203 covid case in Patiala 26 January
January 26, 2022 - PatialaPolitics
203 covid case in Patiala 26 January
ਪਟਿਆਲਾ 26 ਜਨਵਰੀ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 13586 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 20 ਲੱਖ, 01 ਹਜ਼ਾਰ 500 ਹੋ ਗਈ ਹੈ। ਅੱਜ ਵੈਕਸੀਨ ਦੀ ਬੂਸਟਰ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 274 ਹੈ ਜਦ ਕਿ 15 ਤੋਂ 18 ਸਾਲ ਤੱਕ ਦੇ 1032 ਬੱਚਿਆਂ ਵੱਲੋਂ ਟੀਕੇ ਲਗਵਾਏ ਗਏ।ਉਹਨਾਂ ਕਿਹਾ ਕਿ ਅੱਜ ਸਰਕਾਰੀ ਛੁੱਟੀ ਦੇ ਬਾਵਜੂਦ ਵੀ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਦੀ ਪ੍ਰੀਕਿਰਿਆ ਜਾਰੀ ਰਹੀ ਅਤੇ ਜਿਲੇ੍ਹ ਵਿੱਚ ਕੋਵਿਡ ਟੀਕਕਾਰਨ ਦਾ ਅੰਕੜਾ 20 ਲੱਖ ਨੁੰ ਪਾਰ ਕਰ ਗਿਆ ਹੈ।
ਅੱਜ ਜਿਲੇ ਵਿੱਚ ਪ੍ਰਾਪਤ 2230 ਕੋਵਿਡ ਰਿਪੋਰਟਾਂ ਵਿਚੋਂ 203 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 80, ਨਾਭਾ 05, ਸਮਾਣਾ 05, ਰਾਜਪੁਰਾ 30, ਬਲਾਕ ਭਾਦਸੋਂ ਤੋਂ 18, ਬਲਾਕ ਕੋਲੀ 13, ਬਲਾਕ ਹਰਪਾਲਪੁਰ ਤੋਂ 20, ਬਲਾਕ ਕਾਲੋਮਾਜਰਾ ਤੋਂ 15, ਦੁਧਨਸਾਧਾ ਤੋਂ 12 ਅਤੇ ਬਲਾਕ ਸ਼ੁਤਰਾਣਾ ਤੋਂ 05 ਕੋਵਿਡ ਕੇਸ ਪਾਏ ਗਏ ਹਨ। 50 ਡੁਪਲੀਕੇਟ ਐਂਟਰੀਆਂ ਮੇਨ ਲਿਸਟ ਵਿਚੋਂ ਡਲੀਟ ਹੋਣ ਕਾਰਣ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,256 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 440 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 57,858 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 1526 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਚਾਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1432 ਹੋ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਜਿੱਲੋ ਜਿਲੇ ਵਿੱਚ ਅੱਜ 1322 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,54,853 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 61,256 ਕੋਵਿਡ ਪੋਜਟਿਵ, 10,92,951 ਨੈਗੇਟਿਵ ਅਤੇ ਲਗਭਗ 646 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ
Random Posts
- Coronavirus:Langar sewa stopped in Patiala
Opinder Singh Lamba conferred with PhD
- Section 144 imposed in Patiala
First List of Punjab Cabinet Ministers 2022
PowerCut in Patiala On 25 June
Navjot Singh Sidhu will work as a clerk in Patiala Jail
Manali-Leh NH-3 opened officially for light vehicles
Harpal Juneja is new President of SAD Patiala
Sidhu MosseWala Father writes letter to CM Bhagwant Mann