Patiala Covid Vaccination Schedule 18 March
March 17, 2022 - PatialaPolitics
Patiala Covid Vaccination Schedule 18 March
ਪਟਿਆਲਾ 17 ਮਾਰਚ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਦੱਸਿਆਂ ਕਿ ਅੱਜ ਜਿਲੇ ਵਿੱਚ ਪ੍ਰਾਪਤ 985 ਕੋਵਿਡ ਰਿਪੋਰਟਾਂ ਵਿਚੋਂ 02 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ ਜੋ ਕਿ ਦੋਨੋ ਹੀ ਪਟਿਆਲਾ ਸੀਹਰ ਨਾਲ ਸਬੰਧਤ ਹਨ।ਜਿਸ ਨਾਲ ਕੇਸਾਂ ਦੀ ਗਿਣਤੀ 62,020 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਦੋ ਹੋਰ ਮਰੀਜ ਠੀਕ ਹੋਣ ਕਾਰਣ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,547 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 16 ਹੈ। ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1457 ਹੀ ਹੈ।
ਸਿਹਤ ਟੀਮਾਂ ਜਿੱਲੇ ਵਿੱਚ ਅੱਜ 844 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 12,21,998 ਸੈਂਪਲ ਲਏ ਜਾ ਚੁੱਕੇ ਹਨ। ਜਿਲ੍ਹਾ ਪਟਿਆਲਾ ਦੇ 62,020 ਕੋਵਿਡ ਪੋਜਟਿਵ, 11,59,416 ਨੈਗੇਟਿਵ ਅਤੇ ਲਗਭਗ 562 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਗਾਈਡਲਾਈਨਜ ਅਨੁਸਾਰ ਕੋਵਿਡ ਨਾਲ ਹੋਈਆਂ ਮੋਤਾਂ ਦੇ ਕਾਨੂੰਨੀ ਵਾਰਸਾਂ ਨੁੰ ਪੰਜਾਹ ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਸਬੰਧੀ ਕਲੇਮ ਫਾਰਮ ਸਬੰਧਤ ਐਸ.ਡੀ.ਐਮ.ਦਫਤਰ ਵਿੱਚ ਜਮਾਂ ਕਰਵਾਏ ਜਾ ਰਹੇ ਹਨ ਅਤੇ ਕੋਵਿਡ ਰਿਪੋਰਟ ਆਉਣ ਤੋਂ 30 ਦਿਨਾਂ ਦੇ ਵਿੱਚ ਵਿੱਚ ਹੋਈਆਂ ਮੌਤਾਂ ਦੇ ਪ੍ਰਾਪਤ ਹੋਏ ਕਲੇਮ ਫਾਰਮ ਨੁੰ ਵਾਚਣ ਲਈ ਵਧੀਕ ਡਿਪਟੀ ਕਮਿਸ਼ਨਰ ( ਜਰਨਲ) ਦੀ ਅਗਵਾਈ ਵਿੱਚ ਬਣਾਈ ਜਿਲ੍ਹਾ ਪੱਧਰੀ ਕੋਵਿਡ ਡੈਥ ਨਿਰਧਾਰਣ ਕਮੇਟੀ ਜਿਸ ਦੇ ਮੈਂਬਰ ਸਿਵਲ ਸਰਜਨ, ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ,ਮੁੱਖੀ ਮੈਡੀਸਨ ਵਿਭਾਗ (ਰਾਜਿੰਦਰਾ ਹਸਪਤਾਲ) ਅਤੇ ਜਿਲ੍ਹਾ ਐਪੀਡੋਮੋਲੋਜਿਸਟ ਹਨ, ਵੱਲੋਂ ਵਾਚੇ ਗਏ ਹੁਣ ਤੱਕ 1286 ਕੇਸਾਂ ਨੁੰ ਸਹੀ ਪਾਉਂਦੇ ਹੋਏ ਉਹਨਾਂ ਨੂੰ ਪੰਜਾਹ ਹਜਾਰ ਦੀ ਰਾਸ਼ੀ ਜਾਰੀ ਲਾਭਪਾਤਾਰੀ ਪਰਿਵਾਰਾਂ ਨੂੰ ਜਾਰੀ ਕਰ ਦਿੱਤੀ ਗਈ ਹੈ।ਉਹਨਾਂ ਕਿਹਾ ਕਿਕਮੇਟੀ ਵੱਲੋਂ 230 ਮੌਤਾਂ ਦੇ ਕੇਸ ਜਿਹੜੇ ਕਿ ਪਹਿਲਾ ਹਸਪਤਾਲਾ ਵੱਲੋਂ ਨੋਟੀਫਾਈਡ ਨਹੀ ਸਨ, ਉਹਨਾਂ ਨੂੰ ਵੀ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਅਨੁਸਾਰ ਸਹਾਇਤਾ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਵੀ ਜਿਹੜੇ ਪਰਿਵਾਰ ਜਿਹਨਾਂ ਦੇ ਪਰਿਵਾਕ ਮੈਂਬਰ ਦੀ ਕਰੋਨਾ ਕਰਕੇ ਮੌਤ ਹੋਈ ਹੈ ਉਹ ਆਪਣਾ ਕਲੇਮ ਲੈਣ ਲਈ ਇਲਾਕੇ ਦੇ ਐਸ.ਡੀ.ਐਮ ਦਫਤਰ ਵਿੱਚ ਸੰਪਰਕ ਕਰਨ।ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਸਿਹਤ ਵਿਭਾਗ ਵੱਲੋਂ ਅਜਿਹੇ ਕੇਸਾਂ ਵਿੱਚ ਤੁਰੰਤ ਕਾਰਵਾਈ ਕਰਕੇ ਰਾਸ਼ੀ ਜਾਰੀ ਕਰਵਾਈ ਜਾ ਰਹੀ ਹੈ।ਇਸ ਸਬੰਧੀ ਲੋੜੀਂਦੀ ਕੋਵਿਡ ਟੈਸਟ ਰਿਪੋਰਟ ਅਤੇ ਐਮ.ਸੀ.ਸੀ.ਡੀ ਫਾਰਮ ਸਿਵਲ ਸਰਜਨ ਦਫਤਰ ਪਟਿਆਲਾ ਵੱਲੋਂ ਮੋਕੇ ਤੇਂ ਮੁਹਈਆਂ ਕਰਵਾਇਆ ਜਾ ਰਿਹਾ ਹੈ।
ਜਿਲ੍ਹਾ ਟੀਕਾਕਰਨ ਅਧਿਕਾਰੀ ਡਾ.ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿੱਚ 3,747 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਜਿਸ ਵਿੱਚ ਅੱਜ 12 ਤੋਂ 14 ਸਾਲ ਦੇ 1513 ਬੱਚਿਆਂ ਵੱਲੋਂ ਕਰਵਾਏ ਕੋਵਿਡ ਟੀਕਾਕਰਨ ਦੀ ਗਿਣਤੀ ਵੀ ਸ਼ਾਮਲ ਹੈ। ।ਕੱਲ ਮਿਤੀ 18 ਮਾਰਚ ਨੁੰ ਹੋਲੀ ਦੇ ਤਿਓਹਾਰ ਦੀ ਛੁੱਟੀ ਹੋਣ ਕਾਰਣ ਕੋਵਿਡ ਟੀਕਾਕਰਨ ਨਹੀ ਹੋਵੇਗਾ।ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ ਵਿਖੇ ਲਗਾਏ ਕੋਵਿਡ ਟੀਕਾਕਰਨ ਕੈਂਪ ਦਾ ਨਿਰੀਖਣ ਕੀਤਾ।