Cyber Help Desk of Patiala has refunded Rs. 9.63 Lac to the people
November 25, 2022 - PatialaPolitics
Cyber Help Desk of Patiala has refunded Rs. 9.63 Lac to the people
ਸ਼੍ਰੀ ਵਰੁਣ ਸ਼ਰਮਾ ਆਈ.ਪੀ.ਐਸ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸਾਈਬਰ ਠੱਗੀਆਂ ਸਬੰਧੀ ਇਕ ਜਾਗਰੂਕਤਾ ਵੀਡਿਉ ਤਿਆਰ ਕੀਤੀ ਗਈ ਹੈ, ਇਸ ਵੀਡਿਉ ਦੇ ਮਾਧਿਅਮ ਰਾਹੀਂ ਅਸੀਂ ਆਪ ਸਭ ਨੂੰ ਇਹ ਦਸਣਾ ਚਾਹੁੰਦੇ ਹਾਂ ਕਿ ਪਟਿਆਲਾ ਪੁਲਿਸ ਵੱਲੋਂ ਜਿਲ੍ਹੇ ਵਿਚ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਦੇ ਨਾਲ ਨਾਲ ਪਬਲਿਕ ਪ੍ਰਾਪਰਟੀ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਪਟਿਆਲਾ ਪੁਲਿਸ ਵੱਲੋਂ 24X7 ਸਾਇਬਰ ਹੈਲਪ ਡੈਸਕ ਚਲਾਇਆ ਜਾ ਰਿਹਾ ਹੈ, ਜਿੱਥੇ ਸਾਡੀ ਸਾਈਬਰ ਯੂਨਿਟ ਬਹੁਤ ਮੇਹਨਤ ਅਤੇ ਲਗਨ ਨਾਲ 24X7 ਕੰਮ ਕਰਦੀ ਹੈ, ਜੇਕਰ ਕਿਸੇ ਨਾਲ ਵੀ ਕੋਈ ਆਨਲਾਈਨ ਫਰਾਡ ਹੁੰਦਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਮਦਦ ਮਿਲ ਸਕੇ। ਇਸੇ ਲੜੀ ਵਿਚ ਪਟਿਆਲਾ ਦੇ 24X7 ਸਾਇਬਰ ਹੈਲਪ ਡੈਸਕ ਵੱਲੋਂ ਸਾਈਬਰ ਕ੍ਰਾਈਮ ਦੇ ਸੰਬੰਧ ਵਿੱਚ ਮਸੂਲ ਹੋਈਆਂ ਦਰਖ਼ਾਸਤਾਂ ‘ਤੇ ਕਾਰਵਾਈ ਕਰਦਿਆਂ ਪਿਛਲੇ 10 ਦਿਨਾਂ ਦੌਰਾਨ ਦਰਖ਼ਾਸਤ ਕਰਤਾਵਾਂ ਦੇ ਫਰਾਡ ਰਾਹੀਂ ਖਾਤੇ ਵਿਚੋਂ ਨਿਕਲੇ ਕੁਲ 09 ਲੱਖ 63 ਹਜਾਰ ਰੁਪਏ ਰਿਫੰਡ ਕਰਵਾਏ ਗਏ। ਸਾਡਾ ਫਰਜ਼ ਆਪ ਸਭ ਦੀ ਜਾਣ ਮਾਲ ਦੀ ਸੁਰੱਖਿਆ ਹੈ। ਮੈਂ ਆਪ ਸਭ ਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਆਪਣੀ ਨਿੱਜੀ ਜਾਂ ਬੈਂਕ ਸਬੰਧੀ ਜਾਣਕਾਰੀ, ਜਿਵੇਂ ਕਿ ਬੈਂਕ ਦਾ ਖਾਤਾ ਨੰਬਰ, ਡੈਬਿਟ ਕਾਰਡ ਦਾ ਨੰਬਰ, CVV ਨੰਬਰ ਅਤੇ ਸਭ ਤੋਂ ਜ਼ਰੂਰੀ OTP ਕਿਸੇ ਵੀ ਅਣਜਾਣ ਵਿਆਕਤੀ ਨਾਲ ਸਾਂਝਾ ਨਾ ਕਰੋ ਅਤੇ ਨਾਂ ਹੀ ਸੋਸ਼ਲ ਮੀਡੀਆ ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰੋ, ਸੋਸ਼ਲ ਮੀਡੀਆ ਤੇ ਸੋਚ ਸਮਝ ਕੇ ਦੋਸਤ ਬਣਾਓ, ਕਿਉਂਕਿ ਅਜਿਹੇ ਅਣਜਾਣ ਦੋਸਤ ਅੱਗੇ ਜਾ ਕੇ ਤੁਹਾਡੇ ਨਾਲ ਹੋਣ ਵਾਲੀ ਠੱਗੀ ਦਾ ਕਾਰਨ ਬਣ ਸਕਦੇ ਹਨ। ਜੇਕਰ ਫਿਰ ਵੀ ਆਪ ਨਾਲ ਕੋਈ ਸਾਈਬਰ ਫਰਾਡ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ 1930 ਡਾਇਲ ਕਰੋ ਅਤੇ ਆਪਨੀ ਸ਼ਿਕਾਇਤ ਘਰ ਬੈਠੇ ਦਰਜ ਕਰਵਾਓ। ਜਿਕਰ ਕਿਸੇ ਕਾਰਨ ਤੋਂ ਤੁਹਾਡੀ ਕਾਲ ਨਹੀਂ ਲੱਗਦੀ ਤਾਂ ਆਪਣੇ ਨੇੜਲੇ ਸਾਇਬਰ ਹੈਲਪ ਡੈਸਕ ਨੂੰ ਸੰਪਰਕ ਕਰੋ। ਪਟਿਆਲਾ ਪੁਲਿਸ 24×7 ਤੁਹਾਡੀ ਸੇਵਾ ਅਤੇ ਸੁਰੱਖਿਆ ਲਈ ਵਚਨਬੱਧ ਹੈ।