Play Ways Sr.Sec.School Patiala Annual Function 2022

November 21, 2022 - PatialaPolitics

Play Ways Sr.Sec.School Patiala Annual Function 2022

Play Ways Sr.Sec.School Patiala Annual Function 2022

Play Ways Sr.Sec.School Patiala Annual Function 2022

ਪਲੇ -ਵੇਜ਼ ਸੀਨੀਅਰ ਸੈਕੰਡਰੀ ਸਕੂਲ ਵਿਚ 19 ਨਵੰਬਰ 2022 ਨੂੰ ਪ੍ਰਾਇਮਰੀ ਵਿੰਗ ‘Block A’ ਦਾ ਸਾਲਾਨਾ ਦਿਵਸ ਮਨਾਇਆ ਗਿਆ । ਇਹ ਸਮਾਰੋਹ 2 ਦਿਨ ਤੱਕ ਚੱਲਿਆ। ਇਸ ਸਮਾਗਮ ਦਾ ਸ਼ੁੱਭ ਆਰੰਭ ਸ਼ਾਮ 5 ਵਜੇ ਕੀਤਾ ਗਿਆ।
ਇਸ ਸਮਾਰੋਹ ਵਿੱਚ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ।ਇਹ ਸਮਾਗਮ ਮਾਤਾ ਤੇਜਿੰਦਰ ਕੌਰ ਮੈਮੋਰੀਅਲ ਗਰਾਊਂਡ ਵਿਖੇ ਕੀਤਾ ਗਿਆ। ਸਮਾਗਮ ਸਕੂਲ ਦੇ ਚੇਅਰਮੈਨ ਡਾ.ਰਾਜਦੀਪ ਸਿੰਘ ਅਤੇ ਡਾਇਰੈਕਟਰ ਸ੍ਰੀਮਤੀ ਹਰਲੀਨ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ‘ਤੇ ਵਿਸ਼ਵ ਪ੍ਰਸਿੱਧ ਐਂਕਰ ਅਤੇ ਗਾਇਕਾ ਸਤਵਿੰਦਰ ਕੌਰ ਸੱਤੀ ਨੇ ਸਮਾਗਮ ਦਾ ਮੰਚ ਸੰਚਾਲਨ ਇੰਨੇ ਸੁਚੱਜੇ ਢੰਗ ਨਾਲ ਕੀਤਾ ਜਿਸ ਨਾਲ ਸਮਾਗਮ ਦੀ ਸ਼ੋਭਾ ਹੋਰ ਵੱਧ ਗਈ । ਸਮਾਰੋਹ ਦਾ ਸ਼ੁਭ ਆਰੰਭ ਸ. ਅਜੀਤਪਾਲ ਸਿੰਘ ਕੋਹਲੀਐੱਮ. ਐੱਲ. ਏ ਪਟਿਆਲਾ) ਅਤੇ ਜ਼ਿਲ੍ਹਾ ਸੈਸ਼ਨ ਜੱਜ ਸ੍ਰੀ ਤਰਸੇਮ ਮੰਗਲਾ ਜੀ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ।
ਸਮਾਗਮ ਦੇ ਮੁੱਖ ਮਹਿਮਾਨ ਮਿਸ ਸੁਸ਼ਮਾ ਦੇਵੀ (ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪਟਿਆਲਾ)
ਸ੍ਰੀਮਤੀ ਜੀਵਨ ਜੋਤ ਕੌਰ (ਪੀਸੀਐਸ ਜੁਆਇੰਟ ਕਮਿਸ਼ਨਰ ਪਟਿਆਲਾ)
