Strict action by Patiala SSP Varun Sharma on Gun Culture

November 22, 2022 - PatialaPolitics

Strict action by Patiala SSP Varun Sharma on Gun Culture

Strict action by Patiala SSP Varun Sharma on Gun Culture

ਪਟਿਆਲਾ ਪੁਲਿਸ ਨੇ ਇੰਟਰਨੈੱਟ ਮੀਡੀਆ ‘ਤੇ ਗੰਨ ਕਲਚਰ ਨੂੰ ਵਧਾਵਾ ਦੇਣ ਦੇ ਦੋਸ਼ ‘ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਵੱਖ-ਵੱਖ ਥਾਣਿਆਂ ਵਿੱਚ ਪੰਜ ਕੇਸ ਦਰਜ ਕਰਕੇ ਛੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਐਸਐਸਪੀ ਪਟਿਆਲਾ ਆਈਪੀਐਸ ਵਰੁਣ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਮਾਣਯੋਗ ਮੁੱਖ ਮੰਤਰੀ ਪੰਜਾਬ ‘ਤੇ ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾਂ ਤੇ ਸਖ਼ਤ ਪਹਿਰਾ ਦੇਂਦਿਆ, ਪਟਿਆਲਾ ਪੁਲਿਸ ਨੇ ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਫੋਟੋਆਂ ਪਾਉਣ ਵਾਲੇ 06 ਵਿਅਕਤੀਆਂ ਖਿਲਾਫ਼ ਕੀਤੇ ਮੁੱਕਦਮੇ ਦਰਜ। ਸੀਨੀਅਰ ਕਪਤਾਨ ਪੁਲਿਸ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਆਈ.ਪੀ.ਐਸ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ ਪੰਜਾਬ ਜੀ ਵੱਲੋਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ, ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਫੋਟੋਆਂ ਜਾਂ ਵੀਡਿਉ ਪਾਉਣ ਵਾਲੇ ਅਤੇ ਭੜਕਾਊ ਭਾਸ਼ਣ ਦੇਣ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੁਹਿੰਮ ਚਲਾਈ ਗਈ ਹੈ, ਪਟਿਆਲਾ ਪੁਲਿਸ ਵੱਲੋਂ ਇਸ ਮੁਹਿੰਮ ਤਹਿਤ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ, ਸ਼੍ਰੀ ਹਰਬੀਰ ਸਿੰਘ ਅਟਵਾਲ, ਕਪਤਾਨ ਪੁਲਿਸ ਇਨਵੈਸਟੀਗੇਸ਼ਨ ਅਤੇ ਸ਼੍ਰੀ ਜਸਵਿੰਦਰ ਸਿੰਘ ਟਿਵਾਣਾ ਉਪ ਕਪਤਾਨ ਪੁਲਿਸ, ਸਿਟੀ-2 ਜੀ ਦੀ ਅਗਵਾਈ ਹੇਠ, ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਫੋਟੋਆਂ ਪਾਉਣ ਅਤੇ ਗੰਨ ਕਲਚਰ ਪ੍ਰਮੋਟ ਕਰਨ ਵਾਲੇ ਵੱਖ-ਵੱਖ ਵਿਅਕਤੀਆਂ ਦੇ ਖਿਲਾਫ ਕੁੱਲ 05 ਮੁਕੱਦਮੇ ਦਰਜ ਕੀਤੇ ਗਏ ਜਿਹਨਾ ਵਿੱਚ :- 1. ਅਮਰਿੰਦਰ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਮਕਾਨ ਨੰ. 211-ਏ, ਗਲੀ ਨੰ. 02, ਜਗਤਾਰ ਨਗਰ ਪਟਿਆਲਾ ਦੇ ਖਿਲਾਫ਼ ਮੁਕੱਦਮਾ ਨੰ: 118 ਮਿਤੀ 20-11-2022 ਅ/ਧ 188,153 ਹਿੰ:ਦੰ: ਥਾਣਾ ਅਰਬਨ ਅਸਟੇਟ ਪਟਿਆਲਾ 2. ਸੁਖਦੀਪ ਸਿੰਘ ਉਰਫ ਸੰਨੀ ਪੁਤਰ ਲੇਟ ਜਰਨੈਲ ਸਿੰਘ ਵਾਸੀ ਮਕਾਨ ਨੰ: 192 ਰਣਜੀਤ ਨਗਰ-ਐਫ, ਤ੍ਰਿਪੜੀ ਪਟਿਆਲਾ ਦੇ ਖਿਲਾਫ਼ ਮੁ.ਨੰ. 346 ਮਿਤੀ: 20-11-2022 ਅ/ਧ 153,188,506 ਹਿੰ:ਦੰ: ਥਾਣਾ ਤ੍ਰਿਪੜੀ ਪਟਿਆਲਾ 3. ਵਿਪਨ ਪੁੱਤਰ ਸੁਖਵਿੰਦਰ ਸਿੰਘ ਉਰਫ਼ ਕੁਲਵਿੰਦਰ ਸਿੰਘ ਵਾਸੀ ਦਾਰੂਕੁਟੀਆ, ਦੇ ਖਿਲਾਫ਼, ਮੁਕੱਦਮਾ ਨੰਬਰ 200 ਮਿਤੀ 21.11.22 ਅ/ਧ 153, 188 ਆਈਪੀਸੀ ਥਾਣਾ ਸਿਟੀ ਸਮਾਣਾ 4. ਰਾਜੇਸ਼ ਕੁਮਾਰ ਸ਼ਰਮਾ ਉਰਫ਼ ਪਿੰਕਾ ਸ਼ਰਮਾ ਪੁੱਤਰ ਰਾਮ ਲੁਭਾਇਆ ਵਾਸੀ ਪ੍ਰਤਾਪ ਕਾਲੋਨੀ ਸਮਾਣਾ ਖਿਲਾਫ ਮੁਕੱਦਮਾ ਨੰਬਰ 201 ਮਿਤੀ 21.11.22 ਅ/ਧ 153, 188 ਆਈ.ਪੀ.ਸੀ ਥਾਣਾ ਸਿਟੀ ਸਮਾਣਾ 5. ਹਰਸ਼ ਗੋਇਲ ਪੁੱਤਰ ਰਿਸ਼ੀ ਗੋਇਲ ਵਾਸੀ ਸਿਕਿਟ ਫੈਕਟਰੀ ਪਟਿਆਲਾ ਖਿਲਾਫ ਮੁਕੱਦਮਾ ਨੰਬਰ 250 ਮਿਤੀ 21.11.2022 ਅ/ਧ 188, 153, 506 ਆਈ.ਪੀ.ਸੀ ਥਾਣਾ ਸਿਵਲ ਲਾਈਨ ਪਟਿਆਲਾ ਦਰਜ ਕੀਤੇ ਗਏ ਹਨ। ਐਸ.ਐਸ.ਪੀ ਪਟਿਆਲਾ ਜੀ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ, ਇਹ ਜੋ ਅਮਰਿੰਦਰ ਸਿੰਘ ਨੇ ਆਪਣੀ ਇੰਸਟਾਗ੍ਰਾਮ ਆਈ.ਡੀ chahal_amrinder ਦੇ ਨਾਮ ਪਰ ਬਣਾਈ ਹੋਈ ਹੈ ਪਰ ਅਮਰਿੰਦਰ ਸਿੰਘ ਉਕਤ ਵੱਲੋਂ ਕਾਫ਼ੀ ਫੋਟੋਆਂ ਅਤੇ ਵਿਡੀਓਜ਼ ਅਪਲੋਡ ਕੀਤੀਆ ਹੋਈਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਫੋਟੋਆਂ ਅਤੇ ਵਿਡੀਓਜ਼ ਵਿਚ 12 ਬੋਰ ਗੰਨ ਅਤੇ .32 ਬੋਰ ਪਿਸਟਲ ਦਾ ਪ੍ਰਦਰਸ਼ਨ ਉਕਤ ਵੱਲੋਂ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਸੁਖਦੀਪ ਸਿੰਘ ਉਰਫ ਸੰਨੀ ਆਪਣੀ ਇੰਸਟਾਗ੍ਰਾਮ ਆਈ.