160 covid case,7 deaths in Patiala 7 September areawise details

September 7, 2020 - PatialaPolitics

ਜਿਲੇ ਵਿੱਚ 160 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਅਫਵਾਹਾਂ ਨੂੰ ਨਜਰਅੰਦਾਜ ਕਰਕੇ ਜਿਲੇ ਵਿਚ ਹੋਈ ਰਿਕਾਰਡ ਤੋੜ ਕੋਵਿਡ ਸੈਂਪਲਿੰਗ

ਸੱਤ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

ਹੁਣ ਤੱਕ 80 ਫੀਸਦੀ ਕੋਵਿਡ ਮਰੀਜ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ.ਮਲਹੋਤਰਾ

ਪਟਿਆਲਾ 7 ਸਤੰਬਰ ( ) ਜਿਲੇ ਵਿਚ 160 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2550 ਦੇ ਕਰੀਬ ਰਿਪੋਰਟਾਂ ਵਿਚੋ 160 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 7292 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 161 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 5797 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ ਸੱਤ ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 201 ਹੋ ਗਈ ਹੈ, 5797 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1294 ਹੈ।ਉਹਨਾਂ ਕਿਹਾ ਕਿ ਹੁਣ ਤੱਕ 80 ਫੀਸਦੀ ਦੇ ਕਰੀਬ ਕੋਵਿਡ ਮਰੀਜ ਕੋਵਿਡ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਸਿਹਤ ਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 160 ਕੇਸਾਂ ਵਿਚੋ 106 ਪਟਿਆਲਾ ਸ਼ਹਿਰ, 07 ਸਮਾਣਾ, 06 ਰਾਜਪੁਰਾ, 09 ਨਾਭਾ ਅਤੇ 32 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 32 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 128 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਪਟਿਆਲਾ ਦੇ ਅਰਬਨ ਅਸਟੇਟ ਫੇਜ ਦੋ ਤੋਂ ਅੱਠ, ਗੁਰੂ ਰਵੀਦਾਸ ਨਗਰ ਤੋਂ ਸੱਤ, ਸੈਂਟਰਲ ਜੇਲ ਤੋਂ ਚਾਰ, ਮਜੀਠੀਆਂ ਐਨਕਲੇਵ, ਗਾਂਧੀ ਨਗਰ ਅਤੇ ਕ੍ਰਿਸ਼ਨਾ ਕਲੋਨੀ ਤੋਂ ਤਿੰਨ-ਤਿੰਨ, ਨਿਉ ਫਰੈਂਡਜ ਐਨਕਲੇਵ, ਨਿਉ ਆਫੀਸਰ ਕਲੋਨੀ, ਬਹੇੜਾ ਰੋਡ, ਉਪਕਾਰ ਨਗਰ, ਪ੍ਰਤਾਪ ਨਗਰ, ਐਸ.