Canada:Bhawanigarh boy Mandeep Uppal dies after falling into River Bow
September 2, 2022 - PatialaPolitics
Canada:Bhawanigarh boy Mandeep Uppal dies after falling into River Bow
ਭਵਾਨੀਗੜ੍ਹ ਦੇ ਦੇ ਬਿਸ਼ਨ ਨਗਰ ਦੇ ਮਨਦੀਪ ਸਿੰਘ ਉੱਪਲ ਦੀ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਨਦੀ ਵਿੱਚ ਡੁੱਬਣ ਕਾਰਾਨ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਆਪਣੇ ਦੋਸਤਾਂ ਨਾਲ ਉੱਥੇ ਬੋਅ ਰਿਵਰ ਵਿਖੇ ਘੁੰਮਣ ਗਿਆ ਸੀ ਤੇ ਇਸ ਦੌਰਾਨ ਰਾਫਟਿੰਗ ਦੌਰਾਨ ਇਹ ਹਾਦਸਾ ਵਾਪਰ ਗਿਆ।
ਮ੍ਰਿਤਕ ਮਨਦੀਪ ਸਿੰਘ ਉੱਪਲ ਉਰਫ ਰਵੀ ਅਜੇ ਨੌਜਵਾਨ ਸੀ ਜਿਸਦੀ ਉਮਰ 37 ਸਾਲ ਦੀ ਸੀ। ਉਹ ਲਗਭਗ 15 ਸਾਲ ਪਹਿਲਾਂ ਵਿਦੇਸ਼ ਗਿਆ ਸੀ ਅਤੇ ਕੈਨੇਡਾ ਦਾ ਪੱਕਾ ਵਸਨੀਕ ਸੀ। ਜਾਣਕਾਰੀ ਮੁਤਾਬਕ ਮਨਦੀਪ ਸਿੰਘ ਉੱਥੇ ਟਰੱਕ ਚਲਾਉਂਦਾ ਸੀ।
ਵੀਰਵਾਰ ਨੂੰ ਜਿਵੇਂ ਹੀ ਉਸ ਦੀ ਮੌਤ ਦੀ ਖ਼ਬਰ ਆਈ ਤਾਂ ਉਸ ਦੇ ਸਕੇ ਸਬੰਧੀਆਂ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ‘ਚ ਸੋਗ ਫੈਲ ਗਿਆ।