Punjabi university Publication Bureau dedicated its Book Sale Window at Enqiry Centre to Shaheed Bhagat Singh

September 28, 2022 - PatialaPolitics

Punjabi university Publication Bureau dedicated its Book Sale Window at Enqiry Centre to Shaheed Bhagat Singh

Punjabi university Publication Bureau dedicated its Book Sale Window at Enqiry Centre to Shaheed Bhagat Singh

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪੰਜਾਬੀ ਯੂਨੀਵਰਸਿਟੀ ਵਿਖੇ ਪਬਲੀਕੇਸ਼ਨ ਬਿਊਰੋ ਨੇ ‘ਪੁੱਛਗਿੱਛ ਕੇਂਦਰ’ ਵਿਖੇ ਸ਼ੁਰੂ ਕੀਤੀ ਖਰੀਦ-ਖਿੜਕੀ –

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਨੂੰ ਸਮਰਪਿਤ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਮੇਨ ਗੇਟ ਦੇ ਨੇੜੇ ‘ਪੁੱਛਗਿੱਛ ਅਤੇ ਸੂਚਨਾ ਕੇਂਦਰ’ ਉੱਪਰ ਸਥਾਪਿਤ ਕੀਤੀ ਗਈ ਕਿਤਾਬਾਂ ਦੀ ਖਰੀਦ-ਖਿੜਕੀ (ਸੇਲ ਵਿੰਡੋਅ)ਦਾ ਉਦਘਾਟਨ ਕੀਤਾ ਗਿਆ । ਹੁਣ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਪ੍ਰਕਾਸਿ਼ਤ ਪੁਸਤਕਾਂ ਇੱਥੇ ਕੈਂਪਸ ਵਿੱਚ ਪਹਿਲਾਂ ਸਥਾਪਿਤ ਦੋ ਵਿੱਕਰੀ ਕੇਂਦਰਾਂ ਤੋਂ ਇਲਾਵਾ ‘ਪੁੱਛਗਿੱਛ ਅਤੇ ਸੂਚਨਾ ਕੇਂਦਰ’ ਉੱਤੇ ਸਥਾਪਿਤ ਇਸ ਨਵੀਂ ਖਰੀਦ-ਖਿੜਕੀ ਤੋਂ ਵੀ ਖਰੀਦੀਆਂ ਜਾ ਸਕਣਗੀਆਂ । ਪਬਲੀਕੇਸ਼ਨ ਬਿਊਰੋ ਵਿਖੇ ਖਰੀਦ-ਖਿੜਕੀ ਅਤੇ ਪੁਸਤਕ-ਪ੍ਰਦਰਸ਼ਨੀ ਦੇ ਉਦਘਾਟਨ ਸਮੇਂ ਬੋਲਦਿਆਂ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਅਤੇ ਜੁਝਾਰੂ ਬਿੰਬ ਨੂੰ ਉਸਾਰਦਿਆਂ ਅਸੀਂ ਅਕਸਰ ਹੀ ਉਨ੍ਹਾਂ ਦੇ ਇੱਕ ਪਰਪੱਕ ਚਿੰਤਕ ਵਾਲ਼ੇ ਬਿੰਬ ਨੂੰ ਵਿਸਾਰ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਭਗਤ ਸਿੰਘ ਜਿਹੀ ਪੁਸਤਕ ਨੂੰ ਪਿਆਰ ਕਰਨ ਵਾਲ਼ੀ ਸ਼ਖ਼ਸੀਅਤ ਨੂੰ ਅਸਲ ਅਰਥਾਂ ਵਿੱਚ ਸ਼ਰਧਾਂਜਲੀ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਲੇ ਕਿਸੇ ਅਜਿਹੇ ਕਦਮ ਨਾਲ਼ ਹੀ ਦਿੱਤੀ ਜਾ ਸਕਦੀ ਹੈ।
ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਪ੍ਰੋ. ਸੁਰਜੀਤ ਸਿੰਘ ਨੇ ਕਿਹਾ ਕਿ ਨਵੀਂ ਖਰੀਦ-ਖਿੜਕੀ ਦੀ ਸ਼ੁਰੂਆਤ ਹੋਣ ਨਾਲ਼ ਬਿਊਰੋ ਵੱਲੋਂ ਪ੍ਰਕਾਸਿ਼ਤ ਪੁਸਤਕਾਂ ਦੀ ਪਹੁੰਚ ਹੋਰ ਵਧੇਗੀ। ਡਾ. ਨਵਜੋਤ ਕੋਰ ਰਜਿਸਟਰਾਰ ਨੇ ਕਿਹਾ ਕਿ ਬਹੁਤ ਸਾਰੇ ਲੋਕ ਕੈਂਪਸ ਦੇ ਅੰਦਰ ਤੱਕ ਆਉਣ ਤੋਂ ਬਿਨਾ ਹੀ ਯੂਨੀਵਰਸਿਟੀ ਦੇ ਮੁੱਖ ਗੇਟ ਉੱਤੇ ਸਥਾਪਿਤ ਇਸ ਖਰੀਦ-ਖਿੜਕੀ ਤੋਂ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਸਾਰੀਆਂ ਕਿਤਾਬਾਂ ਖਰੀਦ ਸਕਣ ਦੇ ਯੋਗ ਹੋਣਗੇ।
‘ਪੁੱਛਗਿੱਛ ਅਤੇ ਸੂਚਨਾ ਕੇਂਦਰ’ ਦੇ ਇੰਚਾਰਜ ਡਾ. ਪ੍ਰਭਲੀਨ ਸਿੰਘ ਨੇ ਕਿਹਾ ਖਰੀਦ-ਖਿੜਕੀ ਦੀ ਸ਼ੁਰੂਆਤ ਹੋਣਾ ਇੱਕ ਸ਼ੁਭ ਕਦਮ ਹੈ। ਇੱਕੋ ਥਾਂ ਉੱਤੇ ਸਾਰੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇਹ ਕਦਮ ਮਹੱਤਵਪੂਰਨ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਨੇੜ ਭਵਿੱਖ ਵਿੱਚ ਹੋਰ ਬਹੁਤ ਸਾਰੀਆਂ ਸੇਵਾਵਾਂ ਇਸ ਕੇਂਦਰ ਵਿਖੇ ਸ਼ੁਰੂ ਕਰਨ ਦੀ ਯੋਜਨਾ ਹੈ।