292 dengue case reported in Patiala, advisory issued

October 29, 2022 - PatialaPolitics

292 dengue case reported in Patiala, advisory issued

ਬੁਖਾਰ ਹੋਣ ਤੇਂ ਉਸ ਦੀ ਜਾਂਚ ਜਰੂਰੀ।
ਡੇਂਗੁ ਦੀ ਰੋਕਥਾਮ ਲਈ ਐਡਵਾਈਜਰੀ ਕੀਤੀ ਜਾਰੀ ।
ਹੁਣ ਤੱਕ ਜਿਲ੍ਹੇ ਵਿੱਚ 292 ਡੇਂਗੂ ਅਤੇ 6 ਚਿਕਨਗੂਨੀਆ ਦੇ ਹੋਏ ਰਿਪੋਰਟ।
ਪਟਿਆਲਾ 29 ਅਕਤੂਬਰ ( ) ਮੋਸਮ ਦੇ ਹਿਸਾਬ ਨਾਲ ਇਸ ਸਮੇਂ ਬੁਖਾਰ ਦਾ ਸੀਜਨ ਪੂਰੇ ਜੌਰ ਤੇ ਹੈ ਵਾਇਰਲ ਫਲੂ ਦੇ ਨਾਲ ਡੇਂਗੂ ਅਤੇ ਚਿਕਨਗੂਨੀਆਂ ਵਾਇਰਸ ਕਾਰਨ ਬੂਖਾਰ ਫੈਲ ਰਿਹਾ ਹੈ।ਡੇਂਗੂ ਅਤੇ ਚਿਕਨਗੂਨੀਆਂ ਤੋਂ ਬਚਾਅ ਅਤੇ ਇਸ ਦੇ ਇਲਾਜ ਦੋਰਾਣ ਵਰਤੀਆਂ ਜਾਣ ਵਾਲੀਆ ਸਾਵਧਾਨੀਆ ਬਾਰੇ ਐਡਵਾਈਜਰੀ ਜਾਰੀ ਕਰਦੇ ਸਿਵਲ ਸਰਜਨ ਡਾ. ਰਾਜੂ ਧੀਰ ਅਤੇ ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਡੇਂਗੂ ਅਤੇ ਚਿਕਨਗੁਨੀਆਂ ਬੁਖਾਰ ਮੱਛਰ ਦੇ ਕੱਟਣ ਨਾਲ ਫੈਲਦੇ ਹਨ, ਜੇਕਰ ਤੇਜ ਬੁਖਾਰ ਦੇ ਨਾਲ ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਜੌੜਾ ਅਤੇ ਮਾਸਪੇਸ਼ੀਆ ਵਿੱਚ ਦਰਦ, ਉਲਟੀ, ਥਕਾਨ ਅਤੇ ਸ਼ਰੀਰ ਤੇਂ ਲਾਲ ਧੱਬੇ ਜਿਹੀਆਂ ਨਿਸ਼ਾਨੀਆ ਹਨ ਤਾਂ ਬੁਖਾਰ ਦੀ ਜਾਂਚ ਲਈ ਟੈਸਟ ਕਰਵਾਉਣਾ ਬਹੁਤ ਜਰੂਰੀ ਹੈ।ਜੋ ਕਿ ਸਰਕਾਰੀ ਹਸਪਤਾਲ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ੱਲਿਆ ਹਸਪਤਾਲ, ਸਿਵਲ ਹਸਪਤਾਲ ਰਾਜਪੁਰਾ ਤੇ ਨਾਭਾ ਵਿਖੇ ਉਪਲਬਧ ਹੈ। ਡੇਂਗੂ ਬੁਖਾਰ ਹੋਣ ਤੇ ਤਰਲ ਪਦਾਰਥਾਂ ਜਿਵੇਂ ਪਾਣੀ , ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਹੋਰ ਕਿਸੇ ਵੀ ਪੇਅ ਪਦਾਰਥ ਦਾ ਸੇਵਨ ਵੱਧ ਤੋਂ ਵੱਧ ਕੀਤਾ ਜਾਵੇ ਅਤੇ ਬੁਖਾਰ ਨੂੰ ਕੰਟਰੋਲ ਕਰਨ ਲਈ ਪੈਰਾਸਿਟਾਮੋਲ ਦਵਾਈ ਦੀ ਵਰਤੋਂ ਹੀ ਕੀਤੀ ਜਾਵੇ। ਜਿਆਦਾਤਰ ਡੇਂਗੂ ਦੇ ਮਰੀਜ਼ ਘਰ ਵਿਚ ਹੀ ਠੀਕ ਹੋ ਜਾਂਦੇ ਹਨ ਅਤੇ 5 ਫੀਸਦੀ ਦੇ ਕਰੀਬ ਮਰੀਜ਼ਾਂ ਨੂੰ ਹੀ ਹਸਪਤਾਲ ਦਾਖਲ ਹੋਣ ਦੀ ਲੋੜ ਪੈਂਦੀ ਹੈ।ਬੁਖਾਰ ਦੇ ਨਾਲ ਅਚਾਨਕ ਪੇਟ ਦਰਦ ਹੋਣਾ, ਬਲੱਡ ਪ੍ਰੈਸ਼ਰ ਘੱਟ ਜਾਣਾ ਅਤੇ ਚੱਕਰ ਆਉਣੇ, ਪਿਸ਼ਾਬ ਆਉਣਾ ਬੰਦ ਹੋ ਜਾਣਾ 24 ਘੰਟੇ ਤੋਂ ਜ਼ਿਆਦਾ, ਕਾਲੇ ਰੰਗ ਦਾ ਮਲ ਆਉਣਾ ਜਾਂ ਸਰੀਰ ਦੇ ਕਿਸੇ ਅੰਗ ਚੋਂ ਖੂਨ ਦਾ ਰਿਸਾਵ ਹੋਣਾ ਤੇ ਤੁਰੰਤ ਡਾਕਟਰੀ ਇਲਾਜ ਕਰਵਾਉਣਾ ਜਰੂਰੀ ਹੈ।ਡਾ. ਸੁਮੀਤ ਨੇਂ ਕਿਹਾ ਕਿ ਡੇਂਗੂ ਬੁਖਾਰ ਵਿੱਚ ਪਲੇਟਲੈਟ ਸੈੱਲ 20 ਹਜ਼ਾਰ ਤਕ ਘੱਟਣ ਤੇ ਵੀ ਮਰੀਜ਼ ਨੂੰ ਕੋਈ ਖ਼ਤਰਾ ਨਹੀਂ ਹੁੰਦਾ ਜਦੋਂ ਤੱਕ ਨੱਕ, ਮਸੂੜਿਆਂ ਜਾਂ ਕਿਸੇ ਹੋਰ ਅੰਗ ਤੋਂ ਖੂਨ ਦਾ ਰਸਾਅ ਨਹੀਂ ਹੋ ਰਿਹਾ ਜਾਂ ਉਪਰੋਕਤ ਵਿੱਚੋਂ ਕੋਈ ਖਤਰੇ ਦੇ ਚਿੰਨ ਸਾਹਮਣੇ ਨਹੀਂ ਆਏ।ਉਹਨਾਂ ਦੱਸਿਆ ਕਿ ਹੁਣ ਤੱਕ ਜਿਲ੍ਹੇ ਵਿੱਚ 292 ਕੇਸ ਡੇਂਗੂ ਅਤੇ 6 ਕੇਸ ਚਿਕਨਗੁਨੀਆ ਦੇ ਰਿਪੋਰਟ ਹੋ ਚੁਕੇ ਹਨ।