Get ready for Monsoon Patiala from tomorrow
June 29, 2022 - PatialaPolitics
Get ready for Monsoon Patiala from tomorrow
#ਮੀਂਹ_ਅਪਡੇਟ ਮਾਨਸੂਨ ਪੌਣਾ ਦੀ ਦਸਤਕ⛈️
?️ਗਰਮੀ ਤੇ ਹੁੰਮਸ ਭਰੇ ਮੌਸਮ ਚ’ ਮਾਨਸੂਨ Express ਜਲਦ ਸਮੁੱਚੇ ਸੂਬੇ ਚ ਰਾਹਤ ਲੈਕੇ ਪਹੁੰਚ ਰਹੀ ਆ, ਅੱਜ ਹਿਮਾਚਲ ਪੁੱਜ ਚੁੱਕੀ ਮਾਨਸੂਨ, ਅਗਲੇ 24 ਤੋਂ 48 ਘੰਟਿਆਂ ਚ’ ਪੰਜਾਬ ਦੇ ਬਹੁਤੇ ਖੇਤਰਾਂ ਚ ਦਰਮਿਆਨੇ ਤੋਂ ਭਾਰੀ ਮੀਂਹ ਨਾਲ ਮਾਨਸੂਨ ਪੌਣਾ ਅੱਗੇ ਵੱਧਣ ਲਈ ਤਿਆਰ ਹਨ।
ਅਗਾਮੀ 24 ਘੰਟਿਆਂ ਦੌਰਾਨ ਜਲੰਧਰ, ਹੁਸਿਆਰਪੁਰ, ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਲੁਧਿਆਣਾ, ਮਲੇਰਕੋਟਲਾ, ਸੰਗਰੂਰ ਪਟਿਆਲਾ, ਨਵਾਂਸ਼ਹਿਰ, ਫਤਿਹਗੜ ਸਾਹਿਬ, ਰੋਪੜ, ਮੋਹਾਲੀ ਅਤੇ ਚੰਡੀਗੜ ਖੇਤਰਾਂ ਚ ਮਾਨਸੂਨ ਦੀ ਦਸਤਕ ਲਈ ਮਹੌਲ ਅਨੁਕੂਲ ਹੈ। ਜਦਕਿ ਬਾਕੀ ਰਹਿੰਦੇ ਖੇਤਰਾਂ ਚ ਵੀ ਕੱਲ ਟੁੱਟਵੀਂ ਕਾਰਵਾਈ ਦੀ ਉਮੀਦ ਹੈ।
1-2 ਜੁਲਾਈ ਦਰਮਿਆਨੇ ਤੋਂ ਭਾਰੀ ਮੀਂਹ ਤੇ ਕਾਲੀਆਂ ਘਟਾਵਾਂ (ਨੀਵੇਂ ਬੱਦਲਾਂ) ਨਾਲ ਪੰਜਾਬ ਦੇ ਬਠਿੰਡਾ, ਮਾਨਸਾ, ਬਰਨਾਲਾ, ਮੋਗਾ, ਅਮ੍ਰਿਤਸਰ, ਤਰਨਤਾਰਨ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਫਾਜਿਲਕਾ, ਗੰਗਾਨਗਰ, ਹਨੂੰਮਾਨਗੜ, ਸਿਰਸਾ, ਖੇਤਰਾਂ ਚ’ ਮਾਨਸੂਨ ਹਾਜ਼ਰੀ ਲਾਵੇਗੀ।
? ਮਾਨਸੂਨ ਦੀ ਆਮਦ ਤੋਂ ਬਾਅਦ ਵੀ ਇੱਕ ਅੱਧਾ ਦਿਨ ਛੱਡ ਸੂਬੇ ਚ ਤੇਜ ਪੁਰੇ ਨਾਲ ਹਲਕੀਆਂ/ ਦਰਮਿਆਨੀਆਂ ਫੁਹਾਰਾਂ ਬਣੀਆਂ ਰਹਿਣੀਆਂ। 5 ਤੋਂ 8 ਜਲਾਈ ਵਿਚਕਾਰ ਇੱਕ ਹੋਰ ਤਕੜਾ ਮੀਂਹ ਦਾ ਦੌਰ ਪੰਜਾਬ ਨੂੰ ਪ੍ਰਭਾਵਿਤ ਕਰਦਾ ਵਿਖਾਈ ਦੇ ਰਿਹਾ। ਉਂਝ ਵੀ ਪੂਰੇ ਮਾਨਸੂਨ ਸ਼ੀਜਨ ਦੌਰਾਨ ਪੰਜਾਬ ਚ ਚੰਗੇ ਮੀਂਹਾ ਦੀ ਉਮੀਦ ਹੈ।
©️ਮੌਸਮ ਪੰਜਾਬ ਦਾ