Patiala Politics

Patiala News Politics

168 coronavirus case,10 deaths in Patiala 22 August area wise details

ਜਿਲੇ ਵਿੱਚ 168 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 4713

ਹੁਣ ਤੱਕ 3118 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ : ਡਾ.ਮਲਹੋਤਰਾ

ਪਟਿਆਲਾ 22 ਅਗਸਤ ( ) ਜਿਲੇ ਵਿਚ 168 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1600 ਦੇ ਕਰੀਬ ਰਿਪੋਰਟਾਂ ਵਿਚੋ 168 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਦੋ ਪੋਜਟਿਵ ਕੇਸਾਂ ਦੀ ਸੂਚਨਾ ਐਸ. ਏ. ਐਸ. ਨਗਰ , ਦੋ ਦੀ ਸੁਚਨਾ ਸਿਵਲ ਸਰਜਨ ਸੰਗਰੂਰ, ਇੱਕ ਜਿਲਾ ਫਤਿਹਗੜ ਅਤੇ ਇੱਕ ਦੀ ਸੁਚਨਾ ਪੀ.ਜੀ.ਆਈ ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 4713 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 142 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 3118 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 113 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 3118 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1482 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 168 ਕੇਸਾਂ ਵਿਚੋ 82 ਪਟਿਆਲਾ ਸ਼ਹਿਰ,32 ਰਾਜਪੁਰਾ, 01 ਨਾਭਾ, 10 ਸਮਾਣਾ, 05 ਸਨੋਰ, 08 ਪਾਤੜਾਂ ਅਤੇ 30 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 48 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 118 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ, ਇੱਕ ਵਿਦੇਸ਼ ਅਤੇ ਇੱਕ ਬਾਹਰੀ ਰਾਜ ਤੋਂ ਆਉਣ ਕਾਰਨ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਸਰਾਭਾ ਨਗਰ ਅਤੇ ਮਿਲਟਰੀ ਕੈਂਟ ਤੋਂ ਚਾਰ-ਚਾਰ, ਗੁਰੁ ਨਾਨਕ ਨਗਰ, ਸੂਲਰ ਰੋਡ ਤੋਂ ਤਿੰਨ-ਤਿੰਨ,ਫੁਲਕੀਆਂ ਐਨਕਲੇਵ, ਗੁਰਬਖਸ਼ ਕਲੋਨੀ, ਰਾਘੋਮਾਜਰਾ, ਮੋਤੀ ਬਾਗ, ਡੀ.ਐਮ.ਡਬਲਿਉ, ਪ੍ਰਤਾਪ ਨਗਰ, ਤ੍ਰਿਪੜੀ, ਵਿਸ਼ਵਕਰਮਾ ਕਲੋਨੀ, ਨਿਉ ਗਰੀਨ ਪਾਰਕ, ਪੁਰਾਨਾ ਬਿਸ਼ਨ ਨਗਰ, ਬਾਂਰਾਦਰੀ ਗਾਰਡਨ ਤੋਂ ਦੋ-ਦੋ,ਘਲੋੜੀ ਗੇਟ,ਛੋਟੀ ਘਾਸ ਮੰਡੀ, ਸਿਵਲ ਲਾਈਨ, ਕਿਸ਼ੋਰ ਕਲੋਨੀ, ਰਣਜੀਤ ਨਗਰ, ਸਰਹੰਦ ਰੋਡ, ਇੰਦਰਾ ਕਲੋਨੀ, ਆਰਦਸ਼ ਕਲੋਨੀ, ਮਾਡਲ ਟਾਉਨ, ਫੈਕਟਰੀ ਏਰੀਆ, ਦਰਸ਼ਨ ਸਿੰਘ ਨਗਰ, ਜੱਟਾ ਵਾਲਾ ਚੌਂਤਰਾ, ਅਮਨ ਨਗਰ, ਗੋਬਿੰਦ ਬਾਗ, ਉਪਕਾਰ ਨਗਰ, ਰਤਨ ਨਗਰ, ਮੇਹਰ ਸਿੰਘ ਕਲੋਨੀ, ਰਾਲ ਮਾਜਰਾ, ਧਰਮਪੁਰਾ ਬਜਾਰ, ਜੈ ਜਵਾਨ ਕਲੋਨੀ, ਧੱਕ ਬਜਾਰ, ਪੰਜਾਬੀ ਬਾਗ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਨਿਉ ਡਾਲੀਮਾ ਵਿਹਾਰ ਤੋਂ ਛੇ, ਥਰਮਲ ਪਲਾਂਟ, ਡਾਲੀਮਾ ਵਿਹਾਰ ਤੋਂ ਚਾਰ-ਚਾਰ, ਆਦਰਸ਼ ਕਲੋਨੀ, ਗੁਰੁ ਨਾਨਕ ਨਗਰ ਤੋਂ ਦੋ-ਦੋ, ਸਤਨਾਮ ਨਗਰ, ਨੇੜੇ ਸ਼ਿਵ ਮੰਦਰ, ਪੁਰਾਨਾ ਰਾਜਪੁਰਾ, ਵਾਰਡ ਨੰਬਰ 20, ਨੇੜੇ ਐਨ.