154 Coronavirus case 6 deaths in Patiala 17 August 2020

August 17, 2020 - PatialaPolitics

ਜਿਲੇ ਵਿੱਚ 154 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 3932

ਜਿਲੇ ਵਿਚ ਅੱਠ ਥਾਂਵਾ ਤੋਂ ਮਾਈਕਰੋ ਕੰਟੈਨਮੈਂਟ ਹਟਾਈ

ਹੁਣ ਤੱਕ 2522 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ : ਡਾ. ਮਲਹੋਤਰਾ

ਪਟਿਆਲਾ 17 ਅਗਸਤ ( ) ਜਿਲੇ ਵਿਚ 154 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1350 ਦੇ ਕਰੀਬ ਰਿਪੋਰਟਾਂ ਵਿਚੋ 154 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 3932 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 119 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 2522 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 83 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 2522 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1327 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 154 ਕੇਸਾਂ ਵਿਚੋ 69 ਪਟਿਆਲਾ ਸ਼ਹਿਰ, 18 ਰਾਜਪੁਰਾ, 11 ਨਾਭਾ, 03 ਸਮਾਣਾ, 19 ਪਾਤੜਾਂ, ਇੱਕ ਸਨੋਰ ਅਤੇ 33 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 54 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ , 99 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ, 01 ਬਾਹਰੀ ਰਾਜਾਂ ਤੋਂ ਆਉਣ ਨਾਲ ਸਬੰਧਤ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਲਾਹੋਰੀ ਗੇਟ, ਰਾਘੋ ਮਾਜਰਾ ਤੋਂ ਚਾਰ- ਚਾਰ, ਅਰਬਨ ਅਸਟੇਟ ਫੇਜ ਤਿੰਨ,ਧੀਰੂ ਨਗਰ, ਗੂਰੂ ਨਾਨਕ ਨਗਰ ਤੋਂ ਤਿੰਨ-ਤਿੰਨ, ਅਜੀਤ ਨਗਰ, ਪ੍ਰਤਾਪ ਨਗਰ, ਗੋਬਿੰਦ ਨਗਰ, ਗੁਰਬਖਸ਼ ਕਲੋਨੀ, ਜੋੜੀਆਂ ਭੱਠੀਆਂ, ਸੈਂਚੁਰੀ ਐਨਕਲੇਵ, ਮਹਾਰਾਜਾ ਯਾਦਵਿੰਦਰਾ ਕਲੋਨੀ ਤੋਂ ਦੋ- ਦੋ, ਮਾਡਲ ਟਾਉਨ, ਰੇਲਵੇ ਕਲੋਨੀ, ਜਗਦੀਸ਼ ਕਲੋਨੀ, ਅਮਨ ਵਿਹਾਰ, ਸਰਹੰਦੀ ਬਜਾਰ, ਫੈਕਟਰੀ ਏਰੀਆ, ਜੱਟਾ ਵਾਲਾ ਚੋਂਤਰਾ, ਮਹਿੰਦਰਾ ਕਲੋਨੀ, ਇੰਦਰਾਪੁਰੀ ਕਲੋਨੀ, ਅਰਬਨ ਅਸਟੇਟ ਫੇਜ ਦੋ, ਬਿੰਦਰਾ ਕਲੋਨੀ, ਅਜਾਦ ਨਗਰ, ਨਿਹਾਲ ਬਾਗ, ਨਿਉ ਲਾਲ ਬਾਗ, ਘੁਮੰਣ ਨਗਰ, ਵਿਕਾਸ ਕਲੋਨੀ, ਡਿਫੈਨਸ ਕਲੋਨੀ, ਮਹਿੰਦਰਾ ਕੰਪਲੈਕਸ, ਨਿਉ ਸ਼ਕਤੀ ਨਗਰ, ਫੈਕਟਰੀ ਏਰੀਆ, ਗਰੀਨ ਪਾਰਕ ਕਲੋਨੀ, ਹਰਿੰਦਰ ਨਗਰ, ਵਾਲੀਆਂ ਐਨਕਲੇਵ, ਐਨ.ਆਈ.ਐਸ, ਸਿੱਧੁ ਕਲੋਨੀ,ਨਿਉ ਆਫੀਸਰ ਕਲੋਨੀ, ਭਿੰਡੀਆਂ ਸਟਰੀਟ, ਕਰਤਾਰ ਕਲੋਨੀ, ਰਣਜੀਤ ਨਗਰ, ਗੁਲਮੋਹਰ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਰਾਜਪੁਰਾ ਟਾਉਨ ਤੋਂ ਸੱਤ, ਪ੍ਰੇਮ ਨਗਰ ਤੋਂ ਚਾਰ, ਪ੍ਰੀਤ ਕਲੋਨੀ ਤੋਂ ਦੋ-ਦੋ, ਵਾਰਡ ਨੰਬਰ 23, ਵਿਕਾਸ ਨਗਰ,ਨਿਉ ਭਗਤ ਸਿੰਘ ਕਲੋਨੀ, ਪੁਰਾਨਾ ਰਾਜਪੁਰਾ ਅਦਿ ਥਾਂਵਾ ਤੋਂ ਇੱਕ-ਇੱਕ, ਨਾਭਾ ਦੇ ਬਸੰਤਪੁਰਾ ਮੁਹੱਲਾ ਤੋਂ ਪੰਜ, ਨਿਉ ਡਿਫੈਨਸ ਕਲੋਨੀ, ਬੈਂਕ ਸਟਰੀਟ, ਗੋਬਿੰਦ ਨਗਰ, ਹਿੰਮਤ ਨਗਰ, ਅਜੀਤ ਨਗਰ, ਬਾਂਸਾ ਵਾਲਾ ਗੱਲੀ ਤੋਂ ਇੱਕ-ਇੱਕ, ਸਮਾਣਾ ਦੇ ਲੁਹਾਰਾ ਮੁਹੱਲਾ, ਸਿਵਲ ਹਸਪਤਾਲ ਅਤੇ ਰਾਮ ਬਸਤੀ ਤੋਂ ਇੱਕ-ਇੱਕ,ਪਾਤੜਾਂ ਦੇ ਵਾਰਡ ਨੰਬਰ 4 ਤੋਂ 14, ਵਾਰਡ ਨੰਬਰ 14 ਅਤੇ ਪਾਤੜਾਂ ਸਿਟੀ ਤੋਂ ਇੱਕ-ਇੱਕ, ਸਨੋਰ ਦੇਂ ਉਧਮ ਸਿੰਘ ਨਗਰ ਤੋਂ ਇੱਕ ਅਤੇ 33 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਤਿੰਨ ਗਰਭਵੱਤੀ ਮਾਂਵਾ ਅਤੇ 2 ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਸਿਵਲ ਸਰਜਨ ਡਾ.ਮਲਹੋਤਰਾ ਨੇਂ ਦੱਸਿਆ ਕਿ ਪਾਤੜਾਂ ਦੇ ਵਾਰਡ ਨੰਬਰ ਚਾਰ ਵਿਚੋ ਜਿਆਦਾ ਪੋਜਟਿਵ ਕੇਸ ਸਾਹਮਣੇ ਆਉਣ ਤੇਂ ਉਥੇ ਮਾਈਕਰੋ ਕੰਟੈਨਮੈਂਟ ਲਗਾ ਦਿੱਤੀ ਗਈ ਹੈ ਅਤੇ ਜਿਲੇ ਦੇ ਅੱਠ ਥਾਂਵਾ ਜਿਹਨਾਂ ਵਿਚ ਪਟਿਆਲਾ ਦੇ ਅਜਾਦ ਨਗਰ ਦੀ ਗੱਲੀ ਨੰਬਰ 20 ਅਤੇ 33, ਨਾਭਾ ਦੇ ਸ਼ਿਵਾ ਐਨਕਲੇਵ, ਸਮਾਣਾ ਦੇ ਘੜਾਮਾ ਪੱਤੀ, ਅਗਰਸੈਨ ਗੱਲੀ, ਰਾਜਪੁਰਾ ਦੇ ਡਾਲੀਮਾ ਵਿਹਾਰ,ਨਿਉ ਆਫੀਸਰ ਕਲੋਨੀ ਅਤੇ ਅਰਿਆ ਸਮਾਜ ਮੰੰਦਰ ਏਰੀਏ ਸ਼ਾਮਲ ਹਨ ਵਿੱਚ ਲਗਾਈਆਂ ਮਾਈਕਰੋ ਕੰਟੈਨਮੈਂਟ ਦਾ ਸਮਾਂ ਪੁਰਾ ਹੋਣ ਅਤੇ ਇਹਨਾਂ ਏਰੀਏ ਵਿਚੋ ਨਵਾਂ ਕੇਸ ਸਾਹਮਣੇ ਨਾ ਆਉਣ ਤੇਂ ਇਹਨਾਂ ਥਾਂਵਾ ਤੇਂ ਲੱਗੀ ਮਾਈਕਰੋ ਕੰਟੈਨਮੈਂਟ ਹਟਾ ਦਿੱਤੀ ਗਈ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਛੇ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੋਤ ਹੋ ਗਈ ਹੈ।