Young Progressive Sikh Forum will take care of 112 orphan children

August 20, 2022 - PatialaPolitics

Young Progressive Sikh Forum will take care of 112 orphan children

Young Progressive Sikh Forum will take care of 112 orphan children

ਯੰਗ ਪ੍ਰੋਗਰੈਸਿਵ ਸਿੱਖ ਫੋਰਮ ਨੇ 112 ਯਤੀਮ ਬੱਚਿਆਂ ਦੀ ਫੜੀ ਬਾਂਹ

ਪਟਿਆਲਾ, 19 ਅਗਸਤ ( )-ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵਲੋਂ ਡਾ. ਰਾਜਿੰਦਰ ਸਿੰਘ ਰਾਜੂ ਚੱਡਾ ਚੇਅਰਮੈਨ ਵੇਵਜ਼ ਗਰੁੱਪ ਆਫ਼ ਕੰਪਨੀ ਅਤੇ ਸਡਾਣਾ ਬ੍ਰਦਰਜ਼ ਦੇ ਸਹਿਯੋਗ ਨਾਲ ਅੱਜ 112 ਯਤੀਮ ਬੱਚੇ ਜੋ ਕਿ ਗੁਰਦੁਆਰਾ ਭਾਈ ਰਾਮ �ਿਸ਼ਨ ਸ਼ੇਰਾਂ ਵਾਲਾ ਗੇਟ ਵਿਖੇ ਰਹਿ ਰਹੇ ਸਨ, ਨੂੰ ਅੱਜ ਗੋਦ ਲਿਆ ਗਿਆ। ਇਨਾਂ 112 ਬੱਚਿਆਂ ਵਿਚੋਂ 4 ਬੱਚੇ ਨੇਤਰਹੀਣ ਹਨ ਜੋ ਕਿ ਬਹੁਤ ਹੀ ਵਧੀਆ ਕੀਰਤਨ ਕਰਦੇ ਹਨ ਅਤੇ ਇਸ ਤੋਂ ਇਲਾਵਾ ਹੋਰਨਾ ਬੱਚੇ ਵੀ ਪੜਾਈ ਵਿਚ ਲਾਇਕ ਹਨ। ਜਿਸਦੇ ਚੱਲਦਿਆਂ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵਲੋਂ ਇਹ ਵਾਅਦਾ ਕੀਤਾ ਗਿਆ ਕਿ ਇਹ ਬੱਚੇ ਭਵਿੱਖ ਵਿਚ ਜਿੰਨਾ ਵੀ ਪੜਨਾ ਚਾਹੁਣਗੇ ਉਨਾਂ ਦੀ ਪੜਾਈ ਅਤੇ ਰੋਜ਼ਮਰਾ ਦਾ ਖ਼ਰਚਾ ਫੋਰਮ ਵਲੋਂ ਦਿੱਤਾ ਜਾਵੇਗਾ ਅਤੇ ਉਪਰੋਕਤ ਬੱਚਿਆਂ ਲਈ ਭਵਿੱਖ ਵਿਚ ਉਨਾਂ ਦੀ ਯੋਗਤਾ ਅਨੁਸਾਰ ਚੰਗੀ ਨੌਕਰੀ ਦਾ ਪ੍ਰਬੰਧ ਵੀ ਕਰਵਾਇਆ ਜਾਵੇਗਾ। ਇਸ ਸਮਾਗਮ ’ਚ ਪਹੁੰਚੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਦੇ ਅਸਿਸਟੈਂਟ ਡਾਇਰੈਕਟਰ ਡਾ. ਸਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਇਨਾਂ ਬੱਚਿਆਂ ਵਿਚੋਂ 12ਵੀਂ ਤੋਂ ਬਾਅਦ ਗ੍ਰੈਜੁਏਸ਼ਨ ਉਨਾਂ ਦੇ ਇੰਸਟੀਚਿਊਟ ਵਿਚ ਕੀਤੀ ਜਾਂਦੀ ਹੈ ਤਾਂ ਗ੍ਰੈਜੁਏਸ਼ਨ ਉਪਰੰਤ ਸ਼੍ਰੋਮਣੀ ਕਮੇਟੀ ਵਲੋਂ ਨੌਕਰੀ ਦਾ ਪ੍ਰਬੰਧ ਵੀ ਕਰਵਾਇਆ ਜਾਵੇਗਾ। ਸੰਕਲਪ ਮਿਸ਼ਨ ਵਲੋਂ ਪਹੁੰਚੇ ਚਰਨਜੀਤ ਰਾਏ ਨੇ ਕਿਹਾ ਕਿ ਜੇਕਰ ਇਨਾਂ ਬੱਚਿਆਂ ਵਿਚੋਂ ਭਵਿੱਖ ’ਚ ਕੋਈ ਵੀ ਬੱਚਾ ਅਫ਼ਸਰ ਬਣਨ ਲਈ ਅਗਲੇਰੀ ਪੜਾਈ ਕਰਨਾ ਚਾਹੁੰਦਾ ਹੋਵੇ ਤਾਂ ਉਹ ਉਨਾਂ ਦੀ ਚੰਡੀਗੜ ਵਿਚਲੀ ਇੰਸਟੀਚਿਊਟ ’ਚ ਮੁਫ਼ਤ ਸੇਵਾਵਾਂ ਲੈ ਸਕਦਾ ਹੈ। ਇਸ ਮੌਕੇ ਕੈਟ ਦੇ ਜੁਡੀਸ਼ੀਅਲ ਮੈਂਬਰ ਐੱਸ.ਕੇ ਮੋਂਗਾ ਨੇ ਜਿੱਥੇ ਅੱਜ ਸਮਾਗਮ ਵਿਚ ਪਹੁੰਚ ਕੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਆਸ਼ੀਰਵਾਦ ਦਿੱਤਾ ਉੱਥੇ ਹੀ ਡਾ. ਰਾਜਿੰਦਰ ਸਿੰਘ ਰਾਜੂ ਚੱਡਾ ਨੇ ਫੋਰਮ ਪ੍ਰਬੰਧਕਾ ਨੂੰ ਵਾਅਦਾ ਕੀਤਾ ਕਿ ਉਨਾਂ ਨੂੰ ਕਿਸੇ ਤਰਾਂ ਦੀ ਵੀ ਵਿੱਤੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਾ. ਪ੍ਰਭਲੀਨ ਸਿੰਘ ਪ੍ਰਧਾਨ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਨੇ ਉਪਰੋਕਤ ਸੰਸਥਾ ਬਾਰੇ ਚਾਨਣਾ ਪਾਇਆ ਕਿ ਕਿਸ ਪ੍ਰਕਾਰ ਉਨਾਂ ਨਾਲ ਇਸ ਸੰਸਥਾ ਦਾ ਰਾਬਤਾ ਬਣਿਆ ਅਤੇ ਕਿਵੇਂ ਉਨਾਂ ਵਲੋਂ ਡਾ. ਰਾਜੂ ਚੱਡਾ ਅਤੇ ਸਡਾਣਾ ਬ੍ਰਦਰਜ਼ ਨਾਲ ਰਾਬਤਾ ਕਰਕੇ 112 ਬੱਚਿਆਂ ਦੀ ਮਦਦ ਕਰਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਡਾ. ਪ੍ਰਭਲੀਨ ਸਿੰਘ ਨੇ 112 ਬੱਚਿਆਂ ਨੂੰ ਤਸੱਲੀ ਦਿੰਦਿਆਂ ਕਿਹਾ ਕਿ ਉਨਾਂ ਦਾ ਭਵਿੱਖ ਹੁਣ ਸੁਰੱਖਿਅਤ ਹੱਥਾਂ ਵਿਚ ਹੈ। ਇਸ ਮੌਕੇ ਫੋਰਮ ਦੇ ਹੋਰ ਮੈਂਬਰ ਡਾ. ਕਿਰਨਦੀਪ ਕੌਰ, ਡਾ. ਅੰਮਿ੍ਰਤਪਾਲ ਸਿੰਘ ਦਰਦੀ ਅਤੇ ਇਕਬਾਲ ਸਿੰਘ ਸਡਾਣਾ ਨੇ ਵੀ ਪ੍ਰੋਗਰਾਮ ਵਿਚ ਹਾਜ਼ਰੀ ਭਰੀ।
ਕੈਪਸ਼ਨ
ਪਟਿਆਲਾ ਦੇ ਗੁਰਦੁਆਰਾ ਸਿੰਘ ਸਭਾ ’ਚ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵਲੋਂ ਕਰਵਾਏ ਪ੍ਰੋਗਰਾਮ ’ਚ ਸ਼ਿਰਕਤ ਕਰਦੇ ਹੋਏ 112 ਬੱਚਿਆਂ ਨਾਲ ਡਾ. ਰਾਜਿੰਦਰ ਸਿੰਘ ਰਾਜੂ ਚੱਡਾ, ਸ਼੍ਰੀ S. K Monga ਅਤੇ ਹੋਰ ਪਤਵੰਤੇ