Patiala Organises Jan Sudvidha Camp

November 23, 2022 - PatialaPolitics

Patiala Organises Jan Sudvidha Camp

Patiala Organises Jan Sudvidha Camp

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਲਗਾਇਆ ਜਨ ਸੁਣਵਾਈ ਕੈਂਪ
-ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਮੁੱਖ ਮੰਤਰੀ ਭਗਵੰਤ ਮਾਨ ਵਧਾਈ ਦੇ ਪਾਤਰ-ਵਿਧਾਇਕ ਡਾ. ਬਲਬੀਰ ਸਿੰਘ
-ਲਗਾਤਾਰ ਲਗਾਏ ਜਾਣਗੇ ਜਨ ਸੁਣਵਾਈ ਤੇ ਜਨ ਸੁਵਿਧਾ ਕੈਂਪ-ਸਾਕਸ਼ੀ ਸਾਹਨੀ
-ਵਿਕਾਸ ਨਗਰ ਵਿਖੇ ਲੱਗੇ ਕੈਂਪ ‘ਚ ਪ੍ਰਦਾਨ ਪ੍ਰਸ਼ਾਸਨਿਕ ਸੇਵਾਵਾਂ ਦੀ ਲੋਕਾਂ ਵੱਲੋਂ ਸ਼ਲਾਘਾ
ਪਟਿਆਲਾ, 23 ਨਵੰਬਰ:
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਕਦਮੀ ਕਰਦਿਆਂ ਮੁੱਖ ਮੰਤਰੀ ਪੰਜਾਬ, ਭਗਵੰਤ ਮਾਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਜਨ ਸੁਣਵਾਈ ਕੈਂਪ ਲਗਾਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਉਨ੍ਹਾਂ ਦੇ ਘਰਾਂ ਕੋਲ ਜਾ ਕੇ ਮੌਕੇ ‘ਤੇ ਹੀ ਨਿਪਟਾਰਾ ਕੀਤਾ।
ਪਟਿਆਲਾ ਦਿਹਾਤੀ ਹਲਕੇ ਦੇ ਵਿਧਾਇਕ ਡਾ. ਬਲਬੀਰ ਸਿੰਘ ਦੀ ਦੇਖ-ਰੇਖ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਇੱਥੇ ਵਿਕਾਸ ਨਗਰ ਵਿਖੇ ਅੱਜ ਲਗਾਏ ਗਏ ਜਨ ਸੁਣਵਾਈ, ਜਨ ਸੁਵਿਧਾ ਤੇ ਮਾਲ ਸੁਵਿਧਾ ਕੈਂਪ-ਕਮ-ਫੀਲਡ ਡੇਅ ਕੈਂਪ ਨੂੰ ਇਲਾਕੇ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਸਰਕਾਰ ਦੀਆਂ ਸਕੀਮਾਂ ਅਤੇ ਪ੍ਰਸ਼ਾਸਨਿਕ ਸੇਵਾਵਾਂ ਦਾ ਲਾਭ ਲੈਣ ਲਈ 700 ਦੇ ਕਰੀਬ ਲੋਕਾਂ ਨੇ ਕੈਂਪ ‘ਚ ਸ਼ਿਰਕਤ ਕੀਤੀ ਅਤੇ 102 ਪ੍ਰਾਰਥੀਆਂ ਨੂੰ ਮੌਕੇ ‘ਤੇ ਹੀ ਵੱਖ-ਵੱਖ ਸਕੀਮਾਂ ਦਾ ਲਾਭ ਪ੍ਰਦਾਨ ਕੀਤਾ ਗਿਆ ਹੈ।
ਸਥਾਨਕ ਵਸਨੀਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਡਾ. ਬਲਬੀਰ ਸਿੰਘ ਤੇ ਡਿਪਟੀ ਕਮਿਸ਼ਨਰ ਦੇ ਇਸ ਉਦਮ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਕਰਕੇ ਤੁਰੰਤ ਰਾਹਤ ਪ੍ਰਦਾਨ ਕੀਤੀ ਗਈ ਹੈ। ਜਦੋਂਕਿ ਐਮ.ਐਲ.ਏ. ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਜਿਹੇ ਕੈਂਪ ਸ਼ੁਰੂ ਕਰਵਾ ਕੇ ਮਾਨ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ ਕਿ ਸੂਬਾ ਸਰਕਾਰ ਦੇ ਅਧਿਕਾਰੀ, ਸਕੱਤਰੇਤ, ਮਿੰਨੀ ਸਕੱਤਰੇਤ ਦੇ ਏ.