Patiala: 2 dangerous Criminals arrested with Foreign Pistols

October 9, 2022 - PatialaPolitics

Patiala: 2 dangerous Criminals arrested with Foreign Pistols

ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ.ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਅਪਰਾਧਿਕ ਗਤੀਵਿਧੀਆ ਵਿੱਚ ਸਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਸਪੈਸਲ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਹੀ ਮੁਕੱਦਮਾ ਨੰਬਰ 35 ਮਿਤੀ 06.06.2022 ਅ/ਧ 25 (7), (8) ਅਸਲਾ ਐਕਟ ਥਾਣਾ ਬਖਸੀਵਾਲਾ ਜਿਲ੍ਹਾ ਪਟਿਆਲਾ ਦਰਜ ਕਰਕੇ ਇਸ ਕੇਸ ਤਫਤੀਸ ਸ੍ਰੀ ਹਰਵੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਨੇ ਹੁਣ ਪਿਛਲੇ 15 ਦਿਨ ਤੋਂ ਇਸ ਕੇਸ ਵਿੱਚ ਹੋਰ ਦੋਸੀਆਨ ਦੀ ਗ੍ਰਿਫਤਾਰੀ ਅਤੇ ਅਸਲੇ ਬਰਾਮਦਗੀ ਲਈ ਸਪੈਸਲ ਅਪਰੇਸ਼ਨ ਚਲਾਇਆ ਗਿਆ ਸੀ ਜਿਸ ਦੇ ਤਹਿਤ ਹੀ ਦੋ ਦੋਸੀਆਨ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 2 ਵਿਦੇਸ਼ੀ ਪਿਸਟਲ 9 MM (Zigana & Glock) ਅਤੇ ਇਕ 32 ਬੋਰ ਪਿਸਟਲ ਬਰਾਮਦ ਕੀਤੇ ਗਏ ਹਨ ਅਤੇ 2 ਪਨਾਹ ਦੇਣ ਵਾਲੇ ਦੋਸੀਆਨ ਅਤੇ ਵਿਦੇਸੀ ਅਸਲਾ ਸਪਲਾਈ ਕਰਾਉਣ ਵਾਲੇ ਅੱਤਵਾਦੀ ਨੂੰ ਜੇਲ ਤੋਂ ਪ੍ਰੋਡੈਕਸਨ ਵਰੰਟ ਪਰ ਲਿਆਕੇ ਗ੍ਰਿਫਤਾਰ ਕੀਤਾ ਹੈ।

