Juvenile, accused of carrying 3.5 kg opium acquitted by Patiala Court

November 25, 2022 - PatialaPolitics

Juvenile, accused of carrying 3.5 kg opium acquitted by Patiala Court


ਐਡਵੋਕੇਟ ਗਜਿੰਦਰ ਸਿੰਘ ਬਰਾੜ ਅਤੇ ਐਡਵੋਕੇਟ ਮਨਬੀਰ ਸਿੰਘ ਵਿਰਕ ਜਾਣਕਾਰੀ ਦਿੰਦੇ ਹੋਏ
ਸਾਢੇ ਤਿੰਨ ਕਿੱਲੋ ਅਫੀਮ ਦੀ ਬਰਾਮਦਗੀ ‘ਚ ਨਾਬਾਲਗ ਬਰੀ : ਐਡਵੋਕੇਟ ਗਜਿੰਦਰ ਸਿੰਘ ਬਰਾੜ
ਪਟਿਆਲਾ, ਮਾਨਯੋਗ ਜੱਜ ਰੁਚੀ ਸਵਪਨ ਸ਼ਰਮਾ ਦੀ ਅਦਾਲਤ ਨੇ ਸਾਢੇ ਤਿੰਨ ਕਿਲੋ ਅਫੀਮ ਦੀ ਬਰਾਮਦਗੀ ਦੇ ਮਾਮਲੇ ‘ਚ ਇਕ ਨਾਬਾਲਗ ਨੂੰ ਬਰੀ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਬਾਲਗ ਦੇ ਵਕੀਲ ਗਜਿੰਦਰ ਸਿੰਘ ਬਰਾੜ, ਮਨਬੀਰ ਸਿੰਘ ਵਿਰਕ ਅਤੇ ਕੁਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਨੌਰ ਦੇ ਪੁਲਸ ਨੇ 20 ਸਤੰਬਰ 2021 ਨੂੰ ਇਕ ਨਾਬਾਲਗ ਨੂੰ ਗ੍ਰਿਫਤਾਰ ਕਰ ਲਿਆ ਸੀ।
ਇਸ ਮਾਮਲੇ ਵਿੱਚ ਪੁਲਿਸ ਨੇ ਸਾਢੇ ਤਿੰਨ ਕਿਲੋ ਅਫੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।ਉਸਦੇ ਖਿਲਾਫ ਥਾਣਾ ਸਨੌਰ ਵਿਖੇ ਐਫ.ਆਈ.ਆਰ ਨੰ: 124 ਅਧੀਨ 18/28/61/85 ਐਨ.ਡੀ.ਪੀ.ਐਸ ਐਕਟ ਦਰਜ ਕੀਤਾ ਗਿਆ ਸੀ ।ਐਡਵੋਕੇਟ ਗਜਿੰਦਰ ਸਿੰਘ ਬਰਾੜ ਅਤੇ ਮਨਬੀਰ ਸਿੰਘ ਵਿਰਕ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਮਾਨਯੋਗ ਅਦਾਲਤ ਵਿਚ ਚਲਾਨ ਪੇਸ਼ ਕੀਤਾ ਅਤੇ ਮਾਣਯੋਗ ਅਦਾਲਤ ਵਿਚ ਸੁਣਵਾਈ ਸ਼ੁਰੂ ਹੋਣ ‘ਤੇ ਐਡਵੋਕੇਟ ਗਜਿੰਦਰ ਸਿੰਘ ਤੇ ਮਨਬੀਰ ਵਿਰਕ ਨੇ ਆਪਣੇ ਮੁਵੱਕਿਲ ਦਾ ਜ਼ੋਰਦਾਰ ਬਚਾਅ ਕੀਤਾ ਅਤੇ ਮਾਨਯੋਗ ਅਦਾਲਤ ਨੂੰ ਸਾਰੇ ਪੱਖਾਂ ਅਤੇ ਹਾਲਾਤਾਂ ਤੋਂ ਜਾਣੂ ਕਰਵਾਇਆ ਗਿਆ, ਦੂਜੇ ਪਾਸੇ ਪੁਲਿਸ ਨੂੰ ਰਿਕਵਰੀ ਸਾਬਤ ਨਹੀਂ ਹੋ ਸਕੀ। ਐਡਵੋਕੇਟ ਗਜਿੰਦਰ ਸਿੰਘ ਬਰਾੜ ਅਤੇ ਮਨਬੀਰ ਸਿੰਘ ਵਿਰਕ ਨੇ ਦੱਸਿਆ ਕਿ ਦੋਵਾਂ ਧਿਰਾਂ ਦੀਆਂ ਦਲੀਲਾਂ ਤੋਂ ਬਾਅਦ ਮਾਣਯੋਗ ਅਦਾਲਤ ਨੇ ਨਾਬਾਲਗ ਨੂੰ ਬਰੀ ਕਰ ਦਿੱਤਾ ਗਿਆ