184 coronavirus case,5 deaths in Patiala 5 August area wise details

August 5, 2020 - PatialaPolitics

ਜਿਲੇ ਵਿੱਚ 184 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 2185

ਹੁਣ ਤੱਕ 1377 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ. ਮਲਹੋਤਰਾ

ਪਟਿਆਲਾ 5 ਅਗਸਤ ( ) ਜਿਲੇ ਵਿਚ 184 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1100 ਦੇ ਕਰੀਬ ਰਿਪੋਰਟਾਂ ਵਿਚੋ 184 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਇੱਕ ਪੋਜਟਿਵ ਕੇਸ ਦੀ ਸੁਚਨਾ ਸਿਵਲ ਸਰਜਨ ਬਰਨਾਲਾ,ਇੱਕ ਦੀ ਸੂਚਨਾ ਫੋਰਟਿਸ ਹਸਪਤਾਲ ਮੁਹਾਲੀ,ਇੱਕ ਦੀ ਪੀ.ਜੀ.ਆਈ.,ਇੱਕ ਸੈਕਟਰ 32 ਚੰਡੀਗੜ ਅਤੇਂ ਦੋ ਪੋਜਟਿਵ ਕੇਸਾਂ ਦੀ ਸੁਚਨਾ ਡੀ.ਐ.ਸੀ ਲੁਧਿਆਂਣਾ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 2185 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 93 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 1377 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 43 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ,1377 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 765 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 184 ਕੇਸਾਂ ਵਿਚੋ 102 ਪਟਿਆਲਾ ਸ਼ਹਿਰ, 05 ਨਾਭਾ, 17 ਰਾਜਪੁਰਾ, 04 ਸਮਾਣਾ,ਪਾਤੜਾ ਤੋਂ 07, ਸਨੋਰ ਤੋਂ 04 ਅਤੇ 45 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 94 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ,79 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਨਾਲ ਅਤੇ 11 ਬਾਹਰੀ ਰਾਜਾ ਤੌਨ ਆਉਣ ਨਾਲ ਸਬੰਦਤ ਹਨ।ਪਟਿਆਲਾ ਦੇ ਅਜਾਦ ਨਗਰ ਅਤੇ ਬੰਡੁਗਰ ਤੋਂ ਸੱਤ ਸੱਤ, ਅਰਬਨ ਅਸਟੇਟ ਅਤੇ ਛੋਟੀ ਘਾਸ ਮੰਡੀ ਤੋਂ ਪੰਜ-ਪੰਜ,ਗੁਰਬਖਸ਼ ਕਲੋਨੀ, ਪ੍ਰਤਾਪ ਨਗਰ ਤੋਂ ਚਾਰ-ਚਾਰ, ਜੁਝਾਰ ਨਗਰ, ਗਰਿੱਡ ਕਲੋਨੀ, ਮਥੁਰਾ ਕਲੋਨੀ ਤੋਂ ਤਿੰਨ-ਤਿੰਨ, ਨਿਉ ਮੇਹਰ ਸਿੰਘ ਕਲੋਨੀ, ਅਨੰਦ ਨਗਰ ਏ, ਐਸ. ਬੀ.