ਸ੍ਰੀਮਤੀ ਰਿਚਾ ਗੋਇਲ ਪੀਸੀਐਸ (ਅਸਿਸਟੈਂਟ ਕਮਿਸ਼ਨਰ ਜੀਐੱਸ ਟੀ ਪਟਿਆਲਾ)
ਸ੍ਰੀ ਰੋਹਿਤ ਗਰਗ ਪੀ ਸੀ ਐਸ ਅਸਿਸਟੈਂਟ ਐਕਸਾਈਜ਼ ਟੈਕਸੇਸ਼ਨ ਕਮਿਸ਼ਨਰ ਬਠਿੰਡਾ
ਸਾਲਾਨਾ ਉਤਸਵ ਪ੍ਰੋਗਰਾਮ ਦਾ ਵਿਸ਼ਾ ਬੜ੍ਹਤੇ ਕਦਮ ਰੱਖਿਆ ਗਿਆ। ਇਸ ਸਿਰਲੇਖ ਹੇਠ ਪ੍ਰਾਇਮਰੀ ਸਕੂਲ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਸਮਾਗਮ ਦੌਰਾਨ ਛੋਟੇ- ਛੋਟੇ ਬੱਚੇ ਬਹੁਤ ਖੂਬਸੂਰਤ ਅਤੇ ਖੁਸ਼ ਨਜ਼ਰ ਆ ਰਹੇ ਸਨ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਹੌਂਸਲਾ-ਅਫਜ਼ਾਈ ਕੀਤੀ ਅਤੇ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਹੁਨਰ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਮੁੱਖ ਮਹਿਮਾਨ ਨੇ ਚੇਅਰਮੈਨ ਡਾਕਟਰ ਰਾਜ ਦੀਪ ਸਿੰਘ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਉਹ ਇੱਕ ਅਜੇਹੀ ਹੋਣਹਾਰ ਸ਼ਖ਼ਸੀਅਤ ਦੇ ਮਾਲਕ ਹਨ ਜੋ ਆਪਣੇ ਸਕੂਲ ਦੇ ਕਿਸੇ ਵੀ ਬੱਚੇ ਦੇ ਮਾਪਿਆਂ ਤੇ ਕੋਈ ਵੀ ਆਰਥਿਕ ਬੋਝ ਪਾਏ ਬਿਨਾਂ ਸਾਰੇ ਸਮਾਗਮ ਆਪਣੇ ਖਰਚੇ ਤੇ ਕਰਵਾਉਂਦੇ ਹਨ। ਸਕੂਲ ਦੇ ਪ੍ਰਿੰਸੀਪਲ ਨੇ ਸਕੂਲ ਦੀਆਂ ਉਪਲੱਬਧੀਆਂ ਦਸਦੇ ਹੋਏ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ। ਅੰਤ ਵਿੱਚ ਸਕੂਲ ਦੇ ਚੇਅਰਮੈਨ ਡਾਕਟਰ ਰਾਜਦੀਪ ਸਿੰਘ ਨੇ ਸਕੂਲ ਵਿਚ ਆਏ ਸਾਰੇ ਮਹਿਮਾਨਾਂ ਅਤੇ ਮਾਤਾ ਪਿਤਾ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੇ ਚੰਗੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਸਮਾਰੋਹ ਦੀ ਸਮਾਪਤੀ ਕੀਤੀ।

