Punjab:Principal arrested demanding bribe

April 18, 2022 - PatialaPolitics

Punjab:Principal arrested demanding bribe

ਮੋਹਾਲੀ ਵਿੱਚ ਅੱਜ ਵਿਜੀਲੈਂਸ ਵੱਲੋਂ ਫੇਜ਼ ਪੰਜ ਸਥਿਤ ਆਈਟੀਆਈ ਦੇ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਪੁਰਖਾਲਵੀ ਨੂੰ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਿੰਸੀਪਲ ਨੇ ਇਕ ਹਰਦੀਪ ਸਿੰਘ ਦੇ ਨਾਂਅ ਦੇ ਵਿਅਕਤੀ ਕੋਲੋਂ ਇੰਸਪੈਕਟਰ ਦੀ ਨੌਕਰੀ ਦਿਵਾਉਣ ਲਈ ਪੰਜਾਹ ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਗਿਆ ਹੈ। ਹਰਦੀਪ ਸਿੰਘ ਰਿਸ਼ਵਤ ਮੰਗਣ ਦੀ ਵੀਡੀਓ ਮੁੱਖ ਮੰਤਰੀ ਵੱਲੋਂ ਜਾਰੀ ਹੈਲਪ ਲਾਈਨ ਨੰਬਰ ਉਤੇ ਭੇਜੀ ਸੀ। ਇਸ ਤੋਂ ਬਾਅਦ ਵਿਜੀਲੈਂਸ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ।