183 covid case,8 deaths in Patiala 8 September area wise details

September 8, 2020 - PatialaPolitics

ਜਿਲੇ ਵਿੱਚ 183 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿਚ ਕੋਵਿਡ ਸੈਂਪਲਿੰਗ ਦਾ ਅੰਕੜਾ ਹੋਇਆ ਇੱਕ ਲੱਖ ਤੋਂ ਪਾਰ

ਅੱਠ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

ਹੁਣ ਤੱਕ 80 ਫੀਸਦੀ ਕੋਵਿਡ ਮਰੀਜ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ.ਮਲਹੋਤਰਾ

ਪਟਿਆਲਾ 8 ਸਤੰਬਰ ( ) ਜਿਲੇ ਵਿਚ 183 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1900 ਦੇ ਕਰੀਬ ਰਿਪੋਰਟਾਂ ਵਿਚੋ 183 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 7475 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 168 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 5965 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ ਅੱਠ ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 209 ਹੋ ਗਈ ਹੈ, 5965 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1301 ਹੈ।ਉਹਨਾਂ ਕਿਹਾ ਕਿ ਹੁਣ ਤੱਕ 80 ਫੀਸਦੀ ਦੇ ਕਰੀਬ ਕੋਵਿਡ ਮਰੀਜ ਕੋਵਿਡ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਸਿਹਤ ਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 183 ਕੇਸਾਂ ਵਿਚੋਂ 72 ਪਟਿਆਲਾ ਸ਼ਹਿਰ, 06 ਸਮਾਣਾ, 34 ਰਾਜਪੁਰਾ, 19 ਨਾਭਾ ਅਤੇ 52 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 17 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 159 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਅਤੇ 7 ਬਾਹਰੀ ਰਾਜਾਂ ਤੋਂ ਆਉਣ ਕਾਰਣ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਪਟਿਆਲਾ ਦੇ ਅਜੀਤ ਨਗਰ, ਸਰਹੰਦ ਰੋਡ, ਗੁਰੂ ਨਾਨਕ ਨਗਰ ਤੋਂ ਤਿੰਨ-ਤਿੰਨ, ਅਰਬਨ ਅਸਟੇਟ ਫੇਸ ਦੋ, ਸਿਵਲ ਲਾਈਨ, ਘੇਰ ਸੋਢੀਆਂ, ਅਜਾਦ ਨਗਰ, ਬਹੇੜਾ ਰੋਡ, ਇੰਦਰਾ ਕਲੋਨੀ, ਪੁਰਾਨਾ ਪ੍ਰੈਸ ਰੋਡ, ਉਪਕਾਰ ਨਗਰ, ਮੋਤੀ ਬਾਗ, ਆਰਿਆ ਸਮਾਜ, ਡਵੀਜਨ ਨੰਬਰ ਚਾਰ ਤੋਂ ਦੋ-ਦੋ, ਓਮੈਕਸ ਸਿਟੀ, ਵਿਦਿਆ ਨਗਰ, ਡੀ.