Sunam: Wife killed husband, buried body under flush tank

November 26, 2022 - PatialaPolitics

Sunam: Wife killed husband, buried body under flush tank

angrurRemove term: Sunam SunamRemove term: Bakshiwala BakshiwalaRemove term: muder muder

ਪਿੰਡ ਬਖਸ਼ੀਵਾਲਾ ਵਿੱਚ ਇੱਕ ਪਤਨੀ ਨੇ ਆਪਣੇ ਪਤੀ ਨੂੰ ਮਾਰ ਕੇ ਕੱਚੇ ਫਲੱਸ਼ ਦੇ ਟੈਂਕ ਵਿੱਚ ਦੱਬ ਦਿੱਤਾ ਅਤੇ ਫਿਰ ਪੁਲਿਸ ਕੋਲ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਪੁਲਿਸ ਨੇ ਕਈ ਦਿਨਾਂ ਪਿੱਛੋਂ ਇਸ ਸਨਸਨੀ ਖੇਜ ਮਾਮਲੇ ਤੋਂ ਪਰਦਾ ਚੁੱਕਦੇ ਹੋਏ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਘਰ ਦੇ ਫਲੱਸ਼ ਟੈਂਕ ਵਿੱਚ ਬਰਾਮਦ ਕਰ ਲਿਆ, ਜਿਸ ਨਾਲ ਸਾਰੇ ਪਿੰਡ ਵਿੱਚ ਹਾਹਾਕਾਰ ਮੱਚ ਗਈ। ਪਤਨੀ ਨੇ ਵਿਆਹ ਸਮੇਂ 7 ਜਨਮਾਂ ਤੱਕ ਪਤੀ ਦਾ ਸਾਥ ਨਿਭਾਉਣ ਦਾ ਵਾਅਦਾ ਕੀਤਾ ਸੀ, ਉਹ ਹੀ ਉਸ ਦੀ ਜਾਨ ਦੀ ਦੁਸ਼ਮਣ ਬਣ ਜਾਵੇਗੀ, ਇਹ ਕਿਸੇ ਨੇ ਨਹੀਂ ਸੀ ਸੋਚਿਆ। ਦੱਸਿਆ ਜਾਂਦਾ ਹੈ ਕਿ ਪਤਨੀ ਨੇ ਆਪਣੇ ਪਤੀ ਦਾ ਕਤਲ ਕਰਕੇ ਉਸ ਨੂੰ ਘਰ ਅੰਦਰ ਬਣੇ ਕੱਚੇ ਫਲੱਸ਼ ਟੈਂਕ ‘ਚ ਦਫ਼ਨਾ ਦਿੱਤਾ। ਫਿਲਹਾਲ ਕਤਲ ਦਾ ਕਾਰਨ ਪਤਨੀ ਦੇ ਨਾਜਾਇਜ਼ ਸਬੰਧ ਦੱਸੇ ਜਾ ਰਹੇ ਹਨ। ਪਤਨੀ ਦਾ ਇਹ ਕਾਰਾ ਦੇਖ ਕੇ ਪੂਰਾ ਪਿੰਡ ਘਬਰਾ ਗਿਆ ਕਿ ਆਖ਼ਰ ਉਸ ਨੇ ਕੱਚੇ ਫਲੱਸ਼ ਟੈਂਕ ਅੰਦਰ ਪਤੀ ਦੀ ਲਾਸ਼ ਕਿਵੇਂ ਦੱਬ ਦਿੱਤੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਨੂੰਹ ‘ਤੇ ਪਹਿਲਾਂ ਹੀ ਸ਼ੱਕ ਸੀ ਅਤੇ ਉਨ੍ਹਾਂ ਨੇ ਥਾਣੇ ‘ਚ ਰਿਪੋਰਟ ਵੀ ਲਿਖਵਾਈ ਸੀ।

 

View this post on Instagram

 

A post shared by Patiala Politics (@patialapolitics)