ਐਸ.ਟੀ. ਨਗਰ, ਪੰਜਾਬੀ ਬਾਗ , ਅਨੰਦ ਨਗਰ, ਤ੍ਰਿਪੜੀ, ਦਸ਼ਮੇਸ਼ ਕਲੋਨੀ, ਨਿਉ ਲਾਲ ਬਾਗ, ਲਾਹੋਰੀ ਗੇਟ, ਪੀ.ਆਰ.ਟੀ.ਸੀ ਵਰਕਸ਼ਾਪ ਤੋਂ ਦੋ- ਦੋ, ਸਰਹੰਦੀ ਗੇਟ, ਗਗਨ ਵਿਹਾਰ, ਮੋਤੀ ਬਾਗ, ਘੁਮੰਣ ਨਗਰ, ਭਾਨ ਕਲੋਨੀ, ਪੀਲੀ ਸੜਕ, ਜੱਟਾਂ ਵਾਲਾ ਚੋਂਤਰਾ, ਗਰੁਮਤ ਐਨਕਲੇਵ, ਬਾਬਾ ਦੀਪ ਸਿੰਘ ਨਗਰ, ਸਫਾਬਾਦੀ ਗੇਟ, ਹੀਰਾ ਬਾਗ, ਮਾਡਲ ਟਾਉਨ, ਅਜਾਦ ਕਲੋਨੀ ਆਦਿ ਤੋਂ ਇੱਕ-ਇੱਕ, ਰਾਜਪੁਰਾ ਦੇ ਅਰਜੁਨ ਨਗਰ, ਨਿਉ ਦਸ਼ਮੇਸ਼ ਕਲੋਨੀ, ਡਾਲੀਮਾ ਵਿਹਾਰ, ਨੇੜੇ ਸ਼ਨੀ ਮੰਦਰ, ਸ਼ਾਮ ਨਗਰ, ਰਾਜਪੁਰਾ ਟਾਉਨ ਆਦਿ ਤੋਂ ਇੱਕ-ਇੱਕ, ਸਮਾਣਾ ਦੇ ਭਵਾਨੀਗੜ ਰੋਡ ਤੋਂ ਸੱਤ, ਨਾਭਾ ਦੇ ਹੀਰਾ ਐਨਕਲੇਵ ਤੋਂ ਦੋ, ਬਠਿੰਡੀਆਂ ਮੁਹੱਲਾ, ਰਾਧਾ ਸੁਆਮੀ ਸਤਸੰਗ ਭਵਨ ਰੋਡ, ਰਿਪੁਦਮਨ ਮੁੱਹਲਾ, ਦੁੱਲਦੀ ਗੇਟ, ਅਲੋਹਰਾਂ ਗੇਟ, ਨਾਭਾ ਆਦਿ ਤੋਂ ਇੱਕ-ਇੱਕ ਅਤੇ 32 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਇੱਕ ਪੁਲਿਸ ਕਰਮੀ ਅਤੇ ਇੱਕ ਸਿਹਤ ਕਰਮੀ ਵੀ ਸ਼ਾਮਲ ਹੈ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਸੱਤ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚ ਚਾਰ ਪਟਿਆਲਾ, ਇੱਕ ਰਾਜਪੁਰਾ, ਇੱਕ ਸਮਾਣਾ, ਇੱਕ ਸਨੋਰ ਨਾਲ ਸਬੰਧਤ ਹੈ।ਪਹਿਲਾ ਪਟਿਆਲਾ ਦੇ ਗੁਰੂਨਾਨਕ ਨਗਰ ਦੀ ਰਹਿਣ ਵਾਲੀ 56 ਸਾਲਾ ਅੋਰਤ ਜੋ ਕਿ ਸ਼ੁਗਰ ਦੀ ਪੁਰਾਨੀ ਮਰੀਜ ਸੀ, ਦੁਸਰਾ ਹੀਰਾ ਬਾਗ ਦੀ ਰਹਿਣ ਵਾਲੀ 68 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਨਾਲ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ, ਤੀਸਰਾ ਅਨੰਦ ਨਗਰ ਦੀ ਰਹਿਣ ਵਾਲੀ 42 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਨਾਲ ਰਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ ,ਚੋਥਾਂ ਡਵੀਜਨ ਨੰਬਰ ਦੋ ਦੀ ਰਹਿਣ ਵਾਲੀ 47 ਸਾਲਾ ਅੋਰਤ ਜੋ ਕਿ ਪੁਰਾਣੀ ਸ਼ੁਗਰ ਦੀ ਮਰੀਜ ਸੀ, ਪੰਜਵਾਂ ਰਾਜਪੁਰਾ ਦੇ ਬਾਬਾ ਦੀਪ ਸਿੰਘ ਕਲੋਨੀ ਦਾ ਰਹਿਣ ਵਾਲਾ 40 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਦਾਖਲ਼ ਹੋਇਆ ਸੀ।