95 boxes of illegal liquor seized in Patiala

November 19, 2022 - PatialaPolitics

 

95 boxes of illegal liquor seized in Patiala

95 boxes of illegal liquor seized in Patiala

ਪਟਿਆਲਾ ਪੁਲਿਸ ਨੇ ਸ਼ਰਾਬ ਦੀ ਨਜਾਇਜ਼ ਤਸਕਰੀ ਪਾਈ ਠੱਲ ਨੂੰ ਠੱਲ, 02 ਵੱਖ-ਵੱਖ ਮੁਕੱਦਮਿਆਂ ਵਿੱਚ 95 ਪੇਟੀਆਂ (1140 ਬੋਤਲਾਂ) ਸ਼ਰਾਬ ਕੀਤੀ ਜ਼ਬਤ।

ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਪਟਿਆਲਾ ਪੁਲਿਸ ਨੇ ਸ਼ਰਾਬ ਦੀ ਨਾਜਾਇਜ਼ ਤਸਕਰੀ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕੀਤੀ। ਪਟਿਆਲਾ ਪੁਲਿਸ ਦੇ ਸਪੈਸ਼ਲ ਸੈਲ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰ ਨੰਬਰ HR51-AT-6005 ਮਾਰਕਾ ਹੁੰਡਾਈ ਵਰਨਾ ਨੂੰ ਰੋਕ ਕੇ ਚੈਕ ਕਰਨ ਪਰ 60 ਪੇਟੀਆਂ (720 ਬੋਤਲਾਂ) ਸ਼ਰਾਬ ਮਾਰਕਾ ਸ਼ੌਕੀਨ ਸੰਤਰਾ ਚੰਡੀਗੜ੍ਹ ਬਰਾਮਦ ਕਰਕੇ 02 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਇਸੇ ਮੁਹਿੰਮ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਇੰਚਾਰਜ ਚੌਂਕੀ ਡਕਾਲਾ ਵੱਲੋਂ ਨਾਕਾਬੰਦੀ ਦੌਰਾਨ ਕਾਰ ਨੰਬਰ PB11-BT-9788 ਮਾਰਕਾ ਬੋਲੈਰੋ ਨੂੰ ਚੈਕ ਕੀਤਾ ਤਾਂ ਗੱਡੀ ਵਿਚੋਂ 35 ਪੇਟੀਆਂ (420) ਬੋਤਲਾਂ ਸ਼ਰਾਬ ਬਰਾਮਦ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ।