Patiala BJP Leader Claims Receiving Threats Calls
July 2, 2022 - PatialaPolitics
Patiala BJP Leader Claims Receiving Threats Calls
ਪਟਿਆਲਾ ਤੋਂ ਭਾਜਪਾ ਆਗੂ ਵਰੁਣ ਜਿੰਦਲ ਨੂੰ ਵਿਦੇਸ਼ੀ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਸਬੰਧੀ ਵਰੁਣ ਜਿੰਦਲ ਨੇ ਥਾਣਾ ਸਬਜ਼ੀ ਮੰਡੀ ਦੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਇਸ ਵਿੱਚ
ਉਸ ਨੇ ਧਮਕੀ ਭਰੀਆਂ ਕਾਲਾਂ ਦੇ ਸਾਰੇ ਨੰਬਰ ਅਤੇ ਰਿਕਾਰਡਿੰਗ ਵੀ ਪੁਲਿਸ ਨੂੰ ਸੌਂਪ ਦਿੱਤੀ ਹੈ। ਇਸ ਮਾਮਲੇ ਵਿੱਚ ਭਾਜਪਾ ਆਗੂ ਵਰੁਣ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਵੱਖ-ਵੱਖ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਉਸ ਨੇ ਦੱਸਿਆ ਕਿ ਵਟਸਐਪ ਕਾਲ ਦੌਰਾਨ ਇਹ ਲੋਕ ਗਰੁੱਪਾਂ ਵਿੱਚ ਗੱਲਬਾਤ ਕਰਦੇ ਹਨ ਅਤੇ ਸਿੱਧੀਆਂ ਧਮਕੀਆਂ ਦੇ ਰਹੇ ਹਨ।
Video 🔴👇