Strict action by Patiala DC on arm licenses

November 19, 2022 - PatialaPolitics

Strict action by Patiala DC on arm licenses

ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਕਾਰਵਾਈ, 274 ਅਸਲਾ ਲਾਇਸੈਂਸ ਮੁਅੱਤਲ, ਕਾਰਨ ਦੱਸੋ ਨੋਟਿਸ ਵੀ ਜਾਰੀ
-ਸੀ.ਆਰ.ਪੀ.ਸੀ. ਦੀ ਧਾਰਾ 107/110 ਤਹਿਤ ਬਾਊਂਡ ਲੋਕਾਂ ਦੇ ਅਸਲਾ ਲਾਇਸੈਂਸਾਂ ਨੂੰ ਮੁਅੱਤਲ ਕਰਨ ਦੀ ਪ੍ਰਕਿਰਿਆ ਸ਼ੁਰੂ
-ਜ਼ਿਲ੍ਹਾ ਮਜਿਸਟਰੇਟ ਦਫ਼ਤਰ ਨੇ 30,000 ਅਸਲਾ ਲਾਇਸੈਂਸਾਂ ਦੀ ਸੂਚੀ ਪੜਤਾਲ ਲਈ ਪੁਲਿਸ ਨੂੰ ਭੇਜੀ
ਪਟਿਆਲਾ, 19 ਨਵੰਬਰ:
ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ, 3 ਮਹੀਨਿਆਂ ਦੇ ਅੰਦਰ-ਅੰਦਰ ਜ਼ਿਲ੍ਹੇ ਦੇ ਸਾਰੇ ਅਸਲਾ ਲਾਇਸੈਂਸਾਂ ਦੀ ਸਮੀਖਿਆ ਕਰਨ ਦੀਆਂ ਹਦਾਇਤਾਂ ‘ਤੇ ਅਮਲ ਕਰਦਿਆਂ ਜ਼ਿਲ੍ਹਾ ਮਜਿਸਟਰੇਟ ਦਫ਼ਤਰ ਨੇ ਕਾਰਵਾਈ ਕਰਕੇ 274 ਅਸਲਾ ਲਾਇਸੰਸ ਮੁਅੱਤਲ ਕੀਤੇ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 274 ਅਸਲਾ ਲਾਇਸੈਂਸਾਂ ਨੂੰ ਨੋਟਿਸ ਦੇ ਕੇ ਮੁਅੱਤਲ ਕਰ ਦਿੱਤਾ ਗਿਆ ਹੈ ਕਿ ਕਿਉਂ ਨਾ ਉਨ੍ਹਾਂ ਨੂੰ ਰੱਦ ਕੀਤਾ ਜਾਵੇ ਕਿਉਂਕਿ ਇਹਨਾਂ ਨੂੰ ਵਾਰ ਵਾਰ ਮੌਕਾ ਦੇਣ ਦੇ ਬਾਵਜੂਦ ਇਹਨਾਂ ਨੇ ਆਪਣੇ ਕੋਲ ਰੱਖੇ ਵਾਧੂ ਹਥਿਆਰਾਂ ਨੂੰ ਜਮ੍ਹਾਂ ਨਹੀਂ ਸੀ ਕਰਵਾਇਆ, ਇਹਨਾਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਅਸਲਾ ਐਕਟ ਦੀ ਧਾਰਾ 9 ਦੇ ਤਹਿਤ ਸੀ.ਆਰ.ਪੀ.ਸੀ. ਦੀ ਧਾਰਾ 107/110 ਤਹਿਤ ਬਾਊਂਡ ਕੀਤੇ ਗਏ ਸਾਰੇ ਹਥਿਆਰਾਂ ਦੇ ਲਾਇਸੰਸ ਵੀ ਮੁਅੱਤਲ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਨੇ ਕਿਸੇ ਵੀ ਅਪਰਾਧਿਕ ਪਿਛੋਕੜ ਜਾਂ ਮਾੜੇ ਵਿਵਹਾਰ ਵਾਲੇ ਅਸਲਾ ਲਾਇਸੰਸ ਧਾਰਕਾਂ ਦੀ ਪੜਤਾਲ ਲਈ ਪੁਲਿਸ ਵਿਭਾਗ ਨਾਲ ਲਗਭਗ 30,000 ਅਸਲਾ ਲਾਇਸੈਂਸਾਂ ਦੀ ਸੂਚੀ ਵੀ ਸਾਂਝੀ ਕੀਤੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਨੂੰ ਜਾਰੀ ਅਸਲਾ ਲਾਇਸੈਂਸ ਦੀ ਇਹਨਾਂ ਨੂੰ ਲੋੜ ਵੀ ਹੈ ਜਾਂ ਨਹੀਂ।