FIR registered in 22 No. Patiala Accident case

September 1, 2022 - PatialaPolitics

FIR registered in 22 No. Patiala Accident case

ਪਟਿਆਲਾ ਦੇ 22 ਨੰਬਰ ਫਾਟਕ ਨੇੜੇ ਹੋਏ ਹਾਦਸੇ ਵਿਚ ਪੁਲਿਸ ਨੇ ਇਕ ਬੰਦੇ ਨੂੰ ਕਾਬੂ ਕੀਤਾ ਹੈ। ਸਕਾਰਪੀਓ ਗੱਡੀ ਚਲਾ ਰਹੇ ਸ਼ਖਸ਼ ਵਲੋਂ ਸ਼ਰਾਬ ਪੀਤੀ ਹੋਈ ਜਾਪਦੀ ਸੀ। ਉਸਨੇ ਲੋਕਾਂ ਦੀਆ ਗੱਡੀਆਂ ਵਿਚ ਆਪਣੀ ਗੱਡੀ ਮਾਰੀ ।ਰਾਤ ਨੂੰ ਅਮਨਦੀਪ ਆਪਣੀ ਪਤਨੀ ਸਮੇਤ ਕਾਰ ਵਿੱਚ ਸਵਾਰ ਹੋ ਕੇ ਜੱਗੀ ਸਵੀਟਸ ਕੋਲ ਖੜ੍ਹਾ ਸੀ, ਤੇ ਜੋ ਕਰਮਜੀਤ ਸਿੰਘ ਨੇ ਆਪਣੀ ਸਕਾਰਪੀਓ ਕਾਰ ਨੰ. PB-11BX-7825 ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਜਾਨੋ ਮਾਰਨ ਦੀ ਨਿਯਤ ਨਾਲ ਅਮਨਦੀਪ ਦੀ ਕਾਰ ਵਿੱਚ ਮਾਰੀ, ਜਦੋ ਅਮਨਦੀਪ ਨੇ ਕਰਮਜੀਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾ ਉਸਨੇ ਫਿਰ ਆਪਣੀ ਗੱਡੀ ਅਮਨਦੀਪ ਦੀ ਕਾਰ ਵਿੱਚ ਮਾਰੀ, ਜਿਸ ਕਰਕੇ ਨਾਲ ਖੜੀਆਂ ਹੋਰ ਗੱਡੀਆ ਦਾ ਵੀ ਨੁਕਸਾਨ ਹੋ ਗਿਆ, ਜੋ ਕਰਮਜੀਤ ਸਿੰਘ ਆਪਣੇ ਮਿੱਤਰ ਏਕਮ ਨਾਲ ਸੀ। ।ਪਟਿਆਲਾ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਕੇ FIR No. 184 DTD 31- 08-22 U/S 279,307, 427 IPC ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