ਡੀ cheeme_saideala_0005 ਪਰ ਹਥਿਆਰਾਂ ਨਾਲ ਫੋਟੋਆਂ ਪਾ ਕੇ ਆਮ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਪੈਦਾ ਕਰ ਰਿਹਾ ਹੈ ਅਤੇ ਕਈ ਲੋਕਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈ, ਇਸ ਪਾਸੋ .32 ਬੋਰ ਰਿਵਾਲਵਰ ਜੋ ਕਿ ਚਤਵਿੰਦਰ ਸਿੰਘ ਪੁਤਰ ਨਿਰੰਜਣ ਸਿੰਘ ਵਾਸੀ ਪਿੰਡ ਨਾਗਰਾ ਤਹਿ: ਵਾ ਜਿਲਾ ਪਟਿਆਲਾ ਦੇ ਨਾਂਮ ਪਰ ਹੈ ਅਤੇ ਉਕਤ ਨੂੰ ਵੀ ਦੋਸ਼ੀ ਨਾਮਜਦ ਕੀਤਾ ਗਿਆ ਹੈ ਅਤੇ ਜੁਰਮ 25/54/59 ਅਸਲਾ ਐਕਟ ਦਾ ਵਾਧਾ ਕੀਤਾ ਗਿਆ ਹੈ।ਬਾਕੀ ਉਕਤ 3 ਦੋਸ਼ੀਆ ਵੱਲੋ ਸੋਸ਼ਲ ਮੀਡੀਆ ਪਰ ਹਥਿਆਰਾ ਦਾ ਪ੍ਰਦਰਸ਼ਨ ਕਰਕੇ ਲੋਕਾ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਅਪਲੋਡ ਇਹ ਫੋਟੋਆਂ ਅਤੇ ਵਿਡੀਓਜ਼ ਗੰਨ ਕਲੱਚਰ ਨੂੰ ਪ੍ਰਮੋਟ ਕਰਦਿਆਂ ਹਨ ਅਤੇ ਨਵੀਂ ਪੀੜ੍ਹੀ ਪਰ ਬਹੁਤ ਗਲਤ ਪ੍ਰਭਾਵ ਪਾਉਂਦੀਆਂ ਹਨ। ਪਟਿਆਲਾ ਪੁਲਿਸ ਨੇ ਸੋਸ਼ਲ ਮੀਡੀਆ ਮੋਨੀਟਰਿੰਗ ਰਾਹੀਂ ਪਤਾ ਲਗਾਇਆ ਕਿ ਉਕਤ (ਦੋਸ਼ੀਆਨ) ਆਮ ਲੋਕਾ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕਰ ਰਹੇ ਹਨ। ਜਿਨ੍ਹਾਂ ਦੇ ਖਿਲਾਫ ਮਾਣਯੋਗ ਜਿਲਾ ਮੈਜਿਸਟਰੇਟ ਸਾਹਿਬ ਪਟਿਆਲਾ ਜੀ ਹੁਕਮ । ਨੰਬਰ 5963-6006/ਐਮ-2 ਮਿਤੀ 14.11.2022 ਦੀ ਉਲੰਘਣਾ ਕਰਨ ਸਬੰਧੀ ਉਪਰੋਕਤ ਧਾਰਾ ਤਹਿਤ ਮੁਕਦਮਾ ਦਰਜ ਰਜਿਸਟਰ ਕਰਕੇ ਗ੍ਰਿਫ਼ਤਾਰ ਕਿਤੇ ਗਏ ਹਨ। ਪਟਿਆਲਾ ਪੁਲਿਸ ਵੱਲੋਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਅਤੇ ਸੋਸ਼ਲ ਮੀਡੀਆ ਤੇ ਭੜਕਾਊ ਭਾਸ਼ਣ ਦੇਣ ਵਾਲੇ ਵਿਅਕਤੀਆਂ ਨੂੰ ਇਹ ਸਖ਼ਤ ਹਦਾਇਤ ਹੈ ਕਿ ਅਜਿਹਾ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

View this post on Instagram

 

A post shared by Patiala Politics (@patialapolitics)