Patiala Politics

Patiala News Politics

19 Covid deaths reported in Patiala May 21

4965 ਨੇ ਲਗਵਾਈ ਕੋਵਿਡ ਵੈਕਸੀਨ 380 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ ਕੱਲ ਮਿਤੀ 22 ਮਈ ਨੁੰ 45 ਸਾਲ ਤੋਂ ਵੱਧ ਉਮਰ ਅਤੇ 18 ਤੋਂ 44 ਸਾਲ ( ਖਾਸ ਸ਼੍ਰੇਣੀਆਂ) ਦੇ ਨਾਗਰਿਕਾਂ ਦਾ ਵੀ ਹੋਵੇਗਾ ਕੋਵਿਡ ਟੀਕਾਕਰਨ [ ਪਿੰਡਾਂ ਵਿੱਚ ਮਿਸ਼ਨ ਫਤਿਹ -2 ਤਹਿਤ ਆਸ਼ਾ ਵੱਲੋਂ ਘਰ ਘਰ ਸਰਵੇ ਜਾਰੀ : ਸਿਵਲ ਸਰਜਨ ਪਟਿਆਲਾ, 21 ਮਈ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੰੁ ਗੋਇਲ ਨੇ ਕਿਹਾ ਕਿ ਅੱਜ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 4965 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 3,07,791 ਹੋ ਗਿਆ ਹੈ। ਉਹਨਾਂ ਕਿਹਾ ਕਿ ਕੇਂਦਰੀ ਪੁਲ ਤਹਿਤ ਪ੍ਰਾਪਤ ਹੋਈ ਵੈਕਸੀਨ ਨਾਲ ਕੱਲ ਮਿਤੀ 22 ਮਈ ਦਿਨ ਸ਼ਨੀਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਰੋਟਰੀ ਭਵਨ, ਰਾਧਾ ਸੁਆਮੀ ਸਤਸੰਗ ਭਵਨ, ਗੁਰੂਦੁਆਰਾ ਸਾਹਿਬ ਮੋਤੀ ਬਾਗ, ਸ਼ਕੁੰਤਲਾ ਗਰਲਜ ਸਕੂਲ ਲਾਹੋਰੀ ਗੇਟ, ਡੀ.ਐਮ.ਡਬਲਿਉ ਸਕੂਲ, ਮਿਲਟਰੀ ਹਸਪਤਾਲ, ਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਭਵਨ, ਨਾਭਾ ਦੇ ਜੈਲ, ਪਾਤੜਾਂ ਦੇ ਰਾਧਾਸੁਆਮੀ ਸਤਸੰਗ ਭਵਨ ਅਤੇ ਨਿਰੰਕਾਰੀ ਭਵਨ, ਬਲਾਕ ਸ਼ੁਤਰਾਣਾ ਦੇ ਗੁਰੂਦੁਆਰਾ ਸਾਹਿਬ, ਰਾਧਾ ਸਆਮੀ ਸਤਸੰਗ ਭਵਨ ਪਿੰਡ ਕਾਹਨਗੜ,ਬਲਾਕ ਦੁਧਨਸਾਧਾ ਦੇ ਗੁਰੂਦੁਆਰਾ ਸਾਹਿਬ ਭੁਨਰਹੇੜੀ, ਗੁਰੂਦੁਆਰਾ ਸਾਹਿਬ ਸਿੰਘ ਸਭਾ ਸਨੌਰ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ, ਭਾਦਸੋਂ ਦੇ ਰਾਧਾ ਸੁਆਮੀ ਸਤਸੰਗ ਭਵਨ, ਬਲਾਕ ਹਰਪਾਲਪੁਰ ਦੇ ਪਿੰਡ ਮੰੰਡੋਲੀ ਦੀ ਧਰਮਸ਼ਾਲਾ, ਬਲਾਕ ਕੋਲੀ ਦੇ ਪਿੰਡ ਗੱਜੂਮਾਜਰਾ ਦੀ ਕੋਆਪਰੇਟਿਵ ਸੁਸਾਇਟੀ, ਗੁਰੂਦੁਆਰਾ ਸਾਹਿਬ ਮਹਿਮੂਦਪੁਰ ਆਦਿ ਥਾਂਵਾ ਤੇਂ ਕੋਵਿਡ ਟੀਕਾਕਰਨ ਕੀਤਾ ਜਾਵੇਗਾ, ਜਦਕਿ ਸਟੇਟ ਪੁਲ ਤੋਂ ਪ੍ਰਾਪਤ ਹੋਈ ਵੈਕਸੀਨ ਨਾਲ 18 ਤੋਂ 44 ਸਾਲ ਦੇ ਨਾਗਰਿਕਾਂ ਜਿਹਨਾਂ ਵਿੱਚ ਹੋਰ ਬਿਮਾਰੀਆਂ ਨਾਲ ਪੀੜਤ, ਸਿਹਤ ਕਾਮਿਆਂ ਦੇ ਪਰਿਵਾਰਕ ਮੈਂਬਰ, ਕੰਸਟਰਕਸ਼ਨ ਵਰਕਰ ਆਦਿ ਸ਼ਾਮਲ ਹਨ, ਦਾ ਪਟਿਆਲਾ ਸ਼ਹਿਰ ਵਿਚ ਸਰਕਾਰੀ ਗਰਲਜ ਸਕੂਲ ਲੜਕੀਆਂ ਮਾਡਲ ਟਾਉਨ, ਸਾਂਝਾ ਸਕੂਲ ਤ੍ਰਿਪੜੀ ,ਕਮਿਊਨਿਟੀ ਹਾਲ ਪੁਲਿਸ ਲਾਈਨ, ਐਸ.