Patiala police solved murder mystery,3 arrested
August 30, 2022 - PatialaPolitics
Patiala police solved murder mystery,3 arrested
ਪਟਿਆਲਾ ਪੁਲਿਸ ਵੱਲੋਂ ਭਾਦਸੋਂ ਵਿਖੇ ਬਿਜਲੀ ਬੋਰਡ ਦੇ ਮੁਲਾਜਮ
ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਕੇ ਤੇ ਗ੍ਰਿਫਤਾਰ
ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਮਿਤੀ 23.07.2022 ਨੂੰ ਜਸਵੀਰ ਸਿੰਘ ਵਾਸੀ ਵਾਰਡ ਨੰਬਰ 6 ਅੰਨੀਆ ਰੋਡ ਅਮਲੋਹ ਦੀ ਨੇੜੇ ਪੁਲੀ ਚੋਆ ਭੜੀ ਪਨੈਚਾ ਤੋਂ ਖਿਜਰਪੁਰ ਰੋਡ ਪਰ ਕਿਸੇ ਵਿਅਕਤੀ ਵੱਲੋਂ ਸਿਰ ਵਿੱਚ ਸੱਟਾ ਮਾਰਕੇ ਕਤਲ ਕਰ ਦਿੱਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 72 ਮਿਤੀ 24.07.2022 ਅਧ 302,34 ਹਿੰ:ਦਿੰ: ਥਾਣਾ ਭਾਦਸੋਂ ਜਿਲ੍ਹਾ ਪਟਿਆਲਾ ਦਰਜ ਕੀਤਾ ਗਿਆ ਸੀ ਜੋ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਕੇ 3 ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ :
1) ਜਸਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਲੇਟ ਚੰਦ ਸਿੰਘ ਵਾਸੀ ਪਿੰਡ ਡਕੌਦਾ ਥਾਣਾ ਭਾਦਸੋਂ ਜਿਲ੍ਹਾ ਪਟਿਆਲਾ
2) ਗੁਰਦੀਪ ਸਿੰਘ ਉਰਫ ਕਾਕੂ ਪੁੱਤਰ ਜਸਵਿੰਦਰ ਸਿੰਘ ਉਰਫ ਬਿੰਦਰ ਵਾਸੀ ਪਿੰਡ ਡਕੌਦਾ ਥਾਣਾ ਭਾਦਸੋਂ ਜਿਲ੍ਹਾ ਪਟਿਆਲਾ
3) ਅਸਪ੍ਰੀਤ ਕੌਰ ਪਤਨੀ ਮ੍ਰਿਤਕ ਜਸਵੀਰ ਸਿੰਘ ਵਾਸੀ ਵਾਰਡ ਨੰਬਰ 6 ਅੰਨੀਆ ਰੋਡ ਅਮਲੋਹ ਜਿਲ੍ਹਾ ਫਗ:ਸ:
ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਅੰਨ੍ਹੇ ਕਤਲ ਕੇਸ ਵਿੱਚ ਡੂੰਘਾਈ ਨਾਲ ਤਫਤੀਸ ਕਰਨ ਅਤੇ ਦੋਸੀਆਨ ਨੂੰ ਗ੍ਰਿਫਤਾਰ ਕਰਨ ਲਈ ਸ੍ਰੀ ਹਰਵੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅੰਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਅਤੇ ਸ੍ਰੀ ਦਵਿੰਦਰ ਅੱਤਰੀ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜਨ ਨਾਭਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ।
ਘਟਨਾ ਦਾ ਵੇਰਵਾ : ਮਿਤੀ 24.07.2022 ਨੂੰ ਧਨਵੰਤ ਸਿੰਘ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸ ਦਾ ਪਿਤਾ ਜਸਵੀਰ ਸਿੰਘ ਉਮਰ ਕਰੀਬ 55 ਸਾਲ ਪੁੱਤਰ ਲੇਟ ਮਲਕੀਤ ਸਿੰਘ ਜੋ ਕਿ ਬਿਜਲੀ ਬੋਰਡ ਮਹਿਕਮੇ ਵਿੱਚ ਸਬ-ਡਵੀਜਨ ਸ਼ਮਸਪੁਰ ਅਮਲੋਹ ਵਿਖੇ ਬਤੌਰ ਕਲਰਕ (LDC) ਲੱਗਾ ਹੋਇਆ ਸੀ ਅਤੇ ਵਾਰਡ ਨੰਬਰ 6 ਅਮਲੋਹ ਸ਼ਹਿਰ ਵਿਖੇ ਰਹਿੰਦਾ ਸੀ।ਜੋ ਮਿਤੀ 23.07.2022 ਨੂੰ ਦਿਨ ਸਨੀਵਾਰ ਦਾ ਹੋਣ ਕਰਕੇ ਵਕਤ ਕਰੀਬ 07-30 PM ਸ਼ਾਮ ਨੂੰ ਮੋਟਰਸਾਇਕਲ ਡਿਸਕਵਰ ਰੰਗ ਲਾਲ PB23F-3184 ਪਰ ਗਿਆ ਸੀ ਜੋ ਘਰ ਵਾਪਸ ਨਹੀ ਆਇਆ, ਜਿਸ ਦੀ ਅਗਲੇ ਦਿਨ ਪੁਲੀ ਚੋਆ ਭੜੀ ਪਨੈਚਾ ਤੋਂ ਖਿਜਰਪੁਰ ਰੋਡ ਥਾਣਾ ਭਾਦਸੋਂ ਦੇ ਏਰੀਆ ਵਿੱਚੋਂ ਲਾਸ਼ ਮਿਲੀ ਸੀ, ਜਿਸ ਦੇ ਸਿਰ ਵਿੱਚ ਅਤੇ ਹੋਰ ਸੱਟਾ ਮਾਰਕੇ ਕਤਲ ਕਰ ਦਿੱਤਾ ਸੀ।ਜਿਸ ਸਬੰਧੀ ਉਕਤ ਮੁਕੱਦਮਾ ਦਰਜ ਕੀਤਾ ਗਿਆ ਸੀ।
