Dr. Ravleen Kaur joined as Assistant Civil Surgeon Patiala

November 9, 2022 - PatialaPolitics

Dr. Ravleen Kaur joined as Assistant Civil Surgeon Patiala

Dr. Ravleen Kaur joined as Assistant Civil Surgeon Patiala

ਡਾ. ਰਵਲੀਨ ਕੌਰ ਨੇ ਸੰਭਾਲਿਆ ਸਹਾਇਕ ਸਿਵਲ ਸਰਜਨ ਦਾ ਅਹੁਦਾ
ਪਟਿਆਲਾ 9 ਨਵੰਬਰ ( ) ਡਾ.ਰਵਲੀਨ ਕੌਰ ਨੇ ਦਫਤਰ ਸਿਵਲ ਸਰਜਨ ਵਿਖੇ ਸਹਾਇਕ ਸਿਵਲ ਸਰਜਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।ਜਿਕਰ ਯੋਗ ਹੈ ਕਿ ਡਾ.ਰਵਲੀਨ ਕੌਰ ਜੋ ਕਿ ਐਮ.ਐਲ.ਏ ਹੋਸਟਲ ਚੰਡੀਗੜ ਵਿਖੇ ਬਤੋਰ ਮੈਡੀਕਲ ਅਫਸਰ ਤੈਨਾਤ ਸਨ, ਨੂੰ ਪੰਜਾਬ ਸਰਕਾਰ ਸਿਹਤ ਤੇਂ ਪਰਿਵਾਰ ਭਲਾਈ ਵਿਭਾਗ ਵੱਲੋਂ ਸੀਨੀਅਰ ਮੈਡੀਕਲ ਅਫਸਰ ਦੀ ਅਸਾਮੀ ਤੇਂ ਪਦ ਉਨਤ ਕਰਕੇ ਬਤੌਰ ਸਹਾਇਕ ਸਿਵਲ ਸਰਜਨ ਪਟਿਆਲਾ ਵਿਖੇ ਲਗਾਇਆ ਗਿਆ ਹੈ।ਇਸ ਤਰਾਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਹਨਾਂ ਵੱਲੋਂ ਦਫਤਰ ਸਿਵਲ ਸਰਜਨ ਵਿਖੇ ਬਤੋਰ ਸਹਾਇਕ ਸਿਵਲ ਸਰਜਨ ਆਪਣਾ ਅਹੁਦਾ ਸੰਭਾਲ ਲਿਆ ਹੈ।ਅਹੁਦਾ ਸੰਭਾਲਣ ਮੋਕੇ ਸਮੂਹ ਸਟਾਫ ਵੱਲੋਂ ਉਹਨਾਂ ਨੂੰ ਜੀ ਆਇਆ ਕਿਹਾ ਤੇਂ ਮੁਕਾਰਕਬਾਦ ਦਿੱਤੀ।ਡਾ.ਰਵਲੀਨ ਕੌਰ ਨੇ ਕਿਹਾ ਕਿ ਉਹ ਦਫਤਰ ਵਿੱਚ ਕੰਮਕਾਜ ਲਈ ਆਉਣ ਵਾਲੇ ਲੋਕਾਂ ਦੀਆਂ ਸਮਸਿਆਵਾਂ ਨੂੰ ਪਹਿਲ ਦੇ ਅਧਾਰ ਤੇਂ ਹਲ ਕਰਵਾਉਣਗੇ।ਦਫਤਰੀ ਕੰਮ-ਕਾਜ ਨੂੰ ਸੰਚਾਰੂ ਢੰਗ ਨਾਲ ਚਲਾਉਣ ਦੇ ਨਾਲ ਨਾਲ ਲੋਕਾਂ ਨੂੰ ਮੈਡੀਕਲ, ਅੰਗਹੀਣਤਾ ਸਰਟੀਫਿਕੇਟ ਅਤੇ ਜਨਮ-ਮੌਤ ਸਬੰਧੀ ਵਧੀਆ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।