Punjab:LKG student allegedly raped in school

April 2, 2022 - PatialaPolitics

Punjab:LKG student allegedly raped in school

ਗੁਰਦਾਸਪੁਰ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ LGK ਦੀ ਵਿਦਿਆਰਥਣ ਚਾਰ ਸਾਲਾ ਬੱਚੀ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ ਗਿਆ, ਜਿਸ ਕਾਰਨ ਪੀੜਤ ਲੜਕੀ ਦੇ ਮਾਪਿਆਂ ਅਤੇ ਵਸਨੀਕਾਂ ਨੇ ਸਕੂਲ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ।

 

ਘਟਨਾ ਦਾ ਖੁਲਾਸਾ ਵੀਰਵਾਰ ਰਾਤ ਨੂੰ ਹੋਇਆ ਜਦੋਂ ਪੀੜਤਾ ਨੇ ਦਰਦ ਦੀ ਸ਼ਿਕਾਇਤ ਆਪਣੀ ਮਾਂ ਨੂੰ ਕੀਤੀ। ਥਾਣਾ ਸਿਟੀ ਗੁਰਦਾਸਪੁਰ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 376 (ਬਲਾਤਕਾਰ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।