ਐਮ.ਡਬਲਿਉ, ਗੁਰੂ ਨਾਨਕ ਐਨਕਲੇਵ, ਪ੍ਰਤਾਪ ਨਗਰ, ਮਾਡਲ ਟਾਉਨ ਰਾਜਪੁਰਾ ਕਲੋਨੀ, ਅਹਲੁਵਾਲੀਆਂ ਸਟਰੀਟ, ਰਣਜੀਤ ਵਿਹਾਰ, ਬਾਜਵਾ ਕਲੋਨੀ, ਕਰਤਾਰ ਕਲੋਨੀ, ਬੈਂਕ ਕਲੋਨੀ, ਮਜੀਠੀਆਂ ਐਨਕਲੇਵ ਆਦਿ ਥਾਵਾਂ ਤੋਂ ਇੱਕ-ਇੱਕ, ਰਾਜਪੁਰਾ ਤੋਂ ਪੁਰਾਨਾ ਰਾਜਪੁਰਾ, ਅਮਨਦੀਪ ਕਲੋਨੀ ਤੋਂ ਤਿੰਨ-ਤਿੰਨ, ਨਿਉ ਦਸ਼ਮੇਸ਼ ਕਲੋਨੀ, ਫੋਕਲ ਪੁਆਂਇੰਟ, ਬਾਬਾ ਦੀਪ ਸਿੰਘ ਕਲੋਨੀ, ਗੱਜੂ ਖੇੜਾ, ਡਾਲੀਮਾ ਵਿਹਾਰ, ਸਟਾਰ ਐਨਕਲੇਵ ਆਦਿ ਥਾਵਾਂ ਤੋਂ ਦੋ-ਦੋ, ਪੰਜੀਰੀ ਪਲਾਟ, ਸੁੰਦਰ ਵਿਹਾਰ, ਪ੍ਰਤਾਪ ਕਲੋਨੀ, ਨੇੜੇ ਸ਼ਿਵ ਮੰੰਦਰ, ਪੰਜਾਬ ਐਨਕਲੇਵ, ਦਸ਼ਮੇਸ਼ ਕਲੋਨੀ, ਅਸ਼ੋਕ ਵਿਹਾਰ ਆਦਿ ਥਾਵਾਂ ਤੋਂ ਇੱਕ-ਇੱਕ, ਸਮਾਣਾ ਦੇ ਭਵਾਨੀਗੜ ਰੋਡ ਤੋਂ ਚਾਰ, ਕ੍ਰਿਸ਼ਨਾ ਬਸਤੀ ਅਤੇ ਗਰੀਨ ਕਲੋਨੀ ਚੋਂ ਇੱਕ ਇੱਕ, ਨਾਭਾ ਦੇ ਆਪੋ ਆਪ ਸਟਰੀਟ ਤੋਂ ਚਾਰ, ਜੱਟਾ ਵਾਲਾ ਬਾਂਸ ਤੋਂ ਤਿੰਨ, ਪਟਿਆਲਾ ਗੇਟ, ਸਿਨੇਮਾ ਰੋਡ ਤੋਂ ਦੋ-ਦੋ, ਵੀਰ ਸਿੰਘ ਕਲੋਨੀ, ਹੀਰਾ ਐਨਕਲੇਵ, ਰਾਮਨਗਰ, ਮਲੇਰੀਅਨ ਸਟਰੀਟ, ਦਸ਼ਮੇਸ਼ ਕਲੋਨੀ ਆਦਿ ਤੋਂ ਇੱਕ-ਇੱਕ ਅਤੇ 52 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਇੱਕ ਸਿਹਤ ਕਰਮੀ ਵੀ ਸ਼ਾਮਲ ਹੈ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਅੱਠ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚ ਚਾਰ ਪਟਿਆਲਾ, ਦੋ ਨਾਭਾ, ਇੱਕ ਰਾਜਪੁਰਾ, ਇੱਕ ਸਮਾਣਾ ਏਰੀਏ ਨਾਲ ਸਬੰਧਤ ਹੈ।ਪਹਿਲਾ ਪਟਿਆਲਾ ਦੇ ਰਾਘੋ ਮਾਜਰਾ ਦਾ ਰਹਿਣ ਵਾਲਾ 58 ਸਾਲਾ ਪੁਰਸ਼ ਜੋ ਕਿ ਸ਼ੁਗਰ ਦਾ ਪੁਰਾਨਾ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਹਸਪਤਾਲ ਵਿੱਚ ਦਾਖਲ ਹੋਇਆ ਸੀ, ਦੂਸਰਾ ਆਰਿਆ ਸਮਾਜ ਦਾ ਰਹਿਣ ਵਾਲਾ 31 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਹਸਪਤਾਲ ਵਿੱਚ ਦਾਖਲ ਹੋਇਆ ਸੀ, ਤੀਸਰਾ ਅਨੰਦ ਨਗਰ-ਏ ਐਕਸਟੈਂਸ਼ਨ ਦਾ ਰਹਿਣ ਵਾਲਾ 56 ਸਾਲਾ ਪੁਰਸ਼ ਜੋ ਕਿ ਪੁਰਾਨਾ ਸ਼ੁਗਰ ਅਤੇ ਹਾਈਪਰਟੈਂਸ਼ਨ ਅਤੇ ਕਿਡਨੀ ਦੀ ਬਿਮਾਰੀਆਂ ਦਾ ਮਰੀਜ ਸੀ, ਚੋਥਾਂ ਕੜਾਹ ਵਾਲਾ ਚੋਂਕ, ਰਾਘੋਮਾਜਰਾ ਦਾ ਰਹਿਣ ਵਾਲਾ 39 ਸਾਲਾ ਨੋਜਵਾਨ ਜੋ ਕਿ ਸਾਹ ਦੀ ਦਿੱਕਤ ਨਾਲ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ, ਪੰਜਵਾਂ ਪਿੰਡ ਅਗੋਵਾਲ ਤਹਿਸੀਲ ਨਾਭਾ ਦਾ ਰਹਿਣ ਵਾਲਾ 82 ਸਾਲਾ ਬਜੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਹਸਪਤਾਲ ਵਿੱਚ ਦਾਖਲ਼ ਹੋਇਆ ਸੀ, ਛੇਵਾਂ ਨਾਭਾ ਦੇ ਮੈਹਸ ਗੇਟ ਦੀ ਰਹਿਣ ਵਾਲੀ 86 ਸਾਲਾ ਬਜੁਰਗ ਅੋਰਤ ਜੋ ਕਿ ਪੁਰਾਨੀ ਸ਼ੁਗਰ, ਬੀ.