ਟੀ.ਸੀ.ਸਕੂਲ, ਕੇ.ਐਸ.ਐਮ.ਰੋਡ, ਗੋਲਡਨ ਐਨਕਲੇਵ, ਨੇੜੇ ਗਰੂੁਦੁਆਰਾ ਸਾਹਿਬ, ਭਾਰਤ ਕਲੋਨੀ, ਪੀਰ ਕਲੋਨੀ, ਪਟੇਲ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਦੇ ਪ੍ਰਤਾਪ ਕਲੋਨੀ ਤੋਂ ਚਾਰ, ਪਾਤੜਾਂ ਰੋਡ, ਸੇਂਖੋੋ ਕਲੋਨੀ, ਮੋਤੀਆ ਬਜਾਰ, ਮਾਛੀ ਹਾਤਾ, ਨੇੜੇ ਰਾਮ ਲੀਲਾ ਮੰਦਰ, ਜੈਨ ਮੁਹੱਲਾ ਆਦਿ ਥਾਂਵਾ ਤੋਂ ਇੱਕ-ਇੱਕ, ਨਾਭਾ ਦੇ ਹੀਰਾ ਮੱਹਲ ਤੋਂ ਇੱਕ, ਸਨੋਰ ਤੋਂ ਪੰਜ, ਪਾਤੜਾਂ ਤੋਂ ਅੱਠ ਅਤੇੇ 30 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਾਂਟਟ ਹੋਏ ਹਨ।ਜਿਹਨਾਂ ਵਿੱਚ ਚਾਰ ਪੁਲਿਸ ਮੁਲਾਜਮ, ਅੱਠ ਗਰਭਵੱਤੀ ਮਾਂਵਾ, ਇੱਕ ਸਿਹਤ ਕਰਮੀ, ਇੱਕ ਆਂਗਣਵਾੜੀ ਵਰਕਰ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਦਸ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ। ਜਿਹਨਾਂ ਵਿੱਚ ਪਹਿਲਾ ਪਟਿਆਲਾ ਦੇ ਅਜਾਦ ਨਗਰ ਦਾ ਰਹਿਣ ਵਾਲਾ 52 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ, ਦੁਸਰਾ ਰਾਜਪੁਰਾ ਦੇ ਲਿਬਰਟੀ ਚੋਂਕ ਵਿਚ ਰਹਿਣ ਵਾਲਾ 49 ਸਾਲ ਵਿਅਕਤੀ ਜੋ ਕਿ ਪੁਰਾਨਾ ਸ਼ੁਗਰ ਦਾ ਮਰੀਜ ਸੀ, ਤੀਸਰਾ ਜੈਨ ਮੁੱਹਲਾ ਸਮਾਣਾ ਦੀ ਰਹਿਣ ਵਾਲੀ 65 ਸਾਲਾ ਅੋਰਤ ਜੋ ਕਿ ਬੀ.ਪੀ.,ਕਿਡਨੀ ਆਦਿ ਦੀਆਂ ਬਿਮਾਰੀਆਂ ਦੀ ਪੁਰਾਨੀ ਮਰੀਜ ਸੀ, ਚੋਥਾ ਸ਼ਾਮ ਨਗਰ ਰਾਜਪੁਰਾ ਦਾ ਰਹਿਣ ਵਾਲਾ 70 ਸਾਲਾ ਬਜੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਮੁਹਾਲੀ ਦੇ ਨਿੱਜੀ ਹਸਪਤਾਲ ਵਿਚ ਦਾਖਲ ਸੀ, ਪੰਜਵਾ ਮੂਲ ਚੰਦ ਸਟਰੀਟ ਪਟਿਆਲਾ ਦੀ ਰਹਿਣ ਵਾਲੀ 60 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਨ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ, ਛੇਵਾਂ ਪਟਿਆਲਾ ਦੀ ਪ੍ਰੋਫੈਸਰ ਕਲੋਨੀ ਵਿਚ ਰਹਿਣ ਵਾਲੀ 58 ਸਾਲਾ ਅੋਰਤ ਜੋ ਕਿ ਦਿੱਲ ਦੀਆਂ ਬਿਮਾਰੀਆਂ ਦੀ ਪੁਰਾਨੀ ਮਰੀਜ ਸੀ, ਸੱਤਵਾਂ ਸਿਟੀ ਕਲੋਨੀ ਸਮਾਣਾ ਦਾ ਰਹਿਣ ਵਾਲਾ 42 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਇਆ ਸੀ, ਅੱਠਵਾਂ ਸਨੋਰ ਦੀ ਰਹਿਣ ਵਾਲੀ 56 ਸਾਲਾ ਅੋਰਤ ਜੋ ਕਿ ਪੁਰਾਨੀ ਬੀ.ਪੀ., ਸ਼ੁਗਰ, ਦਿੱਲ ਦੀਆਂ ਬਿਮਾਰੀਆਂ ਦੀ ਮਰੀਜ ਸੀ, ਨੋਵਾਂ ਪਿੰਡ ਮਦਨਪੁਰ ਬਲਾਕ ਹਰਪਾਲਪੁਰ ਦਾ ਰਹਿਣ ਵਾਲਾ 58 ਸਾਲਾ ਵਿਅਕਤੀ ਜੋ ਕਿ ਸ਼ੁਗਰ, ਕਿਡਨੀ ਦੀਆਂ ਬਿਮਾਰੀਆਂ ਦਾ ਪੁਰਾਨਾ ਮਰੀਜ ਸੀ ਅਤੇ ਮੁਹਾਲੀ ਦੇ ਨਿੱਜੀ ਹਸਪਤਾਲ ਵਿਚ ਦਾਖਲ ਸੀ, ਦੱਸਵਾਂ ਪਟਿਆਲਾ ਦੇ ਦਸ਼ਮੇਸ਼ ਨਗਰ ਦਾ ਰਹਿਣ ਵਾਲਾ 38 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ,ਇਹਨਾਂ ਸਾਰਿਆਂ ਦੀ ਇਲਾਜ ਦੋਰਾਣ ਹਸਪਤਾਲ ਵਿਚ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 113 ਹੋ ਗਈ ਹੈ।

