Patiala Politics

Patiala News Politics

152 Coronavirus case in Patiala 2020 areawise details

ਜਿਲੇ ਵਿੱਚ 152 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 2729

ਜਿਲੇ ਵਿੱਚ ਪੰਜ ਹੋਰ ਥਾਂਵਾ ਤੇਂ ਮਾਈਕਰੋਕੰਟੈਨਮੈਂਟ ਲਾਗੂ

ਹੁਣ ਤੱਕ 1723 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ. ਮਲਹੋਤਰਾ

ਪਟਿਆਲਾ 9 ਅਗਸਤ ( ) ਜਿਲੇ ਵਿਚ 152 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 725 ਦੇ ਕਰੀਬ ਰਿਪੋਰਟਾਂ ਵਿਚੋ 152 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਦੋ ਪੋਜਟਿਵ ਕੇਸਾਂ ਦੀ ਸੂਚਨਾ ਲਧਿਆਣਾ, ਇੱਕ ਪੋਜਟਿਵ ਕੇਸ ਦੀ ਸੂਚਨਾ ਸਿਵਲ ਸਰਜਨ ਫਤਿਹਗੜ,ਇੱਕ ਮੁਹਾਲੀ, ਅਤੇ ਇੱਕ ਪੀ.ਜੀ.ਆਈ ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 2729 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 42 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 1723 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 48 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 1723 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 958 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 152 ਕੇਸਾਂ ਵਿਚੋ 86 ਪਟਿਆਲਾ ਸ਼ਹਿਰ, 32 ਨਾਭਾ, 08 ਰਾਜਪੁਰਾ, 06 ਸਮਾਣਾ, ਸਨੋਰ ਤੋਂ 03 ਅਤੇ 17 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 48 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ, 102 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਅਤੇ ਦੋ ਬਾਹਰੀ ਰਾਜਾ ਤੋਂ ਆਉਣ ਨਾਲ ਸਬੰਧਤ ਹਨ।ਪਟਿਆਲਾ ਦੇ ਅਰਬਨ ਅਸਟੇਟ ਫੇਜ ਦੋ ਤੋਂ ਛੇ, ਗੁਰਬਖਸ਼ ਕਲੋਨੀ, ਲਾਤੁਰਪੁਰਾ ਮੁੱਹਲਾ, ਤੋਂ ਪੰਜ-ਪੰਜ, ਬੰਡੁਗਰ ਅਤੇ ਅਜਾਦ ਨਗਰ ਤੋਂ ਚਾਰ ਤੋਂ ਚਾਰ, ਨਿਉ ਯਾਦਵਿੰਦਰਾ ਕਲੋਨੀ ਤੋਂ ਤਿੰਨ, ਰਾਘੋ ਮਾਜਰਾ, ਗੁਰਦੀਪ ਕਲੋਨੀ, ਲਹਿਲ ਕਲੋਨੀ, ਡੀ.