Bhagwan Dass Gupta appointed as District Secretary Media Punjab by Rotary International District 3090

August 20, 2022 - PatialaPolitics

Bhagwan Dass Gupta appointed as District Secretary Media Punjab by Rotary International District 3090

 

ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਸਾਲ 2023-24 ਲਈ ਭਗਵਾਨ ਦਾਸ ਗੁੱਪਤਾ ਮੀਡੀਆ ਸੈਕਟਰੀ ਨਿਯੁਕਤ

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦਾ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵਿੱਚ ਮਾਣ ਵਧਿਆ

ਪਟਿਆਲਾ 20 ਅਗਸਤ
ਰੌਟਰੀ ਇੰਟਰਨੈਸ਼ਨਲ ਦੀ ਪ੍ਰਧਾਨ ਰੋਟੇਰੀਅਨ ਜੈਨੀਫਰ ਜੌਨਜ਼ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਟਰੀ ਡਿਸਟ੍ਰਿਕਟ 3090 ਦੇ ਗਵਰਨਰ ਇਲੈਕਟ ਪ੍ਰਸਿੱਧ ਉਦਯੋਗਪਤੀ ਘਣਸ਼ਿਆਮ ਕਾਸ਼ਲ ਰੋਟਰੀ ਮਲਟੀਪਲ ਪਾਲ ਹੈਰਿਸ ਫੈਲੋ ਨੇ ਰੈਡ ਕਰਾਸ ਸੁਸਾਇਟੀ ਪਟਿਆਲਾ ਬ੍ਰਾਂਚ ਦੇ ਸਰਪ੍ਰਸਤ ਉੱਘੇ ਸਮਾਜਸੇਵੀ ਵਾਤਾਵਰਣ ਤੇ ਕਲਾ ਪ੍ਰੇਮੀ ਰੈਟੇਰੀਅਨ ਭਗਵਾਨ ਦਾਸ ਗੁੱਪਤਾ ਨੂੰ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦਾ ਡਿਸਟ੍ਰਿਕਟ ਸੈਕਟਰੀ ਮੀਡੀਆ (ਪੰਜਾਬ) ਨਿਯੁਕਤ ਕੀਤਾ ਹੈ। ਇਸਦੇ ਨਾਲ ਹੀ ਵਿਜੇ ਮਹਿਤਾ ਤੇ ਰਾਜ ਕੁਮਾਰ ਜੈਨ ਨੂੰ ਕ੍ਰਮਵਾਰ ਹਰਿਆਣਾ ਤੇ ਰਾਜਸਥਾਨ ਲਈ‌ ਡਿਸਟ੍ਰਿਕਟ ਮੀਡੀਆ ਸੈਕਟਰੀ ਦੀ ਜ਼ੁਮੇਵਾਰੀ ਦਿੱਤੀ ਗਈ ਹੈ। ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੂੰ ਇਹ ਲਗਾਤਾਰ ਤੀਸਰਾ ਵੱਡਾ ਮਾਣ ਮਿਲਿਆ ਹੈ। ਇਸ ਤੋ ਪਹਿਲਾਂ ਰੋਟੇਰੀਅਨ ਮਾਣਕ ਰਾਜ ਸਿੰਗਲਾ ਨੂੰ ਡਿਸਟ੍ਰਿਕਟ ਸੰਪਾਦਕ ਤੇ ਰੋਟੇਰੀਅਨ ਰਮਨਜੀਤ ਢਿਲੋਂ ਨੁੰ ਸਹਾਇਕ ਗਵਰਨਰ ਦੇ ਤੌਰ ਤੇ ਅਹਿਮ ਜੁੰਮੇਵਾਰੀ ਸੌਂਪੀ ਗਈ ਹੈ।