ਸੀ. ਕਮਰਿਆਂ ਵਿੱਚੋਂ ਨਹੀਂ ਬਲਕਿ ਲੋਕਾਂ ਦੇ ਵਿਚਕਾਰ ਆਕੇ ਕੰਮ ਕਰਦੇ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਮੌਕੇ ‘ਤੇ ਹੱਲ ਕੀਤੀਆਂ ਗਈਆਂ ਹਨ, ਜਿਹੜੇ ਲੋਕਾਂ ਦੀਆਂ ਪਿਛਲੇ ਸਮੇਂ ਦੌਰਾਨ ਮੁਸ਼ਕਿਲਾਂ ਤੇ ਸ਼ਿਕਾਇਤਾਂ ਹੱਲ ਨਹੀਂ ਸੀ ਹੋ ਸਕੀਆਂ ਉਹ ਪੰਜ ਮਿੰਟਾਂ ਵਿੱਚ ਹੱਲ ਕੀਤੀਆਂ ਗਈਆਂ ਹਨ ਅਤੇ ਲੋਕ ਬਹੁਤ ਖੁਸ਼ ਹਨ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਸ਼ਾਸਨਿਕ ਸੇਵਾਵਾਂ ਲੋਕਾਂ ਦੇ ਘਰਾਂ ਤੱਕ ਪੁੱਜਦੀਆਂ ਕਰਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਪਟਿਆਲਾ ਸੂਬੇ ਦਾ ਅਜਿਹਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ, ਜਿੱਥੇ ਜਨ ਸੁਵਿਧਾ ਅਤੇ ਮਾਲ ਸੁਵਿਧਾ ਕੈਂਪਾਂ ਸਮੇਤ ਹੁਣ ਅਧਿਕਾਰੀਆਂ ਦੇ ਫੀਲਡ ਦੌਰੇ ਦਾ ਦਿਨ ਕੈਂਪ ਲਗਾ ਕੇ ਜਨ ਸੁਣਵਾਈ ਕੈਂਪ ਵੀ ਲਗਾਉਣੇ ਸ਼ੁਰੂ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਜਨ ਸੁਵਿਧਾ, ਜਨ ਸੁਣਵਾਈ ਤੇ ਮਾਲ ਸੁਵਿਧਾ ਕੈਂਪ ਦੌਰਾਨ ਬੁਢਾਪਾ ਜਾਂ ਹੋਰ ਪੈਨਸ਼ਨਾਂ, ਸ਼ਿਕਾਇਤਾਂ, ਮੌਕੇ ਦੇਖੇ, ਵਿਕਾਸ ਦੇ ਕੰਮ, ਅਧਾਰ ਕਾਰਡ ਦੇ ਕੰਮਾਂ ਸਮੇਤ ਹੋਰ ਵਿੱਤੀ ਸਹਾਇਤਾ ਸਕੀਮਾਂ ਦੇ ਨਾਲ ਨਾਲ ਸਾਰੇ ਵਿਭਾਗ ਵੱਲੋਂ ਇੱਕੋ ਛੱਤ ਥੱਲੇ ਸਰਕਾਰੀ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ।
ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ. ਅਕਸ਼ਿਤਾ ਗੁਪਤਾ, ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਬਬਨਦੀਪ ਸਿੰਘ ਵਾਲੀਆ, ਮੁੱਖ ਮੰਤਰੀ ਫੀਲਡ ਅਫ਼ਸਰ ਅਸ਼ਵਨੀ ਅਰੋੜਾ, ਸਿਵਲ ਸਰਜਨ ਡਾ. ਵਰਿੰਦਰ ਗਰਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ, ਬੀ.ਡੀ.ਪੀ.ਓ. ਰੁਪਿੰਦਰ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਤੋਂ ਇਲਾਵਾ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਕੈਂਪ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਲੰਟੀਅਰਾਂ, ਰਾਹੁਲ ਸੈਣੀ, ਜਸਬੀਰ ਗਾਂਧੀ, ਹਰੀ ਚੰਦ ਬਾਂਸਲ, ਬਲਵਿੰਦਰ ਸਿੰਘ ਸੈਣੀ, ਗੱਜਣ ਸਿੰਘ, ਸੰਜੀਵ ਰਾਏ, ਮਨਦੀਪ ਵਿਰਦੀ, ਮੋਹਿਤ ਕੁਮਾਰ, ਗੁਲਜ਼ਾਰ ਪਟਿਆਲਵੀ, ਮਹਿਲਾ ਆਗੂ ਦਵਿੰਦਰ ਕੌਰ, ਚਰਨਜੀਤ ਐਸ.ਕੇ., ਪ੍ਰੀਤਮ ਸਿੰਘ ਕੌਰਜੀਵਾਲਾ, ਲਾਲ ਸਿੰਘ, ਪ੍ਰੀਤੀ ਘੁੰਮਣ, ਕਿਰਨ ਭਾਟੀਆ, ਗੁਰਸੇਵਕ ਸਿੰਘ ਆਦਿ ਨੇ ਪੂਰਾ ਸਹਿਯੋਗ ਦਿੱਤਾ।

 

View this post on Instagram

 

A post shared by Patiala Politics (@patialapolitics)