179 coronavirus case,5 deaths in Patiala 25 August areawise details

August 25, 2020 - PatialaPolitics

ਜਿਲੇ ਵਿੱਚ 179 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 5232

ਹੁਣ ਤੱਕ 70 ਫੀਸਦੀ ਕੋਵਿਡ ਪੋਜਟਿਵ ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ : ਡਾ.ਮਲਹੋਤਰਾ

ਪਟਿਆਲਾ 25 ਅਗਸਤ ( ) ਜਿਲੇ ਵਿਚ 179 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2600 ਦੇ ਕਰੀਬ ਰਿਪੋਰਟਾਂ ਵਿਚੋ 179 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 5232 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 118 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 3677 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 130 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ,3677 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1425 ਹੈ।ਉਹਨਾਂ ਦੱਸਿਆਂ ਕਿ ਪ੍ਰਾਪਤ ਅੰਕੜਿਆ ਤੋਂ ਪਤਾ ਲਗਦਾ ਹੈ ਕਿ ਜਿਲੇ ਵਿਚ ਹੁਣ ਤੱਕ 70 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਵਿਅਕਤੀ ਕੋਵਿਡ ਤੋਂ ਠੀਕ ਹੋ ਚੁੱਕੇ ਹਨ, 27.5 ਫੀਸਦੀ ਮਰੀਜ ਜਿਹਨਾਂ ਦਾ ਇਲਾਜ ਚਲ ਰਿਹਾ ਹੈ ਅਤੇ ਸਿਹਤਯਾਬੀ ਵੱਲ ਹਨ ਅਤੇ ਮੋਤ ਦਰ ਸਿਰਫ 2.48 ਫੀਸਦੀ ਹੈੈ।ਇਸ ਲਈ ਉਹਨਾਂ ਮੁੜ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਤੋਂ ਘਬਰਾਉਣ ਦੀ ਨਹੀ, ਬਲਕਿ ਸਹੀ ਸਮੇਂ ਤੇਂ ਜਾਂਚ ਕਰਵਾ ਕੇ ਇਲਾਜ ਕਰਵਾਉਣ ਅਤੇ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਅਪਣਾਉਣ ਦੀ ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 179 ਕੇਸਾਂ ਵਿਚੋ 90 ਪਟਿਆਲਾ ਸ਼ਹਿਰ,29 ਰਾਜਪੁਰਾ, 18 ਨਾਭਾ, 14 ਸਮਾਣਾ, 04 ਪਾਤੜਾਂ ਅਤੇ 24 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 30 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 149 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਗੁਰੂ ਨਾਨਕ ਨਗਰ ਤੋਂ ਛੇ, ਮਨਜੀਤ ਨਗਰ ਤੋਂ ਪੰਜ, ਮਥੁਰਾ ਕਲੋਨੀ, ਰਣਜੀਤ ਬਾਗ, ਮਾਡਲ ਟਾਉਨ ਤੋਂ ਤਿੰਨ-ਤਿੰਨ, ਨੇੜੇ ਬੀ.ਟੈਂਕ, ਐਸ.ਐਸ.ਟੀ.ਨਗਰ, ਅਨੰਦ ਨਗਰ ਏ, ਲਾਹੋਰੀ ਗੇਟ, ਗਰੀਨ ਵਿਉ, ਅਰਬਨ ਅਸਟੇਟ ਦੋ, ਘੁਮੰਣ ਨਗਰ ਬੀ, ਹੀਰਾ ਨਗਰ, ਸਰਹੰਦ ਰੋਡ ਅਤੇ ਸੁਲਰ ਤੋਂ ਦੋ-ਦੋ, ਮਾਲਵਾ ਕਲੋਨੀ, 22 ਨੰਬਰ ਫਾਟਕ, ਨਿਉ ਆਫੀਸਰ ਕਲੋਨੀ, ਖਾਲਸਾ ਕਲੋਨੀ, ਸਿਟੀ ਸੈਂਟਰ, ਸੰਤ ਨਗਰ, ਖਾਲਸਾ ਕਲੋਨੀ, ਸਰਹੰਦੀ ਬਜਾਰ, ਗੁੱਡ ਅਰਥ ਕਲੋਨੀ, ਸੰਧੁ ਕਲੋਨੀ, ਲਾਤੁਰਪੁਰਾ, ਰਾਜਪੁਰਾ ਕਲੋਨੀ, ਸ਼ਕਤੀ ਨਗਰ, ਪੁਲਿਸ ਲਾਈਨ , ਫੁੱਲਕੀਆਂ ਐਨਕਲੇਵ, ਪੁਰਾਨਾ ਬਿਸ਼ਨ ਨਗਰ, ਜੈ ਜਵਾਨ ਕਲੋਨੀ, ਘਲੋੜੀ ਗੇਟ, ਗੁਰੂ ਰਾਮ ਦਾਸ ਨਗਰ, ਪ੍ਰੋਫੈਸਰ ਕਲੋਨੀ, ਬਾਬੂ ਸਿੰਘ ਕਲੋਨੀ, ਤ੍ਰਿਪੜੀ, ਚਿਨਾਰ ਬਾਗ, ਵਿਦਿਆ ਨਗਰ, ਮੁੱਹਲਾ ਡੋਗਰਾ, ਫੋਕਲ ਪੁਆਂਇੰਟ, ਫੈਕਟਰੀ ਏਰੀਆ , ਹੀਰਾ ਨਗਰ, ਅਜਾਦ ਨਗਰ, ਤੱਫਜਲਪੁਰਾ, ਬਾਲਮਿਕੀ ਕਲੋਨੀ, ਓਮੈਕਸ ਸਿਟੀ, ਅਬਚਲ ਨਗਰ, ਜੁਝਾਰ ਨਗਰ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਡਾਲੀਮਾ ਵਿਹਾਰ ਤੋਂ ਪੰਜ, ਗੋਬਿੰਦ ਕਲੋਨੀ ਅਤੇ ਨਲਾਸ ਕਲਾਂ ਤੋਂ ਚਾਰ-ਚਾਰ, ਮਿਰਚ ਮੰਡੀ, ਸਬਜੀ ਮੰਡੀ ਤੋਂ ਦੋ-ਦੋ, ਭਾਰਤ ਕਲੋਨੀ, ਵਾਰਡ ਨੰਬਰ 2, ਆਦਰਸ਼ ਕਲੋਨੀ, ਵਿਕਾਸ ਨਗਰ, ਗਣੇਸ਼ ਨਗਰ, ਪਟੇਲ ਕਲੋਨੀ, ਜੱਟਾ ਵਾਲਾ ਮੁੱਹਲਾ, ਗੁਰੂ ਨਾਨਕ ਨਗਰ, ਗੀਤਾ ਕਲੋਨੀ, ਠਾਕੁਰ ਪੁਰੀ ਮੁਹੱਲਾ ਆਦਿ ਥਾਂਵਾ ਤੋਂ ਇੱਕ-ਇੱਕ, ਨਾਭਾ ਦੇ ਭੱਠਾ ਸਟਰੀਟ, ਨਿਉ ਪਟੇਲ ਨਗਰ ਤੋਂ ਤਿੰਨ -ਤਿੰਨ, ਹੀਰਾ ਮਹੱਲ, ਦਸ਼ਮੇਸ਼ ਕਲੋਨੀ ਅਤੇ ਜੈਮਲ ਕਲੋਨੀ ਤੋਂ ਦੋ-ਦੋ, ਕਰਤਾਰ ਪੁਰਾ ਮੁੱਹਲਾ, ਸਿਨੇਮਾ ਰੋਡ, ਪ੍ਰੀਤ ਵਿਹਾਰ, ਥੱਥੜੀਆਂ ਮੁਹੱਲਾ, ਦੁਲਦੀ ਗੇਟ, ਵਿਕਾਸ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਦੇ ਪਾਤੜਾਂ ਰੋਡ ਤੋਂ ਤਿੰਨ, ਇੰਦਰਾਪੁਰੀ, ਪ੍ਰੀਤ ਨਗਰ ਅਤੇ ਪ੍ਰਤਾਪ ਨਗਰ ਤੋਂ ਦੋ-ਦੋ,ਨਿਉ ਸਰਨ ਪੱਤੀ, ਕ੍ਰਿਸ਼ਨਾ ਬਸਤੀ, ਘੜਾਮਾ ਪੱਤੀ, ਅਮਾਮਗੜ ਮੁੱਹਲਾ ਆਦਿ ਤੋਂ ਇੱਕ-ਇੱਕ, ਪਾਤੜਾਂ ਤੋਂ ਚਾਰ ਅਤੇੇ 24 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਦੋ ਪੁਲਿਸ ਮੁਲਾਜਮ ਅਤੇ ਦੋ ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਪੰਜ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋ ਦੋ ਪਟਿਆਲਾ ਸ਼ਹਿਰ, ਇੱਕ ਸਮਾਣਾ, ਇੱਕ ਬਲਾਕ ਕੋਲੀ ਅਤੇ ਇੱਕ ਬਲਾਕ ਸ਼ੁਤਰਾਣਾ ਨਾਲ ਸਬੰਧਤ ਹਨ।ਪਹਿਲਾ ਪਿੰਡ ਮੈਣ ਬਲਾਕ ਕੋਲੀ ਦਾ ਰਹਿਣ ਵਾਲਾ 41 ਸਾਲਾ ਵਿਅਕਤੀ ਜੋ ਕਿ ਪੁਰਾਨੀ ਸ਼ੁਗਰ ਅਤੇ ਬੀ.ਪੀ. ਦਾ ਮਰੀਜ ਸੀ, ਦੂਸਰਾ ਪਿੰਡ ਬੂਥਗੜ ਬਲਾਕ ਸ਼ੁਤਰਾਣਾ ਦਾ ਰਹਿਣ ਵਾਲਾ 20 ਸਾਲਾ ਵਿਅਕਤੀ ਜੋ ਕਿ ਸਿਰ ਵਿਚ ਸੱਟ ਲੱਗਣ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਇਆ ਸੀ, ਤੀਸਰਾ ਪਟਿਆਲਾ ਦੇ ਅਬਚਲ ਨਗਰ ਦਾ ਰਹਿਣ ਵਾਲਾ 68 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਇਆ ਸੀ, ਚੋਥਾ ਸਮਾਣਾ ਦੀ ਨਿਉ ਸਰੋਆ ਪੱਤੀ ਦਾ ਰਹਿਣ ਵਾਲਾ 66 ਸਾਲਾ ਬਜੁਰਗ ਜੋ ਕਿ ਬੀ.ਪੀ. ਦਾ ਪੁਰਾਨਾ ਮਰੀਜ ਸੀ, ਪੰਜਵਾ ਪਟਿਆਲਾ ਦੇ ਅਨੰਦ ਨਗਰ ਦਾ ਰਹਿਣ ਵਾਲਾ 70 ਸਾਲਾ ਬਜੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਇਆ ਸੀ।ਇਹ ਸਾਰੇ ਮਰੀਜ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸਨ ਅਤੇ ਇਹਨਾਂ ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 130 ਹੋ ਗਈ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 2350 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 76058 ਸੈਂਪਲ ਲਏ ਜਾ ਚੁੱਕੇ ਹਨ ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 5232 ਕੋਵਿਡ ਪੋਜਟਿਵ, 67356 ਨੈਗਟਿਵ ਅਤੇ ਲੱਗਭਗ 3300 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