ਸਿਵਲ ਸਰਜਨ ਡਾ.ਮਲਹੋਤਰਾ ਨੇ ਕਿਹਾ ਕਿ ਇਸ ਸਮੇਂ ਜਿਲੇ ਵਿਚ 10 ਏਰੀਏ ਵਿਚ ਮਾਈਕਰੋ ਕੰਟੈਨਮੈਂਟ ਅਤੇ ਇੱਕ ਵੱਡੀ ਕੰਟੈਨਮੈਂਟ ਰਾਘੋਮਾਜਰਾ ਏਰੀਏ ਵਿਚ ਲੱਗੀ ਹੋਈ ਹੈ ਉਹਨਾਂ ਮੁੜ ਕੰਟੈਨਮੈਂਟ ਏਰੀਏ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਅੱਗੇ ਆ ਕੇ ਆਪਣੀ ਕੋਵਿਡ ਜਾਂਚ ਕਰਵਾਉਣ ਕਿੳਂਕਿ ਦੇਖਣ ਵਿੱਚ ਆ ਰਿਹਾ ਹੈ ਕਿ ਮਾਈਕਰੋ ਕੰਟੈਨਮੈਂਟ ਏਰੀਏ ਵਿਚੋ ਅਜੇ ਵੀ ਜਾਂਚ ਦੋਰਾਣ ਪੋਜਟਿਵ ਕੇਸ ਸਾਹਮਣੇ ਆ ਰਹੇ ਹਨ।ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 2050 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 70408 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 4713 ਕੋਵਿਡ ਪੋਜਟਿਵ, 62135 ਨੈਗਟਿਵ ਅਤੇ ਲੱਗਭਗ 3400 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Facebook Comments