ਐਮ. ਡਬਲਿਉ,ਹਰੀ ਨਗਰ, ਨਿਉ ਮੇਹਰ ਸਿੰਘ ਕਲੋਨੀ, ਮਾਨਸਾਹੀਆ ਕਲੋਨੀ, ਅਜੀਤ ਨਗਰ, ਗੁਰੂ ਨਾਨਕ ਨਗਰ ਤੋਂ ਦੋ-ਦੋ, ਗੁੱਡ ਅਰਥ ਕਲੋਨੀ, ਕ੍ਰਿਸ਼ਨਾ ਕਲੋਨੀ, ਮਹਿਤਾ ਕਲੋਨੀ, ਅਨੰਦ ਵਿਹਾਰ, ਬਾਬੂ ਸਿੰਘ ਕਲੋਨੀ, ਨਿਜੀ ਹਸਪਤਾਲ, ਨਿਉ ਮਜੀਠੀਆ ਐਨਕਲੇਵ, ਮਾਲਵਾ ਐਨਕਲੇਵ,ਚਰਨ ਬਾਗ, ਅਨੰਦ ਨਗਰ, ਪ੍ਰੇਮ ਨਗਰ,ਘਮੁੰੰਣ ਨਗਰ, ਵਿਕਾਸ ਕਲੋਨੀ, ਏਕਤਾ ਵਿਹਾਰ, ਰਣਜੀਤ ਵਿਹਾਰ, ਅੱਬਚਲ ਨਗਰ, ਫੁਲਕੀਆਂ ਐਨਕਲੇਵ, ਮਾਡਲ ਟਾਉਨ, ਅਰਬਨ ਅਸਟੇਟ ਫੇਜ ਇੱਕ, ਰਣਜੀਤ ਨਗਰ, ਐਸ.ਐਸ.ਟੀ ਨਗਰ, ਅਰਬਨ ਅਸਟੇਟ ਫੇਜ ਤਿੰਨ, ਪ੍ਰਤਾਪ ਨਗਰ, ਕੱਟੜਾ ਸਾਹਿਬ ਐਨਕਲੇਵ, ਸੇਵਕ ਕਲੋਨੀ, ਗੋਬਿੰਦ ਨਗਰ, ਰਤਨ ਨਗਰ, ਸੁਦਨ ਸਟਰੀਟ, ਰਾਮ ਨਗਰ, ਡਾਕਟਰ ਹੋਸਟਲ, ਬੈਂਕ ਕਲੋਨੀ, ਰਿਸ਼ੀ ਕਲੋਨੀ, ਅਜੀਤ ਨਗਰ, ਕੱਚਾ ਪਟਿਆਲਾ, ਘੇਰ ਸੋਢੀਆਂ, ਆਰਿਆ ਸਮਾਜ ਚੋਂਕ, ਸੈਨਚੁਰੀ ਐਨਕਲੇਵ, ਪਿੱਪਲ ਵਾਲੀ ਗੱਲੀ,ਵਿਕਾਸ ਨਗਰ,ਖੱਟਾ ਕਲੋਨੀ,ਆਫੀਸਰ ਐਨਕਲੇਵ, ਸੀ.ਆਈ.ਏ ਰੋਡ, ਤੱਫਜਲ ਪੁਰਾ ਤੋਂ ਇੱਕ ਇੱਕ, ਨਾਭਾ ਦੇ ਬੈਂਕ ਸਟਰੀਟ ਤੋਂ ਪੰਜ, ਅਜੀਤ ਨਗਰ ਅਤੇ ਸ਼ਿਵਾ ਐਨਕਲੇਵ ਤੋਂ ਚਾਰ -ਚਾਰ, ਪਾਂਡੁਸਰ ਮੁੱਹਲਾ, ਭਿੱਖੀ ਮੋੜ, ਪੀ.ਐਸ. ਸਦਰ, ਹੀਰਾ ਮੁੱਹਲ ਤੋਂ ਦੋ- ਦੋ, ਸੰਧੂ ਕਲੋਨੀ, ਹੀਰਾ ਐਨਕਲੇਵ, ਬਾਲਮਿਕੀ ਬਸਤੀ, ਪਟਿਆਲਾ ਗੇਟ, ਥਾਣਾ ਸਦਰ, ਨਾਭਾ, ਕਰਤਾਰਪੁਰਾ ਮੁੱਹਲਾ,ਤੇਜ ਕਲੋਨੀ,ਚੋਂਕੀ ਰੋਹਟੀ ਪੁੱਲ,ਹਾਥੀ ਖਾਨਾ ਤੋਂ ਇੱਕ-ਇੱਕ, ਰਾਜਪੁਰਾ ਦੇ ਗਉਸ਼ਾਲਾ ਰੋਡ ਤੋਂ ਦੋ, ਈਗਲ ਮੋਟਲ, ਸਤਨਾਮ ਨਗਰ, ਪੰਜਾਬ ਕਲੋਨੀ, ਗਰੀਨ ਸਿੱਟੀ, ਸਨਾਤਮ ਧਰਮ ਮੰਦਰ, ਰਾਜਪੁਰਾ ਤੋਂ ਇੱਕ-ਇੱਕ, ਸਮਾਣਾ ਦੇ ਅਗਰਸੈਨ ਕਲੋਨੀ ਅਤੇ ਅਮਾਮਗੜ ਮੁਹੱਲਾ ਤੋਂ ਦੋ-ਦੋ, ਜੈਨ ਸਟਰੀਟ ਅਤੇ ਨੇੜੇ ਪੋਸਟ ਆਫਿਸ ਤੋਂ ਇੱਕ ਇੱਕ , ਸਨੋਰ ਦੇ ਸੰਤ ਹਜਾਰਾ ਸਿੰਘ ਨਗਰ ਤੋਂ ਤਿੰਨ ਅਤੇ 17 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚ ਸਰਕਾਰੀ ਅਤੇ ਨਿਜੀ ਸਿਹਤ ਸੰਸ਼ਥਾਂਵਾ ਵਿੱਚ ਕੰਮ ਕਰਦੇ ਛੇ ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਇੱਕ ਹੋਰ ਕੋਵਿਡ ਪੋਜਟਿਵ ਮਰੀਜ ਦੀ ਮੋਤ ਹੋ ਗਈ ਹੈ ਜਿਸ ਨਾਲ ਜਿਲੇ ਵਿਚ ਕੋਵਿਡ ਪੋਜਟਿਵ ਮਰੀਜਾ ਦੀ ਗਿਣਤੀ ਹੁਣ 48 ਹੋ ਗਈ ਹੈ ਉਹਨਾਂ ਦੱਸਿਆਂ ਕਿ ਪਟਿਆਲਾ ਦੇ ਕਾਰਖਾਸ ਕਲੋਨੀ ਵਿੱਚ ਰਹਿਣ ਵਾਲੀ 68 ਸਾਲਾ ਅੋਰਤ ਜੋ ਕਿ ਸ਼ੁਗਰ, ਹਾਈਪਰਟੈਂਸਨ ਅਤੇ ਦਿਲ ਦੀਆਂ ਬਿਮਾਰੀਆਂ ਕਾਰਣ ਮੁਹਾਲੀ ਦੇ ਨਿਜੀ ਹਸਪਤਾਲ ਵਿਚ ਪਿਛਲੇ ਪੰਦਰਾ ਦਿਨਾਂ ਤੋਂ ਦਾਖਲ਼ ਸੀ ਅਤੇ ਕੋਵਿਡ ਪੋਜਟਿਵ ਸੀ, ਦੀ ਵੀ ਇਲਾਜ ਦੋਰਾਣ ਹਸਪਤਾਲ ਵਿੱਚ ਮੋਤ ਹੋ ਗਈ ਹੈ।