ਦੋਸੀਆਨ ਬਾਰੇ ਜਾਣਕਾਰੀ ਅਤੇ ਵਜ੍ਹਾ ਰੰਜਸ :–ਮ੍ਰਿਤਕ ਜਸਵੀਰ ਸਿੰਘ ਦੀ ਪਤਨੀ ਅਸਪ੍ਰੀਤ ਕੋਰ ਵੀ ਵਾਰਡ ਨੰਬਰ 6 ਅਮਲੋਹ ਸ਼ਹਿਰ ਵਿੱਚ ਰਹਿੰਦੀ ਸੀ ਇੰਨਾ ਦਾ ਇਕ ਲੜਕਾ ਧਨਵੰਤ ਸਿੰਘ ਉਮਰ 22 ਸਾਲ ਹੈ।ਮ੍ਰਿਤਕ ਦੀ ਪਤਨੀ ਅਸਪ੍ਰੀਤ ਕੌਰ ਦੀ ਜਾਣ ਪਹਿਚਾਣ ਜਸਵਿੰਦਰ ਸਿੰਘ ਉਰਫ ਬਿੰਦਰ ਵਾਸੀ ਡਕੌਂਦਾ ਨਾਲ ਅਰਸਾ ਕਰੀਬ 4-5 ਸਾਲਾਂ ਤੋਂ ਸੀ।ਮ੍ਰਿਤਕ ਜਸਵੀਰ ਸਿੰਘ ਅਤੇ ਉਸ ਦੀ ਪਤਨੀ ਅਸਪ੍ਰੀਤ ਕੌਰ ਦੀ ਆਪਸ ਵਿੱਚ ਕਾਫੀ ਅਣਬਨ ਰਹਿੰਦੀ ਸੀ।ਮ੍ਰਿਤਕ ਜਸਵੀਰ ਸਿੰਘ ਤੇ ਦੋਸ਼ੀ ਜਸਵਿੰਦਰ ਸਿੰਘ ਦੀ ਵੀ ਜਾਣ ਪਹਿਚਾਣ ਅਸਪ੍ਰੀਤ ਕੌਰ ਨੇ ਜਾਣ ਬੁੱਝਕੇ ਕਰਵਾ ਦਿੱਤੀ ਸੀ।ਅਸਪ੍ਰੀਤ ਕੌਰ ਨੇ ਜਸਵਿੰਦਰ ਸਿੰਘ ਨਾਲ ਰਲਕੇ ਮ੍ਰਿਤਕ ਜਸਵੀਰ ਸਿੰਘ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਅਤੇ ਇਸੇ ਦੌਰਾਨ ਸਾਲ 2021 ਵਿੱਚ ਮ੍ਰਿਤਕ ਜਸਵੀਰ ਸਿੰਘ ਨੇ ਆਪਣਾ ਬੀਮਾ ਵੀ ਕਰਵਾਇਆ ਹੋਇਆ ਸੀ ਅਸਪ੍ਰੀਤ ਕੌਰ ਅਤੇ ਜਸਵਿੰਦਰ ਸਿੰਘ ਨੂੰ ਇਹ ਵੀ ਲਾਲਚ ਸੀ ਕਿ ਜੇਕਰ ਇਸ ਦੀ ਮੌਤ ਹੋ ਜਾਂਦੀ ਹੈ ਤਾਂ 20 ਲੱਖ ਰੂਪੈ ਬੀਮੇ ਰਕਮ ਵੀ ਉਹਨਾ ਪਾਸ ਆ ਜਾਵੇਗੀ। ਦੋਸ਼ੀ ਜਸਵਿੰਦਰ ਸਿੰਘ ਉਰਫ ਬਿੰਦਰ ਨੇ ਇਹ ਵੀ ਯੋਜਨਾ ਬਣਾਈ ਸੀ ਕਿ ਮ੍ਰਿਤਕ ਜਸਵੀਰ ਸਿੰਘ ਘਰ ਤੋ ਮੋਟਰਸਾਇਕਲ ਪਰ ਡਿਊਟੀ ਜਾਂਦਾ ਸੀ ਜਿਸ ਦਾ ਰੋਡ ਪਰ ਐਕਸੀਡੈਂਟ ਕਰਕੇ ਜਾਂ ਸੱਟਾ ਮਾਰਕੇ ਕਤਲ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਸੇ ਯੋਜਨਾ ਤਹਿਤ ਹੀ ਮਿਤੀ 23.07.22 ਨੂੰ ਦੋਸ਼ੀ ਜਸਵਿੰਦਰ ਸਿੰਘ ਉਰਫ ਬਿੰਦਰ ਨੇ ਮ੍ਰਿਤਕ ਜਸਵੀਰ ਸਿੰਘ ਨੂੰ ਪਹਿਲਾ ਅਮਲੋਹ ਸਹਿਰ ਤੋ ਬਿਠਾਕੇ ਪਹਿਲਾ ਸਰਾਬ ਪਿਲਾਈ ਅਤੇ ਫਿਰ ਦੋਸ਼ੀ ਜਸਵਿੰਦਰ ਸਿੰਘ ਉਰਫ ਬਿੰਦਰ ਨੇ ਮ੍ਰਿਤਕ ਜਸਵੀਰ ਸਿੰਘ ਨੂੰ ਕਾਰ ਵਿੱਚ ਬਿਠਾਕੇ ਚਲ ਪਿਆ ਅਤੇ ਜਿਸਨੇ ਰਸਤੇ ਵਿੱਚ ਆਪਣੇ ਲੜਕੇ ਗੁਰਦੀਪ ਸਿੰਘ ਉਰਫ ਕਾਕੂ ਨੂੰ ਵੀ ਨਾਲ ਕਾਰ ਵਿੱਚ ਬਿਠਾ ਲਿਆ ਅਤੇ ਫਿਰ ਸਰਾਬ ਦੇ ਨਸੇ ਵਿੱਚ ਮ੍ਰਿਤਕ ਜਸਵੀਰ ਸਿੰਘ ਨੂੰ ਭੜੀ ਤੋ ਖਿਜਰਪੁਰ ਰੋਡ ਪੁਲੀ ਚੌਆ ਤੇ ਲਿਜਾਕੇ ਮ੍ਰਿਤਕ ਦੇ ਸਿਰ ਵਿੱਚ ਅਤੇ ਹੋਰ ਸੱਟਾ ਮਾਰਕੇ ਇਸ ਦਾ ਕਤਲ ਕਰ ਦਿੱਤਾ ਅਤੇ ਫਿਰ ਮ੍ਰਿਤਕ ਜਸਵੀਰ ਸਿੰਘ ਪਰ ਕਾਰ ਵੀ ਚੜਾ ਦਿੱਤੀ ਸੀ ਤਾਂ ਜੋ ਇਸ ਨੂੰ ਐਕਸੀਡੈਂਟ ਦਾ ਰੂਪ ਦਿੱਤਾ ਜਾ ਸਕੇ ਪ੍ਰੰਤੂ ਮੋਕਾ ਤੋ ਅਤੇ ਮ੍ਰਿਤਕ ਦੀਆਂ ਸੱਟਾਂ ਤੋ ਸਾਫ ਤੌਰ ਤੇ ਇਹ ਕਤਲ ਦਾ ਮਾਮਲਾ ਹੀ ਜਾਪਦਾ ਸੀ।ਇਸ ਕਤਲ ਦੀ ਵਜ੍ਹਾ ਰੰਜਸ ਮ੍ਰਿਤਕ ਦਾ ਆਪਣੀ ਪਤਨੀ ਨਾਲ ਅਣਬਨ ਰਹਿਣ ਦਾ ਕਾਰਨ ਅਤੇ ਪਤਨੀ ਅਸਪ੍ਰੀਤ ਕੌਰ ਵੱਲੋਂ ਦੋਸ਼ੀ ਜਸਵਿੰਦਰ ਸਿੰਘ ਉਰਫ ਬਿੰਦਰ ਨਾਲ ਰਲਕੇ 20 ਲੱਖ ਰੂਪੈ ਬੀਮੇ ਦੀ ਰਕਮ ਹਾਸਲ ਕਰਨਾ ਸੀ।ਜਸਵਿੰਦਰ ਸਿੰਘ ਉਰਫ ਬਿੰਦਰ ਆਪਣੇ ਲੜਕੇ ਗੁਰਦੀਪ ਸਿੰਘ ਉਰਫ ਕਾਕੂ ਨੂੰ ਬਾਹਰ ਵਿਦੇਸ਼ ਭੇਜਣਾ ਚਾਹੁੰਦਾ ਸੀ ਜਿਸ ਨੂੰ ਵੀ,ਉਸਨੇ ਇਸ ਜੁਰਮ ਵਿੱਚ ਆਪਣੇ ਨਾਲ ਸ਼ਾਮਲ ਕਰ ਲਿਆ ।
ਐਸ.ਐਸ.ਪੀ. ਪਟਿਆਲਾ ਇਸ ਅੰਨੇ ਕਤਲ ਕੇਸ ਦੀ ਨਿਗਰਾਨੀ ਖੁਦ ਕਰ ਰਹੇ ਸਨ ਜਿੰਨਾ ਨੇ ਦੱਸਿਆ ਕਿ ਉਪਰੋਕਤ ਟੀਮ ਵੱਲੋਂ
View this post on Instagram