ਛੇਵਾਂ ਸਨੋਰ ਦੇ ਅਹਲੁਵਾਲੀਆਂ ਮੁੱਹਲਾ ਦਾ ਰਹਿਣ ਵਾਲਾ 69 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਨਾਲ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ, ਸੱਤਵਾਂ ਪਿੰਡ ਸਾਂਧੇਵਾਲ ਤਹਿਸੀਲ ਸਮਾਣਾ ਦੀ ਰਹਿਣ ਵਾਲੀ 60 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ, ਇਹ ਸਾਰੇ ਮਰੀਜ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸਨ ਅਤੇ ਇਲਾਜ ਦੋਰਾਣ ਇਹਨਾਂ ਪੋਜਟਿਵ ਮਰੀਜਾਂ ਦੀ ਮੋੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਪੋਜਟਿਵ ਕੇਸਾਂ ਦੀ ਮੋਤਾਂ ਦੀ ਗਿਣਤੀ 201 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਪਟਿਆਲਾ ਦੇ ਗੋਬਿੰਦ ਬਾਗ ਅਤੇ ਨਾਭਾ ਦੇ ਜਸਪਾਲ ਕਲੋਨੀ ਵਿੱਚ ਲਗਾਈ ਮਾਈਕਰੋਕੰਟੈਨਮੈਂਟ ਹੱਟਾ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀਆ ਨਵੀਆਂ ਗਾਈਡਲਾਈਨ ਅਨੁਸਾਰ ਹੁਣ ਕੋਵਿਡ ਪੋਜਟਿਵ ਕੇਸਾਂ ਦੀ ਪਹਿਚਾਨ ਗੁਪਤ ਰੱਖੀ ਜਾਵੇਗੀ। ਇਸ ਤੋਂ ਇਲਾਵਾ ਨਵੀਆਂ ਹਦਾਇਤਾਂ ਅਨੁਸਾਰ ਕੋਈ ਵੀ ਵਿਅਕਤੀ ਜੋ ਕਿ ਇੱਕਲਾ( ਗੱਡੀ ਵਿੱਚ ਕੋਈ ਸਵਾਰੀ ਨਹੀ ਬੈਠੀ ਹੋਵੇਗੀ) ਆਪਣੀ ਨਿਜੀ ਚਾਰ ਪਹੀਆ ਵਾਹਨ ਚਲਾ ਰਿਹਾ ਹੋਵੇਗਾ ਤਾ ਉਸਦਾ ਮਾਸਕ ਨਾ ਪਹਿਨਣ ਤੇਂ ਚਲਾਨ ਨਹੀ ਕੱਟਿਆ ਜਾਵੇਗਾ ਅਤੇ ਗੱਡੀ ਤੋਂ ਉਤਰਣ ਤੇਂ ਉਸਦਾ ਮਾਸਕ ਪਹਿਣਨਾ ਜਰੂਰੀ ਹੋਵੇਗਾ।ਉਹਨਾਂ ਇਹ ਵੀ ਕਿਹਾ ਕਿ ਸਾਰੇ ਪ੍ਰਾਈਵੇਟ ਹਸਪਤਾਲਾ ਨੁੰ ਇਨਫਲ਼ੁੂੇਨਜਾ ਲੱਛਣਾਂ ਅਤੇ ਸਾਹ ਦੀ ਦਿੱਕਤ ਵਾਲੇ ਮਰੀਜਾਂ ਦੇ ਕੋਵਿਡ ਸੈਂਪਲ ਲਾਜਮੀ ਕਰਵਾਉਣ ਲਈ ਕਿਹਾ ਗਿਆ ਹੈ।

ਅੱਜ ਜਿਲੇ ਵਿਚ ਅਫਵਾਹਾਂ ਨੂੰ ਨਜਰਅੰਦਾਜ ਕਰਕੇ ਲੋਕਾਂ ਵੱਲੋ ਭਰਪੂਰ ਹੁੰਗਾਰਾ ਦਿੰਦੇ ਹੋਏ ਰਿਕਾਰਡ ਤੋੜ ਕੋਵਿਡ ਸੈਂਪਲਿੰਗ ਹੋਈ।ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 3200 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 99,933 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 7292 ਕੋਵਿਡ ਪੋਜਟਿਵ, 90,691 ਨੈਗਟਿਵ ਅਤੇ ਲੱਗਭਗ 1700 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।