ਉਹਨਾਂ ਕਿਹਾ ਏਰੀਏ ਵਿਚੋਂ ਜਿਆਦਾ ਪੋਜਟਿਵ ਕੇਸ ਆਉਣ ਤੇਂ ਜਿਲੇ ਦੇ ਪੰਜ ਹੋਰ ਥਾਂਵਾ ਤੇਂ ਮਾਈਕਰੋਕੰਟੈਨਮੈਂਟ ਲਗਾਇਆ ਗਿਆ ਹੈ।ਜਿਹਨਾਂ ਵਿਚ ਪਟਿਆਲਾ ਦੇ ਗੁਰੂ ਨਾਨਕ ਨਗਰ ਗੱਲੀ ਨੰਬਰ 13, ਬਾਜਵਾ ਕਲੋਨੀ ਗੱਲੀ ਨੰਬਰ 7, ਸੁੂਦਾਂ ਸਟਰੀਟ ਨੇੜੇ ਟੀ.ਬੀ ਹਸਪਤਾਲ ਅਤੇ ਨਾਭਾ ਦੇ ਬੈਂਕ ਸਟਰੀਟ ਅਤੇ ਅਜੀਤ ਨਗਰ ਦਾ ਏਰੀਆ ਸ਼ਾਮਲ ਹੈ।ਉਹਨਾਂ ਕਿਹਾ ਕਿ ਭਾਵੇਂ ਮਾਈਕਰੋਕੰਟੈਨਮੈਂਟ ਵਾਲੇ ਏਰੀਏ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਸਰਵੇ ਵੀ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਆਪਣੀ ਕੋਵਿਡ ਸਬੰਧੀ ਜਾਂਚ ਕਰਵਾਉਣ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 867 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 50682 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 2729 ਕੋਵਿਡ ਪੋਜਟਿਵ, 46141ਨੈਗਟਿਵ ਅਤੇ ਲੱਗਭਗ 1682 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ

Facebook Comments