Patiala:Apply for Junior Commissioned Officer (JCO) Posts in Army

October 18, 2022 - PatialaPolitics

Patiala:Apply for Junior Commissioned Officer (JCO) Posts in Army

ਪਟਿਆਲਾ, 18 ਅਕਤੂਬਰ:
ਭਾਰਤੀ ਫ਼ੌਜ ਵਿੱਚ ਜੂਨੀਅਰ ਕਮਿਸ਼ਨਡ ਆਫ਼ੀਸਰ (ਧਾਰਮਿਕ ਅਧਿਆਪਕ) ਦੀ ਭਰਤੀ ਲਈ ਰੈਲੀ 1 ਤੋਂ 5 ਦਸੰਬਰ ਤਕ ਕਰਵਾਈ ਜਾ ਰਹੀ ਹੈ। ਇਸ ਸਬੰਧੀ ਫ਼ੌਜ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਭਰਤੀ ਰੈਲੀ ਜਲੰਧਰ ਕੈਂਟ ਸਥਿਤ ਆਰਮੀ ਪਬਲਿਕ ਸਕੂਲ ਦੇ ਪ੍ਰਾਇਮਰੀ ਵਿੰਗ ਦੇ ਮੈਦਾਨ ‘ਚ ਮੇਜਰ ਜਨਰਲ ਰਾਜਿੰਦਰ ਸਿੰਘ ਸਪੈਰੋ ਰੋਡ ਵਿਖੇ ਹੋਵੇਗੀ। ਬੁਲਾਰੇ ਨੇ ਦੱਸਿਆ ਕਿ ਇਸ ਭਰਤੀ ਰੈਲੀ ‘ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਉਮੀਦਵਾਰ ਭਾਗ ਲੈ ਸਕਦੇ ਹਨ।
ਬੁਲਾਰੇ ਨੇ ਦੱਸਿਆ ਕਿ ਭਰਤੀ ਹੋਣ ਦੇ ਚਾਹਵਾਨ ਯੋਗ ਉਮੀਦਵਾਰ ਰੈਲੀ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਆਨਲਾਈਨ ਰਜਿਸਟ੍ਰੇਸ਼ਨ 8 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਜੋ ਕਿ 6 ਨਵੰਬਰ ਤਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਰਜਿਸਟਰਡ ਹੋਣ ਵਾਲੇ ਉਮੀਦਵਾਰਾਂ ਨੂੰ ਈਮੇਲ ਰਾਹੀਂ ਐਡਮਿਟ ਕਾਰਡ ਭੇਜੇ ਜਾਣਗੇ, ਜਿਸ ਵਿੱਚ ਭਰਤੀ ਰੈਲੀ ਦਾ ਦਿਨ ਤੇ ਸਮਾਂ ਦੱਸਿਆ ਜਾਵੇਗਾ। ਫ਼ੌਜ ਦੇ ਉੱਚ ਅਧਿਕਾਰੀਆਂ ਨੇ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਧੋਖੇਬਾਜ਼ਾਂ ਤੇ ਵਿਚੋਲਿਆ ਦੇ ਜਾਲ ਵਿੱਚ ਨਾ ਫਸਣ ਅਤੇ ਨਸ਼ੇ ਦੀ ਵਰਤੋਂ ਨਾ ਕਰਨ।