183 coronavirus case,9 deaths in Patiala 30 August areawise details

August 30, 2020 - PatialaPolitics

ਜਿਲੇ ਵਿੱਚ 183 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 6153

ਸੈਂਪਲ ਨਾ ਦੇਣ ਸਬੰਧੀ ਫੈਲਾਈਆਂ ਜਾ ਰਹੀਆਂ ਗਲਤ ਅਫਵਾਹਾਂ ਤੇਂ ਯਕੀਨ ਨਾ ਕੀਤਾ ਜਾਵੇ

ਕੋਵਿਡ ਸੈਂਪਲ ਲੈਣ ਦਾ ਮੁੱਖ ਮਕਸਦ ਕੋਵਿਡ ਦੇ ਛੁੱਪੇ ਮਰੀਜਾਂ ਦੀ ਜਲਦ ਪਛਾਣ ਕਰਨਾ ਹੈ

ਹੁਣ ਤੱਕ 73 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ : ਡਾ.ਮਲਹੋਤਰਾ

ਪਟਿਆਲਾ 30 ਅਗਸਤ ( ) ਜਿਲੇ ਵਿਚ 183 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1500 ਦੇ ਕਰੀਬ ਰਿਪੋਰਟਾਂ ਵਿਚੋ 183 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਇੱਕ ਪੋਜਟਿਵ ਕੇਸ ਦੀ ਸੂਚਨਾ ਪੀ.ਜੀ.ਆਈ ਚੰਡੀਗੜ, ਇੱਕ ਲੁਧਿਆਣਾ, ਇੱਕ ਹਿਸਾਰ, ਇੱਕ ਸੈਕਟਰ 45 ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 6153 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 206 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 4493 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 163 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ,4493 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1497 ਹੈ।ਉਹਨਾਂ ਦੱਸਿਆਂ ਕਿ ਪ੍ਰਾਪਤ ਅੰਕੜਿਆ ਤੋਂ ਪਤਾ ਲਗਦਾ ਹੈ ਕਿ ਜਿਲੇ ਵਿਚ ਹੁਣ ਤੱਕ 73 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕੋਵਿਡ ਤੋਂ ਠੀਕ ਹੋ ਚੁੱਕੇ ਹਨ, 24.5 ਫੀਸਦੀ ਮਰੀਜ ਸਿਹਤਯਾਬੀ ਵੱਲ ਹਨ ਅਤੇ ਮੋਤ ਦਰ ਸਿਰਫ 2.64 ਫੀਸਦੀ ਹੈੈ।ਇਸ ਲਈ ਉਹਨਾਂ ਮੁੜ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਤੋਂ ਘਬਰਾਉਣ ਦੀ ਨਹੀ, ਬਲਕਿ ਸਹੀ ਸਮੇਂ ਤੇਂ ਜਾਂਚ ਕਰਵਾ ਕੇ ਇਲਾਜ ਕਰਵਾਉਣ ਅਤੇ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਅਪਣਾਉਣ ਦੀ ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 183 ਕੇਸਾਂ ਵਿਚੋ 77 ਪਟਿਆਲਾ ਸ਼ਹਿਰ, 11 ਸਮਾਣਾ,20 ਰਾਜਪੁਰਾ, 12 ਨਾਭਾ, 03 ਪਾਤੜਾਂ , 04 ਸਨੋਰ ਅਤੇ 56 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 52 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 131 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਤੋਂ ਧੀਰੂ ਨਗਰ ਅਤੇ ਗੁਰਬਖਸ਼ ਕਲੋਨੀ ਤੋਂ ਪੰਜ-ਪੰਜ, ਪ੍ਰੌਫੈਸਰ ਕਲੋਨੀ, ਰਣਬੀਰ ਮਾਰਗ, ਮਾਡਲ ਟਾਉਨ, ਐਸ.ਐਸ.ਟੀ ਨਗਰ ਤੋਂ ਤਿੰਨ-ਤਿੰਨ, ਫਰੈਂਡਜ ਕਲੋਨੀ, ਭੁਪਿੰਦਰਾ ਰੋਡ, ਜੱਟਾਂ ਵਾਲਾ ਚੋਂਤਰਾ, ਸੈਨਚੁਰੀ ਐਨਕਲੇਵ, ਘੁਮੰਣ ਨਗਰ ਏ, ਪਾਠਕ ਵਿਹਾਰ, ਅਰੋੜਿਆਂ ਸਟਰੀਟ, ਨਿਹਾਲ ਬਾਗ, ਜੁਝਾਰ ਨਗਰ, ਕੁਆਟਰ ਸੈਂਟਰਲ ਜੇਲ, ਪੇ੍ਰਮ ਨਗਰ, 22 ਨੰਬਰ ਫਾਟਕ ਤੋਂ ਦੋ-ਦੋ, ਸਰਹੰਦ ਰੋਡ, ਸੁੰਦਰ ਨਗਰ, ਮਹਿੰਦਰਾ ਕੰਪਲੈਕਸ, ਪੁਰਾਨਾ ਬਿਸ਼ਨ ਨਗਰ, ਰਾਜਿੰਦਰਾ ਨਗਰ, ਸਾਹਿਬ ਨਗਰ, ਵਿਕਾਸ ਨਗਰ, ਵੱਡੀ ਬਾਂਰਾਦਰੀ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਦੇ ਵੜੈਚਾ ਪੱਤੀ ਤੋਂ ਚਾਰ, ਸ਼ਕਤੀ ਵਾਟਿਕਾ ਤੋਂ ਤਿੰਨ, ਕੇਸ਼ਵ ਨਗਰ, ਵਾਲਮਿਕੀ ਮੁਹੱਲਾ, ਬਸਤੀ ਗੋਬਿੰਦਨਗਰ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਨੀਲਪੁਰ ਕਲੋਨੀ ਤੋਂ ਪੰਜ, ਡਾਲੀਮਾ ਵਿਹਾਰ, ਖੇੜਾ ਗੱਜੂ ਤੋਂ ਦੋ- ਦੋ, ਪੰਚਰੰਗਾ ਚੋਂਕ, ਥਰਮਲ ਪਲਾਟ, ਭਾਰਤ ਕਲੋਨੀ, ਗੀਤਾ ਕਲੋਨੀ, ਰੋਜ ਕਲੋਨੀ, ਨੇੜੇ ਅਰਿਆ ਸਮਾਜ, ਪੀਰ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ, ਨਾਭਾ ਦੇ ਜੀ.ਟੀ.ਬੀ.ਨਗਰ ਅਤੇ ਅਲੋਹਰਾ ਮੁੱਹਲਾ ਤੋਂ ਦੋ-ਦੋ, ਆਦਰਸ਼ ਕਲੋਨੀ, ਪਾਂਡੁਸਰ ਮੁੱਹਲਾ, ਨੇੜੇ ਜੈਮਲ ਸਿੰਘ ਰੋਡ, ਮੈਹਸ ਗੇਟ, ਨਿਉ ਡਿਫੈਂਸ ਐਨਕਲੇਵ, ਭਾਰਤ ਨਗਰ, ਜਸਪਾਲ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ, ਪਾਤੜਾਂ ਤੋਂ 3 , ਸਨੋਰ ਤੋਂ ਚਾਰ ਅਤੇ 56 ਕੇਸ ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਤਿੰਨ ਗਰਭਵੱਤੀ ਮਾਵਾਂ, ਚਾਰ ਪੁਲਿਸ ਕਰਮੀ, ਤਿੰਨ ਸਿਹਤ ਕਰਮੀ ਅਤੇ ਇੱਕ ਆਂਗਣਵਾੜੀ ਵਰਕਰ ਵੀ ਸ਼ਾਮਲ ਹੈ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ 09 ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋ ਚਾਰ ਪਟਿਆਲਾ ਸ਼ਹਿਰ, ਦੋ ਬਲਾਕ ਕੋਲੀ, ਇੱਕ ਰਾਜਪੁਰਾ, ਇੱਕੋ ਸਮਾਣਾ ਅਤੇ ਇੱਕ ਪਾਤੜਾਂ ਨਾਲ ਸਬੰਧਤ ਹਨ।