ਪਲੇ -ਵੇਜ਼ ਸੀਨੀਅਰ ਸੈਕੰਡਰੀ ਸਕੂਲ ਵਿਚ 20 ਨਵੰਬਰ 2022 ਨੂੰ ਪ੍ਰਾਇਮਰੀ ਵਿੰਗ ‘Block A’ ਦਾ ਸਾਲਾਨਾ ਦਿਵਸ ਮਨਾਇਆ ਗਿਆ । ਇਹ ਸਮਾਰੋਹ 2 ਦਿਨ ਤੱਕ ਚੱਲਿਆ। ਇਸ ਸਮਾਗਮ ਦਾ ਸ਼ੁੱਭ ਆਰੰਭ ਸ਼ਾਮ 5 ਵਜੇ ਕੀਤਾ ਗਿਆ।
ਇਸ ਸਮਾਰੋਹ ਵਿੱਚ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ।ਇਹ ਸਮਾਗਮ ‘ਮਾਤਾ ਤੇਜਿੰਦਰ ਕੌਰ ਮੈਮੋਰੀਅਲ ਗਰਾਉਂਡ ਵਿਖੇ ਕੀਤਾ ਗਿਆ। ਸਮਾਗਮ ਸਕੂਲ ਦੇ ਚੇਅਰਮੈਨ ਡਾ.ਰਾਜਦੀਪ ਸਿੰਘ ਅਤੇ ਡਾਇਰੈਕਟਰ ਸ੍ਰੀਮਤੀ ਹਰਲੀਨ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ‘ਤੇ ਵਿਸ਼ਵ ਪ੍ਰਸਿੱਧ ਐਂਕਰ ਅਤੇ ਗਾਇਕਾ ਸਤਵਿੰਦਰ ਕੌਰ ਸੱਤੀ ਨੇ ਸਮਾਗਮ ਦਾ ਮੰਚ ਸੰਚਾਲਨ ਇੰਨੇ ਸੁਚੱਜੇ ਢੰਗ ਨਾਲ ਕੀਤਾ ਜਿਸ ਨਾਲ ਸਮਾਗਮ ਦੀ ਸ਼ੋਭਾ ਹੋਰ ਵੱਧ ਗਈ । ਸਮਾਰੋਹ ਦਾ ਸ਼ੁਭ ਆਰੰਭ ਸ੍ਰੀਮਤੀ ਇਸਮਤ ਵਿਜੇ ਸਿੰਘ ਪੀ ਸੀ ਐਸ (ਸਬ ਡਵੀਜ਼ਨਲ ਮੈਜਿਸਟਰੇਟ ਪਟਿਆਲਾ )ਅਤੇ ਸ੍ਰੀਮਤੀ ਸਿਮਰਤ ਕੌਰ ਕੋਹਲੀ( ਸਮਾਜਿਕ ਕਾਰਜ ਕਰਤਾ )ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ।
ਗੈਸਟ ਆਫ ਆਨਰ
ਸ੍ਰੀਮਤੀ ਜੀਵਨਜੋਤ ਕੌਰ (ਪੀਸੀਐਸ ਜੁਆਇੰਟ ਕਮਿਸ਼ਨਰ ਪਟਿਆਲਾ ) ਡਾਕਟਰ ਸਾਇਨਾ ਕਪੂਰ ( ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ )
ਸ੍ਰੀਮਤੀ ਹਰਿੰਦਰ ਕੌਰ ( ਡਾਇਰੈਕਟੋਰੇਟ ਆਫ ਪਬਲਿਕ ਇੰਸਟ੍ਰਕਸ਼ਨ ਪੰਜਾਬ
ਡਾਕਟਰ ਪ੍ਰਭਲੀਨ ਸਿੰਘ (ਪ੍ਰਸ਼ਾਸਨਿਕ ਅਧਿਕਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ )
ਸਾਲਾਨਾ ਉਤਸਵ ਪ੍ਰੋਗਰਾਮ ਦਾ ਵਿਸ਼ਾ ‘ਬੜਤੇ ਕਦਮ ਰੱਖਿਆ ਗਿਆ ਇਸ ਸਿਰਲੇਖ ਹੇਠ ਪ੍ਰਾਇਮਰੀ ਸਕੂਲ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਸਮਾਗਮ ਦੌਰਾਨ ਛੋਟੇ- ਛੋਟੇ ਬੱਚੇ ਬਹੁਤ ਖੂਬਸੂਰਤ ਅਤੇ ਖੁਸ਼ ਨਜ਼ਰ ਆ ਰਹੇ ਸਨ।ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਹੌਂਸਲਾ-ਅਫਜ਼ਾਈ ਕੀਤੀ ਅਤੇ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਹੁਨਰ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਮੁੱਖ ਮਹਿਮਾਨ ਨੇ ਚੇਅਰਮੈਨ ਡਾਕਟਰ ਰਾਜ ਦੀਪ ਸਿੰਘ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਉਹ ਇੱਕ ਅਜਿਹੀ ਹੋਣਹਾਰ ਸ਼ਖ਼ਸੀਅਤ ਦੇ ਮਾਲਕ ਹਨ ਜੋ ਆਪਣੇ ਸਕੂਲ ਦੇ ਕਿਸੇ ਵੀ ਬੱਚੇ ਦੇ ਮਾਪਿਆਂ ਤੇ ਕੋਈ ਵੀ ਆਰਥਿਕ ਬੋਝ ਪਾਏ ਬਿਨਾਂ ਸਾਰੇ ਸਮਾਗਮ ਆਪਣੇ ਖਰਚੇ ਤੇ ਕਰਵਾਉਂਦੇ ਹਨ। ਸਕੂਲ ਦੇ ਪ੍ਰਿੰਸੀਪਲ ਨੇ ਸਕੂਲ ਦੀਆਂ ਉਪਲੱਬਧੀਆਂ ਦਸਦੇ ਹੋਏ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ। ਅੰਤ ਵਿੱਚ ਸਕੂਲ ਦੇ ਚੇਅਰਮੈਨ ਡਾਕਟਰ ਰਾਜਦੀਪ ਸਿੰਘ ਨੇ ਸਕੂਲ ਵਿਚ ਆਏ ਸਾਰੇ ਮਹਿਮਾਨਾਂ ਅਤੇ ਮਾਤਾ ਪਿਤਾ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੇ ਚੰਗੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਸਮਾਰੋਹ ਦੀ ਸਮਾਪਤੀ ਕੀਤੀ।