ਕੇਸ ਬਾਰੇ ਜਾਣਕਾਰੀ, ਗ੍ਰਿਫਤਾਰੀ ਅਤੇ ਬਰਾਮਦਗੀ :-ਸੁਖਜਿੰਦਰ ਸਿੰਘ ਉਰਫ ਹਰਮਨ ਪੋਲੋ ਵਾਸੀ ਕਰਤਾਰ ਕਲੋਨੀ ਨਾਭਾ ਤੇ ਗਗਨਦੀਪ ਸਿੰਘ ਉਰਫ ਤੇਜਾ ਵਾਸੀ ਪਿੰਡ ਅਜਨੌਦਾ ਕਲਾਂ ਨੇੜੇ ਨਾਭਾ ਨੂੰ ਮਿਤੀ 07.06.2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿੰਨ੍ਹਾ ਪਾਸੋ ਇਕ ਪਿਸਟਲ 9 ਐਮ.ਐਮ ਸਮੇਤ 4 ਰੋਦ ਅਤੇ ਇਕ ਰਿਵਾਲਵਰ 32 ਬੋਰ ਸਮੇਤ 6 ਰੋਦ ਬਰਾਮਦ ਹੋਏ ਸਨ ਜੋ ਇਹ ਦੋਵੇਂ ਜਣੇ ਪਟਿਆਲਾ ਅਤੇ ਚੰਡੀਗੜ੍ਹ ਦੇ ਇਰਾਦਾ ਕਤਲ ਕੇਸ ਵਿੱਚ ਲੋੜੀਦੇ ਸਨ।ਇੰਨਾ ਦੇ ਹੀ ਇਕ ਹੋਰ ਸਾਥੀ ਕਮਲਦੀਪ ਸਿੰਘ ਉਰਫ ਕਮਲ ਨੂੰ ਮਿਤੀ 25.09.22 ਨੂੰ ਗ੍ਰਿਫਤਾਰ ਕਰਕੇ ਇਕ ਪਿਸਟਲ 32 ਬੋਰ ਸਮੇਤ 2 ਰੋਦ ਬਰਾਮਦ ਕੀਤਾ ਗਿਆ ਹੈ।ਜਿਸ ਦੀ ਗ੍ਰਿਫਤਾਰੀ ਦੌਰਾਨ ਹੀ ਖੁਲਾਸਾ ਹੋਇਆ ਕਿ ਇਸ ਨੇ ਮੁੱਖ ਦੋਸ਼ੀ ਪ੍ਰਿਤਪਾਲ ਸਿੰਘ ਗਿਫੀ ਬੱਤਰੇ ਵਗੈਰਾ ਨਾਲ ਸਰਹੱਦੀ ਏਰੀਆਂ ਨੇੜੇ ਪਠਾਨਕੋਟ ਕੁਝ ਵਿਦੇਸ਼ੀ ਪਿਸਟਲ ਲਿਆਦੇ ਸਨ, ਜਿਸ ਦੇ ਤਹਿਤ ਹੀ ਉਪਰੋਕਤ ਮੁਕੱਦਮੇ ਵਿੱਚ ਮਿਤੀ 01.10.2022 ਨੂੰ ਪ੍ਰਿਤਪਾਲ ਸਿੰਘ ਉਰਫ ਗਿਫੀ ਬੱਤਰਾ ਪੁੱਤਰ ਪ੍ਰਤਾਪ ਸਿੰਘ ਵਾਸੀ ਪਾਡੂਸਰ ਮੁਹੱਲਾ ਥਾਣਾ ਸਦਰ ਨਾਭਾ ਨੂੰ ਸੁਧਾਰ (ਲੁਧਿਆਣਾ) ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ 2 ਵਿਦੇਸ਼ੀ ਪਿਸਟਲ 9 MM (Zigana & Glock) ਸਮੇਤ 20 ਰੋਦ ਬਰਾਮਦ ਹੋਏ ਅਤੇ ਇਸ ਨੂੰ ਪਨਾਹ ਦੇਣ ਵਾਲੇ 2 ਦੋਸੀ ਭਵਦੀਪ ਸਿੰਘ ਉਰਫ ਹਨੀ ਪੁੱਤਰ ਹਰਿੰਦਰ ਸਿੰਘ ਵਾਸੀ ਪਿੰਡ ਘੁਮਾਣਾ ਥਾਣਾ ਰਾਏਕੋਟ ਜਿਲ੍ਹਾ ਜਗਰਾਊ ਅਤੇ ਗੁਰਦਰਸਨ ਸਿੰਘ ਉਰਫ ਨਿੱਕੂ ਪੁੱਤਰ ਹਰਸਰਨ ਸਿੰਘ ਵਾਸੀ ਮਹਾਰਾਜਾ ਬਸਤੀ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ ਨੂੰ ਨਾਲ ਹੀ ਗ੍ਰਿਫਤਾਰ ਕੀਤਾ ਗਿਆ ।ਇਸ ਤਰਾ ਇਸ ਕੇਸ ਵਿੱਚ ਹੁਣ ਤੱਕ ਪ੍ਰਿਤਪਾਲ ਸਿੰਘ ਬੱਤਰਾ ਕਮਲਦੀਪ ਸਿੰਘ ਉਰਫ ਕਮਲ ਸੁਖਜਿੰਦਰ ਸਿੰਘ ਪੋਲੋ ਅਤੇ ਗਗਨਦੀਪ ਸਿੰਘ ਤੇਜਾ ਤੋ ਕੁਲ 5 ਹਥਿਆਰ ਜਿੰਨ੍ਹਾ ਵਿੱਚ 2 ਵਿਦੇਸ਼ੀ ਪਿਸਟਲ ਹਨ ਸੀ.ਆਈ.ਏ .ਪਟਿਆਲਾ ਨੇ ਬਰਾਮਦ ਕੀਤੇ। ਇਹ ਵਿਦੇਸੀ ਹਥਿਆਰ ਜੇਲ ਵਿੱਚ ਬੈਠੇ ਅੱਤਵਾਦੀ ਗੁਰਦੇਵ ਸਿੰਘ ਉਰਫ ਪ੍ਰੀਟੀ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਝੱਜ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਵੱਲੋਂ ਸਪਲਾਈ ਕਰਾਏ ਗਏ ਹਨ ਜਿਸ ਨੂੰ ਵੀ ਪ੍ਰੋਡੈਕਸਨ ਵਰੰਟ ਹਾਸਲ ਕਰਕੇ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਫਰੀਦਕੋਟ ਜੇਲ ਵਿੱਚ ਵਰਤੇ ਜਾਂਦੇ ਮੋਬਾਇਲ ਵੀ ਬਰਾਮਦ ਕੀਤੇ ਗਏ ਹਨ।ਮੁਕੱਦਮਾ ਦੇ ਵਿੱਚ ਜੁਰਮ 212, 216 ਹਿੰ:ਦਿੰ: ਤੇ 13,16,20 ਅਨਲਾਅਲ ਐਕਟੀਵਿਟੀਜ ਐਕਟ ਦਾ ਵਾਧਾ ਕੀਤਾ ਗਿਆ ਹੈ।