ਪੀ. ਦੀ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ ਸੀ, ਸੱਤਵਾਂ ਸਮਾਣਾ ਦੀ ਵੜੈਚ ਕਲੋਨੀ ਦਾ ਰਹਿਣ ਵਾਲਾ 58 ਸਾਲਾ ਪੁਰਸ਼ ਜੋ ਕਿ ਪੁਰਾਨਾ ਸ਼ੁਗਰ ਅਤੇ ਹਾਈਪਰਟੈਨਸ਼ਨ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ ਸੀ, ਅੱਠਵਾਂ ਪਿੰਡ ਲਹਿਲਾ ਤਹਿਸੀਲ ਰਾਜਪੁਰਾ ਦਾ ਰਹਿਣ ਵਾਲਾ 31 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਸੈਕਟਰ 32,ਚੰਡੀਗੜ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ਼ ਸੀ।ਇਹਨਾਂ ਸਾਰੇ ਮਰੀਜਾਂ ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੋਤ ਹੋ ਗਈ ਹੈ ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਪੋਜਟਿਵ ਕੇਸਾਂ ਦੀ ਮੋਤਾਂ ਦੀ ਗਿਣਤੀ 209 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਅੱਜ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਪਟਿਆਲਾ ਦੇ ਨਿਉ ਲਾਲ ਬਾਗ ਏਰੀਏ ਵਿੱਚ ਲਗਾਈ ਮਾਈਕਰੋਕੰਟੈਨਮੈਂਟ ਹਟਾ ਦਿੱਤੀ ਗਈ ਹੈ ਅਤੇ ਏਰੀਏ ਵਿਚੋਂ ਜਿਆਦਾ ਪੋਜਟਿਵ ਕੇਸ ਆਉਣ ਤੇਂ ਰਾਜਪੁਰਾ ਦੇ ਵਿਕਾਸ ਨਗਰ ਨੇੜੇ ਐਨ.ਟੀ.ਸੀ ਸਕੂਲ ਅਤੇ ਸੱਤ ਨਰਾਇਣ ਮੰਦਰ ਦੇੇ ਆਲੇ ਦੁਆਲੇ ਦੇ ਏਰੀਏ ਵਿਖੇ ਮਾਈਕਰੋ ਕੰਟੈਨਮੈਂਟ ਲਗਾ ਦਿੱਤੀ ਗਈ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਫੈਲਾਈਆਂ ਜਾ ਰਹੀਆਂ ਗੱਲਤ ਅਫਵਾਹਾਂ ਨੂੰ ਨੰਜਰ ਅੰਦਾਜ ਕਰਕੇ ਵੱਧ ਤੋਂ ਵੱਧ ਕੋਵਿਡ ਸੈਂਪਲਿੰਗ ਕਰਵਾਉਣ ਅਤੇ ਕੋਵਿਡ ਤੋਂ ਬਚਾਓ ਸਬੰਧੀ ਜਾਰੀ ਗਾਈਡਲਾਈਨ ਦਾ ਪਾਲਣ ਕਰਨ ਤਾ ਜੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 3000 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,02,933 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 7475 ਕੋਵਿਡ ਪੋਜਟਿਵ, 92408 ਨੈਗਟਿਵ ਅਤੇ ਲੱਗਭਗ 2800 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।