Patiala Politics

Patiala News Politics

2331 get jobs in Rozgaar Mela Patiala 2018

ਘਰ-ਘਰ ਰੋਜ਼ਗਾਰ ਸਕੀਮ ਅਧੀਨ ਪਟਿਆਲਾ ਜ਼ਿਲ੍ਹੇ ਵਿੱਚ 29 ਰੋਜ਼ਗਾਰ ਮੇਲੇ ਅਤੇ ਪਲੇਸਮੈਂਟ ਕੈਂਪ ਲਗਾਏ ਗਏ ਜਿੰਨ੍ਹਾਂ ਵਿੱਚ 2331 ਪ੍ਰਾਰਥੀਆਂ ਦੀ ਚੋਣ ਅਤੇ 4786 ਪ੍ਰਾਰਥੀ ਸ਼ਾਰਟਲਿਸਟ ਕੀਤੇ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਸਵੈ ਰੋਜ਼ਗਾਰ ਸਕੀਮਾਂ ਅਧੀਨ 85 ਲੱਖ ਰੁਪਏ ਆਪਣਾ ਕੰਮ ਸ਼ੁਰੂ ਕਰਨ ਲਈ 29 ਵਿਅਕਤੀਆਂ ਨੂੰ ਵੰਡੇ ਗਏ। ਜਿਸ ਨਾਲ 706 ਵਿਅਕਤੀਆਂ ਨੂੰ ਰੋਜ਼ਗਾਰ ਮਿਲਿਆ। ਉਹਨਾਂ ਦੱਸਿਆ ਕਿ ਡਿਜੀਟਲ ਇੰਡੀਆ ਤਹਿਤ ਜ਼ਿਲ੍ਹਾ ਪਟਿਆਲਾ ਦੇ ਪਿੰਡਾਂ ਵਿੱਚ ਕਾਮਨ ਸਰਵਿਸ ਸੈਂਟਰ ਸਕੀਮ ਅਧੀਨ 705 ਵਿਅਕਤੀਆਂ ਨੇ ਬਤੌਰ ਵਿਲੇਜ਼ ਲੈਵਲ ਇੰਟਰਪਰਿਨਿਊਰ ਆਪਣਾ ਕੰਮ ਸ਼ੁਰੂ ਕੀਤਾ। ਆਪਣੀ ਗੱਡੀ ਆਪਣਾ ਰੋਜ਼ਗਾਰ ਸਕੀਮ ਅਧੀਨ 6 ਲਾਭਪਾਤਰੀਆਂ ਨੇ ਆਪਣਾ ਕੰਮ ਸ਼ੁਰੂ ਕੀਤਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਸ ਕਾਊਂਸਲਿੰਗ ਪ੍ਰੋਗਰਾਮ 2017 ਵਿੱਚ ਜ਼ਿਲ੍ਹਾ ਪਟਿਆਲਾ ਦੇ 220 ਸਕੂਲਾਂ ਵਿੱਚ 23646 ਬੱਚਿਆਂ ਨੂੰ ਕਿੱਤਾ ਯੋਜਨਾਬੰਦੀ ਅਤੇ ਰੋਜ਼ਗਾਰ ਦੇ ਵੱਖ-ਵੱਖ ਮੌਕਿਆਂ ਦੀ ਜਾਣਕਾਰੀ ਦਿੰਦੇ 337 ਲੈਕਚਰ ਕਰਵਾਏ ਗਏ। ਸੀ-ਪਾਇਟ ਵੱਲੋਂ 490 ਪ੍ਰਾਰਥੀਆਂ ਨੂੰ ਟਰੇਨਿੰਗ ਕਰਵਾਈ ਗਈ ਜਿਨ੍ਹਾਂ ਵਿੱਚੋਂ 124 ਪ੍ਰਾਰਥੀਆਂ ਦੀ ਸੁਰੱਖਿਆ ਸੇਵਾਵਾਂ ਵਿੱਚ ਸਿਲੈਕਸ਼ਨ ਹੋ ਗਈ। ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਘਰ ਘਰ ਰੋਜ਼ਗਾਰ ਸਕੀਮ ਅਧੀਨ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਅਨੁਸਾਰ 7937 ਪ੍ਰਾਰਥੀਆਂ ਦੇ ਸਰਵੇ ਤੋਂ ਪ੍ਰਾਪਤ ਅੰਕੜਿਆਂ ‘ਤੇ ਕਾਰਵਾਈ ਜਾ ਰਹੀ ਹੈ ਤੇ ਉਹਨਾਂ ਦੇ ਕੇਸਾਂ ਦੀ ਘੋਖ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਬੇਰੋਜ਼ਗਾਰੀ ਭੱਤੇ ਲਈ 1157 ਪ੍ਰਾਰਥੀਆਂ ਦੇ ਅੰਕੜੇ ਪ੍ਰਾਪਤ ਹੋਏ । ਇਹਨਾਂ ਪ੍ਰਾਰਥੀਆਂ ਨਾਲ ਸੰਪਰਕ ਕਰਕੇ ਇਹਨਾਂ ਦੇ ਕੇਸਾਂ ਦੀ ਵੀ ਘੋਖ ਕੀਤੀ ਜਾ ਰਹੀ ਹੈ। ਘਰ-ਘਰ ਰੋਜ਼ਗਾਰ ਪੋਰਟਲ ਤੇ 7011 ਪ੍ਰਾਰਥੀਆਂ ਅਤੇ 117 ਨਿਯੋਜਕ/ਉਦਯੋਗਾਂ ਨੂੰ ਰਜਿਸਟਰ ਕੀਤਾ ਗਿਆ ਤਾਂ ਕਿ ਬੇਰੋਜ਼ਗਾਰ ਵਿਅਕਤੀਆਂ ਅਤੇ ਰੋਜ਼ਗਾਰ ਦੇਣ ਵਾਲਿਆਂ ਵਿੱਚ ਸੰਪਰਕ ਆਸਾਨ ਬਣਾਇਆ ਜਾ ਸਕੇ ਤੇ ਉਹਨਾਂ ਨੂੰ ਰੋਜ਼ਗਾਰ ਦੇਣ ਅਤੇ ਰੋਜ਼ਗਾਰ ਲੈਣ ਵਿੱਚ ਆਸਾਨੀ ਹੋਵੇ।

Facebook Comments