ਅਪਰਾਧਿਕ ਪਿਛੋਕੜ ਅਤੇ ਹੋਰ ਜਾਣਕਾਰੀ :-ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਇਸ ਕੇਸ ਵਿੱਚ ਗ੍ਰਿਫਤਾਰ ਹੋਏ ਸਾਰੇ ਵਿਅਕਤੀਆਂ ਦੀ ਕਰੀਮੀਨਲ ਪਿਛੋਕੜ ਹੈ ਅਤੇ ਕੁਝ ਸਜਾ ਯਾਫਤਾ ਵੀ ਹਨ।ਦੋਸੀ ਪ੍ਰਿਤਪਾਲ ਸਿੰਘ ਉਰਫ ਗਿਫੀ ਬੱਤਰਾ ਦੇ ਖਿਲਾਫ 9 ਮੁਕੱਦਮੇ NDPS Act, ਹੋਰ ਜੁਰਮਾ ਤਹਿਤ ਦਰਜ ਹਨ ਅਤੇ ਦੋਸੀ ਕਮਲ, ਪੋਲੋ ਅਤੇ ਤੇਜਾ ਇਸ ਦੇ ਨਜ਼ਦੀਕੀ ਸਾਥੀ ਹਨ ਜਿੰਨ੍ਹਾ ਦੇ ਖਿਲਾਫ ਵੀ ਮੁਕੱਦਮੇ ਦਰਜ ਹਨ, ਭਵਨਦੀਪ ਸਿੰਘ ਉਰਫ ਹੈਰੀ ਦੇ ਖਿਲਾਫ ਜਗਰਾਓ ਤੇ ਲੁਧਿਆਣੇ ਵਿਖੇ 4 ਮੁਕੱਦਮੇ ਆਰਮਜ ਐਕਟ, ਅੱਤਵਾਦੀ ਗਤੀਵਿੱਧੀਆ ਸਬੰਧੀ ਦਰਜ ਹਨ ਤੇ ਸਜਾ ਯਾਫਤਾ ਹੈ ਇਸਦਾ ਭਰਾ ਸੰਦੀਪ ਸਿੰਘ ਸਿੰਗਾਰ ਸਿਨੇਮਾ ਬਲਾਸਟ ਕੇਸ ਦਾ ਮੁੱਖ ਦੋਸ਼ੀ ਸੀ।ਗੁਰਦਰਸਨ ਸਿੰਘ ਉਰਫ ਨਿੱਕੂ ਦੇ ਖਿਲਾਫ ਵੀ 4 ਮੁਕੱਦਮੇ ਲੁਧਿਆਣਾ ਅਤੇ ਬਠਿੰਡਾ ਵਿਖੇ ਦਰਜ ਜਿੰਨ੍ਹਾ ਵਿਚੋਂ ਪੀ.ਓ. ਹੈ ਅਤੇ ਗੁਰਦੇਵ ਸਿੰਘ ਉਰਫ ਪ੍ਰੋਟੀ ਦੇ ਖਿਲਾਫ ਵੀ ਅੱਤਵਾਦੀ ਗਤੀਵਿਧੀਆ ਸਬੰਧੀ ਅਤੇ NIA ਵਿਖੇ 4 ਮੁਕੱਦਮੇ ਦਰਜ ਹਨ ਇਹ ਸਾਲ 2019 ਦੇ ਡਰੋਨ ਕੇਸ ਵਿੱਚ ਗ੍ਰਿਫਤਾਰ ਵੀ ਹੋਇਆ ਹੈ। ਗੁਰਮੀਤ ਸਿੰਘ ਬੱਗਾ ਵਿਦੇਸ਼ ਬੈਠੇ ਅੱਤਵਾਦੀ ਦਾ ਭਰਾ ਹੈ ਅਤੇ ਗੁਰਦੇਵ ਸਿੰਘ ਵੀ 5 ਸਾਲ ਪਾਕਿਸਤਾਨ ਵਿੱਚ ਰਹਿਕੇ ਆਇਆ ਹੈ, ਗੁਰਮੀਤ ਸਿੰਘ ਬੱਗਾ ਜੋ ਕਿ ਵਿਦੇਸ਼ ਤੋਂ ਭਾਰਤ ਵਿੱਚ ਅੱਤਵਾਦੀ ਗਤੀਵਿਧੀਆ ਚਲਾ ਰਿਹਾ ਹੈ ਜੋ ਕਿ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੁੱਖੀ ਰਣਜੀਤ ਸਿੰਘ ਨੀਟਾ ਦਾ ਨੇੜੇਲਾ ਸਾਥੀ ਹੈ।