ਭਗਵਾਨ ਦਾਸ ਗੁੱਪਤਾ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਮੌਜੂਦਾ ਪ੍ਰਧਾਨ ਹਨ ਤੇ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ ਵਿੱਚ ਵੀ ਡਿਸਟ੍ਰਿਕਟ ਚੇਅਰਮੈਨ ਮੀਡੀਆ ਤੇ ਮਨੋਰੰਜਨ ਦੀ ਅਹਿਮ ਜੁੰਮੇਵਾਰੀ ਨਿਭਾ ਰਹੇ ਹਨ। ਆਪ ਰੈਡ ਕਰਾਸ ਸੁਸਾਇਟੀ ਪਟਿਆਲਾ ਬ੍ਰਾਂਚ ਦੇ ਸਰਪ੍ਰਸਤ,ਗੈਰ ਸਰਕਾਰੀ ਸੰਸਥਾਂ ਦੋਸਤ ਦੇ ਸੰਸਥਾਪਕ ਅਤੇ ਸਮਾਜ ਸੇਵਾ,ਕਲਾ ਸਾਹਿਤ, ਖੇਡਾਂ ਤੇ ਸੱਭਿਆਚਾਰ ਨਾਲ ਜੁੜੀਆਂ ਸਾਹੀ ਸਹਿਰ ਦੀਆ ਕਈ ਸਿਰਕੱਢ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ।
ਉਹਨਾਂ ਦੀ ਇਸ ਨਿਯੁਕਤੀ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਸੈਰ ਸਪਾਟਾ ਨਿਗਮ ਸੁਰਜੀਤ ਸਿੰਘ ਅਬਲੋਵਾਲ, ਨਰਿੰਦਰਪਾਲ ਲਾਲੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ, ਜਗਜੀਤ ਸਿੰਘ ਸੱਗੂ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਰਾਮਗੜ੍ਹੀਆ ਵੈਲਫ਼ੇਅਰ ਬੋਰਡ ਪੰਜਾਬ ਸਰਕਾਰ, ਡਿਸਟ੍ਰਿਕਟ ਗਵਰਨਰ ਐਡਵੋਕੇਟ ਗੁਲਬਹਾਰ ਰਾਟੌਲ, ਡਿਸਟ੍ਰਿਕਟ ਸੈਕਟਰੀ ਐਡਵੋਕੇਟ ਵਿਕਾਸ ਕਡਵਾਸਰਾ, ਡਿਸਟ੍ਰਿਕਟ ਗਵਰਨਰ ਨਾਮਿਤ ਡਾ.ਚੌਹਾਨ, ਡਿਸਟ੍ਰਿਕਟ ਚੇਅਰ ਇੰਟਰੈਕਟ ਮਾਣਕ ਰਾਜ ਸਿੰਗਲਾ, ਸਹਾਇਕ ਗਵਰਨਰ ਐਡਵੋਕੇਟ ਰੋਹਿਤ ਮਹਿਸਮਪੁਰੀ, ਸਾਬਕਾ ਸਹਾਇਕ ਗਵਰਨਰ ਸੀ.ਏ.ਰਾਜੀਵ ਗੋਇਲ, ਸਹਾਇਕ ਗਵਰਨਰ 2023-24 ਰਮਨਜੀਤ ਢਿਲੋਂ, ਸਾਬਕਾ ਸਹਾਇਕ ਗਵਰਨਰ ਐਡਵੋਕੇਟ ਕੁਲਜੀਤ ਔਲੱਖ, ਸਾਬਕਾ ਲੈਫਟੀਨੈਂਟ ਕਰਨਲ ਜਰਨੈਲ ਸਿੰਘ ਥਿੰਦ, ਸਾਬਕਾ ਪ੍ਰਧਾਨ ਤਰਸੇਮ ਬਾਂਸਲ ਸਰਪ੍ਰਸਤ ਅਗਰਵਾਲ ਚੇਤਨਾ ਸਭਾ,ਰਾਮ ਸਰੂਪ ਅਗਰਵਾਲ ਪ੍ਰਧਾਨ ਨਿਊ ਅਗਰਵਾਲ ਸਭਾ ਪਟਿਆਲਾ, ਨੈਸ਼ਨਲ ਐਵਾਰਡੀ ਰੇਖਾ ਮਾਨ, ਪ੍ਰੋਫੈਸਰ ਸਚਿਨ ਸਿੰਗਲਾ ਅਤੇ ਸੈਕਟਰੀ ਰਮੇਸ ਸਿੰਗਲਾ ਨੇ ਵਧਾਈ ਦਿੱਤੀ।