ਜਿਹਨਾਂ ਵਿੱਚ ਪਹਿਲਾ ਪਟਿਆਲਾ ਦੇ ਮਾਰਕਲ ਕਲੋਨੀ ਦਾ ਰਹਿਣ ਵਾਲਾ 56 ਸਾਲਾ ਵਿਅਕਤੀ ਜੋ ਕਿ ਪੁਰਾਨੀ ਸ਼ੁਗਰ ਤੇਂ ਦਿਲ ਦੀਆਂ ਬਿਮਾਰੀਆਂ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ਼ ਸੀ, ਦੁਸਰਾ ਪਿੰਡ ਖੇੜੀ ਮਾਨੀਆਂ ਬਲਾਕ ਕੋਲੀ ਦਾ ਰਹਿਣ ਵਾਲਾ 54 ਸਾਲਾ ਵਿਅਕਤੀ ਜੋ ਕਿ ਪੁਰਾਨਾ ਬੀ.ਪੀ. ਦਾ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਸੀ, ਤੀਸਰਾ ਪਿੰਡ ਲੋਟ ਤਹਿਸੀਲ ਨਾਭਾ ਦੀ ਰਹਿਣ ਵਾਲੀ 55 ਸਾਲਾ ਅੋਰਤ ਜੌ ਕਿ ਪੁਰਾਨੀ ਕਿਡਨੀ ਦੀ ਬਿਮਾਰੀ ਨਾਲ ਪੀੁੜਤ ਸੀ ਅਤੇ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਸੀ, ਚੋਥਾ ਅਰਬਨ ਅਸਟੇਟ ਫੇਸ ਦੋ ਪਟਿਆਲਾ ਦੀ ਰਹਿਣ ਵਾਲੀ 73 ਸਾਲਾ ਅੋਰਤ ਜੋ ਕਿ ਸ਼ੁਗਰ ਤੇਂ ਕਿਡਨੀ ਦੀ ਬਿਮਾਰੀ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ, ਪੰਜਵਾ ਨਿਹਾਲ ਬਾਗ ਪਟਿਆਲਾ ਦਾ ਰਹਿਣ ਵਾਲਾ 85 ਸਾਲਾ ਬਜੁਰਗ ਜੋ ਕਿ ਸ਼ੁਗਰ ਤੇਂ ਕਿਡਨੀ ਦੀ ਬਿਮਾਰੀ ਦਾ ਪੁਰਾਨਾ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿਚ ਦਾਖਲ਼ ਸੀ, ਛੇਵਾਂ ਪਟਿਆਲਾ ਦੇ ਜਗਦੀਸ਼ ਐਨਕਲੇਵ ਦਾ ਰਹਿਣ ਵਾਲਾ 58 ਸਾਲਾ ਵਿਅਕਤੀ ਜੋ ਕਿ ਸ਼ੁਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਪੁਰਾਨਾ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ।ਇਹਨਾਂ ਸਾਰਿਆਂ ਦੀ ੍ਹਇਲਾਜ ਦੋਰਾਣ ਹਸਪਤਾਲ ਵਿਚ ਮੋਤ ਹੋ ਗਈ ਹੈ ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ ਹੁਣ 83 ਹੋ ਗਈ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1870 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 61086 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 3932 ਕੋਵਿਡ ਪੋਜਟਿਵ, 55189 ਨੈਗਟਿਵ ਅਤੇ ਲੱਗਭਗ 1875 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।