ਦੋਸੀ ਕਮਲਦੀਪ ਸਿੰਘ ਕਮਲ ਅਲੋਹਰਾ ਅਲੋਹਰਾ,ਸੁਖਜਿੰਦਰ ਸਿੰਘ ਉਰਫ ਹਰਮਨ ਪੋਲੋ ਅਤੇ ਗਗਨਦੀਪ ਸਿੰਘ ਉਰਫ ਤੇਜਾ ਜੋ ਕਿ ਨਾਭਾ ਏਰੀਆ ਦੇ ਰਹਿਣ ਵਾਲੇ ਹਨ ਜੋ ਕਿ ਪ੍ਰਿਤਪਾਲ ਸਿੰਘ ਬੱਤਰਾ ਦੇ ਸਾਥੀ ਹਨ ਅਤੇ ਪ੍ਰਿਤਪਾਲ ਸਿੰਘ ਬੱਤਰਾ ਦੇ ਖਿਲਾਫ 9 ਦੇ ਕਰੀਬ ਪਰਚੇ ਹਨ ਪ੍ਰਿਤਪਾਲ ਬੱਤਰਾ 2019 ਵਿੱਚ ਮੈਕਸੀਮਮ ਸਕਿਊਰਟੀ ਜੇਲ ਨਾਭਾ ਵਿੱਚ ਬੰਦ ਸੀ ਜਿਥੇ ਇਸ ਦੀ ਜਾਣ ਪਹਿਚਾਣ ਅੱਤਵਾਦੀ ਗਤੀਵਿਧੀਆਂ ਵਿੱਚ ਸਰਗਰਮ ਭਵਦੀਪ ਸਿੰਘ ਉਰਫ ਹਨੀ ਅਤੇ ਗੁਰਦੇਵ ਸਿੰਘ ਉਰਫ ਪ੍ਰੋਟੀ ਨਾਲ ਹੋ ਗਈ ।

ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਪ੍ਰਿਤਪਾਲ ਸਿੰਘ ਗਿਫੀ ਬੱਤਰਾ, ਭਵਦੀਪ ਸਿੰਘ ਹਨੀ, ਗੁਰਦਰਸਨ ਸਿੰਘ ਅਤੇ ਗੁਰਦੇਵ ਸਿੰਘ ਟੀ ਜੋ ਕਿ ਪੁਲਿਸ ਰਿਮਾਡ ਚੱਲ ਰਹੇ ਹਨ ਜਿੰਨ੍ਹਾ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਇਸ ਕੇਸ ਵਿੱਚ ਹੁਣ ਤੱਕ ਕੁਲ 5 ਪਿਸਟਲ (ਜਿੰਨ੍ਹਾ ਵਿੱਚ 2 ਵਿਦੇਸ਼ੀ ਪਿਸਟਲ) ਸਮੇਤ 32 ਰੋਦ ਬਰਾਮਦ ਕੀਤੇ ਗਏ ਹਨ ।