ਡੀ.ਐਸ.ਈ ਸਕੂਲ ਸਰਹਿੰਦੀ ਗੇਟ, ਵੀਰ ਜੀ ਕਮਿਊਨਿਟੀ ਸੈਂਟਰ ਜ਼ੌੜੀਆਂ ਭੱਠੀਆਂ, ਕਮਿਊਨਿਟੀ ਮੈਡੀਸ਼ਨ ਵਿਭਾਗ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਊ ਸਕੂਲ, ਰਾਮਲੀਲਾ ਗਰਾਂਉਂਡ ਰਾਘੋਮਾਜਰਾ, ਨਾਭਾ ਦੇ ਰਿਪੁਦਮਣ ਕਾਲਜ, ਸਮਾਣਾ ਦੇ ਸ਼ਿਵ ਮੰੰਦਰ ਸਤਸੰਗ ਭਵਨ ਬਹਾਵਲਪੁਰ ਧਰਮਸ਼ਾਲਾ, ਰਾਜਪੁਰਾ ਦੇ ਸ਼ਿਵ ਮੰਦਰ ਨਗਰ ਖੇੜਾ ਪੁਰਾਨਾ ਰਾਜਪੁਰਾ, ਪਾਤੜਾਂ ਦੇ ਗਰਗ ਪਲਾਜਾ ਜਾਖਲ ਰੋਡ ਸਾਹਮਣੇ ਅਨਾਜ ਮੰਡੀ, ਪਿੰਡ ਭਾਦਸੋਂ ਦੇ ਮਾਧਵ ਹੈਲਪਿੰਗ ਹੈਂਡ ਫਾਉਂਡੇਸ਼ਨ ਵਿਖੇ ਕੋਵਿਡ ਟੀਕਾਕਰਨ ਦੇ ਕੈਂਪ ਲਗਾਏ ਜਾਣਗੇ। ਕੋਵੈਕਸੀਨ ਦੀ ਦੂਜੀ ਡੋਜ ਪਟਿਆਲਾ ਸ਼ਹਿਰ ਦੇ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਅਤੇ ਰਾਧਾ ਸੁਆਮੀ ਸਤਸੰਗ ਭਵਨ ਵਿਖੇ ਲਗਾਈ ਜਾਵੇਗੀ।ਅੱਜ ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਅਤੇ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੱਲੋ ਵੀਰ ਜੀ ਕਮਿਉਨਿਟੀ ਸੈਂਟਰ ਜੋੜੀਆਂ ਭੱਟੀਆ ਵਿਖੇ ਲਗਾਏ ਵੈਕਸੀਨੇਸ਼ਨ ਕੈਂਪ ਦਾ ਨਿਰੀਖਣ ਵੀ ਕੀਤਾ। ਅੱਜ ਜਿਲੇ ਵਿੱਚ 380 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4603 ਦੇ ਕਰੀਬ ਰਿਪੋਰਟਾਂ ਵਿਚੋਂ 380 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 44247 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 553 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 39,640 ਹੋ ਗਈ ਹੈ।ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3518 ਹੈ।ਜਿਲੇ੍ਹ ਵਿੱਚ 19 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1089 ਹੋ ਗਈ ਹੈ। ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 380 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 159, ਨਾਭਾ ਤੋਂ 18, ਰਾਜਪੁਰਾ ਤੋਂ 26, ਸਮਾਣਾ ਤੋਂ 16, ਬਲਾਕ ਭਾਦਸਂੋ ਤੋਂ 23, ਬਲਾਕ ਕੌਲੀ ਤੋਂ 58, ਬਲਾਕ ਕਾਲੋਮਾਜਰਾ ਤੋਂ 15, ਬਲਾਕ ਸ਼ੁਤਰਾਣਾ ਤੋਂ 22, ਬਲਾਕ ਹਰਪਾਲਪੁਰ ਤੋਂ 24, ਬਲਾਕ ਦੁਧਣਸਾਧਾਂ ਤੋਂ 19 ਕੋਵਿਡ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚ 40 ਪੋਜਟਿਵ ਕੇਸ ਕੰਟੈਕਟ ਟਰੇਸਿੰਗ ਦੌਰਾਣ ਅਤੇ 340 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ । ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਪਿੰਡਾ ਨੂੰ ਕੋਰੋਨਾ ਮੁਕਤ ਕਰਨ ਲਈ ਮਿਸ਼ਨ ਫਤਿਹ 2 ਤਹਿਤ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਿੰਡਾਂ ਵਿੱਚ ਸ਼ਕੀ ਮਰੀਜਾਂ ਦੀ ਭਾਲ ਲਈ ਆਸ਼ਾ ਵੱਲੋਂ ਘਰ ਘਰ ਕੀਤੇ ਜਾ ਰਹੇ ਸਰਵੇ ਦੋਰਾਣ ਬੀਤੇ ਦੋ ਦਿਨਾਂ ਵਿੱਚ 2297 ਕੋਵਿਡ ਸ਼ਕੀ ਮਰੀਜ ਪਾਏ ਗਏ ਹਨ ਜਿਹਨਾਂ ਵਿੱਚੋਂ 2037 ਦੇ ਕੋਵਿਡ ਜਾਂਚ ਕਰਨ ਉਪਰਾਂਤ 77 ਨਵੇਂ ਕੋਵਿਡ ਪੋਜਟਿਵ ਪਾਏ ਗਏ ਹਨ ਅਤੇ ਬਾਕੀ ਦੀ ਸੈਂਪਲਿੰਗ ਜਾਰੀ ਹੈ। ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਬਲਾਕ ਹਰਪਾਲਪੁਰ ਦੇ ਪਿੰਡ ਘੱਗਰ ਸਰਾਏਂ ਵਿੱਚ 7 ਕੇਸ ਪੋਜਟਿਵ ਹੋਣ ਕਾਰਣ ਮਾਈਕਰੋ ਕੰਟੇਨਮੈਂਟ ਲਗਾਈ ਗਈ ਹੈ ਅਤੇ ਪਟਿਆਲਾ ਸ਼ਹਿਰ ਦੀ ਵਿਕਾਸ ਕਲੌਨੀ ਵਿੱਚ ਲਗਾਈ ਮਾਈਕਰੋ ਕੰਟੇਨਮੈਂਟ ਏਰੀਏ ਵਿੱਚੋਂ ਕੋਈ ਨਵਾਂ ਕੇਸ ਨਾ ਆਉਣ ਅਤੇ ਸਮਾਂ ਪੂਰਾ ਹੋਣ ਕਾਰਣ ਹਟਾ ਦਿਤੀ ਗਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4603 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 6,28,265 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 44,247 ਕੋਵਿਡ ਪੋਜਟਿਵ 5,81,492 ਨੈਗੇਟਿਵ ਅਤੇ ਲਗਭਗ 2126 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Facebook Comments