਰੱਖਦਿਆਂ ਪ੍ਰਾਈਵੇਟ ਹਸਪਤਾਲਾ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਜਿਸ ਤਹਿਤ ਕੋਵਿਡ ਕੇਸਾਂ ਦੇ ਦਾਖਲੇ ਲਈ ਅੱਜ ਜਿਲੇ ਵਿਚ ਤਿੰਨ ਹੋਰ ਨਵੇਂ ਪ੍ਰਾਈਵੇਟ ਹਸਪਤਾਲਾ ਵਿੱਚ ਆਈਸੋਲੈਸ਼ਨ ਫੈਸੀਲਿਟੀ ਬਣਾਈਆਂ ਗਈਆਂ ਹਨ ਅਤੇ ਪਹਿਲਾ ਸ਼ਾਮਲ ਕੁਝ ਪੁਰਾਨੇ ਪ੍ਰਾਈਵੇਟ ਹਸਪਤਾਲਾ ਦੀਆਂ ਆਈਸੋਲੇਸ਼ਨ ਫੇਸੀਲਿਟੀ ਵਿਚ ਵਾਧਾ ਕੀਤਾ ਗਿਆ ਹੈ।ਉਹਨਾਂ ਦੱਸਿਆਂ ਕਿ ਸਿਹਤ ਵਿਭਾਗ ਦੇ ਡਾਕਟਰਾਂ ਵੱਲੋ ਪ੍ਰਾਈਵੇਟ ਹਸਪਤਾਲਾ ਦਾ ਦੋਰਾ ਕਰਕੇ ਅੱਜ ਅਮਰ ਹਸਪਤਾਲ ਵਿਚ 12 ਬੈਡ, ਸਦਭਾਵਨਾ ਹਸਪਤਾਲ ਅਤੇ ਬਾਲਾ ਜੀ ਹਸਪਤਾਲ ਵਿਚ ਅੱਠ-ਅੱਠ ਬੈਡਾ ਦੀ ਆਈਸੋਲੈਸ਼ਨ ਫੈਸੀਲਿਟੀ ਬਣਾਈ ਗਈ।ਇਸ ਤੋਂ ਇਲਾਵਾ ਵਰਧਮਾਨ ਹਸਪਤਾਲ ਵਿਚ 20 ਬੈਡਾ ਦੀ ਫੈਸੀਲਿਟੀ ਨੂੰ ਵਧਾ ਕੇ 30 ਬੈਡ, ਕੋਲੰਬਿਆ ਏਸ਼ੀਆ ਹਸਪਤਾਲ ਵਿੱਚ 12 ਬੈਡਾ ਤੋਂ ਵਧਾ ਕੇ 18 ਬੈਡਾ ਦੀ, ਨਰਾਇਣ ਹਸਪਤਾਲ ਵਿੱਚ 20 ਬੈਡਾ ਅਤੇ ਨੀਲਮ ਹਸਪਤਾਲ ਰਾਜਪੁਰਾ ਵਿਚ 10 ਬੈਡਾ ਦੀ ਆਈਸੋਲੈਸਨ ਫੈਸੀਲਿਟੀ ਬਣੀ ਹੋਈ ਹੈ।ਉਹਨਾਂ ਦੱਸਿਆ ਕਿ ਪ੍ਰਾਈਵੇਟ ਖੇਤਰ ਦੀਆਂ ਲੈਬ ਸਰਵਿਸ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਮਰੀਜਾਂ ਦੀ ਸਹੀ ਸਮੇਂ ਤੇਂ ਪਛਾਣ ਹੋ ਸਕੇ ਤੇ ਉਹਨਾਂ ਨੂੰ ਹੋਰ ਮਰੀਜਾਂ ਨਾਲੋ ਵੱਖ ਰੱਖਦੇ ਹੋਏ ਇਲਾਜ ਕੀਤਾ ਜਾ ਸਕੇ ਅਤੇ ਇੰਫੈਕਸ਼ਨ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 2000 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 73708 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 5053 ਕੋਵਿਡ ਪੋਜਟਿਵ, 64935 ਨੈਗਟਿਵ ਅਤੇ ਲੱਗਭਗ 3550 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।