ਪਹਿਲਾ ਪਟਿਆਲਾ ਦੇ ਮਜੀਠੀਆ ਐਨਕਲੇਵ ਵਿੱਚ ਰਹਿਣ ਵਾਲਾ 65 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਪਹਿਲਾ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਇਆ ਸੀ ਅਤੇ ਬਾਦ ਵਿਚ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ਼ ਹੋਇਆ ਸੀ, ਦੁਸਰਾ ਸਫਾਬਾਦੀ ਗੇਟ ਦੀ ਰਹਿਣ ਵਾਲੀ 47 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਹਸਪਤਾਲ ਵਿਚ ਦਾਖਲ ਹੋਈ ਸੀ,ਤੀਸਰਾ ਤ੍ਰਿਪੜੀ ਦੀ ਰਹਿਣ ਵਾਲੀ 60 ਸਾਲਾ ਅੋਰਤ ਜੋ ਕਿ ਪੁਰਾਨੀ ਬੀ.ਪੀ. ਦੀ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਈ ਸੀ, ਚੋਥਾ ਗੁਰੂ ਨਾਨਕ ਕਲੋਨੀ ਦਾ ਰਹਿਣ ਵਾਲਾ 32 ਸਾਲਾ ਨੋਜਵਾਨ ਜੋ ਕਿ ਸਾਹ ਦੀ ਦਿੱਕਤ ਕਾਰਣ ਦਾਖਲ ਹੋਇਆ ਸੀ, ਪੰਜਵਾਂ ਪਿੰਡ ਅਲੀਪੁਰ ਬਲਾਕ ਕੋਲੀ ਦੀ ਰਹਿਣ ਵਾਲੀ 55 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਈ ਸੀ,ਛੇਵਾਂ ਪਿੰਡ ਸੈਂਸਰਵਾਲ ਬਲਾਕ ਕੋਲੀ ਦਾ ਰਹਿਣ ਵਾਲਾ 52 ਸਾਲਾ ਪੁਰਸ਼ ਜੋ ਕਿ ਅਧਰੰਗ ਦਾ ਮਰੀਜ ਸੀ ਅਤੇ ਹਸਪਤਾਲ ਵਿੱਚ ਦਾਖਲ਼ ਹੋਇਆ ਸੀ, ਸੱਤਵਾਂ ਸਮਾਣਾ ਦੇ ਪ੍ਰਤਾਪ ਕਲੋਨੀ ਦੀ ਰਹਿਣ ਵਾਲੀ 55 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਪਟਿਆਲਾ ਦੇ ਨਿਜੀ ਹਸਪਤਾਲ ਵਿਚ ਦਾਖਲ਼ ਹੋਈ ਸੀ, ਅੱਠਵਾਂ ਪਾਤੜਾਂ ਦੀ ਰਹਿਣ ਵਾਲੀ 52 ਸਾਲਾ ਅੋਰਤ ਜੋ ਕਿ ਪੇਟ ਦੀ ਬਿਮਾਰੀ ਕਾਰਣ ਹਿਸਾਰ( ਹਰਿਆਣਾ) ਦੇ ਨਿਜੀ ਹਸਪਤਾਲ ਵਿਚ ਦਾਖਲ਼ ਹੋਈ ਸੀ, ਨੋਵਾਂ ਰਾਜਪੁਰਾ ਦੀ ਰਹਿਣ ਵਾਲੀ 85 ਸਾਲਾ ਅੋਰਤ ਜੋ ਕਿ ਪੇਟ ਦਰਦ ਦੀ ਤਕਲੀਫ ਨਾਲ ਹਸਪਤਾਲ ਵਿਚ ਦਾਖਲ਼ ਹੋਈ ਸੀ।ਇਹ ਸਾਰੇ ਮਰੀਜ ਹਸਪਤਾਲ ਵਿੱਚ ਦਾਖਲ਼ ਸਨ ਅਤੇ ਇਹਨਾਂ ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 163 ਹੋ ਗਈ ਹੈ।

ਉਹਨਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਕੋਵਿਡ ਸੈਪਲਿੰਗ ਨਾ ਕਰਵਾਉਣ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਂਹਾ ਤੇਂ ਯਕੀਨ ਨਾ ਕਰਨ। ਉਹਨਾਂ ਕਿਹਾ ਸੈਪਲਿੰਗ ਦਾ ਮਤਲਬ ਕੋਵਿਡ ਦੇ ਛੁੱਪੇ ਹੋਏ ਮਰੀਜਾਂ ਦੀ ਭਾਲ ਕਰਕੇ ਉਹਨਾਂ ਨੂੰ ਵੱਖ ਕਰਕੇ ਬਿਮਾਰੀ ਦੇ ਫੈਲਾਅ ਨੂੰ ਰੋਕਣਾ ਹੈ।ਕਿਉਂ ਜੋ ਛੁੱਪੇ ਹੋਏ ਪੋਜਟਿਵ ਕੇਸ ਜਿਥੇ ਆਪਣੇ ਸ਼ਰੀਰ ਨੂੰ ਨੁਕਸਾਨ ਪਹੰੁਚਾ ਰਹੇ ਹੁੰਦੇ ਹਨ ਉਥੇ ਪਰਿਵਾਰਕ ਮੈਬਰਾਂ/ ਆਮ ਲੋਕਾਂ ਨੂੰ ਵੀ ਬਿਮਾਰੀ ਦੇ ਰਹੇ ਹੁੰਦੇ ਹਨ।ਬਿਮਾਰੀ ਦਾ ਸਹੀ ਸਮੇਂ ਤੇਂ ਇਲਾਜ ਨਾ ਕਰਵਾਉਣ ਕਾਰਣ ਬਿਮਾਰੀ ਬਹੁੱਤ ਜਿਆਦਾ ਵੱਧ ਜਾਂਦੀ ਹੈ ਜਿਸ ਨਾਲ ਪੀੜਤ ਵਿਅਕਤੀ ਨੂੰ ਬਚਾਉਣਾ ਮੁਸ਼ਕਿਲ ਹੋ ਜਾਂਦਾ ਹੈ । ਉਹਨਾਂ ਕਿਹਾ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਕੋਵਿਡ ਪੀੜਤ ਮਰੀਜਾਂ ਦੇ ਇਲਾਜ ਲਈ ਸਰਕਾਰ ਵੱਲੋ ਹਰ ਤਰਾਂ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਮੈਡੀਕਲ ਤੇਂ ਪੈਰਾ ਮੈਡੀਕਲ ਸਟਾਫ ਵੱਲੋ ਵੀ ਦਿਨ ਰਾਤ ਡਿਉਟੀ ਕਰਕ ਦਾਖਲ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ ।ਇਸ ਲਈ ਉਹਨਾਂ ਲੋਕਾਂ ਨੂੰ ਮੁੜ ਬੇਨਤੀ ਕੀਤੀ ਕਿ ਉਹ ਅੱਗੇ ਆ ਕੇ ਵੱਧ ਤੋਂ ਵੱਧ ਸੈਪਲਿੰਗ ਕਰਵਾਉਣ ਵਿਚ ਸਿਹਤ ਵਿਭਾਗ ਦਾ ਸਹਿਯੋਗ ਦੇਣ। ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1190 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 83598 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 6153 ਕੋਵਿਡ ਪੋਜਟਿਵ, 76225 ਨੈਗਟਿਵ ਅਤੇ ਲੱਗਭਗ 1040 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।