ਆਈ ਬ੍ਰਾਂਚ, ਸ਼ੇਰਾ ਵਾਲਾ ਗੇਟ, ਗੁਰੁ ਨਾਨਕ ਨਗਰ, ਸੰਤ ਹਜਾਰਾ ਸਿੰਘ ਵਾਲਾ,ਚਰਨ ਬਾਗ,ਪ੍ਰੌਫੈਸਰ ਕਲੋਨੀ, ਰਣਜੀਤ ਨਗਰ, ਦਰਸ਼ਨਾ ਕਲੋਨੀ, ਘੇਰ ਸੋਢੀਆਂ , ਭਰਪੂਰ ਗਾਰਡਨ ਤੋਂ ਦੋ-ਦੋ, ਪ੍ਰੀਤ ਨਗਰ, ਕਿਸ਼ੋਰ ਕਲੋਨੀ, ਪੁਲਿਸ ਲਾਈਨ , ਮਾਡਲ ਟਾਉਨ, 22ਨੰਬਰ ਫਾਟਕ, ਯਾਦਵਿੰਦਰਾ ਕਲੋਨੀ, ਜੈ ਜਵਾਨ ਕਲੋਨੀ, ਘਲੋੜੀ ਗੇਟ, ਪੰਜਾਬੀ ਬਾਗ , ਅਜੀਤ ਨਗਰ, ਫੁਲਕੀਆਂ ਐਨਕਲੇਵ , ਬਿੰਦਰਾ ਕਲੋਨੀ, ਹਰਵਿੰਦਰ ਨਗਰ, ਬਾਜਵਾ ਕਲੋਨੀ, ਪ੍ਰੇਮ ਨਗਰ, ਬਾਬੂ ਸਿੰਘ ਕਲੋਨੀ, ਫਰੈਂਡਜ ਕਲੋਨੀ, ਵਿਦਿਆ ਨਗਰ, ਦਸ਼ਮੇਸ਼ ਨਗਰ, ਘੁਮੰਣ ਨਗਰ, ਝਿੱਲ ਚੌਂਕ, ਸ਼ਾਤੀ ਨਗਰ, ਨਿਉ ਆਫੀਸਰ ਕਲੋਨੀ, ਬਾਬਾ ਦੀਪ ਸਿੰਘ ਨਗਰ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਖਾਲਸਾ ਕਲੋਨੀ, ਗੁਰਦੀਪ ਕਲੋਨੀ, ਧੀਰੂ ਨਗਰ ਅਤੇ ਵਿਕਾਸ ਕਲੋਨੀ ਤੋਂ ਇੱਕ ਇੱਕ, ਰਾਜਪੁਰਾ ਦੇ ਅਨੰਦ ਨਗਰ ਤੋਂ ਤਿੰਨ, ਨਿਉ ਆਫੀਸਰ ਕਲੋਨੀ, ਮਿਰਚ ਮੰਡੀ, ਰਾਪਜੁਰਾ ਤੋਂ ਦੋ-ਦੋ, ਸੁੰਦਰ ਨਗਰ, ਐਮ.ਐਲ.ਏ ਰੋਡ, ਬਾਬਾ ਦੀਪ ਸਿੰਘ ਕਲੋਨੀ,ਸ਼ਿਆਮ ਨਗਰ, ਭਾੜੀ ਵਾਲਾ ਮੁੱਹਲਾ ਨੀਲਪੁਰ, ਕਰਤਾਰਬਾ ਚੋਂਕੀ, ਫੋਕਲ ਪੁਆਇੰਟ, ਨਿਉ ਡਾਲੀਮਾ ਵਿਹਾਰ ਤੋਂ ਇੱਕ-ਇੱਕ, ਨਾਭਾ ਦੇ ਰੋਹਟੀ ਖਾਸ ਤੋਂ ਦੋ, ਕਰਤਾਰ ਕਲੋਨੀ, ਮੋਦੀ ਮਿੱਲ, ਜੈਮਲ ਸਿੰਘ ਕਲੋਨੀ ਤੋਂ ਇੱਕ- ਇੱਕ,ਸਮਾਣਾ ਦੇ ਜੈਨ ਸਟਰੀਟ , ਪ੍ਰੀਤ ਨਗਰ, ਅਮਾਮਗੜ ਮੁੱਹਲਾ ਅਤੇ ਸਮਾਣਾ ਤੋਂ ਇੱਕ-ਇੱਕ ,ਪਾਤੜਾਂ ਦੇ ਵਾਰਡ ਨੰਬਰ ਅੱਠ ਤੋਂ ਪੰਜ, ਵਾਰਡ ਨੰਬਰ ਪੰਜ ਅਤੇ ਪੁਲਿਸ ਲਾਈਨ ਤੋਂ ਇੱਕ- ਇੱਕ, ਸਨੋਰ ਵਾਰਡ ਨੰਬਰ ਦੋ ਤੋਂ ਦੋ, ਪਠਾਨਾਵਾਲਾ ਮੁੱਹਲਾ ਅਤੇ ਵਾਰਡ ਨੰਬਰ 9 ਤੋਂ ਇੱਕ- ਇੱਕ ਅਤੇ 44 ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਜਿਹਨਾਂ ਵਿਚ ਦੋ ਗਰਭਵੱਤੀ ਅੋਰਤਾਂ ਅਤੇ 13 ਪੁਲਿਸ ਕਰਮੀ ਵੀ ਸ਼ਾਮਲ ਹਨ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਲੋਕਾਂ ਵੱਲੋ ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਜਿਵੇ ਮਾਸਕ ਪਾ ਕੇ ਰੱਖਣਾ, ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਨਾਲ ਧੋਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਇੱਕਠ ਵਾਲੀਆ ਥਾਂਵਾ ਤੇਂ ਨਾ ਜਾਣਾ ਆਦਿ ਦੀ ਵਰਤੋ ਵਿੱਚ ਢਿੱਲ ਵਰਤੀ ਜਾ ਰਹੀ ਹੈ।ਜਿਸ ਕਾਰਣ ਕੋਵਿਡ ਦਾ ਫੈਲਾਅ ਹੋ ਰਿਹਾ ਹੈ ਇਸ ਲਈ ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਲੱਛਣ ਜਿਵੇਂ ਬੁਖਾਰ,ਖਾਂਸੀ, ਜੁਕਾਮ, ਸਾਹ ਵਿੱਚ ਤਕਲੀਫ ਆਦਿ ਹੋਣ ਆਪਣੇ ਆਪ ਨੂੰ ਆਈਸੋਲੈਟ ਕਰਕੇ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸ਼ਥਾਂ ਦੇ ਡਾਕਟਰ ਨਾਲ ਸੰਪਰਕ ਕਰਕੇ ਆਪਣੀ ਜਾਂਚ ਕਰਵਾਉਣ ਤਾਂ ਜੋ ਕੋਵਿਡ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਕੋਵਿਡ ਪੋਜਟਿਵ ਪੰਜ ਹੋਰ ਮਰੀਜਾਂ ਦੀ ਮੋਤ ਹੋ ਗਈ ਹੈ।ਜਿਸ ਨਾਲ ਹੁਣ ਤੱਕ ਜਿਲੇ ਵਿਚ ਕੋਵਿਡ ਪੀੜਤ ਮਰੀਜਾਂ ਦੀਆਂ ਮੋਤਾਂ ਦੀ ਗਿਣਤੀ 43 ਹੋ ਗਈ ਹੈ।ਇਹਨਾਂ ਵਿਚੋ ਪਹਿਲਾ ਪਟਿਆਲਾ ਦੇ ਪਿੰਡ ਬੁੱਧਨਪੁਰ ਦੀ ਰਹਿਣ ਵਾਲੀ 53 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ , ਪੁਰਾਨਾ ਬੀ.ਪੀ.ਅਤੇ ਸ਼ੁਗਰ ਦੀ ਬਿਮਾਰੀ ਕਾਰਣ ਪੀ.ਜੀ.ਆਈ ਵਿੱਚ ਦਾਖਲ ਹੋਈ ਸੀ। ਦੁਸਰਾ ਪਿੰਡ ਕੋਲੀ ਦਾ ਰਹਿਣ ਵਾਲਾ 26 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਪਹਿਲਾ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਦਾਖਲ ਹੋਇਆ ਸੀ ਤੇਂ ਬਾਦ ਵਿਚ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋ ਗਿਆ ਸੀ, ਦੀ ਬੀਤੀ ਸ਼ਾਮ ਨੂੰ ਮੋਤ ਹੋ ਗਈ।ਤੀਸਰਾ ਰਾਜਪੁਰਾ ਦੀ ਪ੍ਰੀਤ ਕਲੋਨੀ ਦੀ ਰਹਿਣ ਵਾਲੀ 58 ਸਾਲਾ ਅੋਰਤ ਜੋ ਕਿ ਕੈਂਸਰ ਰੋਗ ਨਾਲ ਪੀੜਤ ਸੀ ਅਤੇ ਇੰਡਸ ਹਸਪਤਾਲ ਮੁਹਾਲੀ ਵਿਚ ਦਾਖਲ਼ ਸੀ,ਚੋਥਾ ਸਮਾਣਾ ਦੇ ਮਾਛੀ ਹਾਤਾ ਦਾ ਰਹਿਣ ਵਾਲਾ 61 ਸਾਲਾ ਬਜੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ, ਪੰਜਵਾ ਨਾਭਾ ਦਾ ਰਹਿਣ ਵਾਲੀ 75 ਸਾਲਾ ਬਜੁਰਗ ਜੋ ਕਿ ਪੁਰਾਨੀ ਬੀ.ਪੀ.,ਸ਼ੁਗਰ ਤੇਂ ਹਾਰਟ ਦੀ ਬਿਮਾਰੀ ਨਾਲ ਪੀੜਤ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸੀ,ਇਹ ਸਾਰੇ ਹੀ ਮਰੀਜ ਕੋਪਵਿਡ ਪੋਜਟਿਵ ਸਨ ਅਤੇ ਸਬੰਧਤ ਹਸਪਤਾਲਾ ਵਿਚ ਹੀ ਇਲਾਜ ਦੋਰਾਣ ਇਹਨਾਂ ਦੀ ਮੋਤ ਹੋ ਗਈ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 800 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 47060 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 2185 ਕੋਵਿਡ ਪੋਜਟਿਵ, 43600 ਨੈਗਟਿਵ ਅਤੇ ਲੱਗਭਗ 1155 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।